ਰਾਸ਼ਟਰੀ

ਦੇਸ਼ 'ਚ "ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨਹੀਂ ਹੈ, ਸਗੋਂ ਅੰਬਾਨੀ ਅਤੇ ਅਡਾਨੀ ਦੀ ਸਰਕਾਰ ਹੈ" : ਰਾਹੁਲ ਗਾਂਧੀ
ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇਸ਼ ਦੇ ਕਈ ਸੂਬਿਆਂ ‘ਚੋਂ ਲੰਘ ਕੇ ਦਿੱਲੀ ਪੁੱਜੇ ਹਨ। ਸ਼ਨੀਵਾਰ ਨੂੰ ਰਾਹੁਲ ਗਾਂਧੀ ਨੇ ਲਾਲ ਕਿਲੇ ‘ਤੇ ਪਹੁੰਚ ਕੇ ਦੇਸ਼ ਦੀ ਰਾਜਧਾਨੀ ‘ਚ ਆਪਣੀ ਯਾਤਰਾ ਦੀ ਸਮਾਪਤੀ ਕੀਤੀ। ਰਾਹੁਲ ਦੇ ਨਾਲ ਇੱਥੇ ਹਜ਼ਾਰਾਂ ਲੋਕਾਂ ਦੀ ਭੀੜ ਦਿਖਾਈ ਦਿੱਤੀ। ਰਾਹੁਲ ਗਾਂਧੀ ਦੇ ਨਾਲ ਦੱਖਣ ਤੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਹਨ। ਦਿੱਲੀ ਦੇ ਪ੍ਰਤੀਕ ਲਾਲ ਕਿਲ੍ਹੇ ਤੋਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ, ਰਾਹੁਲ ਗਾਂਧੀ....
‘ਜੋ ਪਿਆਰ ਮੈਨੂੰ ਉਨ੍ਹਾਂ ਤੋਂ ਮਿਲਿਆ ਹੈ, ਮੈਂ ਉਹੀ ਦੇਸ਼ ਨਾਲ ਵੰਡ ਰਿਹਾ ਹਾਂ : ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸਵੇਰੇ ਦਿੱਲੀ ‘ਚ ਦਾਖਲ ਹੋਈ ਅਤੇ ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਦਿੱਲੀ ਪਹੁੰਚਣ ਤੋਂ ਬਾਅਦ ਅਤੇ ਭਾਰਤ ਜੋੜੋ ਯਾਤਰਾ ਦੌਰਾਨ ਲਈ ਗਈ ਆਪਣੀ ਮਾਂ ਸੋਨੀਆ ਗਾਂਧੀ ਨਾਲ ਇੱਕ ਭਾਵੁਕ ਤਸਵੀਰ ਸਾਂਝੀ ਕੀਤੀ। ਯਾਤਰਾ ਦੇ ਦਿੱਲੀ ਪੁੱਜਣ ਤੋਂ ਬਾਅਦ ਸੋਨੀਆ ਗਾਂਧੀ ਸ਼ਨੀਵਾਰ ਨੂੰ ਦਿੱਲੀ ‘ਚ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ ਅਤੇ ਥੋੜ੍ਹੀ ਦੂਰ ਤੱਕ ਪੈਦਲ ਵੀ ਤੁਰੇ। ਤਸਵੀਰ ਵਿੱਚ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਜੱਫੀ ਪਾਉਂਦੇ ਨਜ਼ਰ ਆ....
ਦਿੱਲੀ ਵਿਖੇ ਭਾਰਤ ਜੋੜੋ ਯਾਤਰਾ ’ਚ ਨੇਤਰਹੀਣ ਵਿਦਿਆਰਥੀਆਂ ਵੱਲੋਂ ਲਿਆ ਹਿੱਸਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਧੀ ਦੀ ਭਾਰਤ ਜੋੜੋ ਯਾਤਰਾ ’ਚ ਅੱਜ ਦਿੱਲੀ ਵਿਖੇ ਨੇਤਰਹੀਣ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ, 20 ਦੇ ਕਰੀਬ ਨੇਤਰਹੀਣ ਵਿਦਿਆਰਥੀ ਬੈਨਰ ਲੈ ਕੇ ਅਪੋਲੋ ਹਸਪਤਾਲ ਦੇ ਰਸਤੇ ’ਤੇ ਇੱਕਠੇ ਹੋਏ ਅਤੇ ਨਫਰਤ ਛੱਡੋ, ਭਾਰਤ ਜੋੜੋ ਦੇ ਨਾਅਰੇ ਲਗਾ ਰਹੇਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਇੱਕ ਵਿਦਿਆਰਥੀ ਸਾਰਾਂਸ਼ ਨੇ ਕਿਹੇਾ ਕਿ ਉਹ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਵਿਰੋਧ ਵਿੱਚ ਯਾਤਰਾ ’ਚ ਹਿੱਸਾ ਲੈ ਰਹੇ ਹਨ। ਉਨ੍ਹਾਂ....
ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਸਦਨ 29 ਦਸੰਬਰ ਤੱਕ ਚੱਲਣਾ ਸੀ
ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਸਾਂਸਦ ਸੋਨੀਆ ਗਾਂਧੀ ਅਤੇ ਹੋਰ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸਰਦ ਰੁੱਤ ਸੈਸ਼ਨ ਦੀ ਸਮਾਪਤੀ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ 'ਚ ਰਿਵਾਇਤੀ ਬੈਠਕ 'ਚ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਕਾਂਗਰਸ ਦੀ ਸੰਸਦ ਮੈਂਬਰ ਸੋਨੀਆ ਗਾਂਧੀ, ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਪ੍ਰਮੁੱਖ ਆਗੂ ਸ਼ਾਮਲ ਸਨ। ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨ ਦਾ ਐਲਾਨ ਕਰਨ ਤੋਂ....
ਕਾਰ 50 ਫੁੱਟ ਡੂੰਘੀ ਖੱਡ ‘ਚ ਡਿੱਗੀ, ਚਾਰ ਦੀ ਮੌਤ, ਚਾਰ ਜ਼ਖਮੀ
ਕਬੀਰਧਾਮ, 23 ਦਸੰਬਰ : ਛੱਤੀਸਗੜ੍ਹ ਦੇ ਕਬੀਰਧਾਮ (ਕਵਰਧਾ) ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਦਕਿ ਚਾਰ ਹੋਰ ਲੋਕ ਜ਼ਖਮੀ ਹਨ। ਹਾਦਸਾ ਕਾਰ 50 ਫੁੱਟ ਡੂੰਘੀ ਖੱਡ ‘ਚ ਡਿੱਗਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਕਾਰ ਸਵਾਰ ਪ੍ਰਯਾਗਰਾਜ ਤੋਂ ਰਾਏਪੁਰ ਪਰਤ ਰਹੇ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਾਦਸਾ ਦੇਰ ਰਾਤ ਜਾਂ ਤੜਕੇ ਵਾਪਰਿਆ ਹੋਵੇਗਾ। ਸੂਚਨਾ ਮਿਲਣ ‘ਤੇ ਪੁਲਿਸ....
ਸਿੱਕਮ ਦੇ ਜ਼ੇਮਾ ਵਿੱਚ ਆਰਮੀ ਟਰੱਕ ਨਾਲ ਵਾਪਰਿਆ ਹਾਦਸਾ, 16 ਜਵਾਨ ਸ਼ਹੀਦ
ਉੱਤਰੀ ਸਿੱਕਮ, 23 ਦਸੰਬਰ : ਉੱਤਰੀ ਸਿੱਕਮ ਦੇ ਜ਼ੇਮਾ ਵਿੱਚ ਇੱਕ ਤੇਜ਼ ਮੋੜ ਲੈਂਦੇ ਸਮੇਂ ਟਰੱਕ ਫਿਸਲ ਗਿਆ ਜਿਸ ਕਾਰਨ 16 ਜਵਾਨਾਂ ਦੀ ਮੌਤ ਹੋ ਗਈ। ਇਹ ਟਰੱਕ ਤਿੰਨ ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ ਜੋ ਸਵੇਰੇ ਚੱਟੇਨ ਤੋਂ ਥੰਗੂ ਵੱਲ ਵਧਿਆ ਸੀ। ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਦੇ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ 13 ਸਿਪਾਹੀਆਂ ਸਮੇਤ 16 ਜਵਾਨਾਂ ਦੀ ਸ਼ੁੱਕਰਵਾਰ ਨੂੰ ਇੱਕ ਹਾਦਸੇ ਵਿੱਚ ਮੌਤ ਹੋ ਗਈ ਕਿਉਂਕਿ ਉਹ ਟਰੱਕ ਇੱਕ ਢਲਾਣ ਤੋਂ ਹੇਠਾਂ ਫਿਸਲ ਗਿਆ ਅਤੇ ਖੱਡ....
