ਬਰਨਾਲਾ, 9 ਨਵੰਬਰ : ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ,ਬਰਨਾਲਾ ਨੇ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਰਹਨੁਮਾਈ ਹੇਠ ਜ਼ਿਲ੍ਹਾ ਪੱਧਰੀ ਸਲੋਗਨ ਰਾਈਟਿੰਗ ਮੁਕਾਬਲਾ ਮਿਤੀ 09 ਨਵੰਬਰ ਨੂੰ ਸਕੂਲ ਆਫ ਐਮੀਨੈਂਸ ਸ.ਸ.ਸ.ਸ. (ਲੜਕੇ) ਬਰਨਾਲਾ ਵਿਖੇ ਸ੍ਰੀ ਬਲਜਿੰਦਰਪਾਲ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ/ਪ੍ਰਾਇਮਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਇਹ ਸਲੋਗਨ ਮੁਕਾਬਲਾ ਬਾਲ ਵਿਆਹ,ਬਾਲ ਮਜ਼ਦੂਰੀ, ਪੋਕਸੋ ਐਕਟ, ਬਾਲ ਭਿਖਿਆ ਉੱਪਰ ਅਧਾਰਿਤ ਸੀ ਜਿਸ ਵਿੱਚ ਲਗਭਗ 150 ਬੱਚਿਆਂ ਨੇ ਇਨ੍ਹਾਂ ਵਿਸ਼ਿਆ ‘ਤੇ ਸਲੋਗਨ ਲਿਖ ਕੇ ਆਪਣੀ ਕਲਾ ਦਾ ਪ੍ਰਦਸ਼ਨ ਦਿਖਾਇਆ। ਇਸ ਮੌਕੇ ਸ੍ਰੀ ਹਰਬੰਸ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਰਨਲਾ ਨੇ ਦੱਸਿਆ ਕਿ ਇਸ ਸਲੋਗਨ ਰਾਇਟਿੰਗ ਮੁਕਾਬਲੇ ਨੂੰ ਕਰਵਾਉਣ ਦਾ ਮੁੱਖ ਮੰਤਵ ਬੱਚਿਆਂ ਵਿੱਚ ਬਾਲ ਵਿਆਹ,ਬਾਲ ਮਜ਼ਦੂਰੀ ਅਤੇ ਬਾਲ ਸ਼ੋਸਣ ਸਬੰਧੀ ਹੋਣ ਵਾਲੀਆਂ ਸਮਾਜਿਕ ਕੁਰੀਤੀਆਂ ਸਬੰਧੀ ਜਾਗਰੂਕ ਕਰਨਾ ਹੈ ਇਸ ਮੌਕੇ ਉੱਪਰ ਸਕੂਲ ਆਫ ਐਮੀਨੈਂਸ ਸ.ਸ.ਸ.ਸ. (ਲੜਕੇ) ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ,ਸ੍ਰੀ ਹਰਦੀਪ ਕੁਮਾਰ,ਸ੍ਰੀ ਜੁਗੇਸ਼ ਕੁਮਾਰ,ਸ੍ਰੀ ਬਿੱਕਰ ਸਿੰਘ ਜੀ ਦਾ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਖਾਸ ਧੰਨਵਾਦ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚੋਂ ਗੁਰਜੀਤ ਕੌਰ,ਪ੍ਰਿਤਪਾਲ ਕੌਰ, ਰੁਪਿੰਦਰ ਸਿੰਘ, ਬਲਵਿੰਦਰ ਸਿੰਘ, ਕਮਲਦੀਪ ਕੌਰ, ਸੋਨੀ ਕੌਰ ਸ਼ਾਮਲ ਸਨ।