- ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਮੋਗਾ 14 ਨਵੰਬਰ : ਆਧਾਰ ਕਾਰਡ ਹਰ ਇੱਕ ਵਿਅਕਤੀ ਦਾ ਇੱਕ ਅਹਿਮ ਦਸਤਾਵੇਜ ਹੈ ਜਿਸ ਰਾਹੀਂ ਹੀ ਸਾਰੀਆਂ ਸਰਕਾਰੀ ਗੈਰ ਸਰਕਾਰੀ ਸਕੀਮਾਂ ਦਾ ਲਾਹਾ ਵਿਅਕਤੀ ਨੂੰ ਮਿਲਦਾ ਹੈ। ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਪਣੇ ਆਧਾਰ ਕਾਰਡਾਂ ਨੂੰ ਅਪਡੇਟ ਨਹੀਂ ਕਰਵਾਇਆ ਜਾਂਦਾ ਜਿਸ ਨਾਲ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰੇਕ ਵਿਅਕਤੀ ਦੇ ਆਧਾਰ ਕਾਰਡ ਦੀ ਇੰਨਰੋਲਮੇਂਟ ਅਤੇ ਇਸਦੀ ਅਪਡੇਸ਼ਨ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੋਗਾ ਦੇ ਹਰੇਕ ਬਲਾਕ ਦੇ ਚੋਣਵੇਂ ਪਿੰਡਾਂ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਇੰਨਰੋਲਮੇਂਟ ਅਤੇ ਅਪਡੇਸ਼ਨ ਕੈਂਪਾਂ ਦਾ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਨਵੰਬਰ ਨੂੰ ਮੋਗਾ -1 ਦੇ ਆਂਗਣਵਾੜੀ ਸੈਂਟਰ ਬਹੋਨਾ, ਸਰਕਾਰੀ ਪ੍ਰਾਇਮਰੀ ਸਕੂਲ ਮਟਵਾਣੀ ਵਿਖੇ, ਮੋਗਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਮਸੀਤਾਂ, ਆਂਗਣਵਾੜੀ ਸੈਂਟਰ ਖੁਖਰਾਣਾ ਵਿਖੇ, ਬਲਾਕ ਬਾਘਾਪੁਰਾਣਾ ਦੇ ਆਂਗਣਵਾੜੀ ਸੈਂਟਰ ਮਾੜੀ ਮੁਸਤਫ਼ਾ ਤੇ ਆਂਗਣਵਾੜੀ ਸੈਂਟਰ ਬਾਘਾਪੁਰਾਣਾ ਵਿਖੇ ਕੈਂਪ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਗੁਲਾਬ ਸਿੰਘ ਵਾਲਾ ਵਿਖੇ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਨਵੰਬਰ ਨੂੰ ਮੋਗਾ -1 ਦੇ ਆਂਗਣਵਾੜੀ ਸੈਂਟਰ ਵਾਰਡ ਨੰਬਰ 25 ਵਿਖੇ, ਸਰਕਾਰੀ ਪ੍ਰਾਇਮਰੀ ਸਕੂਲ ਮਟਵਾਣੀ ਵਿਖੇ, ਮੋਗਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਮਸੀਤਾਂ, ਆਂਗਣਵਾੜੀ ਸੈਂਟਰ ਸੱਦਾ ਸਿੰਘ ਵਾਲਾ ਵਿਖੇ, ਬਲਾਕ ਬਾਘਾਪੁਰਾਣਾ ਦੇ ਆਂਗਣਵਾੜੀ ਸੈਂਟਰ ਰਾਜਿਆਣਾ ਤੇ ਬਾਘਾਪੁਰਾਣਾ ਵਿਖੇ ਕੈਂਪ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਂਕੇ ਕਲਾਂ, ਬਲਾਕ ਧਰਮਕੋਟ ਦੇ ਪਿੰਡ ਗਲੋਟੀ ਤੇ ਆਂਗਣਵਾੜੀ ਸੈਂਟਰ ਕੋਟ ਈਸੇ ਖਾਂ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸੰਬਧਤ ਪਿੰਡਾਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।ਜਿਕਰਯੋਗ ਹੈ ਕਿ ਇਹ ਕੈਂਪ 30 ਨਵੰਬਰ ਤੱਕ ਵੱਖ ਵੱਖ ਪਿੰਡਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਲਗਾਏ ਜਾਣਗੇ।