news

Jagga Chopra

Articles by this Author

ਵਿਧਾਇਕ ਗਿਆਸਪੁਰਾ ਨੇ ਸਪੀਕਰ ਸੰਧਵਾਂ ਨੂੰ ਲਿਖੀ ਚਿੱਠੀ, ਪੀਲੀਭੀਤ ਵਿੱਚ ਹੋਏ ਐਨਕਾਊਂਟਰ ਤੇ ਚੁੱਕੇ ਸਵਾਲ

ਚੰਡੀਗੜ੍ਹ, 28 ਦਸੰਬਰ 2024 : ਪੀਲੀਭੀਤ ਵਿੱਚ ਪੁਲਿਸ ਚੌਂਕੀ ਤੇ ਹਮਲੇ ਦੇ ਕਥਿਤ ਦੋਸ਼ੀ ਨੌਜਵਾਨ ਦਾ ਪੁਲਿਸ ਵੱਲੋਂ ਕੀਤੇ ਗਏ ਐਨਕਾਊਂਟਰ ਤੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਸਵਾਲ ਚੁੱਕੇ ਗਏ ਹਨ। ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਯੂਪੀ ਸਰਕਾਰ ਨਾਲ ਸੰਪਰਕ ਕਰਕੇ ਉੱਚ ਪੱਧਰੀ ਜਾਂਚ

ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਾਲ 'ਚ ਮਿਲ ਸਕਦਾ ਨਵਾਂ ਪ੍ਰਧਾਨ

ਚੰਡੀਗੜ੍ਹ, 29 ਦਸੰਬਰ 2024 : ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗਣ ਤੋਂ ਬਾਅਦ ਜੱਥੇਦਾਰ ਨੇ ਆਦੇਸ਼ ਜਾਰੀ ਕੀਤੇ ਸਨ ਕਿ ਜਿਹੜੇ ਮੈਂਬਰਾਂ ਨੇ ਅਸਤੀਫੇ ਦਿੱਤੇ ਹਨ। ਉਹਨਾਂ ਦੇ ਅਸਤੀਫਿਆਂ ਨੂੰ ਪ੍ਰਵਾਨ ਕਰ ਲਿਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜੋ ਵਰਕਿੰਗ ਕਮੇਟੀ ਕੋਲ ਪੈਂਡਿੰਗ ਹੈ। ਸੈਕਟਰ-9 ਸਥਿਤ ਸੁਖਬੀਰ ਬਾਦਲ ਦੀ

ਸ਼ਹੀਦੀ ਸਭਾ ਦੌਰਾਨ ਸਿਹਤ ਵਿਭਾਗ ਨੇ 20577 ਮਰੀਜ਼ਾਂ ਨੂੰ ਦਿੱਤੀਆਂ  ਸੇਵਾਵਾਂ : ਡਾ ਦਵਿੰਦਰਜੀਤ ਕੌਰ

ਸ੍ਰੀ ਫਤਿਹਗੜ੍ਹ ਸਾਹਿਬ, 29 ਦਸੰਬਰ 2024 (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਵੱਲੋਂ ਸ਼ਹੀਦੀ ਸਭਾ ਤੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ 24 ਘੰਟੇ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ  ਸਭਾ ਦੇ ਖੇਤਰ ਵਿੱਚ ਸਿਹਤ

ਕੋਨੇਰੂ ਹੰਪੀ ਨੇ ਦੂਜੀ ਵਾਰ ਜਿੱਤਿਆ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ

ਨਵੀਂ ਦਿੱਲੀ, 29 ਦਸੰਬਰ 2024 : ਭਾਰਤੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਨੇ ਐਤਵਾਰ ਨੂੰ ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਉਸ ਨੇ ਇੰਡੋਨੇਸ਼ੀਆ ਦੀ ਆਇਰੀਨ ਸੁਕੰਦਰ ਨੂੰ ਹਰਾ ਕੇ ਖਿਤਾਬ ਜਿੱਤਿਆ। ਸਾਲ 2024 ਦੇ ਅੰਤ ਤੋਂ ਪਹਿਲਾਂ ਭਾਰਤ ਨੂੰ ਸ਼ਤਰੰਜ ਵਿਚ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਐਤਵਾਰ ਨੂੰ 37 ਸਾਲਾ ਕੋਨੇਰੂ ਹੰਪੀ ਨੇ ਐਫ਼

ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਨੌਂ ਫਲਸਤੀਨੀਆਂ ਦੀ ਮੌਤ

ਗਾਜ਼ਾ, 29 ਦਸੰਬਰ 2024 : ਫਲਸਤੀਨੀ ਸੂਤਰਾਂ ਨੇ ਦੱਸਿਆ ਕਿ ਮੱਧ ਗਾਜ਼ਾ ਪੱਟੀ ਦੇ ਮਾਗਾਜ਼ੀ ਸ਼ਰਨਾਰਥੀ ਕੈਂਪ ਦੇ ਇਕ ਘਰ 'ਤੇ ਇਜ਼ਰਾਈਲੀ ਹਵਾਈ ਹਮਲੇ ਵਿਚ 9 ਫਲਸਤੀਨੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸਥਾਨਕ ਸੂਤਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਕ ਇਜ਼ਰਾਈਲੀ ਜਹਾਜ਼ ਨੇ ਮਾਗਾਜ਼ੀ ਕੈਂਪ ਦੇ ਬਾਹਰਵਾਰ ਇਕ ਘਰ 'ਤੇ ਘੱਟੋ-ਘੱਟ ਇਕ ਮਿਜ਼ਾਈਲ ਨਾਲ ਬੰਬਾਰੀ

ਸਰਕਾਰ ਦੇ ਯਤਨਾਂ ਨਾਲ ਦਸੰਬਰ 2022 ਵਿੱਚ ਸ਼ੁਰੂ ਹੋਈ ਖਾਣ ਤੋਂ ਹੁਣ ਤੱਕ 93.87 ਲੱਖ ਮੀਟ੍ਰਿਕ ਟਨ ਕੋਲਾ ਪ੍ਰਾਪਤ ਕੀਤਾ, ਕੁੱਲ 1000 ਕਰੋੜ ਦੀ ਹੋਈ ਬਚਤ :  ਈ.ਟੀ.ਓ 
  • ਬਿਜਲੀ ਖੇਤਰ ਚ ਅੱਗੇ ਵੱਧਦਾ ਪੰਜਾਬ: ਸੂਬੇ ਦੇ ਬਿਜਲੀ ਖੇਤਰ ਵਿੱਚ ਬੇਮਿਸਾਲ ਵਿਕਾਸ ਦਾ ਸਾਲ ਰਿਹਾ 2024
  • 1351 ਨਵੀਆਂ ਭਰਤੀਆਂ ਨਾਲ ਬਿਜਲੀ ਵਿਭਾਗ ਦੀ ਮਨੁੱਖੀ ਸਰੋਤ ਸਮਰੱਥਾ ਹੋਈ ਮਜ਼ਬੂਤ

ਚੰਡੀਗੜ੍ਹ, 29 ਦਸੰਬਰ 2024 : ਸਾਲ 2024 ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੀ.ਵੀ.ਕੇ ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ

ਓਡੀਸ਼ਾ ਅਤੇ ਗੁਜਰਾਤ ਵਿੱਚ ਵਾਪਰੇ ਹਾਦਸਿਆਂ ਵਿੱਚ 8 ਲੋਕਾਂ ਦੀ ਮੌਤ
  • ਓਡੀਸ਼ਾ 'ਚ ਬੱਸ ਪਲਟਣ ਕਾਰਨ 4 ਦੀ ਮੌਤ, ਭਰੂਚ 'ਚ ਕੈਮੀਕਲ ਪਲਾਂਟ ਵਿੱਚ ਜ਼ਹਿਰੀਲੀ ਗੈਸ ਹੋਈ ਲੀਕ, 4 ਮਜ਼ਦੂਰਾਂ ਦੀ ਮੌਤ 

