ਐਸ.ਏ.ਐਸ. ਨਗਰ 27 ਮਈ : ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਏ.ਕੇ ਪਾਂਡੇ, ਆਈ.ਪੀ.ਐਸ., ਅਤੇ ਡਿਪਟੀ ਇੰਸਪੈਕਟਰ ਜਨਰਲ ਸ੍ਰੀ ਸੰਜੀਵ ਰਾਮ ਪਾਲ ਆਈ.ਪੀ.ਐਸ, ਕਮਾਂਡੋ, ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਕਮਾਂਡੈਂਟ ਤੀਜੀ ਅਤੇ ਚੌਥੀ ਕਮਾਂਡ ਬਟਾਲੀਅਨ ਦੇ ਉਦਮ ਸਦਕਾ ਅਤੇ ਮੈਡੀਕਲ ਅਫਸਰਾਂ ਦੀ ਨਿਗਰਾਨੀ ਹੇਠ ਫੋਰਟਿਸ ਹਸਪਤਾਲ ਮੁਹਾਲੀ ਦੇ ਐਕਸਪਰਟਸ ਵਲੋਂ ਕਾਰਡੀਓ ਪਲਮੋਨਰੀ ਗੈਸਸੀਏਸ਼ਨ ( ਸੀਪੀਆਰ) ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕਮਾਂਡ ਕੰਪਲੈਕਸ ਫੇਸ-11, ਐਸ.ਏ.ਐਸ.ਨਗਰ ਵਿਖੇ ਲਗਾਇਆ ਗਿਆ । ਸਬੰਧਿਤ ਟੀਮ ਵਲੋਂ ਐਮਰਜੈਂਸੀ ਸਥਿਤੀ ਵਿੱਚ ਸੀਪੀਆਰ ਦੀ ਲੋੜ ਅਤੇ ਇਸ ਨੂੰ ਪੂਰਾ ਕਰਨ ਲਈ ਸਹੀ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਵਲੋਂ ਇਹ ਵੀ ਦੱਸਿਆ ਕਿ ਡਾਕਟਰੀ ਸਹਾਇਤਾ ਦੇ ਆਉਣ ਤੋਂ ਪਹਿਲਾਂ ਐਮਰਜੈਂਸੀ ਵਿੱਚ ਉਹਨਾਂ ਵਲੋਂ ਕੀਤੀ ਕਾਰਵਾਈ ਇੱਕ ਵਿਅਕਤੀ ਦੇ ਜੀਵਨ ਅਤੇ ਮੌਤ ਵਿੱਚ ਅੰਤਰ ਲਿਆ ਸਕਦੀ ਹੈ।