- *ਚਾਹਵਾਨ ਨੌਜਵਾਨ 30 ਨਵੰਬਰ ਤੱਕ ਆਨਲਾਈਨ ਪੋਰਟਲ ’ਤੇ ਕਰਵਾ ਸਕਦੇ ਹਨ ਰਜਿਸਟਰੇਸ਼ਨ
ਮਾਨਸਾ, 09 ਨਵੰਬਰ : ਪੰਜਾਬ ਸਰਕਾਰ ਦੁਆਰਾ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਦੱਸਿਆ ਇਹ ਹੁਨਰ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣੇ ਹਨ। ਇਸ ਤੋਂ ਬਾਅਦ ਸੂਬਾ ਅਤੇ ਕੌਮੀ ਪੱਧਰ ’ਤੇ ਇਹ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ’ਤੇ ਜੇਤੂ ਨੌਜਵਾਨ ਫਰਾਂਸ ਵਿਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਵਿੱਚ ਭਾਗ ਲੈਣ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਹੁਨਰ ਮੁਕਾਬਲਿਆਂ ਵਿਚ ਕੋਈ ਵੀ ਨੌਜਵਾਨ ਜਿਸਦਾ ਜਨਮ 1 ਜਨਵਰੀ 1999 ਤੋਂ ਬਾਅਦ ਹੋਇਆ ਹੈ, ਭਾਗ ਲੈ ਸਕਦਾ ਹੈ। ਨੌਜਵਾਨ ਵੱਖ ਵੱਖ ਕੁੱਲ 61 ਟਰੇਡਜ਼ ਜਿਵੇਂ ਕਿ ਵਾਲ ਐਂਡ ਫਲੋਰ ਟਾਈਲਿੰਗ, ਪਲੰਬਿੰਗ ਐਂਡ ਹੀਟਿੰਗ, ਇਲੈਟ੍ਰਰੀਕਲ ਇੰਸਟਾਲੇਸ਼ਨਜ਼ ਬ੍ਰਿਕਲਾਇੰਗ, ਪਾਲਸਟਰ ਐਂਡ ਡਰਾਇਵਲ ਸਿਸਟਮ, ਪੇਂਟਿੰਗ ਐਂਡ ਡੈਕੋਰੇਟਿੰਗ, ਕੈਬਨਿਟ ਮੈਕਿੰਗ, ਜੁਇਨਰੀ, ਪੈਨਟਰੀ, ਹੈਰੀਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ, ਕਨਕਰੀਟ ਕੰਨਸਟ੍ਰੇਸ਼ਨ ਵਰਕ ਡਿਜੀਟਲ ਕੰਸਟ੍ਰਰਕਸ਼ਨ ਜਵੈਲਰੀ, ਫਲੋਰਸਟੀ, ਫੈਸ਼ਨ, ਟੈਕਨੋਲੋਜੀ, ਗਰਾਫਿਟ ਡਿਜ਼ਾਇਨ ਟੈਕਨੋਲੋਜੀ, ਵਿਜੂਅਲ ਸਰਚਰਾਈਜਿੰਗ ਵਿੰਡੋ ਡਰੈਸਿੰਗ, ਬੇਕਰੀ, ਬਿਊਟੀ ਥੈਰੇਪੀ, ਪੇਸਟਰੀ ਅਤੇ ਕਨਵੈਂਕਸ਼ਨਰੀ ਕੁਕਿੰਗ, ਹੇਅਰ ਡਰੈਸਰਿੰਗ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3.ਡੀ. ਡਿਜੀਟਲ ਗੇਮ ਆਰਟ, ਵਾਲ ਅਤੇ ਵਰਸ਼ ਟਾਇਲਿੰਗ, ਇਲੈਕਟ੍ਰਿਕਲ ਇੰਨਸਟਾਲੇਸ਼ਨ ਉਦਯੋਗਿਕ ਕੰਟਰੋਲ, ਪਲਾਸਟਰਿੰਗ ਅਤੇ ਡ੍ਰਾਈਵਲ ਸਿਸਟਮ ਕਲਾਊਡ ਕੰਪਿਊਟਿੰਗ, ਰੋਬਟ ਸਿਸਟਮ ਇੰਟੀਗਰੇਸ਼ਨ, ਓਡੀਟਵ ਮੈਨੂਫੈਕਟਨਿੰਗ, ਰਿਨੀਊਏਬਲ ਐਨਰਜੀ, ਇੰਡਸਟੀਅਲ ਡਿਜ਼ਾਨ ਟੈਕਨੋਲਜੀ, ਬਿਲਡਿੰਗ ਇੰਨਫਰਮੇਸ਼ਨ ਮੋਲਡਿੰਗ, ਇੰਡਸਟੀ 4.0 ਅਤੇ ਮੋਬਾਇਲ ਐਪਲੀਕੇਸ਼ਨ ਡਿਵੈੱਲਪਮੈਂਟ, ਮੈਨਫੈਕਚਰਿੰਗ ਟੀਮ ਚੈਲੇਂਜ, ਅਡੀਟਿਵ ਮੈਨੋਟੈਕਟਰਿੰਗ, ਹੈਅਰ ਡਰੈਸਿੰਗ, ਬੀਊਟੀ ਥੈਰੀਪੀ, ਪੈਟੇਸੀਰੀ ਐਂਡ ਕੰਟੈਸ਼ਨਰੀ, ਕੂਕਿੰਗ, ਰੈਸਟੋਰੈਂਟ ਸਰਵਿਸ ਹੈਲਥ ਐਂਡ ਸੋਸਲ ਕੇਅਰ, ਬੇਕਰੀ, ਹੋਟਲ ਰੀਸੈਪਸ਼ਨ, ਆਟੋਬੋਡੀ ਰਿਪੇਅਰ, ਆਟੋਮੋਬਾਇਲ ਟੈਕਨੋਲੋਜੀ, ਕਾਰ ਪੇਂਟਿੰਗ, ਲੋਜੀਸਟਿਕ ਐਂਡ ਰੀਥ ਫਰਵਾਰਡਿੰਗ, ਸੂਜ ਮੇਕਿੰਗ, ਗਾਰਮੈਂਟ ਐਂਡ ਲੈਦਰ ਅਸੈਸਰੀ, ਮੇਕਿੰਗ, ਟੈਕਸਟਾਇਲ ਡਿਜਾਇਨ, ਟੈਕਸਟਾਇਲ ਵੋਟਿੰਗ ਹੈਂਡਲੂਮ, ਯੋਗਾ, ਕੰਸਟਮਰ ਡਿਜਾਇਨ, ਸਥੈਟਿਕ ਐਂਡ ਮੇਕਅੱਪ, ਏ.ਆਰ ਵੀ ਆਰ, ਡਰੋਨ ਫਿਲਮ ਮੇਕਿੰਗ ਆਦਿ ਕਿਸੇ ਵੀ ਟਰੇਡ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ https://www.skillindiadigital.gov.in/home ’ਤੇ 30 ਨਵੰਬਰ 2023 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਮਾਨਸਾ ਵਿਖੇ 78886-10495, 88475-42785, 94173-64863 ’ਤੇ ਸੰਪਰਕ ਕੀਤਾ ਜਾ ਸਕਦਾ ਹੈ।