ਗੁਰਦਾਸਪੁਰ, 20 ਜਨਵਰੀ : ਪੁਲਿਸ ਦੀ ਲਾ ਗੁਰਦਾਸਪੁਰ ਨੇ ਅਪਰਾਧਿਕ ਪਿਛੋਕੜ ਵਾਲੇ 6 ਦੋਸ਼ਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਸਾਰੇ ਇੱਕੋ ਗਰੋਹ ਦੇ ਮੈਂਬਰ ਹਨ ਅਤੇ ਇਹਨਾਂ ਪਾਸੋਂ 9 ਪਿਸਤੋਲ 10 ਮੈਗਜ਼ੀਨ 35 ਰੋਂਦ, 1.5 ਗ੍ਰਾਮ ਹੈਰੋਇਨ ਅਤੇ 15,000 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਪੁਲਿਸ ਹੈਡ ਕਵਾਰਟਰ ਵਿੱਚ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਇਸ ਕਾਮਯਾਬੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਇੰਡ ਮਨੀ ਸਿੰਘ ਉਰਫ ਮਾਊ ਨਾਮਕ ਨੌਜਵਾਨ ਨੇ 2020 ਵਿੱਚ ਬਟਾਲਾ ਦੇ ਸ਼ਿਵ ਸੈਨਾ ਆਗੂ ਰਮੇਸ਼ ਨਈਯਰ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਕੀਤਾ ਸੀ ਜਦਕਿ ਇੱਕ ਹੋਰ ਦੋਸ਼ੀ ਉਪਿੰਦਰ ਸਿੰਘ ਦੇ ਖਿਲਾਫ ਨਸ਼ੀਲੇ ਪਦਾਰਥ ਵਿਰੋਧੀ ਐਕਟ ਤਹਿਤ ਛੱਤੀਸਗੜ੍ਹ ਵਿੱਚ ਮਾਮਲਾ ਦਰਜ ਹੈ ਜਿਸ ਵਿੱਚ ਉਹ ਭਗੋੜਾ ਚਲਿਆ ਆ ਰਿਹਾ ਹੈ। ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਇਸ ਸਾਂਝੇ ਪੁਲਿਸ ਆਪਰੇਸ਼ਨ ਦੌਰਾਨ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਕਮਲਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਜੋੜਾ ਥਾਣਾ ਸਹਿਰਾਲੀ ਜਿਲਾ ਤਰਨ ਤਾਰਨ,,ਉਪਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸਗੋ ਬੁਰਾ ਥਾਣਾ ਝਬਾਲ ਜ਼ਿਲਾ ਤਰਨ ਤਾਰਨ ਹਾਲ ਰਾਏਪੁਰ ਵੀਰ ਛੱਤੀਸਗੜ੍ਹ,ਅਤੇ ਇੱਕ ਔਰਤ ਪੇਮਾ ਡੋਮਾਂ ਭੂਟਿਆ ਵੈਸਟ ਬੰਗਾਲ ਦੇ ਤੌਰ ਤੇ ਹੋਈ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਆਪਣੀ ਦੋਸਤ ਪੇਮਾ ਡੈਮਾਂ ਦਾ ਜਨਮ ਦਿਨ ਮਨਾ ਕੇ ਘਰ ਤੇ ਵਾਪਸ ਆ ਰਹੇ ਸਨ,ਜਿਨਾਂ ਕੋਲੋਂ ਪੁੱਛ ਗਿੱਛ ਦੇ ਅਧਾਰ ਤੇ ਮਾਸਟਰ ਮਾਇੰਡ ਮਨੀ ਸਿੰਘ ਉਰਫ ਮਾਊ ਪੁੱਤਰ ਸੁੱਚਾ ਸਿੰਘ ਵਾਸੀ ਭੰਡਾਰੀ ਮੁਹੱਲਾ ਬਟਾਲਾ ,ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਜ਼ਿਲ੍ਹਾ ਤਰਨ ਤਾਰਨ ਅਤੇ ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਭਿਖੀ ਪਿੰਡ ਜਿਲਾ ਤਰਨ ਤਾਰਨ ਨੂੰ ਵੀ ਗਿਰਫਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਸਾਰੇ ਕ੍ਰਾਈਮ ਪੇਸ਼ਾ ਵਿਅਕਤੀ ਹਨ ਜਿਨਾਂ ਦਾ ਬਹੁਤ ਵੱਡਾ ਨੈਟਵਰਕ ਹੈ ਅਤੇ ਜਿਸ ਦੇ ਅਧਾਰ ਤੇ ਸਾਨੂੰ ਹੋਰ ਵੀ ਵੱਡੀ ਕਾਮਯਾਬੀ ਹਾਸਿਲ ਹੋ ਸਕਦੀ ਹੈ ਇਹਨਾਂ ਤੋਂ ਪੁੱਛ ਕੇ ਜਾਰੀ ਹੈ। ਉਹਨਾਂ ਦੱਸਿਆ ਕਿ ਗਿਰੋਹ ਦੀ ਜੇਲ ਵਿੱਚ ਇੱਕ ਹੋਰ ਗੈਂਗਸਟਰ ਨਾਲ ਵੀ ਦੁਸ਼ਮਣੀ ਚਲਦੀ ਆ ਰਹੀ ਜਿਸ ਦੇ ਚਲਦਿਆਂ ਇਹਨਾਂ ਨੇ ਇਹ ਹਥਿਆਰ ਮਹਾਰਾਸ਼ਟਰ ਤੋਂ ਮੰਗਵਾਏ ਸਨ। ਐਸ ਐਸ ਪੀ ਨੂੰ ਦੱਸਿਆ ਕਿ ਇਸ ਗਰੋਹ ਦਾ ਮਾਸਟਰ ਮਾਇੰਡ ਬਟਾਲਾ ਵਾਸੀ ਮਨੀ ਸਿੰਘ ਸਾਰੇ ਗਰੋਹ ਦਾ ਨੈਟਵਰਕ ਚਲਾਉਂਦਾ ਹੈ ਜਿਸ ਦੇ ਉੱਪਰ ਸ਼ਿਵ ਸੈਨਾ ਨੇਤਾ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਦਾ ਮੁਕਦਮਾ ਵੀ ਚੱਲ ਰਿਹਾ ਹੈ ਜਦ ਕਿ ਉਪਿੰਦਰ ਸਿੰਘ ਐਨਡੀਪੀਐਸ ਐਕਟ ਤਹਿਤ ਛੱਤੀਸਗੜ੍ਹ ਵਿੱਚ ਦਰਜ ਹੋਏ ਮਾਮਲੇ ਵਿੱਚ ਭਗੋੜਾ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ਿਆ ਦੇ ਬੈਂਕਵਰਡ ਲਿੰਕ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਰੈਕਿਟ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।