- ਮਨੀਸ਼ ਤਿਵਾੜੀ ਨੇ ਮਰਚੈਂਟ ਨੇਵੀ ਇੰਸਟੀਚਿਊਟ ਦਾ ਕੀਤਾ ਉਦਘਾਟਨ
- ਮਰਚੈਂਟ ਨੇਵੀ ਵਿਚ ਜਾਣ ਦੇ ਇੱਛੁਕ ਉਤਰੀ ਭਾਰਤ ਦੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਖੁੱਲ੍ਹੇ -ਮਨੀਸ਼ ਤਿਵਾੜੀ
ਮੋਹਾਲੀ, 30 ਅਪ੍ਰੈਲ : ਉੱਚਤਮ ਟੈਕਸ ਫ਼ਰੀ ਤਨਖ਼ਾਹ, ਜਲਦੀ ਪ੍ਰਮੋਸ਼ਨ, ਉੱਚ ਪੱਧਰੀ ਜੀਵਨ ਜਾਂਚ, ਕੰਮ ਤੋਂ ਬਾਅਦ ਲੰਮੀ ਛੁੱਟੀ ਅਤੇ ਦੁਨੀਆਂ ਘੁੰਮਣ ਦੇ ਮੌਕੇ, ਅਜਿਹੀ ਨੌਕਰੀ ਕੌਣ ਨਹੀਂ ਕਰਨਾ ਚਾਹੇਗਾ। ਮਰਚੈਂਟ ਨੇਵੀ ਇਕ ਅਜਿਹਾ ਪੇਸ਼ਾ ਹੈ ਜਿਸ ਵਿਚ ਇਹ ਸਭ ਸੁਪਨੇ ਪੂਰੇ ਹੁੰਦੇ ਹਨ। ਪਰ ਉੱਤਰੀ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਸਹੀ ਜਾਣਕਾਰੀ ਨਾ ਹੋਣ ਕਰਕੇ ਮਰਚੈਂਟ ਨੇਵੀ ਜਿਹੀ ਬਿਹਤਰੀਨ ਨੌਕਰੀ ਜੁਆਇਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਦੱਖਣੀ ਭਾਰਤ ਦੇ ਨੌਜਵਾਨ ਵੱਡੀ ਗਿਣਤੀ ਵਿਚ ਇਹ ਨੌਕਰੀ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੋਹਾਲੀ ਵਿਚ ਮਰਚੈਂਟ ਨੇਵੀ ਇੰਸਟੀਚਿਊਟ ਦਾ ਕੀਤਾ ਉਦਘਾਟਨ ਕਰਦੇ ਹੋਏ ਕਹੀਆਂ। ਜ਼ਿਕਰਯੋਗ ਹੈ ਕਿ ਮੁਹਾਲੀ ਵਿਚ ਮਰਚੈਂਟ ਨੇਵੀ ਇੰਸਟੀਚਿਊਟ ਖੋਲਿਆਂ ਜਾ ਰਿਹਾ ਹੈ, ਜਿੱਥੇ ਮਰਚੈਂਟ ਨੇਵੀ ਵਿਚ ਜਾਣ ਦੇ ਇੱਛੁਕ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇਗਾ। ਐਮ ਪੀ ਮਨੀਸ਼ ਤਿਵਾੜੀ ਨੇ ਇਸ ਇੰਸਟੀਚਿਊਟ ਦੇ ਖੁੱਲਣ ਨਾਲ ਪੰਜਾਬ ਦੇ ਨੌਜਵਾਨਾਂ ਲਈ ਇਕ ਬਿਹਤਰੀਨ ਮੌਕਾ ਕਰਾਰ ਕਰਦੇ ਹੋਏ ਸਮੁੱਚੀ ਮੈਨੇਜਮੈਂਟ ਨੂੰ ਇਸ ਉਪਰਾਲੇ ਲਈ ਵਧਾਈ ਦਿਤੀ। ਵੀ ਆਰ ਮੈਰੀਟਾਈਮ ਨਾਮ ਤੇ ਖੁੱਲਣ ਜਾ ਰਹੇ ਇਸ ਇੰਸਟੀਚਿਊਟ ਵੱਲੋਂ ਕੈਪਟਨ ਸੰਜੇ ਪਰਾਸ਼ਰ ਨੇ ਦੱਸਿਆਂ ਕਿ ਅੱਜ ਵੀ ਉੱਤਰੀ ਭਾਰਤ ਵਿਚ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਘੱਟ ਹੈ ਕਿ ਮਰਚੈਂਟ ਨੇਵੀ ਵਿਚ ਕੁੜੀਆਂ ਲਈ ਵੀ ਬਹੁਤ ਵਧੀਆਂ ਮੌਕੇ ਹਨ। ਜਦ ਕਿ ਮਰਚੈਂਟ ਨੇਵੀ ਵਿਚ ਕੈਰੀਅਰ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਮਾਪੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਲਝੇ ਨਜ਼ਰ ਆਉਦੇਂ ਹਨ। ਉਨ੍ਹਾਂ ਦੱਸਿਆਂ ਕਿ ਮਰਚੈਂਟ ਨੇਵੀ ਵਿਚ ਬਾਰ੍ਹਵੀਂ ਤੋਂ ਬਾਅਦ ਹੀ ਨੌਕਰੀ ਦੇ ਮੌਕੇ ਉਪਲਬਧ ਹੁੰਦੇ ਹਨ। ਜਿਸ ਵਿਚ ਡਿਪਲੋਮਾ ਇਨ ਨਿਊਟੀਕਲ ਸਾਇੰਸ, ਬੀ ਐ ਸੀ ਅਪਲਾਈਡ ਨਿਊਟੀਕਲ ਸਾਇੰਸ, ਨਿਊਟੀਕਲ ਸਾਇੰਸ, ਬੀ ਐੱਸ ਸੀ ਸ਼ਿਪ ਬਿਲਡਿੰਗ ਅਤੇ ਰਿਪੇਅਰ, ਬੀ ਟੈੱਕ ਮਰੀਨ ਇੰਜੀਨੀਅਰਿੰਗ ਅਤੇ ਬੀ ਟੈੱਕ ਨੇਵਲ ਆਰਕੀਟੈਕਚਰ ਅਤੇ ਸਮੁੰਦਰੀ ਇੰਜੀਨੀਅਰਿੰਗ ਜਿਹੀਆਂ ਟੈਕਨੀਕਲ ਜਿਹੀਆਂ ਡਿਗਰੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਮੁੰਡੇ ਕੁੜੀਆਂ ਲਈ ਮਰਚੈਂਟ ਨੇਵੀ ਵਿਚ ਬਿਹਤਰੀਨ ਨੌਕਰੀ ਦੇ ਮੌਕੇ ਹਾਸਿਲ ਹੁੰਦੇ ਹਨ। ਜ਼ਿਕਰਯੋਗ ਹੈ ਕਿ ਦੁਨੀਆਂ ਦਾ 90% ਵਪਾਰ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਤੇਲ ਦੇ ਵੱਡੇ ਵੱਡੇ ਟੈਂਕਰ, ਸਮਾਨ ਦੇ ਜਹਾਜ਼, ਆਟੋਮੋਬਾਇਲ ਜਹਾਜ਼, ਕਾਰਗੋ ਜਹਾਜ਼ ਅਤੇ ਯਾਤਰੀ ਜਹਾਜ਼ਾਂ ਸਮੇਤ ਹੋਰ ਕਈ ਤਰਾਂ ਦੀ ਵਰਤੋਂ ਵਾਲੇ ਜਹਾਜ਼ ਅੱਜ ਵੀ ਸਭ ਤੋਂ ਸਸਤਾ ਅਤੇ ਬਿਹਤਰੀਨ ਯਾਤਾਯਾਤ ਦਾ ਸਾਧਨ ਹਨ। ਮਰਚੈਂਟ ਨੇਵੀ ਵਿਚ ਦੋ ਤਰਾਂ ਦੀ ਡਵੀਜ਼ਨ ਨੇਵੀਗੇਸ਼ਨ ਅਤੇ ਇੰਜੀਨੀਅਰਿੰਗ ਹੁੰਦੇ ਹਨ, ਜਿਹੜੇ ਇਕਠੇ ਕੰਮ ਕਰਦੇ ਹਨ। ਭਾਰਤ ਵਿਸ਼ਵ ਪੱਧਰ ਤੇ ਸਮੁੰਦਰੀ ਵਪਾਰ ਵਿਚ 9% ਦਾ ਹਿੱਸਾ ਪਾ ਰਿਹਾ ਹੈ ਜਦ ਕਿ 2023 ਤੱਕ ਇਹ 11% ਹੋ ਜਾਵੇਗਾ। ਅਜਿਹੇ ਸਮੇਂ 'ਚ ਮਰਚੈਂਟ ਨੇਵੀ ਵਿਚ ਨੌਕਰੀ ਲਈ ਨੌਜਵਾਨਾਂ ਲਈ ਬਹੁਤ ਮੌਕੇ ਹਨ। ਮਰਚੈਂਟ ਨੇਵੀ ਵਿਚ ਮਿਲਣ ਵਾਲੀ ਤਨਖ਼ਾਹ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨਲ ਸਰਬਦੀਪ ਸਿੰਘ ਪੰਧੇਰ ਨੇ ਦੱਸਿਆਂ ਕਿ ਇਕ 18 ਸਾਲਾਂ ਕੈਡਟ 500 ਡਾਲਰ ਟੈਕਸ ਫ਼ਰੀ ਤਨਖ਼ਾਹ ਨਾਲ ਆਪਣਾ ਕੈਰੀਅਰ ਸ਼ੁਰੂ ਕਰ ਸਕਦਾ ਹੈ। ਜਦ ਕਿ ਜੂਨੀਅਰ ਅਫ਼ਸਰ ਦੀ ਤਨਖ਼ਾਹ ਲਗਭਗ 3000 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੁੰਦੀ ਹੈ ਜੋ ਕਿ ਰੈਂਕ ਅਨੁਸਾਰ ਵਧਦੇ ਹੋਏ 18,000 ਹਜ਼ਾਰ ਡਾਲਰ ਤੱਕ ਪਹੁੰਚ ਜਾਦੀ ਹੈ।