ਪੰਜਾਬ ਦਾ ਇਤਿਹਾਸ

ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਵਾਲੇ ਪੰਜਾਬ ਵਿੱਚ ਪੈਂਦੇ ਹਨ। ਸ਼ੁਰੂ ਵਿੱਚ ਇਸਨੂੰ ‘ਸਪਤ ਸੰਧੂ’ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ । ਅੰਜੁਮ ਸੁਲਤਾਨ ਸ਼ਹਿਬਾਜ ਅਨੁਸਾਰ ਸਪਤ ਤੋਂ ਭਾਵ ਸੱਤ ਅਤੇ ਸੰਧੂ ਤੋਂ ਭਾਵ ਦਰਿਆ ਹੈ । ਪ੍ਰਸਿੱਧ ਲੇਖਕ ਇਬਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਸਭ ਤੋਂ ਪਹਿਲਾਂ 14 ਵੀਂ ਸਦੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਸੀ । ਪਰ ਇਸ ਸ਼ਬਦ ਦਾ ਜਿਆਦਾ ਜ਼ਿਕਰ16 ਵੀਂ ਸਦੀ ਦੀ ਪੁਸਤਕ ‘ਤਾਰੀਖ਼ ਸ਼ੇਰ ਸਾਹ ਸੂਰੀ‘ ਵਿੱਚ ਮਿਲਦਾ ਹੈ । ਪੰਜਾਬ ਸ਼ਬਦ ਦਾ ਜ਼ਿਕਰ ਇਸਤੋਂ ਪਹਿਲਾਂ ਵੀ ਮਹਾਂਭਾਰਤ ਦੇ ਕਿੱਸੇ ਅਤੇ ਕਹਾਣੀਆਂ ਵਿੱਚ ਹੁੰਦਾ ਆਇਆ ਹੈ ।  ਇਸ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ।

ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।

ਪੰਜਾਬ ਭਾਰਤ ਦਾ ਇੱਕ ਪ੍ਰਮੁੱਖ ਖੇਤੀ ਪ੍ਰਧਾਨ ਸੂਬਾ ਹੈ। ਇਹ ਭਾਰਤ ਦੇ ਉੱਤਰ ਵਾਲੇ ਪਾਸੇ ਜੰਮੂ – ਕਸ਼ਮੀਰ ਅਤੇ ਉੱਤਰ ਪੂਰਬ ਵੱਲ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਹੈ । ਇਸਦੀ ਸਰਹੱਦ ਦੱਖਣ – ਪੂਰਬ ਵੱਲ ਹਰਿਆਣੇ ਨਾਲ ਲੱਗਦੀ ਹੈ ਜਦੋਂ ਕਿ ਦੱਖਣ– ਪੱਛਮ ਨਾਲ ਇਸਦੀ ਵਿਸ਼ਾਲ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ। ਭਾਰਤ ਵਿੱਚੋਂ ਹੀ ਨਿਕਲੇ ਪਾਕਿਸਤਾਨ ਵਿਚਲੇ ਪੰਜਾਬ ਨਾਲ ਇਹ ਪੱਛਮ ਵਾਲੇ ਪਾਸੇ ਤੋਂ ਲੱਗਦਾ ਹੈ ।

ਭਾਰਤੀਆਂ ਦੀ ਆਜਾਦੀ ਦੇ ਸੰਘਰਸ਼ ਦੀ ਲੰਮੀ ਜੱਦੋ - ਜਹਿਦ ਮਗਰੋਂ ਆਖਰ ਅੰਗਰੇਜ਼ ਹਕੂਮਤ ਨੂੰ ਹਥਿਆਰ ਸੁੱਟਣੇ ਪੈ ਗਏ ਅਤੇ ਉਸਨੇ ਦੇਸ਼ ਨੂੰ ਆਜਾਦ ਕਰਨ ਦਾ ਐਲਾਨ ਕਰ ਦਿੱਤਾ । ਪਰ ਉਹ ਦੇਸ਼ ਛੱਡਣ ਤੋਂ ਪਹਿਲਾਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਨਾ ਤਿਆਗ ਸਕੇ ਅਤੇ ਉਹ ਜਾਂਦੇ – ਜਾਂਦੇ 1947 ਈ: ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਦੋ ਵੱਖਰੇ – ਵੱਖਰੇ ਮੁਲਕਾਂ ਵਿੱਚ ਵੰਡ ਗਏ ।

ਇਸ ਪਿੱਛੋਂ ਫਿਰ ਦੁਬਾਰਾ 1966 ਈ: ਵਿੱਚ ਭਾਰਤ ਸਰਕਾਰ ਨੇ ਪੰਜਾਬ ਵਿੱਚੋਂ ਦੋ ਹੋਰ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤੇ । ਇਸ ਮਗਰੋਂ ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੋਂਦ ਵਿੱਚ ਆਇਆ ।

ਪੰਜਾਬ ਦੇਸ਼ ਦਾ ਪ੍ਰਮੁੱਖ ਖੇਤੀ ਉਤਪਾਦਕ ਸੂਬਾ ਹੈ । ਇਹ ਦੇਸ਼ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਸੂਬਾ ਹੈ । ਪੂਰੇ ਏਸੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਖੰਨਾ ਸ਼ਹਿਰ ਵਿੱਚ ਹੈ । ਇਸਤੋਂ ਇਲਾਵਾ ਸਾਈਲਕ ਉਦਯੋਗ , ਸਿਲਾਈ ਮਸੀਨ ਦੇ ਉਦਯੋਗ , ਖੇਡਾਂ ਦੇ ਸਮਾਨ ਅਤੇ ਖਾਦਾਂ ਦੇ ਉਤਪਾਦਨ ਵਿੱਚ ਪੰਜਾਬ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਹੈ ।