ਫਰੀਦਕੋਟ 31 ਅਕਤੂਬਰ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਅਤੇ ਸ੍ਰੀ ਕਰਨ ਬਰਾੜ੍ਹ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਆਂਗਣਵਾੜੀ ਸੈਟਰਾਂ ਵਿੱਚ ਨਿਉਟਰੀ ਗਾਰਡਨ ਤਿਆਰ ਕਰਨ ਲਈ ਪਿੰਡ ਮਚਾਕੀ ਖੁਰਦ ਜਿਲ੍ਹਾ ਫਰੀਦਕੋਟ ਵਿਖੇ ਨਿਉਟਰੀ ਗਾਰਡਨ ਤਿਆਰ ਕਰਨ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਨਿਉਟਰੀ ਗਾਰਡਨ ਤਿਆਰ ਕਰਨ ਲਈ ਜਿਲ੍ਹੇ ਦੇ 545 ਆਂਗਣਵਾੜੀ ਵਰਕਰਾਂ ਨੂੰ ਬੀਜ ਕਿੱਟਾਂ ਮੁਹੱਈਆ ਕਰਵਾਈਆ ਗਈਆ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਿਉਟਰੀ ਗਾਰ਼ਡਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਦੋਰਾਨ ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਘਰੇਲੂ ਬਗੀਚੀਆਂ ਬਿਨਾ ਕਿਸੇ ਰੇਅ ਸਪਰੇਅ ਤੋਂ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਅਤੇ ਡਾ ਦਲਜੀਤ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋ ਸਮੂਹ ਸਰਕਲ ਸੁਪਰਵਾਈਜਰ ਜਿਲ੍ਹਾ ਫਰੀਦਕੋਟ ਅਤੇ ਸਮੂਹ ਆਂਗਣਵਾੜੀ ਵਰਕਰਾਂ ਨੂੰ ਨਿਉਟਰੀ ਗਾਰਡਨ ਤਿਆਰ ਕਰਨ ਅਤੇ ਨਿਉਟਰੀ ਗਾਰਡਨ ਦੀ ਦੇਖਭਾਲ ਕਰਨ ਲਈ ਮੁੱਢਲੀ ਜਾਣਕਾਰੀ ਦਿੱਤੀ ਗਈ।