ਜਗਰਾਉਂ, 30 ਮਈ (ਰਛਪਾਲ ਸਿੰਘ ਸ਼ੇਰਪੁਰੀ) : ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਸਵੱਦੀ ਕਲਾਂ ਲੁਧਿਆਣਾ ਵਿਖੇ ਅੱਠਵੀਂ ,ਦਸਵੀਂ ਅਤੇ ਬਾਰਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਮਾਰਚ 2023 ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਪੁਜ਼ੀਸਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਨੂੰ ਪ੍ਰਿੰਸ਼ੀਪਲ ,ਐਸ ਐਮ ਐਸ ਕਮੇਟੀ ਮੈਂਬਰ,ਸਰਪੰਚ ਲਾਲ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ । ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਿੰਸ਼ੀਪਲ ਸ੍ਰੀ ਮਤੀ ਜਸਵੀਰ ਕੌਰ ਨੇ ਦੱਸਿਆ ਕਿ ਸਕੂਲ ਸਟਾਫ ਵਿਦਿਆਰਥੀਆਂ ਦੀ ਮਿਹਨਤ ਦੀ ਬਦੌਲਤ ਸਕੂਲ ਦੀਆਂ ਬੋਰਡ ਦੀਆਂ ਜਮਾਤਾਂ ਅੱਠਵੀ,ਦਸਵੀਂ ਅਤੇ ਬਾਰਵੀਂ ਦਾ ਨਤੀਜਾ 100% ਰਿਹਾ । 12ਵੀ ਜਮਾਤ ਵਿੱਚ 12 ਵਿਦਿਆਰਥਣਾਂ ਨੇ 80% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ।12ਵੀ ਜਮਾਤ ਵਿੱਚ ਤਰਨਜੀਤ ਕੌਰ ਨੇ ਪਹਿਲਾ ਸਥਾਨ 460/500 ਅੰਕ,ਦੂਸਰਾ ਸਥਾਨ ਹਰਮੀਤ ਕੌਰ ਨੇ 454/500ਅੰਕ,ਤੀਸਰੇ ਸਥਾਨ ਤੇ ਸਹਿਜਪ੍ਰੀਤ ਕੌਰ ਨੇ 433/500ਅੰਕ ਪ੍ਰਾਪਤ ਕੀਤੇ। ਦਸਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਮੋਹਨਜੀਤ ਕੌਰ,629/650,ਦੂਸਰੇ ਸਥਾਨ ਤੇ ਹਰਮਨਦੀਪ ਕੌਰ 596/650 ,ਤੀਸਰ ਸਥਾਨ ਤੇ ਪ੍ਰਦੀਪ ਕੌਰ ਨੇ 581/650 ਅੰਕ ਪ੍ਰਾਪਤ ਕੀਤੇ । ਗਿਆਰਾਂ ਵਿਦਿਆਰਥਣਾ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਅੱਠਵੀਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਜਸਪ੍ਰੀਤ ਕੌਰ 552/600 ਅੰਕ,ਨੇਹਾਂ ਕੁਮਾਰੀ ਨੇ 542/600 ਅੰਕ ਅਤੇ ਤੀਸਰੇ ਸਥਾਨ ਤੇ ਖੁਸਪ੍ਰੀਤ ਕੌਰ,534/600 ਅੰਕ ਪ੍ਰਾਪਤ ਕਰਦੇ ਹੋਏ ਮੱਲਾਂ ਮਾਰੀਆਂ। ਸਕੂਲ ਦਾ ਨਾਮ ਰੋਸ਼ਨ ਕਰਨ ਵਾਲੀਆ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਰੋਹ ਚ ਜਿੱਥੇ ਵਿਦਿਆਰਥਣਾ ਨੇ ਹਿੱਸਾ ਲਿਆ ਉੱਥੇ ਹੀ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾ ਨੇ ਵੀ ਵਿਸੇਸ ਤੌਰ ਤੇ ਸਮੂਲੀਅਤ ਕੀਤੀ ।