ਪ੍ਰਾਚੀਨ ਪੰਜਾਬ

ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਵਾਲੇ ਪੰਜਾਬ ਵਿੱਚ ਪੈਂਦੇ ਹਨ। ਸ਼ੁਰੂ ਵਿੱਚ ਇਸਨੂੰ ‘ਸਪਤ ਸੰਧੂ’ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ । ਅੰਜੁਮ ਸੁਲਤਾਨ ਸ਼ਹਿਬਾਜ ਅਨੁਸਾਰ ਸਪਤ ਤੋਂ ਭਾਵ ਸੱਤ ਅਤੇ ਸੰਧੂ ਤੋਂ ਭਾਵ ਦਰਿਆ ਹੈ । ਪ੍ਰਸਿੱਧ ਲੇਖਕ ਇਬਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਸਭ ਤੋਂ ਪਹਿਲਾਂ 14 ਵੀਂ ਸਦੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਸੀ । ਪਰ ਇਸ ਸ਼ਬਦ ਦਾ ਜਿਆਦਾ ਜ਼ਿਕਰ16 ਵੀਂ ਸਦੀ ਦੀ ਪੁਸਤਕ ‘ਤਾਰੀਖ਼ ਸ਼ੇਰ ਸਾਹ ਸੂਰੀ‘ ਵਿੱਚ ਮਿਲਦਾ ਹੈ । ਪੰਜਾਬ ਸ਼ਬਦ ਦਾ ਜ਼ਿਕਰ ਇਸਤੋਂ ਪਹਿਲਾਂ ਵੀ ਮਹਾਂਭਾਰਤ ਦੇ ਕਿੱਸੇ ਅਤੇ ਕਹਾਣੀਆਂ ਵਿੱਚ ਹੁੰਦਾ ਆਇਆ ਹੈ ।  ਇਸ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ।

ਪੁਰਾਤਤਵੀ ਇਤਿਹਾਸ ਦਾ ਅਧਿਐਨ ਕਰਨ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ 3300ਈ. ਪੂ. ਤੋਂ ਸਿੰਧ ਦਰਿਆ ਦੇ ਆਲੇ – ਦੁਆਲੇ ਕੁੱਝ ਕਬੀਲੇ ਆ ਕੇ ਵਸੇ ਸਨ, ਜਿਨ੍ਹਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਂਦ ਵਿੱਚ ਲਿਆਂਦਾ ਸੀਸਿੰਧ ਘਾਟੀ ਦੀ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਇਸ ਸਭਿੱਅਤਾ ਨੂੰ ਮਨੁੱਖ ਦੇ ਜੀਵਨ ਇਤਿਹਾਸ ਦੀ ਸਭ ਤੋਂ ਪਹਿਲੀ ਸਭਿੱਅਤਾ ਮੰਨਣਾ ਕੋਈ ਅੱਤਕਥਨੀ  ਨਹੀ ਹੋਵੇਗੀ, ਜਿਸ ਵਿੱਚ ਪਾਕਿਸਤਾਨੀ ਪਾਸੇ ਦੇ ਲਹਿੰਦੇ ਪੰਜਾਬ ਦੇ ਸਾਹੀਵਾਲ ਜਿਲ੍ਹੇ ਵਿੱਚ ਪੈਂਦੇ ਮਸ਼ਹੂਰ ਸ਼ਹਿਰ ਹੜੱਪਾ ਪੈਂਦੇ ਸਨ. ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਪ੍ਰਾਚੀਨ ਪੰਜਾਬ ਦੀ ਇਸ ਪਲੇਠੀ ਗੌਰਵਮਈ ਇਤਿਹਾਸਕ ਸਭਿੱਅਤਾ ਦਾ ਕੁੱਝ ਅਗਿਆਤ ਕਾਰਨਾਂ ਕਰਕੇ ਅੰਤ ਹੋ ਗਿਆ

ਵੈਦਿਕ ਕਾਲ ਵੇਲੇ ਦਾ ਪੰਜਾਬ - ਵੈਦਿਕ ਕਾਲ ਵੇਲੇ ਦਾ ਇਤਿਹਾਸ ਵਾਚਣ ਤੋਂ ਇਹ ਪਤਾ ਚੱਲਦਾ ਹੈ ਕਿ ਵੈਦਿਕ ਕਾਲ ਹੀ ਇੰਡੋ ਆਰੀਅਨ ਲੋਕਾਂ ਦੇ ਸੱਭਿਆਚਾਰ ਦਾ ਕਾਲ ਸੀ। ਹਿੰਦੂ ਧਰਮ ਦੇ ਪ੍ਰਮੁੱਖ ਗ੍ਰੰਥ ਵੈਦਿਕ ਕਾਲ ਵਿੱਚ ਹੀ ਰਚੇ ਗਏ ਸਨ। ਵੈਦਿਕ ਕਾਲ ਦੇ ਇਹਨਾਂ ਗ੍ਰੰਥਾਂ ਦੀ ਮੂੰਹ – ਜੁਬਾਨੀ ਹੀ ਵੈਦਿਕ ਸੰਸਗਕ੍ਰਤੀ ਵਿੱਚ ਰਤਨਾ ਕੀਤੀ ਗਈ ਸੀ। ਵੈਦਿਕ ਕਾਲ ਦੇ  ਸੋਕਾਂ ਦੀ ਭੂਗੋਲਿਕ ਸਥਿਤੀ ਅਨੁਸਾਰ ਇਹ ਸਮਾਜ ਆਮ ਤੌਰ ਤੇ ਛੋਟੇ – ਛੋਟੇ ਕਬੀਲਿਆਂ ਵਿੱਚ ਆਪਣੀ ਜਿੰਦਗੀ ਬਸਰ ਕਰਦਾ ਸੀ। ਇਹਨਾਂ ਕਬੀਲਿਆਂ ਦੇ ਕੁੱਝ ਪਰਿਵਾਰ ਮਿਲਕੇ ਇੱਕ ਗ੍ਰਾਮ ਅਖਵਾਉਂਦੇ ਸਨ। ਇਸ ਤਰਾਂ ਕੁੱਝ ਗ੍ਰਾਮ ਮਿਲਕੇ ਵਿਸ (ਬਰਾਦਰੀ)ਦੇ ਨਾਂ ਨਾਲ ਜਾਣੇ ਜਾਂਦੇ ਅਤੇ ਕੁੱਝ ਵਿਸ ਮਿਲਕੇ ਜਨ (ਕਬੀਲਾ) ਵਜੋਂ ਹੋਂਦ ਵਿੱਚ ਆਉਂਦੇ ਸਨ। ਇਹਨਾਂ ਕਬੀਲਿਆਂ ਦਾ ਰਾਜਨਾਂ ਰਾਹੀਂ ਸੰਚਾਲਨ ਕੀਤਾ ਜਾਂਦਾ ਸੀ, ਜਿਨ੍ਹਾਂ ਵਿੱਚ ਅਕਸਰ ਹੀ ਲੜਾਈਆਂ ਝਗੜੇ ਹੁੰਦੇ ਰਹਿੰਦੇ ਸਨ ਅਤੇ ਕਬੀਲਿਆਂ ਦੇ ਇਹਨਾਂ ਲੜਾਈਆਂ ਝਗੜਿਆਂ ਵਿੱਚੋਂ ਹੀ ਵੱਡੇ – ਵੱਡੇ ਸਮੂਹ ਹੋਂਦ ਵਿੱਚ ਆਉਂਦੇ ਸਨ। ਇਹਨਾਂ ਵੱਡੇ ਸਮੂਹਾਂ ਨੂੰ ਅੱਗੋਂ ਰਾਜੇਜਾਂ ਸਮਰਾਟਾਂ ਵੱਲੋਂ ਚਲਾਇਆ ਜਾਂਦਾ ਸੀ। ਇਸਦੇ ਫਲਸਰੂਪ ਸਮੂਹਾਂ ਵਿੱਚ ਹੁੰਦੀਆਂ ਜੰਗਾਂ ਅਤੇ ਜਿੱਤਾਂ ਪਿੱਛੋਂ ਹੋਂਦ ਵਿੱਚ ਆਉਣ ਵਾਲੇ ਸਾਮਰਾਜਾਂ ਦਾ ਵਿਸਥਾਰ ਕਰਨ ਹਿੱਤ ਇੱਕ ਨਵੇਂ ਰਾਜਨੀਤਿਕ ਫਲਸਫੇ ਦਾ ਜਨਮ ਹੋਇਆ, ਜਿਸਦੇ ਨਤੀਜੇ ਵਜੋਂ ਪੰਜਾਬ ਦੇ ਪੁਰਾਤਨ ਕਾਲ ਤੋਂ ਹੀ ਇਸਦੇ ਵਸ਼ਿੰਦਿਆਂ ਨੂੰ ਹਮੇਸ਼ਾ ਹੀ ਯੁੱਧਾਂ ਲਈ ਤੇਆਰ ਰਹਿਣਾ ਪੈਂਦਾ ਸੀ।

ਕੌਟਿਲਿਆ ਕਾਲ ਵੇਲੇ ਦਾ ਪੰਜਾਬ – ਚੌਥੀ ਸਦੀ ਦੇ ਇ. ਪੂ. ਨਾਲ ਸੰਬੰਧਤ ਕੌਟਿਲਿਆ ਦਾ ਅਰਥ ਸ਼ਾਸਤਰ ਵਿੱਚ ਕੰਬੋਜਾਂ, ਸ਼ੌਰਾਸ਼ਟਰ ਅਤੇ ਕੁੱਝ ਹੋਰ ਵੀ ਹਥਿਆਰਬੰਦ ਲੜਾਕੂ ਕਬੀਲਿਆਂ ਦਾ ਵਰਨਣ ਕੀਤਾ ਹੋਇਆ ਹੈ ਜੋ ਕਿ ਵਰਤ ਸ਼ਾਸਤਰ ਉਪਾਜਿਵੀਨ ਰਾਜੇ ਦੀ ਉਪਾਧੀ ਵਰਤਣ ਵਾਲੇ ਵਰਤ – ਸਾਸਤਰ – ਉਪਾਜਿਵੀਨ ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ। ਡਾਕਟਰ ਅਰਥ ਕੋਕ ਬਰਨਲ ਅਨੁਸਾਰ – ਪੱਛਮ ਵਿੱਚ ਕੰਬੋਜਾਂ ਅਤੇ ਕਟਾਵਾਂ ਕੋਲ ਹਿੰਮਤ ਅਤੇ ਯੁੱਧਾਂ ਵਿੱਚ ਉੱਚ ਮਾਣ ਅਤੇ ਨਿਪੁੰਨਤਾ ਹਾਸਿਲ ਸੀ। ਸੌਭੂਤੀ, ਯੂਧੇਅਮ ਅਤੇ ਦੋ ਇੱਕਠੇ ਕਬੀਲੇ ਸਿਬੀ, ਮਾਲਵਾ ਅਤੇ ਸ਼ੁਦਰਾਕ ਜਿਹੜੇ ਕਿ ਗਿਣਤੀ ਅਤੇ ਜੰਗ ਵਿੱਚ ਭਾਕਤ ਦੇ ਰਾਜਾਂ ਵਿੱਚ ਬਹੁਤ ਮਹੱਤਵਪੂਰਨ ਸਨ। ਇਹੀ ਕਾਰਨ ਸੀ ਕਿ ਵੈਦਿਕ ਕਾਲ ਦੀ ਸੱਭਿਅਤਾ ਸਮੇਂ  ਪੰਜਾਬ ਵਿੱਚ ਹੁੰਦੇ ਯੁੱਧ ਕੈਟਿਲਿਆ ਕਾਲ ਵਿੱਚ ਵੀ ਹੁੰਦੇ ਰਹੇ ਸਨ। ਕਿਉਂਕਿ ਉਸ ਸਮੇਂ ਦੇ ਪੰਜਾਬ ਦੇ ਪੰਜਾਬੀ ਲੋਕ ਦਲੇਰ ਲਰਾਕੂ ਸੁਭਾਅ ਦੀ ਪ੍ਰਵਿਰਤੀ ਦੇ ਮਾਲਕ ਸਨ। ਪ੍ਰਾਚੀਨ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹਨਾਂ ਲੜਾਕੂ ਕਬੀਲਿਆਂ ਨੇ ਆਪਣੇ ਹੁਕਮਰਾਨਾਂ ਨੂੰ 6ਵੀਂ ਸਦੀ ਵਿੱਚ ਪੂਰੀ ਟੱਕਰ ਹੀ ਨਹੀਂ ਦਿੱਤੀ, ਸਗੋਂ ਚੌਥੀ ਸਦੀ ਈ. ਪੂ. ਵਿੱਚ ਮਕਦੂਨੀਆ ਦੇ ਹਮਲਾਵਰ ਲੋਕਾਂ ਦਾ ਵੀ ਡਟਕੇ ਮੁਕਾਬਲਾ ਕੀਤਾ ਸੀ

ਪਾਣਿਨੀ ਕਾਲ ਵੇਲੇ ਦਾ ਪੰਜਾਬ- ਪਾਕਿਸਤਾਨ ਦੇ ਖੈਬਰ ਪਖਤੂਨਵਾ ਜਿਲ੍ਹੇ ਵਿੱਚ ਪੈਂਦੇ ਸਲਾਤੁਰ ਦੇ ਜੰਮਪਲ ਪ੍ਰਸਿੱਧ ਸੰਸਕ੍ਰਿਤ ਵਿਆਕਰਨਕਾਰ ਪਾਣਿਨੀ ਦੀਆਂ ਵੱਖ – ਵੱਖ ਲਿਖਤਾਂ ਵਘ ਪ੍ਰਾਚੀਨ ਪੰਜਾਬ ਦੀ ਜਾਣਕਾਰੀ ਮੁਹਈਆ ਕਰਵਾਉਣ ਵਿੱਚ ਪੂਰੀਆਂ ਸਹਾਈ ਹਨ। ਪਾਣਿਨੀ ਦੀ ਇੱਕ ‘ਅਸ਼ਟਧਿਆਈ’ ਵਿੱਚ ਇਹ ਸਪੱਸ਼ਟ ਜਿਕਰ ਕੀਤਾ ਹੋਇਆ ਸਿਲਦਾ ਹੈ ਕਿ ਉਸ ਸਮੇਂ ਦੇ ਪੰਜਾਬੀਆਂ ਦਾ ਮੁੱਖ ਕਾਰੋਬਾਰ ਹਥਿਆਰ ਹੋਇਆ ਕਰਦਾ ਸੀ। ਉਸਨੇ ਆਪਣੀ ਇਸ ਲਿਖਤ ਵਿੱਚ ਹਥਿਆਰਾਂ ਦੇ ਦਮ ‘ਤੇ ਜਿਉਣ ਵਾਲੇ ਅਨੇਕਾਂ ‘ਆਯੂਧਜਵਨ’ ਸੰਘ ਦਾ ਅਰਥ ਰੱਖਣ ਵਾਲੇ ਅਨੇਕਾਂ ਕਬੀਲਿਆਂ ਦਾ ਜਿਕਰ ਪੜਨ ਨੂੰ ਮਿਲਦਾ ਹੈ। ਪਾਣਿਨੀ ਅਨੁਸਾਰ ਹਥਿਆਰਾਂ ਦਾ ਵਪਾਰ ਕਰਨ ਵਾਲੇ ਇਹ ਲੋਕ ਮੈਦਾਨੀ ਇਲਾਕਿਆਂ ਵਿੱਚ ਆਪਣਾ ਰੈਣ ਬਸੇਰਾ ਕਰਦੇ ਸਨ, ਜੋ ਕਿ ‘ਵਾਹਿਕ ਸੰਘ’ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ‘ਪਰਵਤੀ ਸੰਘ’ਪਹਾੜੀ ਇਲਾਕਿਆਂ ਦੇ ਲੋਕਾਂ ਵਿੱਚ ਮੌਜੂਦਾ ਅਫ਼ਗਾਨਿਸਤਾਨ ਦਾ ਉੱਤਰ – ਪੂਰਬੀ ਇਲਾਕਾ ਵੀ ਪੈਂਦਾ ਹੈ। ਇਹ ਇੱਕ ਕਾਲਪਨਿਕ ਵਿਚਾਰਧਾਰਾ ਹੈ ਕਿ ਵਾਹਿਕ ਸੰਘ ਵਿੱਚ ਪ੍ਰਮੁੱਖ ਤੌਰ ’ਤੇ ਵਰਤਮਾਨ ਪੰਜਾਬ ਦੇ ਵਿਰਕ ਗੋਤ ਦੇ ਜੱਟ ਆਉਂਦੇ ਹਨ। ਇਸ ਤਰਾਂ 6 ਰਾਜਾਂ ਦੇ ਸਮੂਹ ਦਾਮਿਨੀ ਨੂੰ ਤ੍ਰਿਗਰਤ – ਸ਼ਮਥ ਕਿਹਾ ਜਾਂਦਾ ਸੀ। ਮੌਜੂਦਾ ਸਮੇਂ ਦੇ ਜੋਇਆ ‘ਜੋਹੀਆ ਰਾਜਪੂਤ’ ਕੰਬੋਜ, ਪਾਰਸੂ, ਉਸੀਨਾਰ, ਕੇਕਾਇਆ, ਸਿਬੀ (ਮੌਜੂਦਾ ਸਿਵੀਆ ਕਾਲਪਨਿਕ) ਯੋਧਿਆਂ ਦੇ ਨਾਂ ਨਾਲ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ ਪਾਣਿਨੀ ਦੀ ਅਸ਼ਟਧਿਆਈ ਵਿੱਚ ਕੰਬੋਜਾਂ ਅਤੇ ਖੱਤਰੀਆਂ ਤੋਂ ਬਿਨਾਂ ਕੁਰੂਆਂ, ਗੰਧਾਰਾਂ ਦਾ ਵੀ ਵਿਸ਼ੇਸ਼ ਜਿਕਰ ਪੜਨ ਨੂੰ ਮਿਲਦਾ ਹੈ।ਇਸਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਇਤਿਹਾਸ ਅਨੁਸਾਰ - ‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਬੋਜਾਂ, ਦਰਾਦਸਾਂ, ਕੇਕਾਈਆਂ,ਮਦਰਾਂ, ਪੌਰਵਾਂ, ਯੌਧੇਆਏ, ਮਾਲਵਾਂ, ਸਿੰਧੂਆਂ ਅਤੇ ਕੁਰੂਆਂ ਨੇ ਮਿਲਕੇ ਜੁਝਾਰੂ ਪੰਜਾਬ ਦੇ ਇੱਕ ਦਲੇਰ ਅਤੇ ਹਮੰਮਤੀ ਸੱਭਿਆਚਾਰ ਦੇ ਵਿਕਾਸ ਵਿੱਚ ਹਿੱਸਾ ਪਾਇਆ ਸੀ।’’

ਬੁੱਧਮੱਤ ਕਾਲ ਵੇਲੇ ਦਾ ਪੰਜਾਬ- ‘ਅੰਗੁਤਰ ਨਕਾਏ’ ਬੁੱਧਮੱਤ ਦਾ ਇੱਕ ਅਜਿਹਾ ਧਾਰਮਿਕ ਗ੍ਰੰਥ ਹੈ ਜੋ ਪ੍ਰਾਚੀਨ ਦੇ ਦੋ ਪ੍ਰਮੁੱਖ ਨਗਰਾਂ ਗੰਧਾਰ ਅਤੇ ਕੰਬੋਜਾ ਦਾ ਜਿਕਰ ਕਰਦਾ ਹੈ। ਇਹ ਦੋਵੇਂ ਨਗਰ ਮਹਾਤਮਾ ਬੁੱਧ ਦੇ ਜੀਵਨ ਕਾਲ ਤੋਂ ਪਹਿਲਾਂ ਜੰਬੂਦੀਪ ਪਾਸ ਸਥਾਪਿਤ ਹੋਏ ਸਨ। ਇਹ ਹੀ ਨਹੀਂ, ਪ੍ਰਕਿਰਤੀ ਬੋਲੀ ਦੀਆਂ ਪ੍ਰਾਚੀਨ ਲਿਖਤਾਂ ਵੀ ਇਹਨਾਂ ਦੋਵੇਂ ਹੀ ਨਗਰਾਂ ਦਾ ਜਿਕਰ ਕੀਤਾ ਹੋਇਆ ਮਿਲਦਾ ਹੈ। ਜਦਕਿ  ਇੱਥੇ ਇਹਨਾਂ ਦੋਵੇਂ ਹੀ ਨਗਰਾਂ ਦੀਆਂ ਹੱਦਾਂ ਦਾ ਜਿਕਰ ਇਸ ਲਿਖਤ ਵਿੱਚ ਸਪੱਸ਼ਟ ਨਹੀਂ ਕੀਤਾ ਗਿਆ। ਆਮ ਤੌਰ ਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਦੋਵੇਂ ਗੰਧਾਰ ਅਤੇ ਕੰਬੋਜਾ ਨਗਰ ਉੱਪਰੀ ਸਿੰਧ ਖਿੱਤੇ ਵਿੱਚ ਪੈਂਦੇ ਸਨ, ਜਿਸ ਵਿੱਚ ਕਸ਼ਮੀਰ, ਪੂਰਬੀ ਅਫਗਾਨਿਸਤਾਨ ਦੇ ਨਾਲ – ਨਾਲ ਪੱਛਮੀ ਪੰਜਾਬ ਦੇ ਉਹ ਬਹੁਤੇ ਇਲਾਕੇ ਵੀ ਪੈਂਦੇ ਸਨ ਜੋ ਇਸ ਸਮੇਂ ਪਾਕਿਸਤਾਨ ਦਾ ਹਿੱਸਾ ਹਨ। ਗੰਧਾਰ ਦੀਆਂ ਹੱਦਾਂ ਮੁਲਤਾਨ ਤੱਕ ਅਤੇ ਕੰਬੋਜਾ ਦੀਆਂ ਪੁੰਛ/ਰਾਜੌਰੀ, ਹਜਾਰੇ ਅਤੇ ਅਭੀਸਾਰ ਤੱਕ ਜੁੜਦੀਆਂ ਸਨ। ਇਸੇ ਤਰਾਂ ਹੀ ਪੂਰਬੀ ਅਫਗਾਨਿਸਤਾਨ ਦੀਆਂ ਕੁਨਾਰ, ਸਵਾਤ ਅਤੇ ਕਪੀਸਾ ਨਾਸਕ ਵਾਦੀਆਂ ਦੀ ਕੰਬੋਜਾ ਦੀਆਂ ਹੱਦਾਂ ਨਾਲ ਪੈਂਦੀਆਂ ਸਨ। ਮਾਈਕਲ ਵਿਦਲਜ਼ ਨੇ ਇਸ ਸਮੁੱਚੇ ਖਿੱਤੇ ਨੂੰ ਵੱਡਾ ਪੰਜਾਬ ਕਿਹਾ ਹੈ। ਬੁੱਧਮੱਤ ਕਾਲ ਦੇ ਸਮੇਂ ਦੇ ਪੰਜਾਬ ਨੂੰ ਬੋਧੀ ਲਿਖਤਾਂ ਵਿੱਚ ਉੱਤਰੀ ਖੇਤਰਾਂ ਦੇ ਖਾਸ ਤੌਰ ਤੇ ਕੰਬੋਜਾ ਦੇ ਉੱਚੀ ਨਸਲ ਦੇ ਘੋੜਿਆਂ ਅਤੇ ਨਿਪੁੰਨ ਘੋੜ ਸਵਾਰਾਂ ਦਾ ਵੀ ਵਿਸ਼ੇਸ਼ ਵਰਨਣ ਕੀਤਾ ਹੋਇਆ ਮਿਲਦਾ ਹੈ। ਜਦਕਿ ਬੁੱਧ ਧਰਮ ਦੀ ਇੱਕ ਹੋਰ ਪ੍ਰਾਚੀਨ ਲਿਖਤ ‘ਚੁੱਲਾ - ਨਿਦੇਸਾ’ ਵਿੱਚ ਗੰਧਾਰ ਦੀ ਜਗ੍ਹਾ ਯੋਨਾ ਦਾ ਜਿਕਰ ਆਉਂਦਾ ਹੈ, ਜਿਸ ਵਿੱਚ ਕੰਬੋਜਾ ਅਤੇ ਯੋਨਾ ਨੂੰ ਉੱਤਰਪੱਥ ਦੇ ਕੇਵਲ ਦੋ ਵੱਡੇ ਮਹਾਂਜਨਪਦ ਦਰਸਾਇਆ ਗਿਆ ਹੈ। ਇਸ ਗੱਲ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਚੁੱਲਾ – ਨਿਦੇਸਾ ਲਿਖਣ ਸਮੇਂ ਬੋਧੀਆਂ ਨੇ ਕੰਬੋਜਾ ਵਿੱਚ ਗੰਧਾਰ ਵੀ ਸ਼ਾਮਲ ਹੋਇਆ ਦਰਸਾਇਆ ਸੀ।