ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਕੀਤੀ ਗਈ ਮਾਸ ਕੋਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ

ਤਰਨ ਤਾਰਨ, 05 ਨਵੰਬਰ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਰਾਹੁਲ, ਆਈ.ਏ.ਐਸ, ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਅਗਵਾਈ ਹੇਠ ਅੱਜ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਮਾਸ ਕੋਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਵੇਈ ਪੁਈ ਵਿਖੇ ਮਾਸ ਕੋਸਲਿੰਗ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਤੁੜ, ਸ.ਸ.ਸ.ਸ. ਕੱਲਾਂ, ਸ.ਹ.ਸ ਨੋਰਗਾਬਾਦ, ਸ.ਹ.ਸ ਲਾਲਪੁਰ, ਸ.ਹ.ਸਕੂਲ ਮੱਲਮੋਹਰੀ, ਸ.ਹ.ਸ ਕੋਟ ਮੁਹੰਮਦ ਖਾਂ, ਸ.ਹ.ਸ.ਢੋਟੀਆਂ, ਸ.ਹ.ਸ. ਸੰਘਾ ਦੇ ਦੱਸਵੀ, +1 ਅਤੇ 10+2 ਦੇ 280 ਵਿਦਿਆਰਥੀਆਂ ਦੇ ਭਾਗ ਲਿਆ। ਇਸ ਪ੍ਰੋਗਰਾਮ ਵੱਖ-ਵੱਖ ਬੁਲਾਰਿਆ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਫੈਂਸ ਸਰਵਿਸਜ਼, ਸਿਵਿਲ ਸਰਵਿਸਜ਼, ਪੀ. ਜੀ. ਆਰ. ਕੇ ੲ. ਐੱਮ ਅਤੇ ਐੱਨ. ਸੀ. ਐੱਸ. ਪੋਰਟਲ, ਸਾਫਟ ਸਕਿਲ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਪਰਸਨੈਲਿਟੀ ਡਿਵੈਲਪਮੈਂਟ, ਸੀ-ਪਾਈਟ ਟਰੇਨਿੰਗ, ਸਕਿਲ ਸੁਧਾਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਅਤੇ ਮਾਈ ਭਾਗੋ ਆਰਮਡ ਫੋਰਸਿਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਾਸ ਕੋਸਲਿੰਗ ਪ੍ਰੋਗਰਾਮ ਵਿੱਚ ਸ਼੍ਰੀ ਵਿਕਰਮ ਜੀਤ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਾਲਾਈ ਅਫਸਰ, ਤਰਨ ਤਾਰਨ, ਸ਼੍ਰੀ ਜਗਵਿੰਦਰ ਸਿੰਘ ਜਿਲਾ ਸਿੱਖਿਆਂ ਅਫਸਰ(ਸਕੈਡੰਰੀ), ਸ਼੍ਰੀ ਸੁਖਬੀਰ ਸਿੰਘ ਕੰਗ ਜਿਲਾ ਗਾਈਡੈਂਸ ਕਾਉਂਸਲਰ, ਸ਼੍ਰੀ ਮਨਜਿੰਦਰ ਸਿੰਘ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ, ਸ਼੍ਰੀ ਸ਼ਮਸ਼ੇਰ ਸਿੰਘ, ਆਈ.ਟੀ.ਆਈ ਸਰਹਾਲੀ, ਸ਼੍ਰੀ ਗੁਰਿੰਦਰ ਸਿੰਘ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ,  ਸ਼੍ਰੀ ਨਵਜੋਤ ਸਿੰਘ   ਸੀ-ਪਾਈਟ ਕੈਂਪ ਪੱਟੀ ਅਤੇ ਸ਼੍ਰੀ ਕਰਨਦੀਪ ਭਗਤ ਡੇਅਰੀ ਡਿਵੈਲਪਮੈਂਟ ਵਿਭਾਗ, ਤਰਨ ਤਾਰਨ ਆਦਿ ਵੱਲੋ ਸ਼ਿਰਕਤ ਕੀਤੀ ਗਈ ਅਤੇ ਬੱਚਿਆ ਨੂੰ ਆਪਣੇ-ਆਪਣੇ ਵਿਭਾਗ ਨਾਲ ਸੰਬਧਤ ਸਕੀਮਾਂ ਬਾਰੇ ਅਤੇ ਕਰੀਅਰ ਗਾਈਡੈਂਸ ਸੰਬਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਤਜਿੰਦਰ ਸਿੰਘ, ਸਰਕਾਰੀ ਸਕੈਡੰਰੀ ਸਕੂਲ ਵੇਈ ਪੁਈ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਹਿਰਾਂ ਵੱਲੋ ਦਿੱਤੀ ਗਈ ਜਾਣਕਾਰੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।