- ਐਨ.ਡੀ.ਆਰ.ਐਫ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ ਟੇਬਲ ਟਾਕ ਐਕਸਰਸਾਈਜ਼
- ਗੋਬਿੰਦਗੜ ਕੱਲਬ, ਵਿਖੇ ਦਿੱਤੀ ਗਈ ਹੜ੍ਹਾਂ ਤੋਂ ਬਚਾਅ ਲਈ ਟ੍ਰੇਨਿੰਗ
ਫਤਹਿਗੜ੍ਹ ਸਾਹਿਬ 31 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਕੁਦਰਤੀ ਆਫਤਾ ਨਾਲ ਨਜਿਠਣ ਲਈ ਟੇਬਲ ਟਾਕ ਐਕਸਰਸਾਈਜ਼ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਪੂਰੇ ਭਾਰਤ ਵਿੱਚ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਕੰਮ ਕਰ ਰਹੀ ਹੈ, ਅਤੇ ਕਿਸੇ ਵੀ ਹਾਲਾਤ ਨਾਲ ਨਜਿਠਣ ਨਾਲ ਪੂਰੀ ਤਰ੍ਹਾ ਸਮਰਥ ਹਨ ਪ੍ਰੰਤੂ ਕਿਸੇ ਵੀ ਕੁਦਰਤੀ ਆਫਤ ਆਉਣ ਵੇਲੇ ਲੋਕਾਂ ਦੀਆਂ ਜਾਨਾ ਬਚਾਉਣ ਲਈ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਪਹੁੰਚਣ ਵਿਚ ਸਮਾ ਲਗਦਾ ਹੈ। ਇਸ ਲਈ ਸਾਨੂੰ ਕੁਦਰਤੀ ਆਫਤਾਂ ਨੂੰ ਨਜਿਠਣ ਲਈ ਵਲੰਟੀਅਰ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੇ ਪਹੁੰਚਣ ਤੋਂ ਪਹਿਲਾਂ ਵਲੰਟੀਅਰਾਂ ਵਲੋਂ ਰਾਹਤ ਕਾਰਜ ਸ਼ੁਰੂ ਕੀਤੇ ਜਾ ਸਕਣ ਜਿਸ ਨਾਲ ਕੀਮਤੀ ਜਾਨਾ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੇ ਅਧਿਕਾਰੀਆਂ ਨਾਲ ਕੁਦਤਰੀ ਆਫਤਾਂ ਨਾਲ ਨਜਿਠਣ ਲਈ ਕੀਤੇ ਜਾਣ ਵਾਲੇ ਕਾਰਜਾ ਸਬੰਧੀ ਵਿਸ਼ੇਸ਼ ਚਰਚਾ ਕੀਤੀ। ਉਨਾ ਕਿਹਾ ਕਿ ਕੁਦਰਤੀ ਆਫਤਾ ਜਿਵੇ ਕਿ ਹੜ੍ਹ,ਭੁਚਾਲ ਆਉਣ ਸਮੇ ਸਾਨੂੰ ਕਿਵੇ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਇਸ ਸਬੰਧੀ ਸਾਰਿਆ ਨੂੰ ਜਾਗਰੂਕ ਹੋਣਾ ਚਾਹੀਦਾ ਹੈ ।ਇਸ ਉਪਰੰਤ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਵੱਲੋਂ ਗੋਬਿੰਦਗੜ ਕੱਲਬ, ਮੰਡੀ ਗੋਬਿੰਦਗੜ ਵਿਖੇ ਫੱਲਡ ਦੇ ਬਚਾਅ ਲਈ ਫੀਲਡ ਟਰੇਨਿੰਗ ਦਿੱਤੀ ਗਈ। ਇਸ ਵਿੱਚ ਪੁਲਿਸ ਵਿਭਾਗ, ਸਿਹਤ ਵਿਭਾਗ, ਪੀ.ਡਬਲਿਉ.ਡੀ.,ਫਾਇਰ ਬ੍ਰਿਗੇਡ, ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇਸ਼ਾ ਸਿੰਗਲ, ਐਸ ਡੀ ਐਮ ਅਮਲੋਹ ਸ੍ਰੀ ਗੁਰਵਿੰਦਰ ਸਿੰਘ ਜੌਹਲ, ਜਿਲ੍ਹਾ ਮਾਲ ਅਫਸਰ ਸ੍ਰੀ ਸੰਦੀਪ ਸਿੰਘ, ਸਮੂਹ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਹਾਜਰ ਸਨ।