ਮੁੱਲਾਂਪੁਰ ਦਾਖਾ, 30 ਮਈ (ਸਤਵਿੰਦਰ ਸਿੰਘ ਗਿੱਲ): ਜੀ.ਐਚ.ਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ( ਲੁਧਿਆਣਾ) ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਈ ਗਈਆਂ ਸਮੈਸਟਰ ਤੀਜੇ ਦੀ ਪ੍ਰੀਖਿਆ ਵਿੱਚ ਆਪਣੀ ਮਿਹਨਤ ਅਤੇ ਯੋਗਤਾ ਦਾ ਸਬੂਤ ਦਿੱਤਾ। ਇਹ ਪ੍ਰੀਖਿਆ ਦਸੰਬਰ 2022 ਵਿੱਚ ਲਈ ਗਈ ਸੀ । ਜਿਸਦੇ ਐਲਾਨੇ ਗਏ ਨਤੀਜੇ ਵਿੱਚੋਂ ਤਨਵੀ ਸ਼ਰਮਾ ਨੇ 300 ਵਿੱਚੋਂ 283 (94.33 ਫੀਸਦੀ) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗਗਨਦੀਪ ਕੌਰ ਅਤੇ ਸਮਤੀ ਗੁਪਤਾ ਨੇ 282 (94 ਫੀਸਦੀ ) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਦੀਪਾਲੀ ਬਜਾਜ ਅਤੇ ਪੱਲਵੀ ਸੇਜਵਾਲ ਨੇ 280 ਅੰਕ (93 ਫੀਸਦੀ ) ਅੰਕ ਹਾਸਲ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਬੀ. ਐੱਡ. ਸਮੈਸਟਰ ਤੀਜੇ ਦੇ 76 ਵਿਦਿਆਰਥੀਆਂ ਵਿੱਚੋਂ 21 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ ਬਾਕੀ ਵਿਦਿਆਰਥੀ ਨੇ ਵੀ 80% ਤੋਂ ਵੱਧ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ । ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਅਤੇ ਸਕੱਤਰ ਡਾ.ਐਸ.ਐਸ.ਥਿੰਦ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਪ੍ਰਗਟ ਸਿੰਘ ਗਰਚਾ,ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ: ਪ੍ਰਗਟ ਸਿੰਘ ਗਰਚਾ ਨੇ ਇਸ ਸ਼ਾਨਦਾਰ ਪ੍ਰਾਪਤੀ ਨੂੰ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮਿਹਨਤ ਨੂੰ ਸਮਰਪਿਤ ਕੀਤਾ। ਡਾ: ਗਰਚਾ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਛੁਪੀ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਪਾਠਕ੍ਰਮ, ਸਹਿ-ਪਾਠਕ੍ਰਮ ਅਤੇ ਖੇਡ ਗਤੀਵਿਧੀਆਂ ਦੇ ਰੂਪ ਵਿੱਚ ਬਹੁਪੱਖੀ ਮੌਕੇ ਪ੍ਰਦਾਨ ਕਰਦਾ ਹੈ।