- ਸਮਾਜਿਕ ਸਮੱਸਿਆਵਾਂ ਅਤੇ ਬੱਚਿਆਂ ਦੇ ਵਿਦੇਸ਼ ਜਾਣ ਬਾਰੇ ਵੀ ਹੋਈ ਵਿਚਾਰ ਚਰਚਾ
- ਮੀਟਿੰਗ ਨੂੰ ਬਾਵਾ, ਗਰੇਵਾਲ, ਨੰਦੀ, ਮਾਂਗਟ, ਕਾਹਲੋਂ ਨੇ ਕੀਤਾ ਸੰਬੋਧਨ
ਮੁੱਲਾਂਪੁਰ ਦਾਖਾ, 30 ਅਪ੍ਰੈਲ : 313ਵੇਂ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਵਿਸ਼ਾਲ ਫਤਿਹ ਮਾਰਚ 14 ਮਈ ਨੂੰ ਸਵੇਰੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਵੇਰੇ 8 ਵਜੇ ਅਰੰਭ ਹੋ ਲੁਧਿਆਣਾ ਤੋਂ ਚੱਪੜਚਿੜੀ (ਫਤਿਹ ਮਿਨਾਰ) ਬਾਅਦ ਦੁਪਹਿਰ 1 ਵਜੇ ਹੁੰਦਾ ਹੋਇਆ ਸ਼ਾਮ ਨੂੰ 4 ਵਜੇ ਸਰਹਿੰਦ ਪਹੁੰਚੇਗਾ। ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂਮੰਡਲ ਪੰਜਾਬ, ਫਾਊਂਡੇਸ਼ਨ ਅਮਰੀਕਾ ਦੇ ਵਾਈਸ ਪ੍ਰਧਾਨ ਰਾਜ ਸਿੰਘ ਗਰੇਵਾਲ, ਬੀਬੀ ਸਰਬਜੀਤ ਕੌਰ ਮਾਂਗਟ, ਅੰਮ੍ਰਿਤਪਾਲ ਸਿੰਘ ਅਤੇ ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ, ਬਲਵੰਤ ਸਿੰਘ ਧਨੋਆ ਅਤੇ ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਮਹਿਲਾ ਵਿੰਗ ਪੰਜਾਬ ਨੇ ਸਾਂਝੇ ਰੂਪ ਵਿਚ ਦਿੱਤੀ। ਬਾਵਾ ਨੇ ਕਿਹਾ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਵਜ਼ੀਰ ਖਾਂ ਦਾ ਖਾਤਮਾ ਕਰਕੇ 14 ਮਈ ਨੂੰ ਸਰਹਿੰਦ 'ਤੇ ਫਤਿਹ 'ਤੇ ਝੰਡਾ ਲਹਿਰਾਇਆ ਸੀ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਇੱਕ ਦਲਿਤ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ ਸੀ। ਮੁਖਲਿਸਗੜ੍ਹ ਲੋਹਗੜ੍ਹ ਜੋ ਹਰਿਆਣਾ ਵਿਚ ਹੈ, ਨੂੰ ਸਿੱਖ ਲੋਕ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ ਸੀ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਅਤੇ ਮਹਿਰ ਜਾਰੀ ਕੀਤੀ। ਇਸ ਸਮੇਂ ਸਮਾਜਿਕ ਸਮੱਸਿਆਵਾਂ, ਨਸ਼ਿਆਂ ਅਤੇ ਬੱਚਿਆਂ ਦੇ ਵਿਦੇਸ਼ ਜਾਣ ਬਾਰੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਕਰਨਲ ਐੱਚ.ਐੱਸ. ਕਾਹਲੋਂ, ਜਸਵੰਤ ਸਿੰਘ ਛਾਪਾ, ਸਾਹਿਰ ਆਹਲੂਵਾਲੀਆ, ਸੁਖਵਿੰਦਰ ਸਿੰਘ ਜਗਦੇਵ ਪ੍ਰਧਾਨ ਫਾਊਂਡੇਸ਼ਨ ਲੁਧਿਆਣਾ ਸ਼ਹਿਰੀ, ਅਮਰਜੀਤ ਸਿੰਘ ਸ਼ੇਰਪੁਰੀ, ਮਨਜੀਤ ਸਿੰਘ ਸਰਪੰਚ ਤੁਗਲ, ਸੁੱਚਾ ਸਿੰਘ ਤੁੱਗਲ, ਜੋਗਿੰਦਰ ਸਿੰਘ ਏ.ਐੱਸ.ਆਈ, ਰਣਜੀਤ ਸਿੰਘ ਰੰਧਾਵਾ ਸਬ-ਇੰਸਪੈਕਟਰ, ਅਮਨਦੀਪ ਬਾਵਾ, ਰੇਸ਼ਮ ਸੱਗੂ, ਭੋਲਾ ਮਾਂਗਟ, ਗੁਰਦੀਪ ਸਿੰਘ ਭੱਠਲ ਆਦਿ ਹਾਜ਼ਰ ਸਨ। ਇਸ ਸਮੇਂ ਸਮੂਹ ਹਾਜ਼ਰੀਨ ਨੇ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਵੀ ਕੀਤੇ।