- ਇਸ ਨਾਲ ਹਾਦਸੇ ਹੋਣ ਦਾ ਡਰ
ਫਾਜਿਲ਼ਕਾ, 9 ਨਵੰਬਰ : ਫਾਜਿਲ਼ਕਾ ਦੇ ਜਿ਼ਲ੍ਹਾ ਮੈਜਿਸਟੇ੍ਰਟ ਡਾ: ਸੇਨੂ ਦੁੱਗਲ ਨੇ ਅਪੀਲ ਕੀਤੀ ਹੈ ਕਿ ਪਿੰਡਾਂ ਵਿਚ ਸੜਕਾਂ ਤੇ ਨਰਮੇ ਦੀਆਂ ਛੱਟੀਆਂ ਨਾ ਸੁੱਟੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਧੂੰਦ ਪੈਣੀ ਹੈ ਅਤੇ ਜੇਕਰ ਸੜਕ ਵਿਚਕਾਰ ਛੱਟੀਆਂ ਪਈਆਂ ਹੋਣਗੀਆਂ ਤਾਂ ਇਹ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਸਕਦੀਆਂ ਹਨ। ਇਸ ਤੋਂ ਬਿਨ੍ਹਾਂ ਇਹ ਛਟੀਆਂ ਆਵਾਜਾਈ ਵਿਚ ਵੀ ਰੁਕਾਵਟ ਬਣਦੀਆਂ ਹਨ। ਇਸ ਲਈ ਜਿ਼ਲ੍ਹਾ ਮੈਜਿਸਟੇ੍ਰਟ ਨੇ ਅਪੀਲ ਕੀਤੀ ਹੈ ਕਿ ਲੋਕ ਨਰਮੇ ਦੀਆਂ ਛਟੀਆਂ ਸੜਕਾਂ ਤੇ ਨਾ ਰੱਖਣ ਅਤੇ ਇੰਨ੍ਹਾਂ ਨੂੰ ਆਪਣੇ ਘਰਾਂ ਦੇ ਅੰਦਰ ਰੱਖਿਆ ਜਾਵੇ ।