ਚੰਡੀਗੜ੍ਹ, 24 ਦਸੰਬਰ : ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਗੈਰ-ਕਾਨੂੰਨੀ ਮਾਇਨਿੰਗ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਨੂਰਪੁਰ ਬੇਦੀ ਨੇੜਲੇ ਪਿੰਡ ਐਲਗਰਾਂ ਨੇੜਿਓਂ ਲੰਘਦੀ ਸੁਆਂ ਨਦੀ ’ਤੇ ਬਣਿਆ ਪੱਕਾ ਪੁਲ ਗੈਰ-ਕਾਨੂੰਨੀ ਮਾਇਨਿੰਗ ਕਰਕੇ ਨੁਕਸਾਨਿਆ ਗਿਆ ਹੈ। ਇਸ ਨੂੰ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਲਈ ਪੁਲ ਬੰਦ ਨਾ ਹੁੰਦੇ ਜੇ ਭਗਵੰਤ ਮਾਨ ਜੀ ਤੁਸੀਂ ਗੈਰ-ਕਾਨੂੰਨੀ ਮਾਇਨਿੰਗ ਬੰਦ ਕੀਤੀ ਹੁੰਦੀ। ਪੰਜਾਬ ਦੇ ਖਜ਼ਾਨੇ ਵਿੱਚ ਰੇਤੇ ਤੋਂ 20,000 ਕਰੋੜ ਜਮ੍ਹਾਂ ਕਰਵਾਉਣ ਦੀ ਗਾਰੰਟੀ ਬਦਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਰਿ ਨਾਜਾਇਜ਼ ਮਾਈਨਿੰਗ ਕਾਰਨ ਪਿੰਡ ਐਲਗਰਾਂ ਨੇੜਿਓਂ ਲੰਘਦੀ ਸੁਆਂ ਨਦੀ ’ਤੇ ਬਣਿਆ ਪੱਕਾ ਪੁਲ ਨੁਕਸਾਨਿਆ ਜਾਣ ਕਾਰਨ ਪੀਡਬਲਿਊਡੀ ਵਿਭਾਗ ਨੇ ਇਸ ਪੁਲ ’ਤੇ ਆਵਾਜਾਈ ਅਣਮਿਥੇ ਸਮੇਂ ਲਈ ਰੋਕ ਦਿੱਤੀ ਹੈ। ਖਣਨ ਮਾਫੀਏ ਕਾਰਨ ਨੁਕਸਾਨੇ ਪੁਲ ਦਾ ਮੁੱਦਾ ਪੰਜਾਬ ਸਰਕਾਰ ਲਈ ਮੁਸੀਬਤ ਬਣ ਗਿਆ ਹੈ। ਵਿਰੋਧੀ ਧਿਰਾਂ ਨੇ ਮੁੱਦੇ ਉਪਰ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਦਰਅਸਲ ਪੰਜਾਬ ਸਰਕਾਰ ਵੱਲੋਂ ਪੱਕੇ ਪੁਲ ਤੋਂ 500 ਮੀਟਰ ਨੇੜਿਓਂ ਮਾਈਨਿੰਗ ਕਰਨ ’ਤੇ ਰੋਕ ਲਗਾਉਣ ਦੇ ਬਾਵਜੂਦ ਖਣਨ ਮਾਫੀਏ ਨੇ ਪੁਲ ਦੀਆਂ ਖੂਹੀਆਂ ਤੋਂ ਨਾਜਾਇਜ਼ ਮਾਈਨਿੰਗ ਕੀਤੀ, ਜਿਸ ਕਾਰਨ ਪੁਲ ਦੇ ਪਿੱਲਰਾਂ ਨੂੰ ਕਾਫੀ ਨੁਕਾਸਨ ਪੁੱਜਿਆ। ਬਰਸਾਤ ਦੇ ਮੌਸਮ ਵਿੱਚ ਸੁਆਂ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੁਲ ਦੀਆਂ ਸਲੈਬਾਂ ਖਿਸਕ ਗਈਆਂ। ਹੁਣ ਪੁਲ ਨੂੰ ਭਾਵੇਂ ਦੋਵਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ ਪਰ ਆਰਜ਼ੀ ਰਾਸਤਾ ਨਾ ਬਣਾਉਣ ਤੇ ਇਸ ਨਾਲ ਲੱਗਦੇ 50 ਦੇ ਕਰੀਬ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ।