ਅਮਰੋਹਾ, 10 ਜਨਵਰੀ : ਯੂਪੀ ਦੇ ਅਮਰੋਹਾ ਅਧੀਨ ਆਉਂਦੇ ਪਿੰਡ ਢਾਕਾ ਮੌੜ ‘ਚ ਅੰਗੀਠੀ ਬਾਲ ਕੇ ਸੁੱਤੇ ਇੱਕ ਪਰਿਵਾਰ ਦੇ 5 ਬੱਚਿਆਂ ਦੀ ਦਮਘੁੱਟਣ ਕਾਰਨ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮੈਜਿਸਟ੍ਰੇਟ ਰਾਜੇਸ਼ ਤਿਆਗੀ ਨੇ ਦੱਸਿਆ ਕਿ ਠੰਡ ਤੋਂ ਰਾਹਤ ਲੈਣ ਲਈ ਪਰਿਵਾਰ ਅੰਗੀਠੀ ਬਾਲ ਨੇ ਸੁੱਤੇ ਪਏ ਸਨ, ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਦਮ ਘੁਟਣ ਗਿਆ ਅਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪ੍ਰਵਾਰ ਦੇ 7 ਲੋਕਾਂ....
ਰਾਸ਼ਟਰੀ
ਕਾਕੀਨਾਡਾ, 09 ਜਨਵਰੀ : ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੱਟ ਤੋਂ 30 ਕਿਲੋਮੀਟਰ ਦੂਰ ਇੱਕ ਡੂੰਘੇ ਸਮੁੰਦਰੀ ਪ੍ਰੋਜੈਕਟ ਤੋਂ ਪਹਿਲੀ ਵਾਰ ਤੇਲ ਕੱਢਿਆ ਗਿਆ ਸੀ। ਇਸ ਤੋਂ ਪਹਿਲਾਂ ਓਐਨਜੀਸੀ ਨੇ ਨਵੰਬਰ 2021 ਤੱਕ ਇਸ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ, ਪਰ ਕੋਵਿਡ ਕਾਰਨ ਇਸ ਵਿੱਚ ਦੇਰੀ ਹੋ ਗਈ। ਇਸ ਸਾਲ ਮਈ-ਜੂਨ ਤੱਕ ਇੱਥੋਂ ਰੋਜ਼ਾਨਾ 45,000 ਬੈਰਲ ਕੱਚੇ ਤੇਲ ਦਾ ਉਤਪਾਦਨ ਕਰਨ ਦੀ ਤਿਆਰੀ ਹੈ। ਇਹ ਦੇਸ਼ ਦੀ ਕੁੱਲ ਖਪਤ ਦਾ ਲਗਭਗ 7 ਫੀਸਦੀ ਹੋਵੇਗਾ। ਇੱਥੋਂ ਗੈਸ ਦਾ....
ਸੋਨੀੋਪਤ, 09 ਜਨਵਰੀ : ਬੀਤੀ ਦੇਰ ਰਾਤ ਸੋਨੀਪਤ ਨੈਸ਼ਨਲ ਹਾਈਵੇਅ-44 ਤੇ ਪਿਆਊ ਮਨਿਆਰੀ ਨੇੜੇ ਟਰੱਕ ਡਰਾਈਵਰ ਵੱਲੋਂ ਅਚਾਨਕ ਲਗਾਈ ਗਈ ਬਰੇਕ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਪੁਲਿਸ ਇੰਸਪੈਕਟਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਦੀ ਪਛਾਣ ਇੰਸਪੈਕਟਰ ਦਿਨੇਸ਼ ਬੈਨੀਵਾਲ ਵਾਸੀ ਪਿੰਡ....
ਨਵੀਂ ਦਿੱਲੀ, 09 ਜਨਵਰੀ : ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪ੍ਰਾਇਮਰੀ ਖੇਤੀ ਕਰਜ਼ਾ ਕਮੇਟੀਆਂ (ਪੈਕਸ) ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਪੂਰਾ ਕਰਨ ਲਈ ਦੇਸ਼ ਭਰ ਦੀਆਂ 2373 ਪੈਕਸਾਂ ਨੂੰ ਜਨ ਔਸ਼ਧੀ ਕੇਂਦਰ ਦੇ ਰੂਪ ’ਚ ਸਥਾਪਤ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿਰਫ਼ ਸ਼ਹਿਰਾਂ ਦੇ ਗ਼ਰੀਬਾਂ ਨੂੰ ਹੀ 10 ਰੁਪਏ ਤੋਂ 30 ਰੁਪਏ ਤੱਕ ਸਸਤੀਆਂ ਦਵਾਈਆਂ ਮਿਲ ਰਹੀਆਂ ਸਨ। ਹੁਣ ਇਸ ਜ਼ਰੀਏ ਪਿੰਡਾਂ ਦੇ ਗ਼ਰੀਬਾਂ ਨੂੰ ਵੀ....
ਨਵੀਂ ਦਿੱਲੀ, 09 ਜਨਵਰੀ : ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ’ਚ ਇਕ ਸ਼ਾਨਦਾਰ ਸਮਾਰੋਹ ’ਚ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ, ਜਿੱਥੇ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਤਾੜੀਆਂ ਦੀ ਗੜਗੜਾਹਟ ਨਾਲ ਪੁਰਸਕਾਰ ਲੈਣ ਪਹੁੰਚੇ। ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਨੂੰ 2023 ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ....
ਨਵੀਂ ਦਿੱਲੀ, 8 ਜਨਵਰੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਲਕਿਸ ਬਾਨੋ ਸਮੂਹਿਕ ਜਬਰ ਜਨਾਹ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਵੱਡਾ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਸੋਮਵਾਰ ਨੂੰ....
ਰਿਸ਼ੀਕੇਸ਼, 8 ਜਨਵਰੀ : ਰਾਜਾਜੀ ਟਾਈਗਰ ਰਿਜ਼ਰਵ ਦੀ ਚਿੱਲਾ ਰੇਂਜ ਵਿੱਚ ਪਸ਼ੂਆਂ ਦੇ ਬਚਾਅ ਲਈ ਆਏ ਇੱਕ ਨਵੇਂ ਇੰਟਰਸੈਪਟਰ ਵਾਹਨ ਦੀ ਜਾਂਚ ਦੌਰਾਨ ਇਹ ਇੰਟਰਸੈਪਟਰ ਵਾਹਨ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਜਾ ਟਕਰਾਇਆ ਅਤੇ ਜ਼ਿਲ੍ਹਾ ਸ਼ਕਤੀ ਨਹਿਰ ਦੀ ਸੁਰੱਖਿਆ ਕੰਧ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਰੇਂਜ ਅਫਸਰ ਅਤੇ ਡਿਪਟੀ ਰੇਂਜ ਅਫਸਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ ਪੰਜ ਲੋਕ ਜ਼ਖਮੀ ਹੋ ਗਏ। ਜਦੋਂ ਕਿ ਰਾਜਾਜੀ ਟਾਈਗਰ ਰਿਜ਼ਰਵ ਦਾ ਵਾਈਲਡ ਲਾਈਫ ਵਾਰਡਨ ਜ਼ਿਲ੍ਹਾ ਨਹਿਰ ਵਿੱਚ ਡਿੱਗ ਕੇ....
ਸਿਰਸਾ, 8 ਜਨਵਰੀ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ ਸੋਮਵਾਰ ਨੂੰ ਇੱਕ ਬੇਕਾਬੂ ਕਾਰ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਦੇ ਨਾਲ ਹੀ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਡੱਬਵਾਲੀ ਥਾਣਾ ਇੰਚਾਰਜ (ਸਿਟੀ) ਸਬ-ਇੰਸਪੈਕਟਰ ਸਲਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੈ। ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਬ੍ਰੇਕ....
