ਕਿਸਾਨੀ ਧਰਨੇ ’ਚ ਫਟਿਆ ਲੱਕੜਾਂ ਦਾ ਗੀਜ਼ਰ,  ਨੌਜਵਾਨ ਜਖ਼ਮੀ

ਖਨੌਰੀ, 9 ਜਨਵਰੀ 2025 : ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਕੇਂਦਰਸਰਕਾਰ ਵੱਲੋਂ ਮੰਡੀ ਖੁਰਦ ਬੁਰਦ ਕਰ ਦਿੱਤੀ ਗਈ ਹੈ। ਖਨੌਰੀ ਮੋਰਚੇ ਵਿੱਚ ਲੱਕੜਾ ਵਾਲੇ ਦੇਸੀ ਗੀਜਰ ਦੇ ਹਾਦਸੇ ਦਾ ਕਿਸਾਨ ਸ਼ਿਕਾਰ ਹੋ ਗਿਆ ਹੈ, ਦੱਸ ਦੇਈਏ ਕਿ ਕਿਸਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਦੇ ਵਿਚ ਆ ਗਿਆ ਹੈ। ਉਥੇ ਹੀ ਕਿਸਾਨ ਦੀ ਪਹਿਚਾਣ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ, ਸਮਾਣਾ ਵਜੋਂ ਹੋਈ ਹੈ। ਗੁਰਦਿਆਲ ਸਿੰਘ ਪਿੱਛਲੇ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਉੱਪਰ ਧਰਨੇ ਉਤੇ ਬੈਠਾ ਹੋਇਆ ਹੈ। ਉਥੇ ਹੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਖਨੌਰੀ ਬਾਰਡਰ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਕਿਸਾਨ ਰੇਸ਼ਮ ਸਿੰਘ ਦੇ ਵਲੋਂ ਸਲਫਾਸ ਨਿਗਲਿਆ ਗਿਆ ਸੀ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ|