ਮਾਝਾ

24 ਨਵੰਬਰ ਨੂੰ ਬੀ.ਐੱਲ.ਓਜ਼. ਡੋਰ-ਟੂ-ਡੋਰ ਜਾ ਕੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਗੇ
ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਦੀ ਅਪੀਲ ਗੁਰਦਾਸਪੁਰ, 15 ਨਵੰਬਰ : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਅਧਾਰ ’ਤੇ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਗਿਆ ਹੈ ਜੋ 9 ਦਸੰਬਰ 2023 ਤੱਕ ਚੱਲੇਗਾ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ....
ਹਥਿਆਰਬੰਦ ਸੈਨਾ ਝੰਡਾ ਦਿਵਸ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਨੂੰ ਗੁਰਦਾਸਪੁਰ ਤੋਂ ਰਵਾਨਾ ਕੀਤਾ
ਰਿਟਾ: ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਾਈਕਲ ਰੈਲੀ ਨੂੰ ਦਿਖਾਈ ਹਰੀ ਝੰਡੀ ਗੁਰਦਾਸਪੁਰ, 15 ਨਵੰਬਰ : ਹਥਿਆਰਬੰਦ ਸੈਨਾ ਝੰਡਾ ਦਿਵਸ਼ ਨੂੰ ਸਮਰਪਿਤ ਜਾਗਰੂਕਤਾ ਸਾਈਕਲ ਰੈਲੀ ਨੂੰ ਅੱਜ ਗੁਰਦਾਸਪੁਰ ਤੋਂ ਰਵਾਨਾ ਕਰ ਦਿੱਤਾ ਗਿਆ। ਇਸ ਸਾਈਕਲ ਰੈਲੀ ਨੂੰ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਸੈਨਾ ਮੈਡਲ, ਸਾਬਕਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰਾ) ਦੇ ਪਿਤਾ ਕੈਪਟਨ....
ਡਿਪਟੀ ਕਮਿਸ਼ਨਰ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਰੀਵਿਊ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਲੱਡ ਜੋਨ ਮੈਪਿੰਗ ਕਰਕੇ ਹੜ੍ਹ ਪ੍ਰਭਾਵਤ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਬਿਆਸ ਦਰਿਆ ਦੇ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਦੇ ਨਾਲ ਕੁਝ ਥਾਵਾਂ ਤੋਂ ਬੰਨ ਨੂੰ 4 ਫੁੱਟ ਉੱਚਾ ਕੀਤਾ ਜਾਵੇਗਾ ਗੁਰਦਾਸਪੁਰ, 15 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਫਲੱਡ ਜੋਨ ਮੈਪਿੰਗ ਕਰਵਾਈ ਜਾਵੇਗੀ ਤਾਂ ਜੋ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ। ਇਸ ਸਬੰਧੀ ਡਰੇਨਜ਼ ਵਿਭਾਗ ਵੱਲੋਂ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ....
ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ ਦੀ ਮਦਦ ਕਰੇਗੀ ਪੰਜਾਬ ਸਰਕਾਰ : ਹਰਬੀਰ ਸਿੰਘ 
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਲੱਬਾਂ ਨੂੰ ਮਦਦ ਦੇ ਚਾਹਵਾਨਾਂ ਨੂੰ ਤਿੰਨ ਸਾਲਾਂ ਦੀ ਪ੍ਰਗਤੀ ਰਿਪੋਰਟ ਸੌਂਪਣ ਦੇ ਦਿੱਤੇ ਨਿਰਦੇਸ਼ ਕਿਹਾ, ਕਲੱਬ ਵੱਲੋਂ 20 ਨਵੰਬਰ ਤੱਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੂੰ ਸੌਂਪੀ ਜਾਵੇ ਵਿਸਥਾਰਤ ਰਿਪੋਰਟ ਫਾਈਲ ਜ਼ਿਲ੍ਹਾ ਪੱਧਰੀ ਕਮੇਟੀ ਕਲੱਬਾਂ ਦੇ ਕੰਮ ਦਾ ਕਰੇਗੀ ਮੁਲਾਂਕਣ ਪਠਾਨਕੋਟ 15 ਨਵੰਬਰ : ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ....
