ਪੀ.ਏ.ਯੂ. ਨੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਸਿਖਲਾਈ ਦਿੱਤੀ

ਲੁਧਿਆਣਾ 28 ਅਪ੍ਰੈਲ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਡੇਹਲੋਂ ਦੇ ਸਹਿਯੋਗ ਨਾਲ ਪਿੰਡ ਬਾਬਰਪੁਰ, ਜ਼ਿਲ•ਾ ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ| ਇਸ ਦੌਰਾਨ ਡਾ. ਪੰਕਜ ਸਰਮਾ ਨੇ ਕਿਸਾਨ ਨੂੰ ਪੀਏਯੂ ਦੁਆਰਾ 10ਵੀਂ ਅਤੇ 10+2 ਪਾਸ ਵਿਦਿਆਰਥੀਆਂ ਲਈ ਚਲਾਏ ਜਾਂਦੇ ਵੱਖ-ਵੱਖ ਕੋਰਸਾਂ ਬਾਰੇ ਜਾਗਰੂਕ ਕੀਤਾ | ਡਾ. ਲਵਲੀਸ਼ ਗਰਗ ਨੇ ਹੁਨਰ ਵਿਕਾਸ ਕੇਂਦਰ ਦੁਆਰਾ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਸਿਖਲਾਈ ਕੋਰਸਾਂ, ਕਿਸਾਨਾਂ ਲਈ ਪ੍ਰਸੰਗਿਕਤਾ ਅਤੇ ਮਹੱਤਤਾ ਬਾਰੇ ਦੱਸਿਆ| ਤਿੰਨ ਮਹੀਨਿਆਂ ਦੇ ਏਕੀਕ੍ਰਿਤ ਫਸਲ ਉਤਪਾਦਨ ਯੰਗ ਫਾਰਮਰਜ ਟਰੇਨਿੰਗ ਕੋਰਸ ਅਤੇ ਪੰਜਾਬ ਦੇ ਪੇਂਡੂ ਨੌਜਵਾਨਾਂ ਲਈ ਇਸਦੀ ਪ੍ਰਸੰਗਿਕਤਾ ਬਾਰੇ ਵੀ ਚਾਨਣਾ ਪਾਇਆ|ਡਾ. ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ| ਡਾ: ਹਰਵਿੰਦਰ ਕੌਰ ਨੇ ਆਉਣ ਵਾਲੇ ਸੀਜਨ ਦੀਆਂ ਫਸਲਾਂ ਦੀਆਂ ਰੋਜਾਨਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ| ਖੇਤੀਬਾੜੀ ਅਫਸਰ ਨਿਰਮਲ ਸਿੰਘ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਸੰਭਾਲਣ ਲਈ ਵੱਖ-ਵੱਖ ਤਕਨੀਕਾਂ ਬਾਰੇ ਚਾਨਣਾ ਪਾਇਆ| ਉਨ•ਾਂ ਮਿੱਟੀ ਦੀ ਪਰਖ ’ਤੇ ਵੀ ਜੋਰ ਦਿੱਤਾ| ਕੈਂਪ ਵਿੱਚ 72 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ|