ਚੰਡੀਗੜ੍ਹ/ਤਰਨਤਾਰਨ, 18 ਅਪ੍ਰੈਲ 2025 : ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਤਰਨਤਾਰਨ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਅਤੇ ਗੈਂਗਸਟਰ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ ਗੈਂਗ ਦੇ ਦੋ ਮੁੱਖ ਕਾਰਕੁਨਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਵੰਦਾ ਨੇੜੇ ਹੋਈ ਸੰਖੇਪ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਦਿੱਤੀ। ਗ੍ਰਿਫ਼ਤਾਰ ਕੀਤੇ ਗਏ....
ਪੰਜਾਬ

ਪਠਾਨਕੋਟ, 18 ਅਪ੍ਰੈਲ 2025 : ਪਠਾਨਕੋਟ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦਿੱਲੀ ਤੋਂ ਸ਼੍ਰੀਨਗਰ ਲਈ ਜਾ ਰਹੇ ਨੌਜਵਾਨਾਂ ਦੀ ਗੱਡੀ ਜਦੋਂ ਮਾਧੋਪੁਰ ਦੇ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਕਾਰਨ ਇਹ ਹਾਦਸਾ ਵਾਪਰਿਆ। ਐਸ ਐਸ ਐਫ ਦੀ ਟੀਮ ਨੇ ਮੌਕੇ ਉਤੇ ਪਹੁੰਚਕੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਹਿਚਾਣ ਸੁਸ਼ੀਲ....

ਚੰਡੀਗੜ੍ਹ/ਫਾਜ਼ਿਲਕਾ , 17 ਅਪ੍ਰੈਲ 2025 : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰੋਂ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਕੇ ਭਾਰਤ-ਪਾਕਿ ਸਰਹੱਦ ਨੇੜੇ 2 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਅਤੇ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਤਿੰਨ ਤਸਕਰਾਂ ਵਿੱਚੋਂ ਦੋ ਪਤੀ-ਪਤਨੀ ਹਨ। ਇਹ ਜਾਣਕਾਰੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਦੇ ਏਆਈਜੀ ਗੁਰਸੇਵਕ ਸਿੰਘ ਨੇ ਦਿੱਤੀ। ਏਆਈਜੀ ਨੇ ਦੱਸਿਆ ਕਿ 15 ਅਪ੍ਰੈਲ, 2025....

ਚੰਡੀਗੜ੍ਹ, 17 ਅਪ੍ਰੈਲ 2025 : ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਵਾਪਰੇ ਸੜਕ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ ਪਤਨੀ ਨਕੋਦਰ ਦਰਗਾਹ ਦੇ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਸਾਈਕਲ ਤੇ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਨੀਲ ਕੁਮਾਰ....

ਚੰਡੀਗੜ੍ਹ, 17 ਅਪ੍ਰੈਲ 2025 : ਪੰਜਾਬ ਵਿੱਚ ਕੱਲ੍ਹ 18 ਅਪ੍ਰੈਲ 2025 ਨੂੰ ਗੁੱਡ ਫ੍ਰਾਈਡੇ ਦੇ ਮੌਕੇ ‘ਤੇ ਸਰਕਾਰੀ ਛੁੱਟੀ ਹੋਵੇਗੀ। ਇਸ ਦੌਰਾਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹੁਣ ਲੋਕਾਂ ਦੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੰਮ ਸੋਮਵਾਰ ਨੂੰ ਹੀ ਹੋਣਗੇ ਕਿਉਂਕਿ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ ਅਤੇ ਐਤਵਾਰ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਅੱਜ ਹੀ ਆਪਣੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੰਮ ਪੂਰੇ....

ਕਾਂਗਰਸ ਅਤੇ ‘ਆਪ‘ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਕਰ ਚੁੱਕੇ ਹਨ ਐਲਾਨ ਬੀਜੇਪੀ ਨੇ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਮੈਦਾਨ ‘ਚ ਚੰਡੀਗੜ੍ਹ, 17 ਅਪ੍ਰੈਲ 2025 : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀ ਵੱਧਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ....

ਅੱਤਵਾਦੀ ਪੰਨੂ ਨੇ ਕਾਂਗਰਸੀ ਨੇਤਾ ਦੇ ਬਿਆਨ ਦਾ ਕੀਤਾ ਸਮਰਥਨ, ਆਮ ਆਦਮੀ ਪਾਰਟੀ ਨੇ ਪੁੱਛਿਆ ‘ਯੇ ਰਿਸ਼ਤਾ ਕਯਾ ਕਿਹਲਾਤਾ ਹੈ’ ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ ਚੰਡੀਗੜ੍ਹ, 17 ਅਪ੍ਰੈਲ 2025 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਬਾਜਵਾ ਦੀ ਪੰਜਾਬ ਦੀ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਅਤੇ ਸੂਬੇ ਵਿੱਚ....

ਅਮਨ ਅਰੋੜਾ ਨੇ ਬਾਜਵਾ ਦੇ ਝੂਠ ਦਾ ਕੀਤਾ ਪਰਦਾਫਾਸ਼, ਕਿਹਾ- ਕਦੇ ਉਹ ਅਖ਼ਬਾਰਾਂ ਦਾ ਅਤੇ ਕਦੇ ਨਿੱਜੀ ਸਰੋਤ ਦਾ ਹਵਾਲਾ ਦਿੰਦੇ ਹਨ, ਪਰ ਸੱਚਾਈ ਨਹੀਂ ਦੱਸ ਰਹੇ ਜੇਕਰ ਬਾਜਵਾ ਕੋਲ ਗ੍ਰਨੇਡ ਬਾਰੇ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਝੂਠ ਬੋਲਣ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: ਅਰੋੜਾ ਅਮਨ ਅਰੋੜਾ ਨੇ ਬਾਜਵਾ 'ਤੇ ਨਿੱਜੀ ਹਮਲੇ ਦੇ ਦੋਸ਼ਾਂ ਨੂੰ ਨਕਾਰਿਆ, ਕਿਹਾ - ਮੇਰਾ ਧਿਆਨ ਹਮੇਸ਼ਾ ਪੰਜਾਬ ਦੀ ਸੁਰੱਖਿਆ ਅਤੇ ਲੋਕਾਂ ਦੀ ਭਲਾਈ 'ਤੇ ਰਹਿੰਦਾ ਹੈ ਅਰੋੜਾ ਨੇ ਬਾਜਵਾ ਦੇ....

ਦਸੂਹਾ, 16 ਅਪ੍ਰੈਲ 2025 : ਦਸੂਹਾ ਦੇ ਹਾਜੀਪੁਰ 'ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਹਾਜੀਪੁਰ ਦੀ ਬਰਾਰ ਕਲੋਨੀ ਵਿੱਚ ਇੱਕ ਓਵਰਲੋਡਿਡ ਟਿੱਪਰ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਹਾਜੀਪੁਰ ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਹਾਜੀਪੁਰ ਦੇ ਮੁਹੱਲਾ ਬਰਾਰ ਕਲੋਨੀ ਦੇ ਵਸਨੀਕ ਬਲਵਿੰਦਰ ਸਿੰਘ ਦੇ ਪੁੱਤਰ ਅਵਤਾਰ ਸਿੰਘ ਨੇ ਕਿਹਾ ਕਿ ਉਸਦਾ ਭਤੀਜਾ ਮੁਕੇਸ਼ ਕੁਮਾਰ (32), ਪੁੱਤਰ ਦੇਸ....

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਮੁੱਢਲੀ ਜਾਂਚ ਮੁਤਾਬਕ ਨਸ਼ਿਆਂ ਦੀਆਂ ਖੇਪਾਂ ਡਰੋਨ ਰਾਹੀਂ ਭੇਜੀਆਂ ਜਾ ਰਹੀਆਂ ਸਨ: ਡੀਜੀਪੀ ਗੌਰਵ ਯਾਦਵ ਮਾਮਲੇ ਦੀ ਹੋਰ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ: ਏਡੀਜੀਪੀ ਏਐਨਟੀਐਫ ਨੀਲਾਭ ਕਿਸ਼ੋਰ ਚੰਡੀਗੜ੍ਹ/ਅੰਮ੍ਰਿਤਸਰ, 16 ਅਪ੍ਰੈਲ 2025 : ਸੂਬੇ ਵਿੱਚੋਂ ਨਸ਼ਿਆ ਦੇ ਖਾਤਮੇ ਲਈ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਸਰਹੱਦ ਪਾਰੋਂ ਨਸ਼ਾ ਤਸਕਰੀ ਨੂੰ....

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ... ਪੰਜਾਬ ਦੇ 500 ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇਂ ਪ੍ਰਿੰਸੀਪਲ! ਕਾਂਗਰਸ ਨੇ ਪ੍ਰਮੋਸ਼ਨ ਕੋਟਾ ਘਟਾ ਕੇ ਯੋਗ ਅਧਿਆਪਕਾਂ ਦੇ ਖੋਏ ਹੱਕ, 'ਆਪ' ਨੇ ਉਨ੍ਹਾਂ ਨੂੰ ਬਣਦਾ ਹੱਕ ਦੇ ਕੇ ਮਿਆਰੀ ਸਿੱਖਿਆ ਨੂੰ ਬਣਾਇਆ ਯਕੀਨੀ- ਹਰਜੋਤ ਬੈਂਸ ਚੰਡੀਗੜ੍ਹ, 15 ਅਪ੍ਰੈਲ 2025 : ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਅਤੇ ਸਕੂਲ ਪ੍ਰਿੰਸੀਪਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ....

