ਅਮਰੀਕਾ, 6 ਨਵੰਬਰ 2024 : ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਨੂੰ ਅੱਜ ਆਪਣਾ 47ਵਾਂ ਰਾਸ਼ਟਰਪਤੀ ਮਿਲ ਗਿਆ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਮੁਕਾਬਲਾ ਸੀ। ਟਰੰਪ ਇਸ ਦੌਰਾਨ ਵੱਡੇ ਫਰਕ ਦੇ ਨਾਲ ਜਿੱਤ ਗਏ ਹਨ। ਟਰੰਪ ਨੇ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਉਸਨੂੰ 277 ਇਲੈਕਟੋਰਲ ਵੋਟਾਂ ਮਿਲੀਆਂ ਹਨ, ਜਦਕਿ ਕਮਲਾ ਹੈਰਿਸ ਦੀ ਪਾਰਟੀ ਨੂੰ 214 ਇਲੈਕਟੋਰਲ ਵੋਟਾਂ ਮਿਲੀਆਂ ਹਨ। ਟਰੰਪ ਪਰਿਵਾਰ ਸਮੇਤ ਸਟੇਜ 'ਤੇ ਪਹੁੰਚੇ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਆਪਣੇ ਜਿੱਤ ਦੇ ਭਾਸ਼ਣ ਵਿੱਚ ਲੋਕਾਂ ਨੂੰ ਡੋਨਾਲਡ ਟਰੰਪ ਨੇ ਕਿਹਾ, "ਹਰ ਰੋਜ਼, ਮੇਰੇ ਸਰੀਰ ਦੇ ਆਖਰੀ ਸਾਹ ਤੱਕ, ਮੈਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਕੰਮ ਕਰਦਾ ਰਹਾਂਗਾ। ਇਹ ਅਮਰੀਕਾ ਦਾ ਸੁਨਹਿਰੀ ਯੁੱਗ ਹੈ। ਅਸੀਂ ਮਿਲ ਕੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ। ਉੱਤਰੀ ਕੈਰੋਲੀਨਾ, ਜਾਰਜੀਆ ਅਤੇ ਅਸੀਂ ਪੈਨਸਿਲਵੇਨੀਆ ਜਿੱਤੇ, ਅਸੀਂ 315 ਨੂੰ ਪਾਰ ਕਰ ਜਾਵਾਂਗੇ। ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ, "ਮੇਰੇ ਦੋਸਤ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਇਤਿਹਾਸਕ ਚੋਣ ਜਿੱਤ 'ਤੇ ਹਾਰਦਿਕ ਵਧਾਈ। ਜਿਵੇਂ ਤੁਸੀਂ ਆਪਣੇ ਪਿਛਲੇ ਕਾਰਜਕਾਲ ਦੀਆਂ ਸਫਲਤਾਵਾਂ ਨੂੰ ਅੱਗੇ ਵਧਾਉਂਦੇ ਹੋ, ਮੈਂ ਭਾਰਤ-ਅਮਰੀਕਾ ਵਿਆਪਕ ਗਲੋਬਲ ਅਤੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ।"