ਐਸ.ਏ.ਐਸ. ਨਗਰ 26 ਮਈ : ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਹੇਠ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ” ਤਹਿਤ 5 ਜੂਨ ਤੱਕ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ ਮਨਪ੍ਰੀਤ ਸਿੰਘ ਸਿੱਧੂ , ਸਹਾਇਕ ਕਮਿਸ਼ਨਰ ਅਤੇ ਰੰਜੀਵ ਕੁਮਾਰ, ਸਕੱਤਰ ਵਲੋਂ ਆਰ ਆਰ ਆਰ ਸੈਂਟਰ ਫੇਸ-6 ਦਾ ਨਰੀਖਣ ਕੀਤਾ ਗਿਆ। ਅੱਜ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਫੇਸ-6 ਰੈਣ ਬਸੇਰਾ ਵਾਲੇ ਆਰ ਆਰ ਆਰ ਸੈਂਟਰ ਵਿੱਚ ਕੁੱਝ ਕਿਤਾਬਾਂ ਅਤੇ ਕੱਪੜੇ ਦਿੱਤੇ ਗਏ। ਫੇਸ-6 ਰੈਣ ਬਸੇਰਾ ਵਾਲੇ ਆਰ ਆਰ ਆਰ ਸੈਂਟਰ ਵਿੱਚ ਸ਼ਾਸ਼ਤਰੀ ਮਾਡਲ ਸਕੂਲ ਫੇਸ-1 ਦੇ ਬੱਚਿਆਂ ਦਾ ਦੌਰਾ ਕਰਵਾਇਆ ਗਿਆ। ਇਸ ਸਬੰਧੀ ਬੱਚਿਆਂ ਨੂੰ ਆਰ ਆਰ ਆਰ (ਰੀਸਾਈਕਲ, ਰਡਿਊਜ਼, ਰੀਯੂਜ਼ ਸੈਂਟਰ) ਬਾਰੇ ਜਾਣੂੰ ਕਰਵਾਇਆ ਗਿਆ। ਆਰ.ਐਮ.ਸੀ ਸੈਂਟਰ ਫੇਸ-3ਏ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਇੱਥੇ ਸੁੱਕੇ ਕੂੜੇ ਤੋਂ ਬਣਦੀ ਖਾਦ ਅਤੇ ਸੰਯੁਕਤ ਕਮਿਸ਼ਨਰ, ਕਿਰਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਸ਼ਹਿਰ ਵਿੱਚ ਨਗਰ ਨਿਗਮ ਵਲੋਂ ਖੋਲੇ ਗਏ ਆਰ ਆਰ ਆਰ ਸੈਂਟਰਾਂ ਸਬੰਧੀ ਲੋਕਾਂ ਨੂੰ ਮੁਨਿਆਦੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤਾ ਗਿਆ ਸਮਾਨ ਨਗਰ ਨਿਗਮ ਦੀਆਂ ਗੱਡੀਆਂ ਰਾਂਹੀ ਇਕੱਠਾ ਕਰਕੇ ਵੱਖ ਵੱਖ ਆਰ ਆਰ ਆਰ ਸੈਂਟਰਾਂ ਤੇ ਪਹੁੰਚਦਾ ਕੀਤਾ ਜਾਂਦਾ ਹੈ। ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਇਸਤੋਂ ਪਹਿਲਾ ਨਗਰ ਨਿਗਮ ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਪੰਜ ਆਰ ਆਰ ਆਰ ਸੈਂਟਰਾਂ (ਰੀਸਾਈਕਲ, ਰਡਿਊਜ਼, ਰੀਯੂਜ਼ ਸੈਂਟਰ) ਖੋਲੇ ਗਏ ਹਨ ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਣੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ। ਮਿਸ਼ਨ ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਦੇ ਤਹਿਤ ਸਕੂਲ ਦੇ ਬੱਚਿਆਂ ਨੂੰ ਆਰ.ਐਮ.ਸੀ ਸੈਂਟਰ ਬਾਰੇ ਜਾਣਕਾਰੀ ਦਿਤੀ ਗਈ ਕਿ ਇੱਥੇ ਕਿਸ ਤਰ੍ਹਾਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕੀਤਾ ਜਾਂਦਾ ਹੈ ਅਤੇ ਜਿਸ ਦਾ ਬਾਅਦ ਵਿੱਚ ਪਲਾਸਟਿਕ ਬੇਲਜ ਬਣਾਈ ਜਾਂਦੀਆਂ ਹਨ। ਇਸ ਸਬੰਧੀ ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ ਨੇ ਦੱਸਿਆ ਕਿ ਐਸ.ਏ.ਐਸ.ਨਗਰ ਸ਼ਹਿਰ ਦੇ ਕਈ ਵਾਸੀਆਂ ਨੂੰ ਘਰ ਵਿੱਚ ਵਾਧੂ ਪਏ ਸਮਾਨ ਦਾ ਨਿਪਟਾਰਾ ਕਰਨ ਲਈ ਡੋਰ ਟੂ ਡੋਰ ਕੁਲੈਕਸ਼ਨ ਕਰਨ ਲਈ ਵਹੀਕਲ ਭੇਜੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਮੁਹਾਲੀ ਵਾਸੀ ਅਪਣੇ ਘਰ ਦਾ ਵਾਧੂ ਸਮਾਨ ਜੋ ਕਿਸੇ ਹੋਰ ਵਿਅਕਤੀ ਦੇ ਕੰਮ ਆ ਸਕਦਾ ਹੈ, ਇਸ ਵਹੀਕਲ ਵਿੱਚ ਪਾ ਸਕਦੇ ਹਨ ਤਾਂ ਜੋ ਇਹ ਲੋੜਵੰਦ ਵਿਅਕਤੀ ਤਕ ਪਹੁੰਚ ਸਕੇ, ਉਨ੍ਹਾਂ ਦੀ ਸਹੂਲਤ ਲਈ ਉਕਤ ਵਹੀਕਲ ਅਤੇ ਸੈਂਟਰ ਬਹੁਤ ਲਾਹੇਵੰਦ ਹੋਣਗੇ। ਉਨ੍ਹਾਂ ਅਨੁਸਾਰ ਇਨ੍ਹਾਂ ਸੈਂਟਰਾਂ ਵਿੱਚ ਇਕੱਠਾ ਕੀਤਾ ਸਮਾਨ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਲੋੜ ਮੁਤਾਬਿਕ ਲੈ ਕੇ ਜਾ ਸਕਦਾ ਹੈ। ਨਗਰ ਨਿਗਮ ਵੱਲੋਂ ਪੰਜ ਕੁਲੈਕਸ਼ਨ ਸੈਂਟਰ ਸੈਕਟਰ 54, 65 ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ, ਸੈਕਟਰ 56 ਦੇ ਰੈਣ ਬਸੇਰਾ ਅਤੇ ਫੇਸ-8 ਨੇਚਰ ਪਾਰਕ ਵਿੱਚ ਸਥਾਪਤ ਕੀਤੇ ਗਏ ਹਨ। ਜਿੱਥੇ ਐਸ.ਏ.ਐਸ.ਨਗਰ ਵਾਸੀ ਆਪਣਾ ਪੁਰਾਣਾ ਸਮਾਨ ਮੁੜ ਵਰਤੋ ਲਈ ਜਮ੍ਹਾਂ ਕਰਵਾ ਸਕਦੇ ਹਨ। ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਨੇ ਵੱਟਸਐਪ ਨੰਬਰ:- 94637-75070 ਅਤੇ ਟੋਲ ਫ੍ਰੀ ਨੰਬਰ :-18001370007 ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ। ਸ੍ਰੀਮਤੀ ਕਿਰਨ ਸ਼ਰਮਾ, ਸੰਯੁਕਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ” ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਨਾਲ ਐਸ.ਆਈ ਸੁਰਿੰਦਰ ਸਿੰਘ, ਐਸ.ਆਈ ਰਵਿੰਦਰ ਕੁਮਾਰ,ਵੰਦਨਾ ਸਖੀਜਾ ਅਤੇ ਹੋਰ ਸਟਾਫ ਹਾਜਰ ਸੀ।