ਮੁੱਲਾਂਪੁਰ ਦਾਖਾ, 08 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਧਰ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਐਂਤਕੀ ਸਥਾਨਕ ਕਸਬੇ ਅੰਦਰ ਪਟਾਕਿਆ ਦੀਆਂ ਸਟਾਲਾਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ। ਚਾਹੇ ਉਹ ਕਿੱਡੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਡਲ ਥਾਣਾ ਦਾਖਾ ਦੇ ਐੱਸ.ਐੱਚ.ਓ ਸਿਕੰਦਰ ਸਿੰਘ ਚੀਮਾਂ ਨੇ ਇਸ ਪੱਤਰਕਾਰ ਨਾਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜੋ ਸ਼ਹਿਰ ਅੰਦਰ ਚਰਚਾਵਾਂ ਚੱਲ ਰਹੀਆਂ ਇਹ ਬੇਤੁਕੀਆਂ ਗੱਲਾਂ ਹਨ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਧਰ ਸੂਤਰਾਂ ਮੁਤਾਬਿਕ ਸ਼ਹਿਰ ਅੰਦਰ ਪੁਲਿਸ ਦੇ ਨਾਂ ਹੇਠ ਪਰ ਅੱਡਾ ਪੰਜ ਹਜਾਰ ਰੁਪਏ ਇਕੱਠੇ ਕੀਤੇ ਜਾ ਰਹੇ ਹਨ, ਜੋ ਕਿ ਸੱਤਾਧਾਰੀ ਪਾਰਟੀ ਦੇ ਆਪੂੰ ਬਣੇ ਆਗੂ ਰਾਂਹੀ ਪੁਲਿਸ ਨਾਲ ਗੰਢਤੁਪ ਕੀਤੀ ਜਾ ਸਕੇ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜੇਕਰ ਲੰਬੀ ਨਿਗ੍ਹਾ ਮਾਰੀ ਜਾਵੇ ਤਾਂ ਪਿੰਡ ਬੱਦੋਵਾਲ ’ਚ ਵੀ ਪਟਾਕਿਆ ਦਾ ਡੰਪ ਹੈ, ਉੱਧਰ ਮਿਲਟਰੀ ਏਰੀਆਂ ਹੋਣ ਕਰਕੇ ਕਿਸੇ ਵੇਲੇ ਵੀ ਕੋਈ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।