ਸਹਿਕਾਰਤਾ ਹਫਤੇ ਸਬੰਧੀ ਪਿੰਡ ਪਾਲੀ ਵਾਲਾ ਦੀ ਸਹਿਕਾਰੀ ਸਭਾ ਵਿਚ ਕਰਵਾਇਆ ਸਮਾਗਮ

ਜਲਾਲਾਬਾਦ, 20 ਨਵੰਬਰ 2024 : ਜਲਾਲਾਬਾਦ ਉਪਮੰਡਲ ਅਧੀਨ ਪੈਂਦੀ ਦੀ ਚੱਕ ਪਾਲੀ ਵਾਲਾ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਵਿਚ ਸ਼੍ਰੀ ਸੋਨੂੰ ਮਹਾਜਨ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਮਿਸ ਪ੍ਰਾਚੀ ਬਜਾਜ , ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲਾਲਾਬਾਦ ਦੀ ਯੋਗ  ਅਗਵਾਈ ਹੇਠ 71ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਦਾ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਮੈਨੇਜਰ ਮਾਰਕਫੈੱਡ, ਏਰੀਆ ਮੈਨੇਜਰ ਇਫਕੋ , ਬ੍ਰਾਂਚ ਮੈਨੇਜਰ, ਵੱਲੋਂ ਸਭਾ ਦੇ ਮੈਂਬਰਾਂ ਨੂੰ ਸਮੂਹ ਸਹਿਕਾਰੀ ਸੰਸਥਾਵਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਪ੍ਰੋਡਕਟਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ  ਉਪ ਰਜਿਸਟਰਾਰ ਅਤੇ ਸਹਾਇਕ ਰਜਿਸਟਰਾਰ ਵਲੋ ਸਭਾ ਦੀ ਸਥਿਤੀ ਵਿੱਚ ਸੁਧਾਰ ਕਰਨ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜ਼ਾਰੀ ਸਕੀਮਾਂ ਨੂੰ ਅਪਣਾਉਣ ਬਾਰੇ ਜੋਰ ਦਿੱਤਾ ਗਿਆ,ਤਾਂ ਜੋ ਸਭਾਵਾਂ ਦੇ ਕੰਮਕਾਰ ਨੂੰ ਹੋਰ ਵਧਾਇਆ ਜਾ ਸਕੇ ਅਤੇ ਸਹਿਕਾਰਤਾ ਦੀ ਲਹਿਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਇਸ ਸਮੇਂ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸਕੱਤਰ ਸਾਹਿਬਾਨ ਅਤੇ ਸਹਿਕਾਰੀ ਮੈਂਬਰਾਂ/ਕਿਸਾਨਾ ਨੇ ਭਾਗ ਲਿਆ। ਸਮਾਗਮ ਦੇ ਅੰਤ ਵਿਚ  ਕਿਸਾਨਾਂ ਨੂੰ  ਸੀ.ਆਰ.ਐਮ. ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਗਿਆ ਅਤੇ ਪਰਾਲੀ ਨੂੰ ਅੱਗ ਨਾ ਲਾਉਂਣ ਲਈ ਕਿਹਾ ਗਿਆ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਿਆ ਜਾਵੇ। ਸਕੱਤਰ ਸਭਾ ਨੂੰ ਲੋੜੀਂਦੀ ਮਸ਼ੀਨਰੀ ਕਿਸਾਨਾਂ ਨੂੰ ਉਪਲਬਧ ਕਰਾਉਂਣ ਸਬੰਧੀ ਕਿਹਾ ਗਿਆ।