- 1 ਦਸੰਬਰ ਤੋਂ ਕਰਨਗੇ ਕੰਮ ਸ਼ੁਰੂ, ਮਜ਼ਦੂਰਾਂ ਨੂੰ ਨਹੀਂ ਜਾਣਾ ਪਵੇਗਾ ਮੋਗਾ ਸਥਿਤ ਦਫਤਰ ਵਿਖੇ
ਫ਼ਰੀਦਕੋਟ 4 ਨਵੰਬਰ : ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੇ ਯਤਨਾਂ ਸਦਕਾ ਫ਼ਰੀਦਕੋਟ ਵਿਖੇ ਸਹਾਇਕ ਲੇਬਰ ਕਮਿਸ਼ਨਰ ਅਤੇ ਸਹਾਇਕ ਡਾਇਰੈਕਟਰ ਫੈਕਟਰੀ ਅਤੇ ਕੋਟਕਪੂਰਾ ਵਿਖੇ ਲੇਬਰ ਇੰਸਪੈਕਟਰ ਦੇ ਦਫਤਰ ਖੁੱਲ ਗਏੇ ਹਨ। ਜੋ ਕਿ 1 ਦਸੰਬਰ 2023 ਤੋਂ ਹਲਕੇ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਪਹਿਲਾਂ ਫ਼ਰੀਦਕੋਟ ਵਿੱਚ ਲੇਬਰ ਕਮਿਸ਼ਨ ਦਾ ਕੋਈ ਦਫਤਰ ਨਾ ਹੋਣ ਕਰਕੇ ਮਜ਼ਦੂਰਾਂ ਨੂੰ ਮੋਗਾ ਦਫਤਰ ਵਿਖੇ ਆਪਣੇ ਕੰਮ ਕਰਵਾਉਣ ਜਾਣਾ ਪੈਂਦਾ ਸੀ। ਜਿਸ ਨਾਲ ਉਨ੍ਹਾਂ ਤੇ ਸਮੇਂ ਦੇ ਖਰਾਬ ਹੋਣ ਦੇ ਨਾਲ ਨਾਲ ਆਰਥਿਕ ਬੋਝ ਵੀ ਪੈਦਾ ਸੀ । ਉਨ੍ਹਾਂ ਦੱਸਿਆ ਕਿ ਹੁਣ ਮਜ਼ਦੂਰਾਂ ਨੂੰ ਅਪਣੇ ਨਿੱਕੇ ਨਿੱਕੇ ਕੰਮਾਂ ਲਈ ਮੋਗਾ ਵਿਖੇ ਨਹੀਂ ਜਾਣਾ ਪਵੇਗਾ ਤੇ ਉਹ ਅਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਅਪਣਾ ਕੰਮ ਫ਼ਰੀਦਕੋਟ ਅਤੇ ਕੋਟਕਪੂਰਾ ਵਿਖੇ ਹੀ ਕਰਵਾ ਸਕਣਗੇ। ਸ. ਸੇਖੋਂ ਨੇ ਕਿਹਾ ਕਿ ਲੇਬਰ ਇੰਸਪੈਕਟਰ ਫ਼ਰੀਦਕੋਟ ਤਹਿਸੀਲ ਫ਼ਰੀਦਕੋਟ ਅਤੇ ਜੈਤੋ ਦਾ ਕੰਮ ਦੇਖਣਗੇ ਅਤੇ ਇਸੇ ਤਰਾਂ ਲੇਬਰ ਇੰਸਪੈਕਟਰ ਕੋਟਕਪੂਰਾ ਤਹਿਸੀਲ ਕੋਟਕਪੂਰਾ ਦਾ ਕੰਮ ਦੇਖਣਗੇ। ਸਹਾਇਕ ਡਾਇਰੈਕਟਰ ਫੈਕਟਰੀ ਪੂਰੇ ਫ਼ਰੀਦਕੋਟ ਜ਼ਿਲੇ ਦਾ ਕੰਮ ਦੇਖਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਹੁਣ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੇ ਆਪਣੇ ਹਲਕੇ ਵਿੱਚ ਹੀ ਮਿਲਣਗੀਆਂ।