ਪ੍ਰੀ ਪ੍ਰਾਇਮਰੀ ਜਮਾਤਾਂ ਦੇ ਛੇ ਸਾਲ ਪੂਰੇ ਹੋਣ ਤੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਿਆਂ ਦਾ ਹੋਇਆ ਸਫਲ ਆਯੋਜਨ।
ਸੈਸ਼ਨ 2024-25 ਲਈ ਨਵੇਂ ਦਾਖਲਿਆਂ ਦੀ ਕੀਤੀ ਸ਼ੁਰੁਆਤ ਵਿਦਿਆਰਥੀਆਂ, ਅਧਿਆਪਕਾਂ , ਮਾਪਿਆਂ ਅਤੇ ਪਤਵੰਤਿਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ। ਪਠਾਨਕੋਟ, 15 ਨਵੰਬਰ: ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਦਿਵਸ ਮਨਾ ਕੇ ਨਵੇਂ ਸ਼ੈਸ਼ਨ 2024-25 ਦੇ ਲਈ ਦਾਖ਼ਲਿਆਂ ਦਾ ਸੁੱਭ ਆਰੰਭ ਕੀਤਾ ਗਿਆ। ਇਸ ਸਬੰਧੀ....
ਐਸਐਸਪੀ ਪਠਾਨਕੋਟ ਨੇ ਬਾਲ ਦਿਵਸ ਤੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ
ਪਠਾਨਕੋਟ, 15 ਨਵੰਬਰ : ਬਾਲ ਦਿਵਸ ਦੇ ਸ਼ੁਭ ਮੌਕੇ ਤੇ ਐਸ.ਐਸ.ਪੀ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਨੌਜਵਾਨ ਪੀੜ੍ਹੀ ਦੀ ਸਮਰੱਥਾ ਨੂੰ ਨਿਖਾਰਨ ਦੇ ਉਦੇਸ਼ ਨਾਲ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਅੱਜ ਆਯੋਜਿਤ ਇਸ ਸਮਾਗਮ ਨੇ ਨੌਜਵਾਨਾਂ ਵਿੱਚ ਸਫਲਤਾ, ਲਚਕੀਲੇਪਣ ਅਤੇ ਅਕਾਦਮਿਕ ਉੱਤਮਤਾ ਦੇ ਮੁੱਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਪ੍ਰੇਰਕ ਭਾਸ਼ਣ ਵਿੱਚ, ਐਸਐਸਪੀ ਖੱਖ ਨੇ ਹਾਨੀਕਾਰਕ ਪ੍ਰਭਾਵਾਂ ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਜੀਵਨ....
ਬੰਦੀ ਸਿੰਘਾਂ ਦੀ ਰਿਹਾਈ ਲਈ ਦੂਜਾ ਅਰਦਾਸ ਸਮਾਗਮ 19 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ : ਬੀਬੀ ਬਲਵਿੰਦਰ ਕੌਰ
ਅੰਮ੍ਰਿਤਸਰ 14 ਨਵੰਬਰ : ਡਿਬਰੂਗੜ੍ਹ ਜੇਲ੍ਹ ਅਸਾਮ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ਤੇ ਸ਼ੁਰੂ ਕੀਤੇ ਅਰਦਾਸ ਸਮਾਗਮ ਤਹਿਤ ਦੂਜਾ ਅਰਦਾਸ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਨੰਦਪੁਰ ਸਾਹਿਬ ਵਿਖੇ ਮਿਤੀ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗ੍ਰਿਫ਼ਤਾਰੀ....
