ਪੰਜਾਬ ਪੁਲਿਸ ਵੱਲੋਂ ਆਈਐਸਆਈ ਸਹਾਇਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੱਟੜਪੰਥੀ ਗਿਰੋਹ ਦਾ ਪਰਦਾਫਾਸ਼, 6 ਗਿਰੋਹ ਮੈਂਬਰ ਰਿਕਾਰਡ ਸਮੇਂ ਵਿੱਚ ਗ੍ਰਿਫ਼ਤਾਰ

  • ਇਹ ਗਿਰੋਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਸਟਰ ਮਾਈਂਡ ਮੰਨੂ ਅਗਵਾਨ ਦੀ ਅਗਵਾਈ ਹੇਠ ਕੰਮ ਕਰ ਰਿਹਾ ਸੀ
  • ਗਿਰੋਹ ਨੇ ਬਟਾਲਾ ਦੇ ਫੋਕਲ ਪੁਆਇੰਟ ਖੇਤਰ ਵਿੱਚ ਇੱਕ ਸ਼ਰਾਬ ਦੇ ਠੇਕੇ ਬਾਹਰ ਗ੍ਰਨੇਡ ਨਾਲ ਹਮਲਾ ਕਰਨ ਦੀ ਕੀਤੀ ਸੀ ਕੋਸ਼ਿਸ਼
  • ਹੈਪੀ ਪੱਛੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੰਨੂ ਅਗਵਾਨ ਨੇ ਖਾਲੀ ਥਾਂ ਨੂੰ ਭਰਨ ਅਤੇ ਚਰਚਾ ਵਿੱਚ ਆਉਣ ਲਈ ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਦੀ ਯੋਜਨਾ ਬਣਾਈ
  • ਜਤਿਨ ਕੁਮਾਰ, ਪੁਲਿਸ ਨਾਲ ਕਰਾਸ ਫਾਇਰਿੰਗ ਵਿੱਚ ਜ਼ਖਮੀ ਹੋਇਆ

ਬਟਾਲਾ, 20 ਮਈ 2025 : ਬਟਾਲਾ ਪੁਲਿਸ ਨੂੰ ਕੱਟੜਪੰਥੀ ਤਾਕਤਾਂ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੰਨੂ ਅਗਵਾਨ ਦੇ ਆਦੇਸ਼ ’ਤੇ ਚੱਲ ਰਹੇ ਇੱਕ ਕੱਟੜਪੰਥੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀਆਂ ਨਾਲ ਆਈ.ਐਸ.ਆਈ- ਸਹਾਇਤ ਬੱਬਰ ਖਾਲਸਾ ਇੰਟਰਨੈਸ਼ਨਲ ਨੈਟਵਰਕ ਨੂੰ ਵੱਡਾ ਝਟਕਾ ਲੱਗਾ ਹੈ, ਜੋ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਬਾਬਤ ਅੱਜ ਪੁਲਿਸ ਲਾਈਨ ਬਟਾਲਾ ਵਿਖੇ ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਵਲੋਂ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ,ਡੀ.ਐਸ.ਪੀ (ਸਿਟੀ) ਸੰਜੀਵ ਕੁਮਾਰ, ਐਸ.ਐਚ ਓ ਸੁਖਰਾਜ ਸਿੰਘ ਤੇ ਗੁਰਦੇਵ ਸਿੰਘ ਵੀ ਮੋਜੂਦ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੱਛੀਆ ਦੀ ਅਮਰੀਕਾ ਵਿੱਚ ਐਫ.ਬੀ.ਆਈ ਵੱਲੋਂ ਹੋਈ ਗ੍ਰਿਫ਼ਤਾਰੀ ਤੋਂ ਬਾਅਦ, ਮੰਨੂ ਅਗਵਾਨ ਨੇ ਖਾਲੀ ਹੋਈ ਥਾਂ ਨੂੰ ਭਰਨ ਅਤੇ ਮੀਡੀਆ ਵਿੱਚ ਆਉਣ ਲਈ ਪੰਜਾਬ ਵਿੱਚ ਹਮਲੇ ਕਰਨ ਦੀ ਜ਼ਿੰਮੇਵਾਰੀ ਲੈ ਲਈ। ਉਹ ਹਾਲ ਹੀ ਵਿੱਚ ਬਾਦਸ਼ਾਹਪੁਰ ਚੌਂਕੀ ਅਤੇ ਥਾਣਾ ਕਿਲਾ ਲਾਲ ਸਿੰਘ ਉੱਤੇ ਹੋਏ ਗ੍ਰਨੇਡ ਹਮਲਿਆਂ ਨਾਲ ਵੀ ਜੁੜਿਆ ਹੋਇਆ ਹੈ। ਉਨਾਂ ਦੱਸਿਆ ਕਿ ਉਕਤ ਗਿਰੋਹ ਨੇ ਬਟਾਲਾ ਦੇ ਫੋਕਲ ਪੁਆਇੰਟ ਖੇਤਰ ਵਿੱਚ ਰਿੰਪਲ ਗਰੁੱਪ ਦੇ ਸ਼ਰਾਬ ਦੇ ਠੇਕੇ ਉਤੇ ਗ੍ਰਨੇਡ ਸੁੱਟਿਆ ਸੀ, ਪਰ ਗਲਤ ਤਰੀਕੇ ਨਾਲ ਜੋੜੇ ਜਾਣ ਕਾਰਨ, ਇਹ ਧਮਾਕਾ ਨਹੀਂ ਹੋ ਸਕਿਆ ਅਤੇ ਕੋਈ ਹਾਨੀ ਨਹੀਂ ਹੋਈ। ਇਸ ਸਬੰਧੀ ਮੁਕੱਦਮਾ ਨੰਬਰ 148 ਮਿਤੀ 17.05.2025 ਜੁਰਮ 3,4 ਐਕਸਪਲੋਸਿਵ ਐਕਟ ਅਤੇ ਧਾਰਾ 111, 61(2) ਬੀ.