- ਰਛਪਾਲ ਸਿੰਘ ਢਿੱਲੋਂ ਅਡਿਆਨਾ ਅਤੇ ਹੈਰੀ ਮੋਹਣ ਸ਼ਰਮਾ ਸ਼ਿਕਾਗੋ (ਇਲਾਨੋਆਇ) ਸਟੇਟ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਵਾ ਨੇ ਪ੍ਰਧਾਨ ਨਿਯੁਕਤ ਕੀਤੇ
ਮਲਵੈਕੀ, 02 ਜੂਨ : ਅੱਜ ਮਲਵੈਕੀ (ਅਮਰੀਕਾ) ਵਿਖੇ ਪੰਜਾਬੀਆਂ ਦਾ ਮਾਣ ਅਤੇ ਬਿਜ਼ਨੈੱਸ ਦੇ ਖੇਤਰ ਵਿਚ ਅਮਰੀਕਾ ਦੀ ਧਰਤੀ 'ਤੇ ਬੁਲੰਦੀਆਂ 'ਤੇ ਪਹੁੰਚਣ ਵਾਲਾ ਰੱਖੜਾ ਪਰਿਵਾਰ ਦੇ ਮੁਖੀ ਦਰਸ਼ਨ ਸਿੰਘ ਧਾਲੀਵਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਉੱਘੇ ਟਰਾਂਸਪੋਰਟ ਸਿੱਧ ਮਹੰਤ ਨੇ ਮੁਲਾਕਾਤ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸਬੰਧੀ ਵਿਚਾਰ ਚਰਚਾ ਹੋਈ ਕਿ ਕਿਸ ਤਰ੍ਹਾਂ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਸ਼ ਨਾਲ 3 ਸਤੰਬਰ 1708 ਨੂੰ ਗੋਦਾਵਰੀ ਨਦੀ 'ਤੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਏ ਮਿਲਾਪ ਤੋਂ ਬਾਅਦ 12 ਮਈ 1710 ਨੂੰ ਚਪੜ ਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਦਾ ਖ਼ਾਤਮਾ ਕਰਕੇ ਜਿੱਤ ਪ੍ਰਾਪਤ ਕੀਤੀ। 14 ਮਈ 1710 ਨੂੰ ਸਰਹਿੰਦ 'ਤੇ ਫ਼ਤਿਹ ਦਾ ਝੰਡਾ ਲਹਿਰਾਇਆ। ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਕੇ ਗੌਰਵਮਈ ਇਤਿਹਾਸ ਦੀ ਰਚਨਾ ਕੀਤੀ। ਉਹਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾ ਕੇ ਸਮਾਜਿਕ ਪਰਿਵਰਤਨ ਲਿਆਂਦਾ ਅਤੇ 9 ਜੂਨ 1716 ਨੂੰ 740 ਸਿੰਘਾਂ ਸਮੇਤ ਦਿੱਲੀ ਮਹਿਰੋਲੀ ਵਿਖੇ ਸ਼ਹਾਦਤ ਦਿੱਤੀ ਜੋ ਰੌਂਗਟੇ ਖੜੇ ਕਰਨ ਵਾਲੀ ਹੈ। ਉਪਰੋਕਤ ਵਿਚਾਰਾਂ ਤੋਂ ਬਾਅਦ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਜੋ ਗੌਰਵਮਈ ਇਤਿਹਾਸ ਰਚਿਆ ਸਾਨੂੰ ਇਸ 'ਤੇ ਮਾਣ ਹੈ। ਉਹਨਾਂ ਕਿਹਾ ਕਿ ਬਾਵਾ ਜੀ ਇਤਿਹਾਸ ਦੀ ਵਡਮੁੱਲੀ ਸੇਵਾ ਕਰ ਰਹੇ ਹਨ। ਉਹਨਾਂ ਉੱਘੇ ਬਿਜ਼ਨਸਮੈਨ ਅਤੇ ਵਿਸ਼ਵ ਵਿਚ ਮਨੁੱਖਤਾ ਦੀ ਸੇਵਾ ਦਾ ਝੰਡਾ ਚੁੱਕਣ ਵਾਲੇ ਐੱਸ.ਪੀ. ਸਿੰਘ ਓਬਰਾਏ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਉਸਾਰੇ "ਸ਼ਬਦ ਪ੍ਰਕਾਸ਼" ਅਜਾਇਬ ਘਰ ਲਈ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਦਰਸ਼ਨ ਸਿੰਘ ਧਾਲੀਵਾਲ ਦੀ ਪ੍ਰਵਾਨਗੀ ਨਾਲ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ ਜਦਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸਮਾਜਸੇਵੀ ਰਛਪਾਲ ਸਿੰਘ ਢਿੱਲੋਂ ਨੂੰ ਅਡਿਆਨਾ ਸਟੇਟ ਅਤੇ ਸਭਿਆਚਾਰ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਹੈਰੀਮੋਹਣ ਸ਼ਰਮਾ ਨੂੰ ਸ਼ਿਕਾਗੋ (ਐਲਾਨੋਆਇ) ਸਟੇਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਇਸ਼ਨ ਪ੍ਰੀਤ ਸਿੰਘ ਨੂੰ ਫਾਊਂਡੇਸ਼ਨ ਦਾ ਅਡਿਆਨਾ ਸਟੇਟ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਸਮੇਂ ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਰਾਜ ਗਰੇਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 307ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਗੁਰਮੀਤ ਸਿੰਘ ਗਿੱਲ ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਅਤੇ ਟਰੱਸਟੀ ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਹਨ।