ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੀਤ ਵਿਰੁੱਧ ਦਮਨਕਾਰੀ ਨੀਤੀ ਹੇਠ ਪਹਿਲਾਂ ਸਰਕਾਰੀ ਇਸ਼ਤਿਹਾਰ ਰੋਕਿਆ, ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫ਼ੁਰਮਾਨ ਬਾਅਦ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਵਲੋਂ ਸੰਮਨ ਕਰਨ ’ਤੇ ਪੰਜਾਬ ਦੇ ਹਰ ਵਰਗ ਲੋਕਾਂ ਦਾ ਭਗਵੰਤ ਮਾਨ ਪ੍ਰਤੀ ਲਾਵਾ ਫੁੱਟਣ ਲੱਗ ਪਿਆ, ਡਾ: ਹਮਦਰਦ ਨੂੰ ਵਿਜ਼ੀਲੈਂਸ ਨੋੋਟਿਸ ਹੋਣ ’ਤੇ ਕੁਝ ਦਿਨ ਦੇ ਰੋਸ ਬਾਅਦ ਪੰਜਾਬ ਦੇ ਲੋਕ ਸੱਚ ਦੀ ਅਵਾਜ਼ ਅਜੀਤ ਦੇ ਹੱਕ ’ਚ ਸੜਕਾਂ ’ਤੇ ਉਤਰਨੇ ਸ਼ੁਰੂ ਹੋ ਗਏ। ਵਿਧਾਨ ਸਭਾ ਹਲਕਾ ਦਾਖਾ ਦੇ ਕਸਬਾ ਮੰਡੀ ਮੁੱਲਾਂਪੁਰ ਵਿਖੇ ਅਜੀਤ ਪ੍ਰਤੀ ਹਮਦਰਦੀ ਵਾਲੀਆਂ ਕਈ ਜੱਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਮੁੱਖ ਚੌਂਕ ਨੇੜੇ ਧਰਨਾ ਦੇ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੇਸ਼-ਵਿਦੇਸ਼ ਵਿਚ ਨਿਡਰ ਤੇ ਨਿਰਪੱਖ ਅਵਾਜ਼ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦੀ ਨਿੰਦਾ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ/ਧਨੇਰ) ਦੇ ਕਾਰਜਕਾਰੀ ਪੰਜਾਬ ਪ੍ਰਧਾਨ ਮਨਜੀਤ ਸਿੰਘ ਧਨੇਰ ਵਲੋਂ ਅਜੀਤ ਵਿਰੁੱਧ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੀ ਅਵਾਜ਼ ਖਿਲਾਫ ਬਦਲਾਖੋਰੀ ਵਿਰੁੱਧ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ, ਕਿਉਂਕਿ ਡਾ: ਹਮਦਰਦ ਨੇ ਹਮੇਸ਼ਾ ਹੀ ਪੰਜਾਬ ਦੇ ਹਿਤਾਂ ਦੀ ਗੱਲ ਕੀਤੀ। ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਬੀ.ਕੇ.ਯੂ (ਡਕੌਂਦਾ/ਬੂਟਾ ਸਿੰਘ ਬੁਰਜਗਿੱਲ) ਦੇ ਬਲਾਕ ਮੁੱਲਾਂਪੁਰ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਅਜੀਤ ਵਿਰੁੱਧ ਵਰਤੇ ਜਾ ਰਹੇ ਕੋਝੇ ਹਥਕੰਡੇ ਇਸ ਦੇ ਪਤਨ ਦਾ ਕਾਰਨ ਬਣਨਗੇਂ। ਉਨ੍ਹਾਂ ਕਿਹਾ ਕਿ ਡਾ: ਹਮਦਰਦ ਉੱਘੇ ਕੋਮਾਂਤਰੀ ਪੱਤਰਕਾਰ ਅਤੇ ਕਾਲਮਨਵੀਸ ਹਨ, ਜਿਨ੍ਹਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਵਜੋਂ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਲਿਖਿਆ। ਗੁਰਮੇਲ ਸਿੰਘ ਭਰੋਵਾਲ ਕਿਹਾ ਕਿ ਲੱਗਦਾ ਭਗਵੰਤ ਮਾਨ ਸੰਵਿਧਾਨਿਕ ਉੱਚਿਚਤਾ ਭੁੱਲ ਬੈਠਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ, ਮੀਤ ਪ੍ਰਧਾਨ ਤੇਜਿੰਦਰ ਸਿੰਘ ਗਿੱਲ ਸੁਧਾਰ, ਕਮਲਪ੍ਰੀਤ ਸਿੰਘ ਹੈਪੀ ਸਹੌਲੀ, ਬੀ.ਕੇ.ਯੂ (ਡਕੌਂਦਾ) ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ, ਜਿਲ੍ਹਾ ਸੈਕਟਰੀ ਇੰਦਰਜੀਤ ਸਿੰਘ ਜਗਰਾਉਂ, ਬਾਬਾ ਤਰਲੋਕ ਸਿੰਘ ਅਗਵਾੜ ਲੋਪੋਂ, ਦਸ਼ਮੇਸ਼ ਕਿਸਾਨ-ਮਜਦੂਰ ਯੂਨੀਅਨ ਆਗੂ ਜਸਦੇਵ ਸਿੰਘ ਲਲਤੋਂ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਆਗੂ ਉਜਾਗਰ ਸਿੰਘ ਬੱਦੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੜੈਚ, ਸੀ.ਪੀ.ਆਈ (ਐੱਮ) ਆਗੂ ਰੂਪ ਬਸੰਤ ਸਿੰਘ ਬੜੈਚ, ਬੀ.ਕੇ.ਯੂ (ਡਕੌਂਦਾ) ਇਕਾਈ ਰੱਤੋਵਾਲ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਪੰਚ ਸ਼ਿੰਗਾਰਾ ਸਿੰਘ ਰੱਤੋਵਾਲ, ਸੁਖਦੇਵ ਸਿੰਘ ਰੱਤੋਵਾਲ, ਹੈਪੀ ਧਾਲੀਵਾਲ, ਬੀ.ਕੇ.ਯੂ (ਡਕੌਂਦਾ) ਇਕਾਈ ਟੂਸਾ ਪ੍ਰਧਾਨ ਹਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਆਗੂ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਸਵਿੰਦਰ ਸਿੰਘ ਥਰੀਕੇ, ਭਰਪੂਰ ਸਿੰਘ ਥਰੀਕੇ, ਸੁਖਦੇਵ ਸਿੰਘ ਮੋਹੀ, ਕੁਲਦੀਪ ਸਿੰਘ ਗੁੱਜਰਵਾਲ, ਜਗਦੀਪ ਸਿੰਘ ਜੱਗਾ ਥਰੀਕੇ, ਗੁਰਦਿਆਲ ਸਿੰਘ ਤਲਵੰਡੀ ਪ੍ਰਧਾਨ ਦਸ਼ਮੇਸ਼ ਕਿਸਾਨ-ਮਜਦੂਰ ਯੂਨੀਅਨ, ਲੋਕ ਕਲਾ ਮੰਚ ਪ੍ਰਧਾਨ ਹਰਕੇਸ਼ ਚੌਧਰੀ, ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਮੁੱਲਾਂਪੁਰ ਮੁਖੀ ਸੁਰਿੰਦਰਪਾਲ ਸਿੰਘ, ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਪ੍ਰਧਾਨ ਗੁਰਮੇਲ ਸਿੰਘ ਹਿੱਸੋਵਾਲ, ਟਹਿਲ ਸਿੰਘ ਜਾਂਗਪੁਰ, ਢਾਡੀ ਗੁਲਜ਼ਾਰ ਸਿੰਘ, ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੁੱਲਾਂਪੁਰ ਪ੍ਰਧਾਨ ਹਰਦਿਆਲ ਸਿੰਘ, ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸਰਬਜੋਤ ਕੌਰ ਬਰਾੜ, ਆਂਗਨਵਾੜੀ ਯੂਨੀਅਨ ਬਲਾਕ ਪ੍ਰਧਾਨ ਸਰਬਜੀਤ ਕੌਰ ਹੇਰਾਂ, ਬਲਾਕ ਕਾਂਗਰਸ ਮੁੱਲਾਂਪੁਰ ਮਹਿਲਾ ਪ੍ਰਧਾਨ ਸਰਬਜੀਤ ਕੌਰ ਨਾਹਰ, ਤੇਜਿੰਦਰ ਕੌਰ ਰਕਬਾ, ਖੁਸ਼ਮਿੰਦਰ ਕੌਰ, ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ, ਟੈਕਨੀਕਲ ਸਰਵਿਸ ਯੂਨੀਅਨ ਪ੍ਰਧਾਨ ਪਾਲ ਸਿੰਘ ਗਹੌਰ, ਸੀਨੀਅਰ ਸਿਟੀਜਨ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਪ੍ਰਧਾਨ ਰਘਵੀਰ ਸਿੰਘ ਔਲਖ, ਕੈਮਿਸਟ ਐਸੋ: ਮੁੱਲਾਂਪੁਰ ਦਾਖਾ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਪ੍ਰਧਾਨ ਗੁਰਮੇਲ ਸਿੰਘ ਬਿਰਕ, ਸਾਬਕਾ ਸਕੱਤਰ ਬਲਬੀਰ ਸਿੰਘ ਮਾਨ, ਲੇਖਕ ਅਮਰੀਕ ਸਿੰਘ ਤਲਵੰਡੀ, ਪੈਨਸ਼ਨਰਜ਼ ਯੂਨੀਅਨ ਪ੍ਰਧਾਨ ਹਰਦਿਆਲ ਸਿੰਘ ਘੁਮਾਣ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਰਪੰਚ ਯੂਨੀਅਨ ਬਲਾਕ ਸੁਧਾਰ ਪ੍ਰਧਾਨ ਹਰਮਿੰਦਰ ਸਿੰਘ ਪੱਪ, ਸਰਪੰਚ ਸੁਖਵਿੰਦਰ ਸਿੰਘ ਭੱਠਾਧੂਹਾ, ਸਰਪੰਚ ਬਲਵੰਤ ਸਿੰਘ ਰਾਣਕੇ, ਮਨਜੀਤ ਸਿੰਘ ਭੈਰੋਮੁੰਨਾ, ਕਿਸਾਨ ਆਗੂ ਬੇਅੰਤ ਸਿੰਘ ਸੰਧੂ, ਲੇਖ ਰਾਜ ਭੱਠਾਧੂਹਾ, ਜਸਵੀਰ ਸਿੰਘ ਭੱਟੀਆਂ, ਮਨਜੀਤ ਸਿੰਘ ਉੱਪਲ, ਹਰਦਿਆਲ ਸਿੰਘ ਵਲੀਪੁਰ, ਹਾਕਮ ਸਿੰਘ ਭੱਟੀਆਂ, ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਪ੍ਰਧਾਨ ਕ੍ਰਿਪਾਲ ਸਿੰਘ ਪਮਾਲੀ, ਸੈਕਟਰੀ ਕਰਤਾਰ ਸਿੰਘ ਖਹਿਰਾਬੇਟ, ਤੇਜਾ ਸਿੰਘ ਬੜੈਚ, ਭੁਪਿੰਦਰ ਸਿੰਘ ਬੜੈਚ, ਕਰਮਜੀਤ ਸਿੰਘ ਦਾਖਾ, ਗੁਰਦੀਪ ਸਿੰਘ ਕੋਟਉਮਰਾ, ਲਖਵੀਰ ਸਿੰਘ ਦਾਖਾ, ਕੇਵਲ ਸਿੰਘ ਮੁੱਲਾਂਪੁਰ, ਤੀਰਥ ਸਿੰਘ ਤਲਵੰਡੀ, ਹੋਰਨਾਂ ਵਲੋਂ ਅਜੀਤ ਅਖਬਾਰ ਵਿਰੁੱਧ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਬਾਰੇ ਬੋਲਦਿਆਂ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸਿਧਾਂਤਕ ਤੇ ਨੈਤਿਕ ਪੱਤਰਕਾਰਤਾ ਖਿਲਾਫ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਵਾਲੀ ਭਾਵਨਾ ਬੰਦ ਕਰੇ, ਕਿਉਂਕਿ ਅਦਾਰਾ ਅਜੀਤ ਤੇ ਡਾ: ਹਮਦਰਦ ਸਰਕਾਰ ਦੇ ਦਬਾਅ ਹੇਠ ਕਦੇ ਝੁਕੇ ਨਹੀਂ।