news

Jagga Chopra

Articles by this Author

ਫਿਲੀਪੀਨਜ਼ ਵਿੱਚ ਆਏ ਤੂਫ਼ਾਨ ਟਰਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ 116 ਹੋਈ

ਮਨੀਲਾ, 28 ਅਕਤੂਬਰ 2024 : ਫਿਲੀਪੀਨਜ਼ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ (ਐਨਡੀਆਰਆਰਐਮਸੀ) ਨੇ ਸੋਮਵਾਰ ਨੂੰ ਕਿਹਾ ਕਿ ਫਿਲੀਪੀਨਜ਼ ਵਿੱਚ ਪਿਛਲੇ ਹਫ਼ਤੇ ਆਏ ਤੂਫ਼ਾਨ ਟਰਾਮੀ ਕਾਰਨ ਤਬਾਹਕੁਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 116 ਹੋ ਗਈ ਹੈ, ਜਿਸ ਵਿੱਚ ਘੱਟੋ-ਘੱਟ 39 ਲੋਕ ਲਾਪਤਾ ਹਨ। ਸਮਾਚਾਰ ਏਜੰਸੀ ਦੀ

“ਮੇਰਾ ਮੈਂਬਰਾਂ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ, ਮੇਰਾ ਮੰਨਣਾ ਹੈ ਕਿ ਮੁੜ ਤੋਂ ਐਸਜੀਪੀਸੀ ਚੋਣਾ ਹੋਣ ਅਤੇ ਸੂਝਵਾਨ ਵਿਅਕਤੀ ਅੰਦਰ ਆਉਣ : ਬੀਬੀ ਜਗੀਰ

ਅੰਮ੍ਰਿਤਸਰ, 28 ਅਕਤੂਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। ਧਾਮੀ ਦੇ ਹੱਕ ਵਿੱਚ 107 ਵੋਟਾਂ ਭੁਗਤੀਆਂ ਜਦਕਿ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। 2 ਵੋਟਾਂ ਹੱਦ ਹੋ ਗਈਆਂ। ਧਾਮੀ ਦੀ ਜਿੱਤ ਤੋਂ ਬਾਅਦ ਐਸਜੀਪੀਸੀ

ਨਸ਼ਾ ਤਸਕਰ ਨਵ ਭੁੱਲਰ ਦਾ ਇੱਕ ਹੋਰ ਸਾਥੀ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ 

ਅੰਮ੍ਰਿਤਸਰ, 28 ਅਕਤੂਬਰ 2024 : ਪੰਜਾਬ ਪੁਲਿਸ ਨੇ 105 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਤੁਰਕੀ ਅਧਾਰਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਇੱਕ ਹੋਰ ਸਾਥੀ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ‘ਚ ਹੁਣ ਤੱਕ ਹੈਰੋਇਨ ਦੀ ਕੁੱਲ ਬਰਾਮਦਗੀ 111 ਕਿਲੋ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ

59 ਲੱਖ ਮੀਟਰਕ ਟਨ ਝੋਨੇ ਦੀ ਹੋਈ ਆਮਦ; 54 ਲੱਖ ਮੀਟਰਕ ਟਨ ਝੋਨੇ ਦੀ ਕੀਤੀ ਗਈ ਖਰੀਦ: ਲਾਲ ਚੰਦ ਕਟਾਰੂਚੱਕ
  • ਕਿਸਾਨਾਂ ਦੇ ਖਾਤਿਆਂ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕੀਤੀ ਟਰਾਂਸਫਰ 
  • ਲਿਫਟਿੰਗ ਪ੍ਰਕਿਰਿਆ ਵਿੱਚ ਵੀ ਆਈ ਤੇਜ਼ੀ; ਇਕ ਦਿਨ ਵਿੱਚ ਲਿਫਟਿੰਗ ਦਾ ਅੰਕੜਾ 4 ਲੱਖ ਮੀਟਰਕ ਟਨ ਤੋਂ ਪਾਰ 
  • ਡੀ.ਐਫ.ਐਸ.ਸੀਜ਼ ਨੂੰ ਖਰੀਦ ਅਤੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ 

ਚੰਡੀਗੜ੍ਹ, 28 ਅਕਤੂਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ

ਡਾ. ਬਲਬੀਰ ਸਿੰਘ ਵੱਲੋਂ 10ਵੇਂ ਮੈਗਾ ਖ਼ੂਨਦਾਨ ਕੈਂਪ ਦਾ ਉਦਘਾਟਨ

ਪਟਿਆਲਾ, 28 ਅਕਤੂਬਰ 2024 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਜੀ.ਐਸ.ਏ ਇੰਡਸਟਰੀਜ (ਐਗਰੀਜੋਨ) 'ਚ ਥੈਲਾਸੀਮੀਆ ਬੱਚਿਆਂ ਲਈ ਲਗਾਏ ਗਏ ਖ਼ੂਨ ਦਾਨ ਦਾ ਉਦਘਾਟਨ ਕੀਤਾ ਅਤੇ ਖ਼ੂਨਦਾਨੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ

ਸੰਗਰੂਰ 'ਚ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ 

ਸੰਗਰੂਰ, 28 ਅਕਤੂਬਰ 2024 : ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਂਕ ਵਿੱਚ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਤਿੰਨ ਦੋਸਤ ਜਸਕਰਨ ਸਿੰਘ ਜੱਸੂ, ਲਵਦੀਪ ਸਿੰਘ ਲਵੀ ਤੇ ਤਰਸੇਮ ਸਿੰਘ ਸੰਗਰੂਰ ਵਿਖੇ ਕੱਪੜੇ ਲੈਣ ਲਈ ਗਏ ਸਨ, ਜਿਸ ਤੋਂ ਬਾਅਦ ਉਹ ਤਿੰਨੋ ਐਸਯੂਵੀ ਗੱਡੀ ਵਿੱਚ ਸਵਾਰ

ਪੂਰਬੀ-ਮੱਧ ਸੂਡਾਨ ਵਿੱਚ ਅਰਧ ਸੈਨਿਕ ਬਲਾਂ ਦੇ ਹਮਲੇ ਵਿੱਚ 120 ਤੋਂ ਵੱਧ ਦੀ ਮੌਤ

ਕਾਹਿਰਾ, 28 ਅਕਤੂਬਰ 2024 : ਸੂਡਾਨ ਦੇ ਪੂਰਬੀ-ਮੱਧ ਖੇਤਰ ’ਚ ਰੈਪਿਡ ਸਪੋਰਟ ਫੋਰਸ (ਆਰ.ਐੱਸ.ਐੱਫ.) ਦੇ ਲੜਾਕਿਆਂ ਨੇ ਕਈ ਦਿਨਾਂ ਤਕ ਹਿੰਸਾ ਕੀਤੀ, ਜਿਸ ’ਚ ਇਕ ਕਸਬੇ ’ਚ 120 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਡਾਕਟਰਾਂ ਦੇ ਇਕ ਸਮੂਹ ਅਤੇ ਸੰਯੁਕਤ ਰਾਸ਼ਟਰ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਸੂਡਾਨ ਦੀ ਫੌਜ ’ਤੇ ਆਰਐਸਐਫ  ਦਾ ਇਹ ਤਾਜ਼ਾ ਹਮਲਾ ਸੀ, ਜੋ ਖੇਤਰ ’ਚ ਫੌਜ

ਮੋਹਾਲੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ

ਮੋਹਾਲੀ, 28 ਅਕਤੂਬਰ 2024 : ਮੋਹਾਲੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਾ ਸਿੰਘ ਢਿੱਲੋਂ ਅਤੇ ਦਲਜੀਤ ਸਿੰਘ ਜੋ ਤਪਾ (ਬਰਨਾਲਾ) ਦੇ ਵਾਸੀ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਮੋਹਾਲੀ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਬੀਤੀ ਰਾਤ ਉਹ ਕਾਰ ‘ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਉਨ੍ਹਾਂ ਦਾ ਕਿਸੇ

ਦੋਵਾਂ ਦੇਸ਼ਾਂ ਦੀ ਭਾਈਵਾਲੀ ਨੂੰ ਮਿਲ ਰਹੀ ਨਵੀਂ ਦਿਸ਼ਾ : ਪੀਐੱਮ ਮੋਦੀ

ਵਡੋਦਰਾ, 28 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨੇ ਵਡੋਦਰਾ ਵਿਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਅੱਜ ਵਡੋਦਰਾ 'ਚ C295 ਜਹਾਜ਼ ਦੇ ਫਾਈਨਲ ਅਸੈਂਬਲੀ ਲਾਈਨ ਪਲਾਂਟ ਦਾ ਉਦਘਾਟਨ ਕੀਤਾ। ਵਡੋਦਰਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਟਾਟਾ ਐਡਵਾਂਸਡ ਸਿਸਟਮ ਲਿਮਟਿਡ

ਅਫਗਾਨਿਸਤਾਨ 'ਚ ਯਾਤਰੀ ਵਾਹਨ ਨਦੀ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ

ਕਾਬੁਲ, 28 ਅਕਤੂਬਰ 2024 : ਸੂਬਾਈ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ਦੇ ਉਰੂਜ਼ਗਾਨ ਸੂਬੇ ਵਿੱਚ ਇੱਕ ਲੱਕੜ ਦੇ ਪੁਲ ਤੋਂ ਉਨ੍ਹਾਂ ਨੂੰ ਲਿਜਾ ਰਿਹਾ ਇੱਕ ਵਾਹਨ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ ਅੱਠ ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਤੜਕੇ 3:00 ਵਜੇ (ਸਥਾਨਕ ਸਮੇਂ) 'ਤੇ ਉਸ ਸਮੇਂ ਵਾਪਰਿਆ ਜਦੋਂ ਸੂਬੇ ਦੇ ਗੈਜ਼ਾਬ ਜ਼ਿਲ੍ਹੇ ਦੇ ਬਾਹਰੀ