- ਲਾਲੜੂ 'ਚ ਅਣਖ ਜਗਾਓ ਵਰਕਰ ਸੰਮੇਲਨ ਨੂੰ ਕੀਤਾ ਸੰਬੋਧਨ
ਲਾਲੜੂ 22 ਜਨਵਰੀ : ਦਿਨੋ-ਦਿਨ ਵੱਧ ਰਹੀ ਅੱਤ ਦੀ ਮਹਿੰਗਾਈ ਆਮ ਨਾਗਰਿਕਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ, ਕਿਉਂਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਅੰਦਰ ਬੇਰੁਜ਼ਗਾਰੀ ਦੀ ਦਰ ਦਿਨੋ-ਦਿਨ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਨੌਜਵਾਨ ਆਪਣੇ ਘਰ- ਬਾਰ ਵੇਚ ਕੇ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਹਨ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਲਾਲੜੂ 'ਚ ਪਾਰਟੀ ਦੇ ਅਣਖ ਜਗਾਓ ਵਰਕਰ ਸੰਮੇਲਨ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਦੀ ਵਾਗਡੋਰ ਮੋਦੀ ਸਰਕਾਰ ਨੇ ਸੰਭਾਲੀ ਹੈ, ਉਸੇ ਦਿਨ ਤੋਂ ਹੀ ਇੱਥੇ ਭੁੱਖਮਰੀ, ਬੇਰੁਜ਼ਗਾਰੀ, ਕਤਲੋਗਾਰਤ, ਭ੍ਰਿਸ਼ਟਾਚਾਰ 'ਚ ਵਾਧਾ ਹੋਇਆ ਹੈ। ਸਰਕਾਰ ਦੀਆਂ ਸਮੁੱਚੇ ਦੇਸ਼ ਨੂੰ ਡੋਬਣ ਵਾਲੀਆਂ ਨੀਤੀਆਂ ਕਾਰਨ ਸਰਕਾਰੀ ਅਦਾਰੇ ਕਾਰਪੋਰੇਟ ਅਦਾਰਿਆਂ ਦੇ ਹਵਾਲੇ ਕਰ ਦਿੱਤੇ ਗਏ ਹਨ । ਬਸਪਾ ਪ੍ਰਧਾਨ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਆਸ ਦੀ ਕਿਰਨ ਬਣੀ ਫੌਜ ਦੀ ਭਰਤੀ ਦੀ ਮੁਨਿਆਦ ਵੀ ਹੁਣ 4 ਸਾਲਾਂ ਕਰ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ, ਪੱਛੜੀਆਂ ਸ਼੍ਰੇਣੀਆਂ ਨੂੰ ਦਿੱਤੀ ਜਾਣ ਵਾਲੀ ਰਿਜ਼ਰਵੇਸ਼ਨ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਉਣ ਲਈ ਬਸਪਾ ਦੀ ਸਰਕਾਰ ਬਣਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਭੈਣ ਕੁਮਾਰੀ ਮਾਇਆਵਤੀ ਹੀ ਦੇਸ਼ ਨੂੰ ਮਜ਼ਬੂਤੀ ਵੱਲ ਲੈ ਜਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬਸਪਾ ਪੰਜਾਬ ਦੇ ਜਰਨਲ ਸਕੱਤਰ ਜਗਜੀਤ ਸਿੰਘ ਛੜਬੜ, ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਜਗਦੀਸ਼ ਕੁਮਾਰ ,ਹਰਪ੍ਰੀਤ ਸਿੰਘ ਸੁੰਡਰਾ ,ਹਨੀ ਸਿੰਘ ਲਾਲੜੂ , ਬੀਬੀ ਕਰਮਜੀਤ ਕੌਰ ਬਡਾਨਾ, ਮਾਸਟਰ ਸੁਭਾਸ਼ ਸਿੰਘ ਮੀਰਪੁਰਾ ,ਜਸਵਿੰਦਰ ਸਿੰਘ ਜੱਸੀ , ਮਾਸਟਰ ਸਾਹਿਬ ਸਿੰਘ ,ਮਾਸਟਰ ਸ਼ੇਰ ਸਿੰਘ , ਈਸ਼ਵਰ ਸਿੰਘ ਜਾਸਤਨਾ, ਜੇ ਸਿੰਘ ਸੁੰਨਡਰਾ,ਮਾਸਟਰ ਬਖਸ਼ੀਸ਼ ਰਾਮ , ਰਾਮ ਕੁਮਾਰ ਨਫਰਾ, ਧਰਮ ਸਿੰਘ, ਗੁਰਮੀਤ ਸਿੰਘ ਜੌਲੀ ,ਰਾਜ ਕੁਮਾਰ ਝਾਰਮੜੀ ,ਕੁਲਵੀਰ ਸਿੰਘ ਮੀਰਪੁਰਾ, ਲਖਵਿੰਦਰ ਸਿੰਘ ਬੱਲੋਪੁਰ , ਪਲਵਿੰਦਰ ਸਿੰਘ, ਜਸਵਿੰਦਰ ਸਿੰਘ ਰਾਣੀ ਮਾਜਰਾ ,ਸੁੱਖਾ ਸਿੰਘ ਜਾਸਤਾਨਾ ਤਾਰਾ ਸਿਘ ,ਤੀਰਥ ਸਿੰਘ ਸਰੋਏ ਤੇ ਸੁਖਜੀਤ ਸਿੰਘ ਗੋਲਡੀ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।