- ਮੁੱਖ ਮਹਿਮਾਨ ਵਜੋਂ ਮੁਹੰਮਦ ਸਦੀਕ, ਗੁਰਭੇਜ ਸਿੰਘ ਗੋਰਾਇਆ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਹੋਏ ਸ਼ਾਮਲ
ਲੁਧਿਆਣਾ, 7 ਨਵੰਬਰ : ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਫ਼ਰੀਦਕੋਟ ਵੱਸਦੇ ਪੰਜਾਬੀ ਕਵੀ ਵਿਜੈ ਵਿਵੇਕ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਰਮ ਦੀ ਪ੍ਰਧਾਨਗੀ ਪ੍ਰੋ• ਗੁਰਭਜਨ ਸਿੰਘ ਗਿੱਲ ,ਚੇਅਰਮੈਨ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ । ਪ੍ਰਧਾਨਗੀ ਮੰਡਲ ਵਿਚ ਉਹਨਾਂ ਨਾਲ ਪ੍ਰਸਿੱਧ ਗਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ , ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੁਰਭੇਜ ਸਿੰਘ ਗੁਰਾਇਆ, ਪ੍ਰਸਿੱਧ ਕਹਾਣੀਕਾਰ ਸੁਖਜੀਤ, ਡਾ• ਸੁਰਜੀਤ ਸਿੰਘ ਭੱਟੀ, ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਅਤੇ ਗੁਰਚਰਨ ਰਾਮਪੁਰੀ ਪਰਿਵਾਰ ਦੇ ਪ੍ਰਤੀਨਿਧ ਅਮਨ ਧੂਰੀ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਤੇ ਪ੍ਰਸਿੱਧ ਗੀਤਕਾਰ ਅਨਿਲ ਫਤਿਹਗੜ੍ਹ ਜੱਟਾਂ ਨੇ ਲੇਖਕਾਂ ,ਪਾਠਕਾਂ ਅਤੇ ਦੂਰ ਦਰਾਜ਼ ਤੋਂ ਆਏ ਸਰੋਤਿਆਂ ਦਾ ਸਵਾਗਤ ਕਰਦਿਆਂ ਕਿਹਾ, ਕਿ ਵਿਜੇ ਵਿਵੇਕ ਨੂੰ ਸਨਮਾਨਿਤ ਕਰਨ ਨਾਲ ਸਭਾ ਦਾ ਮਾਣ ਵਧਿਆ ਹੈ ਅਤੇ ਅਸੀਂ ਖ਼ੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਵਿਜੈ ਵਿਵੇਕ ਨੇ ਦੋ ਕਾਵਿ ਪੁਸਤਕਾਂ “ਚੱਪਾ ਕੁ ਪੂਰਬ”ਤੇ “ਛਿਣ ਭੰਗਰ ਵੀ ਕਾਲਅਤੀਤ ਵੀ” ਰਾਹੀਂ ਉਸ ਨੇ ਕਾਵਿ ਸਿਰਜਣਾ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ। ਉਸ ਨੂੰ ਇਸ ਸਨਮਾਨ ਵਿਚ ਇੱਕੀ ਹਜ਼ਾਰ ਰੁਪਏ, ਸ਼ੋਭਾ ਪੱਤਰ , ਦੋਸ਼ਾਲਾ ਅਤੇ ਰਾਮਪੁਰੀ ਲੇਖਕਾਂ ਦੀਆਂ ਪੁਸਤਕਾਂ ਦਾ ਸੈੱਟ ਸ਼ਾਮਲ ਹੈ। ਸਮਾਗਮ ਦਾ ਉਦਘਾਟਨ ਕਰਦਿਆਂ ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਸ੍ਰੀ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿਸੇ ਭਾਸ਼ਾ ਦੀ ਪਛਾਣ, ਉਸਦੇ ਸਾਹਿਤ ਨਾਲ ਹੁੰਦੀ ਹੈ । ਉਨ੍ਹਾਂ ਕਿਹਾ ਕਿ ਗੁਰਚਰਨ ਰਾਮਪੁਰੀ ਦੇ ਪਰਿਵਾਰ ਨੇ ਇਹ ਇਨਾਮ ਸਥਾਪਤ ਕਰ ਕੇ ਆਪਣੀ ਵਿਰਾਸਤ ਸੰਭਾਲੀ ਹੈ। ਸਮਾਗਮ ਦੇ ਮੁੱਖ ਮਹਿਮਾਨ ਪਿੰਡ ਰਾਮਪੁਰ ਦੇ ਜੰਮਪਲ ਲੋਕ-ਗਾਇਕ ਅਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਸਾਹਿਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੇਂ ਸੁਪਨਿਆਂ ਵਾਲੇ ਰਾਹ ਦਿਖਾਉਂਦਾ ਹੈ । ਉਨ੍ਹਾਂ ਕਿਹਾ, ਰਾਮਪੁਰ ਸਾਹਿਤਕਾਰਾਂ ਅਤੇ ਸੰਗੀਤਕਾਰਾਂ ਦਾ ਪਿੰਡ ਹੈ । ਮੈਨੂੰ ਮਾਣ ਹੈ ਕਿ ਮੇਰਾ ਜਨਮ ਇਸ ਪਿੰਡ ਵਿਚ ਹੋਇਆ । ਮਿੱਟੀ ਅਤੇ ਨਗਰ ਦਾ ਮੋਹ ਤੁਸੀਂ ਆਖਰੀ ਦਮ ਤੱਕ ਨਹੀਂ ਭੁੱਲ ਸਕਦੇ । ਉਨ੍ਹਾਂ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ, ਸਾਹਿਤ ਦੀ ਨਰਸਰੀ ਹੈ। ਇਸ ਦੌਰਾਨ ਸਭਾ ਦੇ ਸਰਪ੍ਰਸਤ ਸ੍ਰੀ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸਭਾ ਅਗਸਤ, 1953 ਤੋਂ ਕਾਰਜਸ਼ੀਲ ਹੈ ।ਉਨ੍ਹਾਂ ਕਿਹਾ, ਗੁਰਚਰਨ ਰਾਮਪੁਰੀ ਦੀ ਸ਼ਾਇਰੀ ਨੇ ਉਸਦੇ ਪਿੰਡ ਤੋਂ ਤੁਰਦਿਆਂ ਰੂਸ ਤੋਂ ਹੁੰਦੇ ਹੋਏ ਸਾਰੇ ਸੰਸਾਰ ਦੀ ਯਾਤਰਾ ਕੀਤੀ ਹੈ। ਉਸਦੀ ਸ਼ਾਇਰੀ ਦੀ ਸੁਗੰਧ ਨੇ ਲੰਮਾ ਸਫ਼ਰ ਤਹਿ ਕੀਤਾ ਹੈ। ਇਸ ਵਰ੍ਹੇ ਦੇ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਕਵਿਤਾ ਰਾਹੀਂ ਸਰੋਤਿਆਂ ਨੂੰ ਕਿਵੇਂ ਕੀਲਣਾ ਹੈ, ਇਹ ਗੱਲ ਪੰਜਾਬੀ ਲਿਖਾਰੀ ਸਭਾ ਰਾਮਪੁਰ ਸਿਖਾਉਂਦੀ ਹੈ । ਉਨ੍ਹਾਂ ਵਿਜੇ ਵਿਵੇਕ ਦੀ ਜਾਣ ਪੁਛਾਣ ਕਰਾਉਂਦਿਆਂ ਉਨ੍ਹਾਂ ਦੀ ਲੇਖਣੀ ਤੇ ਲਿਖਣ ਪ੍ਰਕਿਰਿਆ ਬਾਰੇ ਭਾਵਪੂਰਤ ਗੱਲਾਂ ਕੀਤੀਆਂ । ਡਾ• ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਭਾ ਵੱਲੋਂ ਵਿਜੇ ਵਿਵੇਕ ਨੂੰ ਦਿੱਤੇ ਗਏ ਪੁਰਸਕਾਰ ‘ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ • ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਦਮੀ ਨੇ ਕਿਹਾ, ਕਿ ਵਿਜੇ ਵਿਵੇਕ ਸ਼ਾਇਰੀ ਦਾ ਭਰ ਵਗਦਾ ਦਰਿਆ ਹੈ । ਉਹਨਾਂ ਨੇ ਗੁਰਚਰਨ ਰਾਮਪੁਰੀ ਨਾਲ 1975 ਤੋਂ 2017 ਤੀਕ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਰਾਮਪੁਰ ਲਿਖਾਰੀ ਸਭਾ ਦੇ ਕੀਤੇ ਇਤਿਹਾਸਕ ਕੰਮਾਂ ਦੀ ਸ਼ਲਾਘਾ ਕੀਤੀ । ਵਿਜੇ ਵਿਵੇਕ ਦਾ ਸਨਮਾਨ ਪੱਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਪੜ੍ਹਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਸ੍ਰੀ ਵਿਜੇ ਵਿਵੇਕ ਨੇ ਕਿਹਾ ਕਿ ਰਾਮਪੁਰ ਦੀ ਸਭਾ ਵੱਲੋ ਗੁਰਚਰਨ ਰਾਮਪੁਰੀ ਦੇ ਨਾਂਅ ਤੇ ਪੁਰਸਕਾਰ ਮਿਲਣ ਤੇ ਮੇਰਾ ਕੱਦ, ਹੌਸਲਾ ਅਤੇ ਮਾਣ ਵਧਿਆ ਹੈ । ਉਨ੍ਹਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਗੀਤ ਅਤੇ ਗ਼ਜ਼ਲਾਂ ਸੁਣਾਈਆਂ। ਉੱਘੇ ਲੇਖਕ ਤੇ ਗਾਇਕ ਕਮਲਜੀਤ ਨੀਲੋਂ ਨੇ ਵਿਜੇ ਵਿਵੇਕ ਦਾ ਗੀਤ ‘ ‘ਜੋਗੀ ਚੱਲੇ ‘ ਗਾਇਆ। ਇਸ ਉਪਰੰਤ ਪ੍ਰਧਾਨਗੀ ਮੰਡਲ ਨੇ ਡਾ• ਮਨਦੀਪ ਕੌਰ ਦੀ ਪੁਸਤਕ ‘ ਪੰਜਾਬੀ ਸਭਿਆਚਾਰ ਦੀ ਵਿਕਾਸ ਰੇਖਾ(ਗੁਰਚਰਨ ਰਾਮਪੁਰੀ ਦੀ ਕਵਿਤਾ ਦੇ ਸੰਦਰਭ ਵਿਚ) ਰਿਲੀਜ਼ ਕੀਤੀ। ਇਸ ਪੁਸਤਕ ਦੀ ਜਾਣ ਪਛਾਣ ਪ੍ਰੋ . ਭਜਨ ਸਿੰਘ ਮੁਕੰਦਪੁਰ ਨੇ ਕਰਵਾਈ। ਪ੍ਰੋਗਰਾਮ ਵਿੱਚ ਸ਼ਾਮਲ ਹੋਏ ਲੇਖਕਾਂ, ਸਰੋਤਿਆਂ ਤੇ ਪਿੰਡ ਵਾਸੀਆਂ ਦਾ ਰਾਮਪੁਰ ਦੇ ਜੰਮਪਲ ਡਾਃ ਸ਼ਮਸ਼ਾਦ ਅਲੀ ਪ੍ਰਿੰਸੀਪਲ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਿਜ ਮੁਕੰਦਪੁਰ(ਨਵਾਂ ਸ਼ਹਿਰ)ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਨਿਭਾਈ। ਇਸ ਉਪਰੰਤ ਦੂਜੇ ਸ਼ੈਸਨ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸਦੀ ਪ੍ਰਧਾਨਗੀ ਪ੍ਰਸਿੱਧ ਲੋਕ ਗਾਇਕ ਬਿੱਟੂ ਖੰਨੇਵਾਲਾ,ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ , ਬਲਵੰਤ ਮਾਂਗਟ ਤੇ ਸਮਸ਼ਾਦ ਅਲੀ ਨੇ ਕੀਤੀ। ਹਾਜ਼ਰ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆ ਜਦਕਿ ਸਟੇਜ਼ ਸਕੱਤਰ ਦੀ ਭੂਮਿਕਾ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਨੇ ਭਾਵਪੂਰਤ ਤਰੀਕੇ ਨਾਲ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਉਰਦੂ ਕਵੀ ਜਨਾਬ ਸਰਦਾਰ ਪੰਛੀ, ਢਾਹਾਂ ਪੁਰਸਕਾਰ ਵਿਜੇਤਾ ਕਹਾਣੀਕਾਰ ਬਲਵਿੰਦਰ ਗਰੇਵਾਲ, ਵਿਜੈ ਵਿਵੇਕ ਦੇ ਬੇਟੇ ਵਿਸ਼ਾਲ ਵਿਵੇਕ ਤੇ ਜੀਵਨ ਸਾਥਣ ਨੀਲਮ ਰਾਣੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਃ ਸਿਮਰਜੀਤ ਸਿੰਘ ਕੰਗ, ਗੀਤਕਾਰ ਕਰਨੈਲ ਸਿਵੀਆ,ਕਵੀਸ਼ਰ ਪ੍ਰੀਤ ਸੰਦਲ ਜਗਦੇਵ ਮਕਸੂਦੜਾ, ਕਹਾਣੀਕਾਰ ਦਲਜੀਤ ਸ਼ਾਹੀ, ਮਹੇਸ਼ ਰੋਹਲਵੀ, ਨਵਤੇਜ ਸਿੰਘ ਮਾਂਗਟ, ਡਾ.ਪਰਮਿੰਦਰ ਸਿੰਘ ਬੈਨੀਪਾਲ, ਰਣਜੀਤ ਭੁੱਟਾ, ਮਾਸਟਰ ਗੁਰਮੁਖ ਸਿੰਘ, ਸ਼ਹਿਜੀਤ ਸਿੰਘ ਕੰਗ, ਹਰਬੰਸ ਸਿੰਘ ਰਾਏ, ਅਮਨ ਧੂਰੀ, ਗੁਰਦਾਸ ਰਾਮਪੁਰੀ,ਕਰਨੈਲ ਸਿਵੀਆ, ਗੁਰਸੇਵਕ ਸਿੰਘ ਢਿਲੋਂ , ਪਰਮਿੰਦਰ ਅਲਬੇਲਾ, ਸੰਧੇ ਸੁਖਬੀਰ, ਸਨੇਹਇੰਦਰ ਮੀਲੂ, ਕਹਾਣੀਕਾਰ ਰਵਿੰਦਰ ਰੁਪਾਲ, ਜਗਜੀਤ ਗੁਰਮ, ਗ਼ਜ਼ਲਗੋ ਤਲਵਿੰਦਰ ਸ਼ੇਰਗਿੱਲ,ਕਹਾਣੀਕਾਰ ਜਤਿੰਦਰ ਹਾਂਸ, ਮੋਹਣ ਹਸਨਪੁਰੀ, ਪ੍ਰੋਃ ਭਜਨ ਸਿੰਘ ਮੁਕੰਦਪੁਰ,ਹਰਪਾਲ ਸਿੰਘ ਮਾਂਗਟ ਜਟਾਣਾ, ਪਰਮਜੀਤ ਸਿੰਘ ਵਾਲੀਆ, ਦਿਲਜੀਤ ਸਿੰਘ, ਨੀਤੂ ਰਾਮਪੁਰ, ਸਿਮਰਨਦੀਪ ਕੌਰ ਅਹਲਾਵਤ, ਤਰਨ ਰਾਮਪੁਰ,ਜਗਵੀਰ ਸਿੰਘ ਵਿੱਕੀ, ਜਤਿੰਦਰਜੀਤ ਕੌਰ ਸੰਧੂ,ਪੰਜਾਬੀ ਕਵੀ ਹਰਬੰਸ ਮਾਲਵਾ,ਗੁਰਦੀਪ ਸਿੰਘ ਮਹੌਣ, ਚਾਹਤ ਮਨ, ਗੁਰਮੀਤ ਰੋਹਲੇ, ਇੰਦਰਜੀਤ ਸਿੰਘ ਕੰਗ, ਤਰਨ ਬੱਲ, ਸਮਸ਼ੇਰ ਸਿੰਘ ਸ਼ੇਰ ਰਾਣਵਾਂ, ਗੁਰਮੁਖ ਦੀਪ ਮਾਛੀਵਾੜਾ,ਟੀ ਲੋਚਨ, ਨਿਰੰਜਨ ਸੂਖਮ, ਸੁਖਵਿੰਦਰ ਪੱਬਮਾਂ , ਗੁਰਦੀਪ ਕੌਰ ਸੰਗਵਾਲ, ਗੁਰਪ੍ਰੀਤ ਕੌਰ, ਯਤਿੰਦਰ ਕੌਰ ਮਾਹਲ, ਰਾਜਵੰਤ ਕੌਰ, ਜ਼ੋਰਾਵਰ ਸਿੰਘ ਪੰਛੀ, ਡਾ. ਬਲਵਿੰਦਰਜੀਤ ਕੌਰ ਭੱਟੀ, ਧਰਮਿੰਦਰ ਸਿੰਘ ਢੀਂਡਸਾ,ਹਰਪਾਲ ਸਿੰਘ ਮਾਂਗਟ,ਡਾ. ਮਨਦੀਪ ਕੌਰ ਮੁਕੰਦਪੁਰ,ਪ੍ਰੀਤ ਸਿੰਘ ਭਦੌੜ , ਦੀਪ ਦਿਲਬਰ, ਗਗਨ ਜੋਸ਼ੀ , ਜਸਤਾਜ ਸਿੰਘ, ਪਰਮਿੰਦਰ ਸਿੰਘ, ਕੇਵਲ ਮੰਜਾਲੀਆ, ਸਿਕੰਦਰ ਸਮਰਾਲਾ, ਸੁਖਵੀਰ ਸਿੰਘ ਮੁਹਾਲੀ, ਹਰਜੀਤ ਵੈਦ ਘਲੋਟੀ, ਮਨਜੀਤ ਸਿੰਘ ਘਣਗਸ, ਗੀਤ ਗੁਰਜੀਤ, ਲਾਲ ਸਿੰਘ ਮਾਂਗਟ, ਸੰਤ ਸਿੰਘ ਸੋਹਲ, ਗੁਰਮੀਤ ਜਟਾਣਾ, ਪ੍ਰਭਜੋਤ ਸਿੰਘ ਰਾਮਪੁਰ, ਅਵਤਾਰ ਸਿੰਘ ਘਣਗਸ਼, ਕੁਲਵਿੰਦਰ ਸਿੰਘ ਕਾਕਾ, ਦੇਵਰਾਜ , ਸੁਖਮੰਦਰ ਸਿੰਘ ਬਰਾੜ, ਨੇਤਰ ਸਿੰਘ ਮੁੱਤੋਂ, ਵਿਜੈ ਤਿਵਾੜੀ ਲੁਧਿਆਣਾ ਦਰਪਨ,ਹਰਪ੍ਰੀਤ ਸਿਹੌੜਾ, ਡਾਕਟਰ ਗੁਲਜ਼ਾਰ ਸਭਰਵਾਲ, ਰਾਕੇਸ਼ ਕੁਮਾਰ, ਬੁੱਧ ਸਿੰਘ ਨੀਲੋਂ, ਲੀਲ ਦਿਆਲਪੁਰੀ, ਹਰਦੀਪ ਸਿੰਘ, ਸਰਬਜੀਤ ਸਿੰਘ, ਜਤਿੰਦਰ ਸੰਧੂ, ਲਵਪ੍ਰੀਤ ਸਿੰਘ, ਉੱਘੇ ਚਿਤਰਕਾਰ ਤੇ ਕਵੀ ਸਵਰਨਜੀਤ ਸਵੀ , ਵਿਜੇ ਤਿਵਾੜੀ ਸਾਮਿਲ ਹੋਏ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਵਲੋਂ ਆਏ ਸ਼ਹਿਤਕਾਰਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਪਰੈਡ ਪਬਲੀਕੇਸ਼ਨ ਰਾਮਪੁਰ ਅਤੇ ਦਿਲਦੀਪ ਪਬਲੀਕੇਸ਼ਨ ਸਮਰਾਲਾ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਲੁਧਿਆਣਾ ਦਰਪਨ ਵੱਲੋਂ ਵਿਜੇ ਤਿਵਾੜੀ ਨੇ ਸਾਰੇ ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਕੀਤੀ।a