ਮੁੱਲਾਂਪੁਰ ਦਾਖਾ, 8 ਨਵੰਬਰ (ਸਤਵਿੰਦਰ ਸਿੰਘ ਗਿੱਲ) : ਸਮਾਂ ਕਦੇ ਕਦੇ ਇਨਸਾਨ ਨੂੰ ਅਜਿਹੀ ਸਿੱਖਿਆ ਦੇ ਜਾਂਦਾ ਹੈ ਕਿ ਉਹ ਇਨਸਾਨ ਰਹਿੰਦੀ ਦੁਨੀਆਂ ਤੱਕ ਉਸ ਗੱਲ ਨੂੰ ਨਹੀਂ ਭੁੱਲਦਾ। ਅਜਿਹਾ ਹੀ ਵਾਪਰਿਆ ਸਥਾਨਕ ਕਸਬੇ ਦੇ ਇਕ ਨਾਮੀ ਦੁਕਾਨਦਾਰ ਨਾਲ ਜਿਸ ਨੇ ਗੁਆਂਢੀ ਪਿੰਡ ਦੇ ਕਿਸੇ ਦੁਕਾਨਦਾਰ ਪਾਸੋਂ 1 ਲੱਖ 90 ਹਾਜ਼ਰ ਰੁਪਏ ਲੈਣੇ ਸਨ ਅਤੇ ਵਾਰ ਵਾਰ ਆਪਣੇ ਪੈਸੇ ਮੰਗਦਾ ਰਿਹਾ। ਪੈਸੇ ਲੈਣ ਵਾਲੇ ਦੁਕਾਨਦਾਰ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ 1 ਲੱਖ 90 ਹਜਾਰ ਵਾਲਾ ਵਿਅਕਤੀ ਉਕਤ ਦੁਕਾਨਦਾਰ ਦੇ ਨਾਮ ਵਾਲੀ ਪਰਚੀ ਜੇਬ ਵਿੱਚ ਪਾ ਕੇ ਆਤਮਹੱਤਿਆ ਕਰ ਗਿਆ ਤੇ ਫੇਰ ਮਸਲਾ ਉਸ ਦੁਕਾਨਦਾਰ ਦੇ ਉਲਟਾ ਬੈਠ ਗਿਆ ਜਦੋ ਆਤਮਹੱਤਿਆ ਕਰਨ ਵਾਲੇ ਦੇ ਪਰਿਵਾਰ ਨੂੰ ਆਖਰ ਪੈਸੇ ਲੈਣ ਵਾਲੇ ਵਿਅਕਤੀ ਨੇ ਉਲਟਾ ਹੋਰ ਪੱਲਿਓ 5 ਲੱਖ ਰੁਪਏ ਦੇ ਕਿ ਆਪਣਾ ਖਹਿੜਾ ਛੁਡਵਾਇਆ ਹੈ। ਇਸ ਗੱਲ ਦੀ ਚਰਚਾ ਮੁੱਲਾਂਪੁਰ ਦਾਖਾ ਸ਼ਹਿਰ ਦੀ ਹਰ ਹੱਟੀ ਭੱਠੀ ਤੇ ਅੱਜ ਖੂਬ ਚੱਲਦੀ ਰਹੀ ਤੇ ਲੋਕ ਸਵਾਦ ਲੈ ਲੈ ਕੇ ਇਹ ਗੱਲਾਂ ਕਰ ਰਹੇ ਸਨ ਕਿ ਜਦੋ ਉਲਟੀ ਗੰਗਾ ਚੱਲਦੀ ਹੈ ਤਾਂ ਪੈਸੇ ਲੈਣ ਵਾਲੇ ਨੂੰ ਦੇਣੇ ਵੀ ਪੈ ਜਾਂਦੇ ਹਨ।