ਚੌਕੀਮਾਨ, 30 ਮਈ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਦੇ ਪਿੰਡ ਕੁਲਾਰ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ 'ਚ ਏਅਰਟੈੱਲ ਕੰਪਨੀ ਦੇ ਲੱਗ ਰਹੇ ਟਾਵਰ ਦਾ ਪਿੰਡ ਵਾਸੀ ਅਤੇ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ 'ਚ ਯੁਨੀਅਨ ਮੈਂਬਰਾਂ ਵੱਲੋਂ ਟਾਵਰ ਲਗਾਉਣ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਜੋ ਏਅਰਟੈੱਲ ਕੰਪਨੀ ਟਾਵਰ ਦਾ ਵਿਰੋਧ ਪਿੰਡ ਕਲਾਰ ਦੇ ਲੋਕ ਕਰ ਰਹੇ ਹਨ।ਇਸ ਪਿੰਡ ਵਿਚ ਸਾਡੀ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੀ ਇਕਾਈ ਵੀ ਬਣੀ ਹੋਈ ਹੈ ਜੋ ਕਾਫ਼ੀ ਦਿਨਾਂ ਤੋਂ ਸਾਡੇ ਆਗੂ ਟਾਵਰ ਲਗਾਉਣ ਦਾ ਵਿਰੋਧ ਕਰ ਰਹੇ ਹਨ। ਪਰ ਟਾਵਰ ਲਗਾਉਣ ਵਾਲੇ ਠੇਕੇਦਾਰ ਨੇ ਆਪਣਾ ਕੰਮ ਰੋਕਣ ਦੀ ਬਜਾਏ ਜਾਰੀ ਰੱਖਿਆ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਪਿੰਡ ਕਲਾਰ ਵਿਖੇ ਲੱਗ ਰਹੇ ਟਾਵਰ ਦਾ ਵਿਰੋਧ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਉਹ ਆਪਣਾ ਕੰਮ ਪੱਕਾ ਬੰਦ ਨਹੀਂ ਕਰਦੇ। ਇਹ ਸਾਰਾ ਮਸਲਾ ਅਸੀਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਜੋ ਪੁਲਿਸ ਪ੍ਰਸਾਸ਼ਨ ਮੌਕੇ ਤੇ ਪਹੁੰਚ ਕੇ ਸਾਰੇ ਹਾਲਾਤ ਤੋਂ ਜਾਣੂ ਹੈ। ਆਖਰ ਵਿਚ ਸਾਡੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਕਿ ਉਹ ਪਿੰਡ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰਟੈੱਲ ਦਾ ਟਾਵਰ ਪਿੰਡ ਦੇ ਵਿਚਕਾਰ ਲਗਾਉਣ ਤੋਂ ਰੋਕੇ ਤਾਂ ਜੋ ਹੋਰ ਵੀ ਪਸ਼ੂ ਪੰਸ਼ੀਆ ਨੂੰ ਟਾਵਰ ਦੀਆਂ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।