ਐਨ.ਐੱਸ, ਵਾਧਾ ਜੁਰਮ 13, 14, 16, 17, 18, 18-2ਬੀ ਅਤੇ 20 ਯੂਏਪੀਏ  ਥਾਣਾ ਸਿਵਲ ਲਾਇਨ ਬਟਾਲਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਦੀਆਂ ਕਈ ਟੀਮਾਂ ਨੇ ਤਕਨੀਕੀ ਅਤੇ ਮਨੁੱਖੀ ਖੁਫੀਆ ਸੂਤਰਾਂ ਦੀ ਵਰਤੋਂ ਕਰਕੇ ਜਾਂਚ ਕੀਤੀ ਅਤੇ ਰਿਕਾਰਡ ਸਮੇਂ ਵਿੱਚ ਗ੍ਰਨੇਡ ਸੁੱਟਣ, ਲੋਜਿਸਟਿਕਸ ਅਤੇ ਵਿੱਤੀ ਮਦਦ ਵਿੱਚ ਸ਼ਾਮਿਲ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਜਿਨਾਂ ਜਤਿਨ ਕੁਮਾਰ ਉਰਫ ਰੋਹਨ ਪੁੱਤਰ ਸੰਦੀਪ ਕੁਮਾਰ ਵਾਸੀ ਸ਼ੁਕਰਪੁਰਾ - ਮੁੱਖ ਕਾਰਜਕਾਰੀ; ਗ੍ਰਨੇਡ ਸੁੱਟਿਆ; ਹੋਰ ਮੈਂਬਰਾਂ ਨੂੰ ਭਰਤੀ ਕੀਤਾ, ਜਿਸਦੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਨਾਲ ਸੰਪਰਕ ਹਨ। ਬਰਿੰਦਰ ਸਿੰਘ ਉਰਫ ਸੱਜਣ ਪੁੱਤਰ ਰਜਿੰਦਰ ਸਿੰਘ ਵਾਸੀ ਨਵੀਂ ਅਬਾਦੀ ਸ਼ੁਕਰਪੁਰਾ ਮੋਟਰਸਾਈਕਲ ਚਲਾ ਰਿਹਾ ਸੀ। ਗ੍ਰਨੇਡ ਸੁੱਟਣ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ। ਰਾਹੁਲ ਮਸੀਹ ਪੁੱਤਰ ਲਿੱਟੂ ਮਸੀਹ ਵਾਸੀ ਟਾਵਰ ਵਾਲੀ ਗਲੀ, ਹਰਨਾਮ ਨਗਰ ਬਟਾਲਾ - ਗ੍ਰਨੇਡ ਹਮਲੇ ਤੋਂ ਪਹਿਲਾਂ 1000 ਰੁਪਏ ਅਤੇ ਬਾਅਦ ਵਿੱਚ 10000 ਰੁਪਏ ਲਏ। ਇਬਰਾਹਿਮ ਉਰਫ ਰੋਹਿਤ ਪੁੱਤਰ ਜਸਵਿੰਦਰ ਮਸੀਹ ਵਾਸੀ ਸ਼ੁਕਰਪੁਰਾ -ਹਮਲਾ ਕਰਨ ਵਾਲੀ ਟੀਮ ਦਾ ਹਿੱਸਾ ਸੀ ਅਤੇ ਸੋਹਿਤ ਨਾਲ ਅੰਮ੍ਰਿਤਸਰ ਤੋਂ ਗ੍ਰਨੇਡ ਲੈ ਕੇ ਆਇਆ ਸੀ। ਸੋਹਿਤ ਪੁੱਤਰ ਮੇਜਰ ਮਸੀਹ ਵਾਸੀ ਕਿਲਾ ਦੇਸਾ ਸਿੰਘ, ਜੋ ਕਿ ਸੈਲੂਨ ਚਲਾਉਂਦਾ ਹੈ; ਅਬਰਾਹਿਮ ਨਾਲ ਗ੍ਰਨੇਡ ਲੈ ਕੇ ਆਇਆ। ਸੁਨੀਲ ਕੁਮਾਰ ਪੁੱਤਰ ਸੋਹਣ ਵਾਸੀ ਸ਼ੁਕਰਪੁਰਾ, ਹਮਲੇ ਤੋਂ ਬਾਅਦ ਦੋਸ਼ੀਆਂ ਨੂੰ ਪਨਾਹ ਦਿੱਤੀ। ਵਿਦੇਸ਼ੀ ਹੈਂਡਲਰ: ਮਨਿੰਦਰ ਬਿੱਲਾ - ਪੁਰਤਗਾਲ ਵਿੱਚ ਮੌਜੂਦ; ਜ਼ਮੀਨੀ ਕੰਮ ਕਰਨ ਵਾਲਿਆਂ ਨੂੰ ਸਿੱਧੇ ਹੁਕਮ ਦਿੰਦਾ। ਮੰਨੂ ਅਗਵਾਨ -ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਹੈ ਅਤੇ ਬਾਦਸ਼ਾਹਪੁਰ ਚੌਂਕੀ ਅਤੇ ਥਾਣਾ ਕਿਲਾ ਲਾਲ ਸਿੰਘ ਹਮਲਿਆਂ ਦਾ ਮਾਸਟਰ ਮਾਈਂਡ ਹੈ।