ਅਣਪਛਾਤੇ ਨੌਜਵਾਨਾਂ ਵਲੋਂ 21 ਸਾਲਾਂ ਨੌਜਵਾਨ ਨੂੰ ਮਾਰੀਆਂ ਗਈਆਂ ਗੋਲ਼ੀਆਂ, ਜ਼ਖਮੀ

ਗੁਰਦਾਸਪੁਰ, 14 ਨਵੰਬਰ : ਬਟਾਲਾ ਪੁਲਿਸ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਦੇ ਬੱਸ ਅੱਡੇ ਨਜਦੀਕ 21 ਸਾਲਾਂ ਨੌਜਵਾਨ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡੀ ਹਲਕਾ ਫਤਿਹਗੜ੍ਹ ਚੂੜੀਆਂ ਨੂੰ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਮਾਰੀਆ ਗਈਆਂ ਗੋਲੀਆਂ, 2 ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ, 21 ਸਾਲਾਂ ਨੌਜਵਾਨ ਗੁਰਬੀਰ ਸਿੰਘ ਨੂੰ ਜਖਮੀ ਹਾਲਾਤ ਵਿੱਚ ਇਲਾਜ ਲਈ ਅਮ੍ਰਿਤਸਰ ਲਿਜਾਇਆ ਗਿਆ, ਮੌਕੇ ਤੇ ਪੁਹੰਚੀ ਪੁਲਿਸ ਕਰ ਰਹੀ ਹੈ ਜਾਂਚ, ਝਗੜੇ ਦੀ ਸੀ ਸੀ ਟੀ ਵੀ ਆਈ ਸਾਹਮਣੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੇ ਬਟਾਲਾ ਐਸ ਐਸ ਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਡੀਐਸਪੀ ਸਵਰਨਜੀਤ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਝਗੜੇ ਦੀ ਸੀਸੀਟੀ ਵੀ ਖੰਗਾਲੀ ਜਾ ਰਹੀ ਹੈ ਆਸ ਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਗੁਰਬੀਰ ਸਿੰਘ ਨਾਲ ਝਗੜਾ ਕਰਨ ਵਾਲੇ ਅਤੇ ਗੋਲੀਆਂ ਮਾਰਨ ਵਾਲੇ ਸੱਤ ਨੌਜਵਾਨਾਂ ਦੀ ਪਹਿਚਾਣ ਕਰਵਾਈ ਜਾ ਰਹੀ ਹੈ, ਜ਼ਖਮੀ ਗੁਰਬੀਰ ਸਿੰਘ ਅਮ੍ਰਿਤਸਰ ਦੇ ਹਸਪਤਾਲ ਜੇਰੇ ਇਲਾਜ ਹੈ ਉਸਦੇ ਪੇਟ ਅਤੇ ਲੱਤ ਤੇ ਗੋਲੀਆਂ ਲੱਗੀਆ ਹਨ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਹੀ ਜ਼ਖਮੀ ਗੁਰਬੀਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸ਼ਰੇਆਮ ਗੁੰਡਾ ਗਰਦੀ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਐਸੀਆਂ ਗੁੰਡਾ ਗਰਦੀ ਦੀਆਂ ਘਟਨਾਵਾਂ ਤੇ ਨਕੇਲ ਕੱਸਣੀ ਚਾਹੀਦੀ ਹੈ ਨਾਲ ਹੀ ਓਹਨਾਂ ਕਿਹਾ ਕਿ  ਸਾਡੇ ਬੇਟੇ ਦੇ ਹਮਲਾਵਰਾਂ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।