ਬਰਨਾਲਾ, 1 ਨਵੰਬਰ : ਵਿਦਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਹਿੱਤ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਅਧੀਨ ਆਉਂਦੀ ਸੰਸਥਾ ਐਮ.ਐਸ.ਐਮ.ਈ—ਡਿਵੈਲਪਮੈਂਟ ਇੰਸਟੀਚਿਊਟ, ਲੁਧਿਆਣਾ ਵੱਲੋਂ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਕਾਲਜ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਅਤੇ ਆਈ.ਟੀ.ਆਈ.(ਲੜਕੇ), ਬਰਨਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਵਰਕਸ਼ਾਪ ਐਮ.ਐਸ.ਐਮ.ਈ. ਦੇ ਸਹਾਇਕ ਡਾਇਰੈਕਟਰ, ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕੀਤਾ। ਵਰਕਸ਼ਾਪ ਵਿੱਚ ਸ੍ਰੀ ਅੰਬੋਜ ਕੁਮਾਰ, ਲੀਡ ਜ਼ਿਲ੍ਹਾ ਮੈਨੇਜਰ, ਬਰਨਾਲਾ, ਸ੍ਰੀਮਤੀ ਜਸਵਿੰਦਰ ਕੌਰ, ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ, ਬਡਬਰ, ਸ੍ਰੀਮਤੀ ਨੇਹਾ ਬਾਂਸਲ, ਅਸਿਸਟੈਂਟ ਮੈਨੇਜਰ, ਪੰਜਾਬ ਗ੍ਰਾਮੀਣ ਬੈਂਕ, ਬਡਬਰ, ਸ੍ਰੀਮਤੀ ਰੇਖਾ ਰਾਣੀ, ਸੀ.ਆਰ.ਪੀ., ਪੰਜਾਬ ਸਟੇਟ ਰੂਰਲ ਲਿਵਲੀਹੂਡਜ ਮਿਸ਼ਨ, ਸ੍ਰੀ ਤਰਨਦੀਪ ਸਿੰਘ, ਬਲਾਕ ਲੈਵਲ ਐਕਸਟੈਨਸ਼ਨ ਆਫੀਸਰ, ਡੀ.ਆਈ.ਸੀ., ਬਰਨਾਲਾ, ਸ੍ਰੀ ਬਿਸ਼ਵਜੀਤ ਮੁਖਰਜੀ, ਡਾਇਰੈਕਟਰ, ਰੂਰਲ ਸੈਲਫ ਇੰਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟਜ, ਬਰਨਾਲਾ ਅਤੇ ਸ੍ਰੀ ਮੁਨੀਸ਼ ਗੁਪਤਾ, ਕਲੱਸਟਰ ਮੈਨੇਜਰ, ਨਾਬਾਰਡ, ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕਿਹਾ ਕਿ ਆਪਣੀ ਤਰ੍ਹਾਂ ਦੀ ਇਹ ਪਹਿਲੀ ਵਰਕਸ਼ਾਪ ਹੈ, ਜਿਸ ਵਿੱਚ ਵੱਖੋ—ਵੱਖ ਖੇਤਰਾਂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਸੰਬੰਧੀ ਅਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਰਕਸ਼ਾਪ ਵਿੱਚ ਸ਼ਾਮਿਲ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਡਿਪਲੋਮਾ ਕਰਨ ਉਪਰੰਤ ਨੌਕਰੀਆਂ ਮਗਰ ਭੱਜਣ ਦੀ ਬਜਾਏ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਹੋਰਨਾਂ ਨੂੰ ਵੀ ਰੋਜ਼ਗਾਰ ਦੇਣ। ਐਮ.ਐਸ.ਐਮ.ਈ., ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਵਜੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਅਖੀਰ ਵਿੱਚ ਸਮੂਹ ਸਟਾਫ ਅਤੇ ਵਿਦਿਅਰਥੀਆਂ ਵੱਲੋਂ ਸਵੱਛਤਾ ਮੁਹਿੰਮ ਵਿੱਚ ਭਾਗ ਲੈਣ ਅਤੇ ਆਪਣਾ ਕਾਲਜ, ਘਰ ਤੇ ਆਲਾ ਦੁਆਲਾ ਸਾਫ ਰੱਖਣ ਦੀ ਸਹੁੰ ਚੁੱਕੀ ਗਈ ।ਇਸ ਮੌਕੇ ਡਾ. ਹਰਜਿੰਦਰ ਸਿੰਘ, ਅਫਸਰ ਇੰਚਾਰਜ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ, ਟੀ.ਪੀ.ਓ. ਸ੍ਰੀ ਲਵਪ੍ਰੀਤ ਸਿੰਘ, ਲੈਕਚਰਾਰ ਸ੍ਰੀ ਖੁਸ਼ਪ੍ਰੀਤ ਸਿੰਘ, ਸ੍ਰੀ ਦੀਪਕ ਜਿੰਦਲ, ਸ੍ਰੀ ਨਵਦੀਪ ਸਿੰਘ, ਸ੍ਰੀ ਹਰਚਰਨ ਸਿੰਘ, ਸ੍ਰੀ ਲਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।