ਬਰਨਾਲਾ, 23 ਦਸੰਬਰ : ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ।ਜਿਸ ਵਿੱਚ ਪ੍ਰਸਿੱਧ ਸਾਹਿਤਕਾਰ ਸ. ਜਸਵੀਰ ਰਾਣਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ।ਸ. ਜਸਵੀਰ ਰਾਣਾ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਅਨੁਭਵਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਬਚਪਨ ਵਿੱਚ ਆਪਣੀ ਮਾਤਾ ਜੀ ਦੀ ਪ੍ਰੇਰਨਾ ਨਾਲ ਉਹਨਾਂ ਦੇ ਮਨ ਵਿੱਚ ਸਾਹਿਤਕ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਹੋਈ ਅਤੇ ਇਸ ਰੁਚੀ ਸਦਕਾ ਹੀ ਉਨ੍ਹਾਂ ਨੇ ਸਾਹਿਤਕ ਖੇਤਰ ਵਿੱਚ ਆਪਣਾ ਬਣਦਾ ਮੁਕਾਮ ਹਾਸਲ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਿੱਖੀਆਂ ਹੋਈਆਂ ਚੰਗੀਆਂ ਆਦਤਾਂ ਸਾਰੀ ਉਮਰ ਨਾਲ ਨਿਭਦੀਆਂ ਹਨ। ਸਮਾਗਮ ਦੇ ਅਖ਼ੀਰ ਵਿੱਚ ਸੰਸਥਾ ਦੇ ਇੰਚਾਰਜ ਪ੍ਰਿੰਸੀਪਲ ਸ. ਸੁਖਚੰਦਨ ਸਿੰਘ ਨੇ ਸ. ਜਸਵੀਰ ਰਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਡਮੁੱਲੇ ਵਿਚਾਰ ਸਾਂਝੇ ਕੀਤੇ ਹਨ, ਜਿਹਨਾਂ ਤੋਂ ਸੇਧ ਲੈ ਕੇ ਵਿਦਿਆਰਥੀ ਪੁਸਤਕ ਸੱਭਿਆਚਾਰ ਨਾਲ ਜੁੜਨਗੇ।।ਸਮੁੱਚੇ ਸਮਾਗਮ ਦਾ ਸੰਚਾਲਨ ਸ. ਸੁਖਵਿੰਦਰ ਸਿੰਘ ਗੁਰਮ ਲੈਕ: ਪੰਜਾਬੀ ਨੇ ਕੀਤਾ। ਇਸ ਸਮੇਂ ਨਵਜੋਤ ਸਿੰਘ, ਰਮਨਦੀਪ ਕੌਰ, ਸਰਬਜੀਤ ਕੌਰ, ਬੀਰਬਲ ਸਿੰਘ, ਹਰਪਾਲ ਕੌਰ, ਕਮਲਦੀਪ ਸਿੰਘ, ਲਖਬੀਰ ਸਿੰਘ, ਅਵਿਨਾਸ਼ ਕੌਸ਼ਲ, ਹਰਮੀਤ ਸਿੰਘ, ਸੁਮਨਦੀਪ ਕੌਰ, ਸੰਦੀਪ ਕੌਰ, ਸੁਖਦੇਵ ਸਿੰਘ, ਜਤਿੰਦਰ ਸਿੰਘ, ਅਲਕਾ ਸਿੰਗਲਾ, ਗੁਰਜੰਟ ਸਿੰਘ, ਹਰਮੇਲ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।