ਭਾਗਲਪੁਰ, 07 ਜਨਵਰੀ : ਬਿਹਾਰ ‘ਚ ਭਾਗਲਪੁਰ ਦੇ ਨਵਗਾਚੀਆ ‘ਚ ਤੇਜ਼ ਰਫਤਾਰ ਵਾਹਨ ਨੇ ਮੋਟਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਦੋਸਤਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਦੋਸਤ ਮੋਟਸਾਈਕਲ ਤੇ ਸਵਾਰ ਹੋ ਕੇ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਨਵਗਾਛੀਆ ਦੇ ਮੱਕਨਪੁਰ ਚੌਕ 'ਚ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਤਿੰਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਿਲ੍ਹਾ ਸਹਰਸਾ....
ਨਵੀਂ ਦਿੱਲੀ, 07 ਜਨਵਰੀ : ਇੱਕ ਪਾਸੇ ਭਾਜਪਾ ਨੇ ਆਗਾਮੀ ਲੋਕ ਸਭਾ ਚੋਣਾਂ ਲਈ 'ਇਸ ਵਾਰ 400 ਦਾ ਅੰਕੜਾ ਪਾਰ, ਤੀਜੀ ਵਾਰ ਮੋਦੀ ਸਰਕਾਰ' ਦੇ ਦਿੱਤੀ ਹੈ। ਇਸ ਦੇ ਨਾਲ ਹੀ ਵਿਰੋਧੀ ਗਠਜੋੜ ਆਈ.ਐਨ.ਡੀ.ਆਈ.ਏ. (I.N.D.I.A.) ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਭੰਬਲਭੂਸਾ ਹੈ। ਵਿਰੋਧੀ ਧੜਿਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਬੰਗਾਲ ਅਤੇ ਬਿਹਾਰ ਸਮੇਤ ਕਈ ਰਾਜਾਂ 'ਚ ਹੰਗਾਮਾ ਚੱਲ ਰਿਹਾ ਹੈ। ਆਓ ਜਾਣਦੇ ਹਾਂ ਕਿਸ ਰਾਜ ਵਿੱਚ ਵਿਰੋਧੀ ਪਾਰਟੀਆਂ ਦੀ ਸਿਰਦਰਦੀ ਹੈ। ਸੀਟਾਂ ਦੀ ਵੰਡ 'ਚ ਦੇਰੀ ਹੋਣ....
ਜੇਲ੍ਹ 'ਚ ਬੰਦ 'ਆਪ' MLA ਚੈਤਰ ਵਸਾਵਾ ਦੇ ਸਮਰਥਨ 'ਚ ਗੁਜਰਾਤ ਪਹੁੰਚੇ ਕੇਜਰੀਵਾਲ ਤੇ ਭਗਵੰਤ ਮਾਨ, ਕਿਹਾ- ਭਾਜਪਾ ਸਰਕਾਰ ਨੇ ਝੂਠੇ ਕੇਸ 'ਚ ਗ੍ਰਿਫਤਾਰ ਕੀਤਾ ਦੋਹਾਂ ਨੇਤਾਵਾਂ ਨੇ ਨੇਤਰੰਗ 'ਚ ਜਨਤਕ ਮੀਟਿੰਗ ਵੀ ਕੀਤੀ, ਸੋਮਵਾਰ ਨੂੰ ਜੇਲ 'ਚ ਵਸਾਵਾ ਨੂੰ ਮਿਲਣਗੇ ਆਦੀਵਾਸੀਆਂ ਅਤੇ ਗਰੀਬਾਂ ਦੀ ਲੜਾਈ ਲੜਨ ਲਈ ਭਾਜਪਾ ਸਰਕਾਰ ਨੇ ਵਸਾਵਾ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ, ਪਰ ਇਸ ਨਾਲ ਉਨਾਂ ਦਾ ਮਨੋਬਲ ਕਮਜ਼ੋਰ ਨਹੀਂ ਹੋਵੇਗਾ, ਉਹ ਹੋਰ ਮਜਬੂਤ ਹੋ ਕੇ ਬਾਹਰ ਆਉਣਗੇ - ਭਗਵੰਤ ਮਾਨ ਗੁਜਰਾਤ, 7 ਜਨਵਰੀ....
