ਮੁੱਲਾਂਪੁਰ ਦਾਖਾ 08,ਨਵੰਬਰ (ਸਤਵਿੰਦਰ ਸਿੰਘ ਗਿੱਲ) : ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗਦਰ ਪਾਰਟੀ ਦੇ ਗਦਰੀ ਬਾਬਿਆਂ ਦੇ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ "ਸਰਾਭਾ" ਜੋ ਕਿ ਭਾਰਤ ਵਿੱਚ 3 ਨਵੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸੈਂਸਰ ਬੋਰਡ ਵੱਲੋਂ ਪਾਏ ਗਏ ਰੇੜਕਾ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਲਟਕਦੀ ਰਹੀ ਸੀ। ਆਖਰ ਪੰਜਾਬ ਦੇ ਜੁਝਾਰੂ ਲੋਕਾਂ ਵੱਲੋਂ ਕੀਤੇ ਸੰਘਰਸ਼ ਤੇ ਪਿੰਡ ਪਿੰਡ ਰੋਸ ਮੁਜਾਰੇ ਦੇ ਚਲਦਿਆਂ ਆਖਰ ਸੈਂਸਰ ਬੋਰਡ ਵੱਲੋਂ ਹੁਣ "ਸਰਾਭਾ" ਫਿਲਮ ਨੂੰ ਹਰੀ ਝੰਡੀ ਦਿੱਤੀ, ਜਿਸ ਦੇ ਖੂਸੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਬਲਦੇਵ ਸਿੰਘ ਸਰਾਭਾ, ਹਰਦੀਪ ਸਿੰਘ ਰਿੰਕੂ ਰੰਗੋਵਾਲ, ਕੁਲਜੀਤ ਸਿੰਘ ਭੰਮਰਾ ਸਰਾਭਾ ਨੇ ਆਖਿਆ ਕਿ ਉੱਘੇ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਅਤੇ ਅੰਮ੍ਰਿਤਪਾਲ ਸਿੰਘ ਸਰਾਭਾ ਦੀ ਸਖਤ ਮਿਹਨਤ ਦੇ ਚਲਦਿਆਂ ਵਾਹਿਗੁਰੂ ਨੇ ਆਪਣੀ ਮਿਹਰ ਕਰੀ ਜੋ ਕਿ ਫਿਲਮ ਨੂੰ ਰਿਲੀਜ਼ ਕਰਨ ਦੀ ਪ੍ਰਵਾਨਗੀ ਮਿਲੀ, ਜੋ ਕਿ ਰਾਮ ਸ਼ਹੀਦ ਸਰਾਭਾ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਦੇ ਕੀਤੇ ਸੰਘਰਸ਼ਾਂ ਦੇ ਚਲਦਿਆਂ ਨੇਪਰੇ ਚੜਿਆ। ਹੁਣ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਹਿਲਾਂ ਤੋਂ ਵੀ ਜਿਆਦਾ ਜੋਸ ਨਾਲ ਹਰ ਪਿੰਡ ਤੇ ਜੁਝਾਰੂ ਆਪਣੇ ਪਰਿਵਾਰਾਂ ਸਮੇਤ ਸਿਨਮੇ ਘਰਾਂ ਤੱਕ ਜਾ ਕੇ ਫੈਲਮ ਜਰੂਰ ਦੇਖਣ ਤਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਅਤੇ ਗਦਰੀ ਬਾਬਿਆਂ ਦਾ ਦੇਸ਼ ਲਈ ਕੀਤਾ ਸੰਘਰਸ਼ "ਸਰਾਭਾ" ਫਿਲਮ ਰਾਹੀਂ ਦੇਖਿਆ ਜਾਵੇ। ਭਾਵੇਂ ਕੁਝ ਕੁ ਹਿੰਦੂਤਵੀ ਸੋਚ ਰੱਖਣ ਵਾਲਿਆਂ ਦਾ ਇਹ ਵੀ ਮਨ ਬਣਾਇਆ ਹੋਇਆ ਸੀ ਕਿ ਉਹ "ਸਰਾਭਾ" ਫ਼ਿਲਮ ਨੂੰ ਕਿਤੇ ਵੀ ਭਾਰਤ ਵਿੱਚ ਨਹੀਂ ਲੱਗਣ ਦੇਣਗੇ। ਪਰ ਉਹਨਾਂ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਵੱਡੀ ਗਿਣਤੀ 'ਚ ਵਾਰਿਸਾਂ ਅੱਗੇ ਕੋਈ ਪੇਸ਼ ਨਹੀਂ ਚੱਲੀ। ਸਾਡੀ ਤਾਂ ਸੰਗਤਾਂ ਅੱਗੇ ਇਹੀ ਅਪੀਲ ਹੈ ਕਿ ਉਹ "ਸਰਾਭਾ" ਫ਼ਿਲਮ ਨੂੰ ਰਿਕਾਰਡ ਤੋੜ ਸਫਲਤਾ ਦਵਾਉਣ ਲਈ ਵੱਧ ਤੋਂ ਵੱਧ ਸੰਗਤਾਂ ਨੂੰ ਸਿਨਮੇ ਘਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਨ। ਉਥੇ ਹੀ ਭਾਵੇਂ ਸਿਨਮਿਆਂ ਦੇ ਵਿੱਚ ਫਿਲਮੀ ਹੀਰੋ ਦੀਆਂ ਫਿਲਮਾਂ ਲੱਗੀਆਂ ਹੋਈਆਂ ਹਨ। ਪਰ ਸਾਡਾ ਅਸਲੀ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਹਨ,ਹੋਰ ਕੋਈ ਨਹੀਂ। ਉਹਨਾਂ ਨੇ ਆਖਰ ਵਿੱਚ ਆਖਿਆ ਕਿ ਫਿਲਮ 9 ਨਵੰਬਰ ਤੋਂ ਪੰਜਾਬ, ਭਾਰਤ ਦੇ ਸਾਰੇ ਸਿਨਮੇ ਘਰਾਂ ਵਿੱਚ ਰਿਲੀਜ਼ ਹੋਵੇਗੀ। "ਸਰਾਭਾ" ਫਿਲਮ ਦੇਖਣ ਲਈ ਬੀਬੀਆਂ, ਭਾਈ, ਬੱਚੇ ਅਤੇ ਨੌਜਵਾਨ ਪਹੁੰਚੋ ਤਾਂ ਜੋ ਸਾਡੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੇਖ ਕੇ ਭਾਵੇਂ ਅਸੀਂ ਉਹਨਾਂ ਦਾ ਮੁੱਲ ਤਾਂ ਨਹੀਂ ਮੋੜ ਸਕਦੇ, ਪਰ ਉਹਨਾਂ ਦੇ ਸੰਘਰਸ਼ ਭਰਿਆ ਜੀਵਨ ਫ਼ਿਲਮ ਦੇਖ ਕੇ ਸ਼ਰਧਾਂਜਲੀ ਜਰੂਰ ਦੇ ਸਕਦੇ ਹਾਂ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਸਰਾਭਾ, ਯਾਦਵਿੰਦਰ ਸਿੰਘ ਰਿੰਕੂ, ਜਸਪ੍ਰੀਤ ਸਿੰਘ ਸਰਾਭਾ, ਰਵੀ ਸਰਾਭਾ, ਮਨਵੀਰ ਸਿੰਘ ਸਰਾਭਾ,ਭੇਮਸ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ ਜੱਗਾ ਮੁੱਲਾਪੁਰ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।