ਪ੍ਰਤਾਪ ਬਾਜਵਾ ਨੇ ਭਗਵੰਤ ਮਾਨ ਨੂੰ ਦਿੱਤੀ ਚੁਣੋਤੀ, ਕਿਹਾ ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਉਹ ਆਪਣੀ ਤਿਆਰੀ ਕਰ ਲੈਣ
ਪੰਜਾਬ ਵਿਚ ਜੰਗਲ ਰਾਜ ਹੈ : ਰਾਜਾ ਵੜਿੰਗ ਚੰਡੀਗੜ੍ਹ, 15 ਅਪ੍ਰੈਲ 2025 : ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੋਤੀ ਦਿੱਤੀ ਹੈ ਕਿ ਜ਼ਿੰਦਾ ਰਿਹਾ ਤਾਂ ਤਿਆਰੀ ਪੱਕੀ। ਇਸ ਦਾ ਮਤਲਬ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਉਹ ਆਪਣੀ ਤਿਆਰੀ ਕਰ ਲੈਣ। ਪੰਜਾਬ ਸਰਕਾਰ ਵੱਲੋਂ 50 ਬੰਬਾਂ ਬਾਰੇ ਦਿੱਤੇ ਬਿਆਨ ਖ਼ਿਲਾਫ਼ ਐਫਆਈਆਰ ਦਰਜ ਕਰਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਮੰਗਲਵਾਰ ਨੂੰ ਪਾਰਟੀ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।....

"ਪੰਜਾਬ ਵਿੱਚ 50 ਗ੍ਰਨੇਡਾਂ ਦੇ ਹੋਣ ਬਾਰੇ ਬਾਜਵਾ ਦੇ ਬੇਬੁਨਿਆਦ ਦਾਅਵੇ 'ਆਪ' ਸਰਕਾਰ ਅਧੀਨ ਬਹਾਲ ਹੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਆਪ' ਵਰਕਰਾਂ ਨੇ "ਕਾਂਗਰਸ ਦਾ ਹੱਥ ਅੱਤਵਾਦੀਆਂ ਦੇ ਨਾਲ" ਨਾਂ ਦੀ ਤਖ਼ਤਿਆਂ ਫੜ ਕੇ ਬਾਜਵਾ ਵਿਰੁੱਧ ਖੋਲ੍ਹਿਆ ਮੋਰਚਾ ਚੰਡੀਗੜ੍ਹ, 15 ਅਪ੍ਰੈਲ 2025 : ਆਮ ਆਦਮੀ ਪਾਰਟੀ (ਆਪ) ਨੇ ਅੱਜ ਮੋਹਾਲੀ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਭੜਕਾਊ ਬਿਆਨ ਦੀ ਨਿੰਦਾ ਕਰਦੇ ਹੋਏ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ....

ਪਟਿਆਲਾ, 14 ਅਪ੍ਰੈਲ 2025 : ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਰੱਖੇ ਸੂਬਾ ਪੱਧਰੀ ਸਮਾਗਮ 'ਚ ਸ਼ਿਰਕਤ ਕੀਤੀ। ਬਾਬਾ ਸਾਹਿਬ ਜੀ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨਾਲ ਹੀ ਵੱਡੀ ਗਿਣਤੀ 'ਚ ਪਹੁੰਚੇ SC ਭਾਈਚਾਰੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਆਸ਼ੀਰਵਾਦ ਯੋਜਨਾ ਤਹਿਤ ਕਰੀਬ 730.44 ਕਰੋੜ....

ਕਪੂਰਥਲਾ, 14 ਅਪ੍ਰੈਲ 2025 : ਕਪੂਰਥਲਾ ਦੇ ਪਿੰਡ ਪੀਰਵਾਲ ਦੇ ਚਾਰ ਨੌਜਵਾਨ ਐਤਵਾਰ ਨੂੰ ਵਿਸਾਖੀ ਦੇ ਤਿਉਹਾਰ ਮੌਕੇ ਬਿਆਸ ਦਰਿਆ ਵਿੱਚ ਨਹਾਉਂਦੇ ਸਮੇਂ ਡੁੱਬ ਗਏ। ਇਨ੍ਹਾਂ ਦੋ ਨੌਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਸੋਮਵਾਰ ਸਵੇਰੇ, ਐਨਡੀਆਰਐਫ ਦੀ ਟੀਮ ਨੇ ਦੁਬਾਰਾ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਬਾਕੀ ਦੋ ਨੌਜਵਾਨਾਂ ਦੀ ਭਾਲ ਦੂਜੇ ਦਿਨ ਵੀ ਜਾਰੀ ਹੈ। ਐਤਵਾਰ....