ਨਵੀਂ ਦਿੱਲੀ, 06 ਜਨਵਰੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ 14 ਜਨਵਰੀ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕਰਨਗੇ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਲੋਕ ਸਭਾ ਚੋਣਾਂ ਤੋਂ ਕਰੀਬ 4 ਮਹੀਨੇ ਪਹਿਲਾਂ ਨਿਕਲਣ ਵਾਲੀ ਇਹ ਯਾਤਰਾ 14 ਸੂਬਿਆਂ ਅਤੇ 85 ਜ਼ਿਲਿਆਂ ਨੂੰ ਕਵਰ ਕਰੇਗੀ। ਇਸ ਦੌਰਾਨ ਰਾਹੁਲ ਪੈਦਲ ਅਤੇ ਬੱਸ ਰਾਹੀਂ 6 ਹਜ਼ਾਰ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨਗੇ। ਇਹ ਮਣੀਪੁਰ ਤੋਂ ਸ਼ੁਰੂ ਹੋ ਕੇ ਨਾਗਾਲੈਂਡ, ਅਸਾਮ....
ਨਵੀਂ ਦਿੱਲੀ, 06 ਜਨਵਰੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਲੈਂਗਰੇਸ ਪੁਆਇੰਟ 1 ‘ਤੇ ਹੈਲੋ ਆਰਬਿਟ ‘ਚ ਆਪਣੇ ‘ਆਦਿਤਿਆ-ਐਲ1’ ਪੁਲਾੜ ਯਾਨ ਨੂੰ ਸਫਲਤਾਪੂਰਵਕ ਸਥਾਪਤ ਕਰ ਦਿੱਤਾ ਹੈ। ਆਦਿਤਿਆ L1 ਨੂੰ ਸੂਰਜ ਦਾ ਅਧਿਐਨ ਕਰਨ ਲਈ ਪਿਛਲੇ ਸਾਲ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ....
ਨਵੀਂ ਦਿੱਲੀ, 06 ਜਨਵਰੀ : ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਬਣਾਈ ਗਈ ਇੱਕ ਰਾਸ਼ਟਰ, ਇੱਕ ਚੋਣ ਕਮੇਟੀ ਵੱਲੋਂ ਦੇਸ਼ ‘ਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਮੌਜ਼ੂਦਾ ਕਾਨੂੰਨੀ-ਪ੍ਰਸ਼ਾਸ਼ਕੀ ਢਾਂਚੇ ‘ਚ ਕੁੱਝ ਬਦਲਾਅ ਕਰਨ ਲਈ ਲੋਕਾਂ ਤੋਂ ਸੁਝਾਓ ਮੰਗੇ ਹਨ, ਇਸ ਸਬੰਧੀ ਉੱਚ ਪੱਧਰੀ ਕਮੇਟੀ ਨੇ ਜਨਤਕ ਨੋਟਿਸ ਕਰਦਿਆਂ ਕਿਹਾ ਕਿ 15 ਜਨਵਰੀ ਤਕ ਪ੍ਰਾਪਤ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਨੋਟਿਸ ਵਿਚ ਕਿਹਾ ਗਿਆ ਹੈ ਕਿ ਸੁਝਾਅ ਕਮੇਟੀ ਦੀ ਵੈੱਬਸਾਈਟ ’ਤੇ ਦਿਤੇ ਜਾ ਸਕਦੇ ਹਨ ਜਾਂ ਈ....
ਮਹਾਬੂਬਨਗਰ, 06 ਜਨਵਰੀ : ਤੇਲੰਗਾਨਾ ਦੇ ਮਹਾਬੂਬਨਗਰ ‘ਚ ਬਾਲਾ ਨਗਰ ਚੌਂਕ ਵਿੱਚ ਇੱਕ ਤੇਜ਼ ਰਫਤਾਰ ਗੱਡੀ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਐਸਪੀ ਮਹਿਬੂਬਨਗਰ ਨੇ ਦੱਸਿਆ ਕਿ ਇਹ ਹਾਦਸਾ ਮਹਿਬੂਬਨਗਰ ਦੇ ਬਾਲਾਨਗਰ ਚੌਰਾਸਤੇ ਵਿੱਚ ਵਾਪਰਿਆ। ਤੇਜ਼ ਰਫਤਾਰ ਟਰੱਕ ਨੇ....