news

Jagga Chopra

Articles by this Author

ਰਿਪੁਦਮਨ ਸਿੰਘ ਰੂਪ ਦੇ ਨਾਵਲ ‘ਤੀਲ੍ਹਾ’ ਉੱਪਰ ਹੋਈ ਗਹਿਨ ਵਿਚਾਰ ਚਰਚਾ
  • ਸਮਕਾਲੀ ਦੌਰ ਦੇ ਅੰਧਕਾਰ ਵਿੱਚ ਰੂਪ ਦਾ ਨਾਵਲ ‘ਤੀਲ੍ਹਾ’ ਇਕ ਆਸ ਦਾ ਪ੍ਰਤੀਕ- ਸਿਰਸਾ

ਮੋਹਾਲੀ, 16 ਦਸੰਬਰ 2024 : ਪ੍ਰਗਤੀਸ਼ੀਲ ਲੇਖਕ ਸੰਘ (ਚੰਡੀਗੜ੍ਹ ਇਕਾਈ) ਵੱਲੋਂ ਸ਼੍ਰੀ ਰਿਪੁਦਮਨ ਸਿੰਘ ਰੂਪ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ,ਉਹਨਾਂ ਦੇ ਨਵ-ਪ੍ਰਕਾਸ਼ਿਤ ਨਾਵਲ ‘ਤੀਲ੍ਹਾ’ ਬਾਰੇ ਵਿਚਾਰ-ਚਰਚਾ ਉਨ੍ਹਾਂ ਦੇ ਘਰ ਫੇਸ-10, ਮੋਹਾਲੀ ਵਿਖੇ 14 ਦਸੰਬਰ 2024 ਨੂੰ ਕਰਵਾਈ ਗਈ

ਸਰਦੀਆਂ 'ਚ ਪਾਲਤੂ ਪਸੂਆਂ ਨੂੰ ਠੰਢੀਆਂ ਹਵਾਵਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

ਪਟਿਆਲਾ, 16 ਦਸੰਬਰ 2024 : ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਜੀ.ਡੀ. ਸਿੰਘ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਠੰਢ ਅਤੇ ਧੁੰਦ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਨੂੰ ਬਿਹਤਰ ਰੱਖਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਸ਼ੈੱਡਾਂ ਨੂੰ ਪਰਦੇ ਲਾ ਕੇ ਬੰਦ

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ
  • ਆਪਣੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ 'ਚ ਵੀ ਹਿੱਸਾ ਲੈਣ-ਡਾ. ਪ੍ਰੀਤੀ ਯਾਦਵ
  • ਸਕੂਲ ਦੇ ਬੁੱਕ ਕੈਫ਼ੇ ਤੇ ਕਾਨਫਰੰਸ ਰੂਮ ਦੀ ਸ਼ਲਾਘਾ

ਭਾਦਸੋਂ, 16 ਦਸੰਬਰ 2024 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਦੌਰਾਨ ਸਕੂਲ ਦੇ

ਪੰਜਾਬ ਪ੍ਰਾਇਮਰੀ ਖੇਡਾਂ 2024 ਚ' ਜ਼ਿਲ੍ਹਾ ਤਰਨ ਤਾਰਨ ਦੇ ਬੱਚਿਆ ਨੇ ਮਾਰੀਆਂ ਮੱਲਾਂ
  • ਨੰਨ੍ਹੇ ਮੁੰਨੇ ਮੁਨੇ ਖਿਡਾਰੀਆਂ ਨੇ 4 ਗੋਲਡ, 13 ਸਿਲਵਰ, ਅਤੇ 3 ਕਾਂਸੇ ਦੇ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ

ਤਰਨਤਾਰਨ 16 ਦਸੰਬਰ 2024 : ਇਸ ਵਾਰ 44 ਵਾਂ ਪ੍ਰਾਇਮਰੀ ਖੇਡਾਂ ਜੋ ਕਿ ਸੰਗਰੂਰ ਵਿਖੇ ਹੋਈਆਂ ਵਿੱਚ ਤਰਨ ਤਾਰਨ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਹੁਣ ਤਕ ਦਾ ਉਮਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਵੱਖ ਵੱਖ ਕੈਟਾਗਰੀਆਂ ਵਿੱਚ 20

ਚੰਗੀ ਸਿਹਤ ਸੰਭਾਲ ਲਈ ਚਲਾਇਆ ਜਾ ਰਿਹਾ ਹੈ ਕੇਅਰ ਕੰਪੈਨੀਅਨ ਪ੍ਰੋਗਰਾਮ : ਡਾ. ਗੁਰਪ੍ਰੀਤ ਸਿੰਘ ਰਾਏ 

ਤਰਨ ਤਾਰਨ, 16 ਦਸੰਬਰ 2024 : ਜ਼ਿਲਾ ਤਰਨ ਤਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ  ਹੇਠ ਕੇਅਰ ਕੰਪੈਨੀਅਨ ਪ੍ਰੋਗਰਾਮ ਸੰਬੰਧੀ ਦਫ਼ਤਰ ਸਿਵਲ ਸਰਜਨ ਵਿਖ਼ੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰਜ਼ (ਫੀਮੇਲ) ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਕੇਅਰ ਕੰਪੇਨ ਪ੍ਰੋਗਰਾਮ ਦੇ ਡਾਕਟਰ ਅਨੰਨਿਆ

