- ਹਲਕਾ ਇੰਚਾਰਜ ਡਾ. ਕੇ.ਐੱਨ.ਐਸ ਕੰਗ ਨੇ ਕਲੱਬ ਨੂੰ ਦਿੱਤੀਆਂ ਚਾਬੀਆਂ
ਮੁੱਲਾਂਪੁਰ ਦਾਖਾ, 30 ਮਈ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਦੇ ਘੁੱਗ ਵਸਦੇ ਪਿੰਡ ਦਾਖਾ ਦੇ ਸਮਾਜ ਸੇਵੀ ਸੇਖੋਂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਅੱਡਾ ਦਾਖਾ ਨੂੰ ਇੱਕ ਐਂਬੂਲੈਂਸ ਦਾਨ ਕੀਤੀ ਹੈ। ਜਿਸਦੀਆਂ ਚਾਬੀਆਂ ਅੱਜ ਹਲਕਾ ਦਾਖਾ ਦੇ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਨੇ ਸੇਖੋਂ ਪਰਿਵਾਰ ਨਾਲ ਮਿਲਕੇ ਕਲੱਬ ਦੇ ਵਲੰਟੀਅਰਾਂ ਨੂੰ ਸੌਂਪੀਆਂ। ਜਿਸ ਨਾਲ ਹੁਣ ਐਂਬੂਲੈਂਸ ਸੜਕੀ ਹਾਦਸਿਆਂ ਦੌਰਾਨ ਜਖਮੀਂ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਪਹੁੰਚਾ ਕੇ ਉਨ੍ਹਾਂ ਦੇ ਇਲਾਜ ਲਈ ਮੱਦਦਗਾਰ ਸਾਬਿਤ ਹੋਵੇਗੀ। ਕਲੱਬ ਦੇ ਵਲੰਟੀਅਰਾਂ ਵੱਲੋਂ ਸਮਾਜ ਸੇਵੀ ਸੇਖੋਂ ਪਰਿਵਾਰ ਤੇ ਡਾ. ਕੇ.ਐੱਨ.ਐੱਸ ਕੰਗ ਦਾ ਧੰਨਵਾਦ ਕੀਤਾ। ਕਲੱਬ ਨੂੰ ਐਂਬੂਲੈਂਸ ਦੇਣ ਸਮੇਂ ਆਪ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਸਤਿਕਾਰਯੋਗ ਦਾਦਾ ਸਵ. ਸਿਕੰਦਰ ਸਿੰਘ ਸੇਖੋਂ ਪ੍ਰਧਾਨ, ਸਤਿਕਾਰਯੋਗ ਪਿਤਾ ਸਵ. ਦਰਸ਼ਨ ਸਿੰਘ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਸਮਹ ਸੇਖੋਂ ਪਰਿਵਾਰ (ਜਿਨ੍ਹਾਂ ਵਿੱਚ ਮਾਤਾ ਕੁਲਜੀਤ ਕੌਰ, ਭੂਆ ਗੁਰਜੀਤ ਕੌਰ, ਭੈਣ ਪ੍ਰਭਜੋਤ ਕੌਰ, ਬਾਈ ਸੁਖਦੀਪ ਸਿੰਘ, ਭਰਾ ਬਲਜੀਤ ਸਿੰਘ, ਭੂਆ ਦੇ ਲੜਕੇ ਲਖਵਿੰਦਰ ਸਿੰਘ ਕੋਕਰੀ ਅਤੇ ਭਤੀਜੇ ਫਤਿਹਵੀਰ ਸਿੰਘ) ਦੇ ਸਹਿਯੋਗ ਨਾਲ ਸਮਰਪਿਤ ਕੀਤੀ ਹੈ ਤਾਂ ਜੋ ਸੜਕੀ ਹਾਦਸੇ ਦੌਰਾਨ ਜਖਮੀ ਹੋਏ ਵਿਅਕਤੀ ਦੀ ਕੀਮਤੀ ਜਾਨ ਬਚ ਸਕੇ। ਉਨ੍ਹਾਂ ਅੱਗੇ ਕਿਹਾ ਕਿ ਐਂਬੂਲੈਂਸ ਵਿੱਚ ਤੇਲ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਇਆ ਜਾਵੇਗਾ ਤੇ ਇਸ ਦੀ ਮੁਰੰਮਤ ਵੀ ਸੇਖੋਂ ਪਰਿਵਾਰ ਆਪਣੀ ਨਿਜੀ ਕਮਾਈ ਵਿੱਚ ਕਰਨਗੇ। ਹਲਕਾ ਇੰਚਾਰਜ ਡਾ. ਕੰਗ ਨੇ ਕਿਹਾ ਕਿ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਸਮੇਤ ਸਮੁੱਚੇ ਸੇਖੋਂ ਪਰਿਵਾਰ ਦੀ ਬਹੁਤ ਵੱਡੀ ਫਿਰਾਖਦਿਲੀ ਹੈ, ਜਿਨ੍ਹਾਂ ਨੇ ਕਲੱਬ ਨੂੰ ਐਂਬੂਲੈਂਸ ਲੈ ਕੇ ਦਿੱਤੀ ਹੈ, ਕਿਉਂਕਿ ਇਹ ਕਲੱਬ ਆਪਣੀਆਂ ਲੰਮੇ ਸਮੇਂ ਤੋਂ ਸਮਾਜ ਅੰਦਰ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ, ਸੋਨੇ-ਚਾਂਦੀ ਦੇ ਗਹਿਣੇ, ਕੀਮਤੀ ਸਮਾਨ ਅਤੇ ਜਰੂਰੀ ਕਾਗਜ਼ਾਤ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਕਲੱਬ ਪ੍ਰਧਾਨ ਅਮਨ ਮੁੱਲਾਂਪੁਰ ਨੇ ਕਿਹਾ ਕਿ ਸੰਨ 2009 ਤੋਂ ਉਨ੍ਹਾਂ ਦੀ ਸੰਸਥਾਂ ਨਿਰਸਵਾਰਤ ਸੇਵਾ ਭਾਵਨਾਂ ਨਾਲ ਸੇਵਾ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਮੋਹਣ ਸਿਘ ਮਾਜਰੀ, ਕਮਲ ਦਾਖਾ, ਵਿਜੇ ਚੌਧਰੀ, ਕ੍ਰਿਸਨ ਕੁਮਾਰ ਬੰਟੀ, ਸੱਜਣ ਕੁਮਾਰ ਗੋਇਲ, ਗੁਰਦੀਪ ਸਿੰਘ ਬੜੈਚ, ਸਰਪੰਚ ਪ੍ਰਮਿੰਦਰ ਸਿਘ ਮਾਜਰੀ, ਬੇਅੰਤ ਸਿੰਘ ਬੱਲ, ਗੁਰਜੀਤ ਸਿੰਘ ਬੱਲ, ਪ੍ਰਧਾਨ ਗੁਰਜੀਤ ਸਿੰਘ ਸੇਖੋਂ, ਸੰਦੀਪ ਸਿੰਘ ਸੇਖੋਂ ਕਾਲਾ, ਮਨਪ੍ਰੀਤ ਬੱਲੂ ਚੌਧਰੀ, ਰਾਕੇਸ ਗਰਗ ਕਾਲਾ, ਭੂਸ਼ਣ ਕੁਮਾਰ, ਕਮਲ ਬਾਂਸਲ, ਪ੍ਰਮਿੰਦਰ ਸਿੰਘ ਜੌਹਲ ਸਮੇਤ ਹੋਰ ਵੀ ਹਾਜਰ ਸਨ।