- ਸੈਲਫੀ ਪੁਆਇੰਟ ਬਣਿਆ ਖਿੱਚ ਦਾ ਕੇਂਦਰ
ਫਾਜਿ਼ਲਕਾ, 8 ਨਵੰਬਰ : ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਦੇ ਪ੍ਰਤਾਪ ਬਾਗ ਵਿਚ ਕਰਵਾਏ ਜਾ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਦੀ ਸਟਾਲ ਤੇ ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ ਹਰ ਕੋਈ ਪਹੁੰਚ ਰਿਹਾ ਹੈ। ਇਸ ਸਟਾਲ ਦਾ ਸੈਲਫੀ ਪੁਆਇੰਟ ਸਭ ਲਈ ਖਿੱਚ ਦਾ ਕੇਂਦਰ ਹੈ। ਸਵੀਪ ਦੇ ਜਿ਼ਲ੍ਹਾ ਇੰਚਾਰਜ ਪ੍ਰਿੰਸੀਪਲ ਰਜਿੰਦਰ ਵਿਖੋਨਾ ਨੇ ਦੱਸਿਆ ਕਿ ਅੱਜ ਅਕਾਲ ਐਕਡਮੀ ਦੇ ਬੱਚਿਆਂ ਨੇ ਜਿੱਥੇ ਸਵੀਪ ਦੇ ਸਟਾਲ ਤੇ ਆ ਕੇ ਵੋਟ ਪ੍ਰਣਾਲੀ ਬਾਰੇ ਜਾਣਕਾਰੀ ਲਈ ਉਥੇ ਹੀ ਇਕ 88 ਸਾਲ ਦੇ ਬਜੁਰਗ ਤਿਲਕ ਰਾਜ ਨੇ ਵੀ ਇਸ ਸਟਾਲ ਤੇ ਆ ਕੇ ਚੋਣ ਕਮਿਸ਼ਨ ਵੱਲੋਂ ਨਿਰਪੱਖ ਮਤਦਾਨ ਅਤੇ ਸਭ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਸਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾ ਰਹੀ ਹੈ ਅਤੇ ਇਸ ਸਟਾਲ ਤੇ ਆਉਣ ਵਾਲਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।