ਸੜਕ ਸੁਰੱਖਿਆ ਫੋਰਸ ਬਟਾਲਾ, ਦੁਰਘਟਨਾਵਾਂ ਦੀ ਸਥਿਤੀ ਵਿੱਚ ਜ਼ਰੂਰੀ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ

ਬਟਾਲਾ, 16 ਦਸੰਬਰ 2024 : ਪੰਜਾਬ ਸਰਕਾਰ ਵੱਲੋਂ  ਸਥਾਪਿਤ ਕੀਤੀ ਸੜਕ ਸੁਰੱਖਿਆ ਫੋਰਸ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਵੰਤ ਕੋਰ, ਐਸ.ਪੀ (ਐੱਚ) ਬਟਾਲਾ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਐਸ.ਐਫ ਟੀਮ ਬਟਾਲਾ ਆਪਣੀ ਡਿਊਟੀ ਬਾਖੂਬੀ ਨਿਭਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ

ਸਿਵਲ ਹਸਪਤਾਲ ਵਿਚ ਬਣੇਗੀ ਏਕੀਕ੍ਰਿਤ ਪਬਲਿਕ ਹੈਲਥ ਲੈਬ- ਸੇਖੋਂ

ਫ਼ਰੀਦਕੋਟ 16 ਦਸੰਬਰ 2024 : ਸਿਵਲ ਹਸਪਤਾਲ ਫਰੀਦਕੋਟ ਵਿੱਚ ਬਣੇ ਜੱਚਾ ਬੱਚਾ ਵਿਭਾਗ ਦੇ ਗਰਾਉਂਡ ਫਲੋਰ ਨੂੰ ਰੈਨੋਵੇਟ ਕਰਕੇ ਏਕੀਕ੍ਰਿਤ ਪਬਲਿਕ ਹੈਲਥ ਲੈਬ ਬਣਾਈ ਜਾ ਰਹੀ ਹੈ ਜਿਸ ਨਾਲ ਹੇਮੈਟੋਲੇਜੀ, ਕਲੀਨਿਕਲ ਬਾਇਓਕੈਮਿਸਟਰੀ, ਮਾਈਕਰੋਬਾਇਓਲੋਜੀ, ਵਾਇਰੋਲੋਜੀ ਅਤੇ ਪੈਥੋਲੋਜੀ, ਸਾਰੇ ਟੈਸਟ ਇਸ ਲੈਬ ਵਿੱਚ ਕਰਵਾਏ ਜਾ ਸਕਦੇ ਹਨ। ਇਹ ਜਾਣਕਾਰੀ ਵਿਧਾਇਕ ਫ਼ਰੀਦਕੋਟ ਸ ਗੁਰਦਿੱਤ

ਕਿਸਾਨਾਂ ਨੂੰ ਫਰਵਰੀ ਵਿੱਚ ਸਬਜੀਆਂ ਦੀ ਕਾਸ਼ਤ ਕਰਨ ਲਈ ਮਿਲਣਗੇ ਸਸਤੇ ਬੀਜ : ਸੰਧਵਾਂ
  • ਸਪੀਕਰ ਸ. ਸੰਧਵਾਂ ਵੱਲੋਂ ਪਿੰਡ ਡੱਗੋ ਰੋਮਾਣਾ ਵਿਖੇ ਕੀਤੀ ਗਈ ਲੋਕ ਮਿਲਣੀ
  • ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਸਲਾਹ

ਫਰੀਦਕੋਟ 16 ਦਸੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਲਿਆ ਅਹਿਦ ਕਿ ਸਰਕਾਰ ਪਿੰਡਾਂ ਵੱਲੋਂ ਚੱਲਗੀ, ਪੂਰਾ ਹੋ ਗਿਆ ਹੈ ਕਿਉਂਕਿ ਸਰਕਾਰ ਦੇ ਨੁਮਾਇੰਦੇ ਹੁਣ ਲੋਕਾਂ ਦੀਆਂ ਬਰੂਹਾਂ ਤੇ ਜਾ ਕੇ

ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ : ਜਗਜੀਤ ਡੱਲੇਵਾਲ

ਖਨੌਰੀ, 15 ਦਸੰਬਰ 2024 : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਪੰਜਾਬ ਵਿੱਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ

ਭਗਵੰਤ ਮਾਨ ਵੱਲੋਂ ਬੁਢਲਾਡਾ ਦੇ ਹਸਪਤਾਲ ਅਤੇ ਆਈਟੀਆਈ ਦਾ ਅਚਨਚੇਤ ਦੌਰਾ 

ਬੁਢਲਾਡਾ, 15 ਦਸੰਬਰ 2024 : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬੁਢਲਾਡਾ ਦੇ ਹਸਪਤਾਲ ਅਤੇ ਆਈਟੀਆਈ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਈਟੀਆਈ ਖੰਡਰ ਬਣ ਚੁੱਕੀ ਹੈ ਜਿਸ ਨੂੰ ਇੱਕ ਹਫਤੇ ਵਿੱਚ ਠੀਕ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ। ਬੁਢਲਾਡਾ ਦੇ ਜੱਚਾ ਬੱਚਾ ਹਸਪਤਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