ਅਣਪਛਾਤੇ ਨੌਜਵਾਨਾਂ ਵਲੋਂ 21 ਸਾਲਾਂ ਨੌਜਵਾਨ ਨੂੰ ਮਾਰੀਆਂ ਗਈਆਂ ਗੋਲ਼ੀਆਂ, ਜ਼ਖਮੀ
ਗੁਰਦਾਸਪੁਰ, 14 ਨਵੰਬਰ : ਬਟਾਲਾ ਪੁਲਿਸ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਦੇ ਬੱਸ ਅੱਡੇ ਨਜਦੀਕ 21 ਸਾਲਾਂ ਨੌਜਵਾਨ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡੀ ਹਲਕਾ ਫਤਿਹਗੜ੍ਹ ਚੂੜੀਆਂ ਨੂੰ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਮਾਰੀਆ ਗਈਆਂ ਗੋਲੀਆਂ, 2 ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ, 21 ਸਾਲਾਂ ਨੌਜਵਾਨ ਗੁਰਬੀਰ ਸਿੰਘ ਨੂੰ ਜਖਮੀ ਹਾਲਾਤ ਵਿੱਚ ਇਲਾਜ ਲਈ ਅਮ੍ਰਿਤਸਰ ਲਿਜਾਇਆ ਗਿਆ, ਮੌਕੇ ਤੇ ਪੁਹੰਚੀ ਪੁਲਿਸ ਕਰ ਰਹੀ ਹੈ ਜਾਂਚ, ਝਗੜੇ ਦੀ ਸੀ ਸੀ ਟੀ ਵੀ ਆਈ ਸਾਹਮਣੇ ਘਟਨਾ ਦੀ ਜਾਣਕਾਰੀ....
ਹਥਿਆਰਬੰਦ ਸੈਨਾ ਝੰਡਾ ਦਿਵਸ ਬਾਰੇ ਜਾਗਰੂਕਤਾ ਕਰਨ ਲਈ ਸਾਈਕਲ ਰੈਲੀ ਦਾ ਗੁਰਦਾਸਪੁਰ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ 
ਗੁਰਦਾਸਪੁਰ, 14 ਨਵੰਬਰ : ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਦੀ ਅਣਖ ਤੇ ਪ੍ਰਭੁਸਤਾ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਮਿਤੀ 07 ਦਸੰਬਰ ਨੂੰ ਭਾਰਤ ਦੇ ਹਰ ਕੋਨੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਚੰਡੀਗੜ੍ਹ ਤੋਂ ਸੁਰੂ ਹੋਈ ਸਾਈਕਲ ਰੈਲੀ ਦਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਣ ਤੇ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵੱਲੋਂ ਵਲੰਟੀਅਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ....
ਸਰਕਾਰ ਵੱਲੋਂ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ ਦਿੱਤੇ ਜਾ ਰਹੇ ਹਨ 6 ਹਜ਼ਾਰ ਰੁਪਏ : ਜਗਰੂਪ ਸਿੰਘ ਸੇਖਵਾਂ
ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ ਹੈ ਮੁੱਖ ਉਦੇਸ਼ ਚਾਲੂ ਵਿੱਤੀ ਸਾਲ ਦੌਰਾਨ 13321 ਲਾਭਪਾਤਰੀਆਂ ਨੂੰ 5.25 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਗੁਰਦਾਸਪੁਰ, 14 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ 6 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੀ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਜਿਥੇ ਇਸ ਯੋਜਨਾ ਨੂੰ ਲਾਗੂ....
ਸਰਕਾਰ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ : ਚੇਅਰਮੈਨ ਬਹਿਲ
ਸੂਬਾ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਗੁਰਦਾਸਪੁਰ, 14 ਨਵੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ....
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਖੋਲ੍ਹੀ ਜਾਵੇਗੀ ਲੈਬਾਰਟਰੀ 
ਗਰੀਬ, ਭੁੱਖੇ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਖਾਣਾ ਵੰਡਣ ਲਈ ਫੂਡ ਮੋਬਾਇਲ ਵੈਨ ਸ਼ੁਰੂ ਕਰਨ ਦੀਆਂ ਵੀ ਕੀਤਆਂ ਵਿਚਾਰਾਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਲੋਕ ਭਲਾਈ ਕੰਮਾਂ ਦਾ ਰੀਵਿਊ ਗੁਰਦਾਸਪੁਰ, 14 ਨਵੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਕੰਮਾਂ ਦਾ ਰੀਵਿਊ....
ਪਿੰਡ ਸਰਵਾਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਸ(ਹੁਣ 3 ਸਿੱਖ) ਦਾ 105ਵਾਂ ਸ਼ਹੀਦੀ ਦਿਵਸ ਮਨਾਇਆ
ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਨੂੰ ਕੀਤਾ ਯਾਦ ਬਟਾਲਾ, 13 ਨਵੰਬਰ : 105ਵੇਂ ਵਿਸ਼ਵ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਸਰਵਾਲੀ ਨੇੜੇ ਬਟਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ ਛੀਨਾ, ਵੀ ਐਸ ਐਮ (ਰਿਟਾ.), ਡਾਇਰੈਕਟਰ, ਐਨ ਡੀ ਏ ਵਿੰਗ, ਨਿਸ਼ਾਨ ਏ ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਪਹੁੰਚੇ। ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ ਛੀਨਾ ਨੇ ਆਪਣੇ ਸੰਬੋਧਨ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਹਵਲਦਾਰ....
ਸਿਵਲ ਡਿਫੈਂਸ ਵਲੋਂ ਆਪਦਾ ਮਿੱਤਰ ਇੰਸਟ੍ਰਕਟਰਾਂ ਨੂੰ ਕੀਤਾ ਸਨਮਾਨਤ
ਬਟਾਲਾ, 14 ਨਵੰਬਰ : ਸਿਵਲ ਡਿਫੈਂਸ, ਵਾਰਡਨ ਸਰਵਿਸ ਪੋਸਟ ਨੰ. 8 ਵਿਖੇ, ਪ੍ਰੋਫ: (ਡਾ.) ਜੋਗ ਸਿੰਘ ਭਾਟੀਆ ਮੁੱਖ ਸਲਾਹਕਾਰ (ਆਫਤ ਪ੍ਰਬੰਧਨ) ਮਹਾਤਮਾਂ ਗਾਂਧੀ ਲੋਕ ਪ੍ਰਸ਼ਾਸ਼ਨ ਸੰਸਥਾਨ-ਚੰਡੀਗੜ੍ਹ ਦੇ ਨਾਲ ਆਪਦਾ ਮਿੱਤਰ ਇੰਸਟ੍ਰਕਟਰ ਜੁਗੇਸ਼ ਉਨੀਆਲ, ਅਮਨਪ੍ਰੀਤ ਕੌਰ, ਜੁਗੇਸ਼ ਸ਼ਰਮਾਂ, ਮੋਹਨੀ, ਨੂਰ ਨਿਸ਼ਾ, ਸਚਿਨ ਸ਼ਰਮਾਂ, ਸਟੈਨਜਿਨ ਟਸੇਲਾ, ਸ਼ਿਲਪਾ, ਸੁਨੀਲ ਸਿੰਘ, ਸੁਮੀਤ ਸਿੰਘ ਦਾ ਪਹੁੰਚਣ ‘ਤੇ ਪਿਆਰ ਭਰਿਆ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਟੀਮ ਨੂੰ ਜੀ ਆਇਆਂ ਕਹਿੰਦੇ ਹੋਏ, ਪੋਸਟ ਵਾਰਡਨ....
ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ 21 ਨਵੰਬਰ ਨੂੰ ਸਬ-ਡਿਵੀਜਨ ਬਟਾਲਾ ਵਿਖੇ ਲੋਕਲ ਛੁੱਟੀ ਹੋਵੇਗੀ
ਬਟਾਲਾ, 14 ਨਵੰਬਰ : ਡਾ.ਹਿਮਾਂਸ਼ੂ ਅਗਰਵਾਲ , ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ 21 ਨਵੰਬਰ ਦਿਨ ਮੰਗਲਵਾਰ ਨੂੰ ਸਬ-ਡਿਵੀਜਨ ਬਟਾਲਾ ਵਿੱਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ ਅਤੇ ਗੈਰ ਸਰਕਾਰੀ ਦਫਤਰਾਂ, ਵਿੱਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਬੋਰਡ /ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰਾਂ ਹੀ ਹੋਣਗੀਆਂ।