ਕੋਰਾਪੁਟ, 29 ਦਸੰਬਰ 2024 : ਓਡੀਸ਼ਾ ਦੇ ਪਹਾੜੀ ਕੋਰਾਪੁਟ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਬੱਸ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 40 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਟਕ ਦੇ ਨਿਯਾਲੀ ਤੋਂ ਇਕ ਬੱਸ ਕਰੀਬ 50

ਨਫ਼ਰਤ ਅਤੇ ਵੰਡ ਨੂੰ ਖਤਮ ਕਰਨ ਦਾ ਸੰਕਲਪ ਕਰੋ : ਪੀਐਮ ਮੋਦੀ 
  • 'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਪੀਐਮ ਮੋਦੀ, ਸੰਵਿਧਾਨ ਸਾਡਾ ਮਾਰਗ ਦਰਸ਼ਕ ਹੈ 

ਨਵੀਂ ਦਿੱਲੀ, 29 ਦਸੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਹਾਕੁੰਭ ਨੂੰ ਏਕਤਾ ਦਾ ਮਹਾਕੁੰਭ ਦੱਸਿਆ ਅਤੇ ਲੋਕਾਂ ਨੂੰ ਸਮਾਜ ਵਿੱਚ ਨਫ਼ਰਤ ਅਤੇ ਵੰਡ ਨੂੰ ਖਤਮ ਕਰਨ ਦੇ ਸੰਕਲਪ ਨਾਲ ਆਉਣ ਵਾਲੇ ਵਿਸ਼ਾਲ ਧਾਰਮਿਕ ਸਮਾਗਮ ਤੋਂ ਵਾਪਸ ਆਉਣ ਦੀ ਅਪੀਲ ਕੀਤੀ। ਮੋਦੀ ਨੇ ਆਪਣੇ

ਦੱਖਣੀ ਕੋਰੀਆ ‘ਚ ਜਹਾਜ਼ ਕਰੈਸ਼, ਲੈਂਡਿੰਗ ਗੀਅਰ ‘ਚ ਖਰਾਬੀ ਕਾਰਨ ਵਾਪਰਿਆ ਹਾਦਸਾ, 179 ਲੋਕਾਂ ਦੀ ਮੌਤ ਦਾ ਖਦਸ਼ਾ 

ਮੁਆਨ, 29 ਦਸੰਬਰ 2024 : ਦੱਖਣੀ ਕੋਰੀਆ ਵਿੱਚ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਇਸ ਹਾਦਸੇ 'ਚ 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਥਾਈਲੈਂਡ ਤੋਂ ਵਾਪਸ ਆ ਰਿਹਾ ਸੀ। ਜਹਾਜ਼ ਦੱਖਣੀ ਕੋਰੀਆ

ਨਵੇਂ ਸਾਲ ਦੀ ਸ਼ੁਰੂਆਤ ‘ਚ ਕਿਸਾਨਾਂ ਨੂੰ ਝਟਕਾ , ਖਾਦ ਹੋਵੇਗੀ ਮਹਿੰਗੀ

ਚੰਡੀਗੜ੍ਹ, 29 ਦਸੰਬਰ 2024 : ਨਵੇਂ ਸਾਲ ਦੀ ਸ਼ੁਰੂਆਤ ‘ਚ ਕਿਸਾਨਾਂ ਨੂੰ ਆਰਥਿਕ ਝਟਕਾ ਲੱਗਣ ਵਾਲਾ ਹੈ। ਸਰਕਾਰ ਨੇ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਵਰਤੀ ਜਾਣ ਵਾਲੀ ਡੀਏਪੀ ਅਤੇ 12-32-16 ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਡੀਏਪੀ ਖਾਦ ਦੇ ਇੱਕ ਥੈਲੇ ਦੀ ਕੀਮਤ ਵਿੱਚ 240 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 12-32-16 ਖਾਦ ਦੀ ਬੋਰੀ