ਦੇਸ਼ ਦੇ ਸਾਰੇ ਸਕੂਲ ਸਿੱਖਿਆ ਬੋਰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਪੜ੍ਹਾਉਣ : ਰਾਘਵ ਚੱਢਾ
- ਰਾਘਵ ਚੱਢਾ ਨੇ ਸੰਸਦ ਵਿੱਚ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਮੰਗ ਉਠਾਈ - ਰਾਘਵ ਚੱਢਾ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸੌਂਪਿਆ ਮੰਗ ਪੱਤਰ - ਇਸ ਨਾਲ ਬੱਚਿਆਂ ਨੂੰ ਨਾ ਸਿਰਫ ਗੁਰੂ ਸਾਹਿਬ ਜੀ ਦੀ ਬਹਾਦਰੀ ਦੀ ਗਾਥਾ ਦਾ ਪਤਾ ਲੱਗੇਗਾ, ਸਗੋਂ ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੋਵੇਗੀ - ਰਾਘਵ ਚੱਢਾ ਨਵੀਂ ਦਿੱਲੀ, 23 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਹਰ....
ਕੋਰੋਨਾ ਦੀ ਸਥਿਤੀ ਬਾਰੇ ਪੀ.ਐਮ. ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਮਾਸਕ ਪਾਉਣ ਅਤੇ ਟੈਸਟਿੰਗ ਵਧਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ, 22 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਵਿਡ-19 ਨਾਲ ਸਬੰਧਤ ਸਥਿਤੀ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਨਤਕ ਥਾਵਾਂ 'ਤੇ ਮਾਸਕ ਪਹਿਨਣ, ਟੈਸਟਿੰਗ ਅਤੇ ਜੀਨੋਮਿਕ ਕ੍ਰਮ ਨੂੰ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅੱਗੇ....
ਭਾਰਤ ਜੋੜੋ ਯਾਤਰਾ ਤੋਂ ਡਰੀ ਬੀਜੇਪੀ, ਯਾਤਰਾ ਰੋਕਣ ਲਈ ਕੋਰੋਨਾ ਫੈਲਣ ਦਾ ਬਣਾਇਆ ਜਾ ਰਿਹਾ ਬਹਾਨਾ : ਰਾਹੁਲ ਗਾਂਧੀ
ਨੂਹ (ਹਰਿਆਣਾ), 22 ਦਸੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ 'ਭਾਰਤ ਜੋੜੋ ਯਾਤਰਾ' ਨੂੰ ਰੋਕਣ ਲਈ 'ਬਹਾਨੇ' ਲੱਭ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੀਨ ਸਮੇਤ ਕੁਝ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਨਿਯਮਾਂ ਦੀ ਪਾਲਣਾ ਸੰਭਵ ਨਹੀਂ ਹੈ, ਤਾਂ ਉਹ ‘ਭਾਰਤ ਜੋੜੋ ਯਾਤਰਾ’ ਨੂੰ ਮੁਅੱਤਲ ਕਰਨ ਬਾਰੇ ਵਿਚਾਰ ਕਰਨ। ਹਰਿਆਣਾ ਦੇ ਨੂਹ....
ਦੇਸ਼ ਵਿਰੋਧੀ ਮੁਹਿੰਮ ਚਲਾਉਣ ਦੇ ਦੋਸ਼ 'ਚ 104 ਯੂਟਿਊਬ ਚੈਨਲ, ਪੰਜ ਟਵਿੱਟਰ ਐਕਾਊਂਟ 'ਤੇ ਕੀਤੀ ਕਨੂੰਨੀ ਕਾਰਵਾਈ : ਠਾਕੁਰ
ਨਵੀਂ ਦਿੱਲੀ, ,22 ਦਸੰਬਰ : ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਦੇਸ਼ ਵਿਰੋਧੀ ਮੁਹਿੰਮ ਚਲਾਉਣ ਅਤੇ ਸਮਾਜ ਅੰਦਰ ਭਰਮ ਅਤੇ ਡਰ ਫ਼ੈਲਾਉਣ ਦੇ ਦੋਸ਼ ਵਿਚ 104 ਯੂਟਿਊਬ ਚੈਨਲਾਂ ਦੇ ਨਾਲ-ਨਾਲ ਪੰਜ ਟਵਿੱਟਰ ਐਕਾਊਂਟ ਅਤੇ ਛੇ ਵੈੱਬਸਾਈਟਾਂ 'ਤੇ ਆਈ.ਟੀ. ਐਕਟ ਤਹਿਤ ਕਨੂੰਨੀ ਕਾਰਵਾਈ ਕੀਤੀ ਗਈ ਹੈ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਉੱਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ....
ਕੋਰੋਨਾ ਬੀਐਫ-7 ਵੈਰੀਏਂਟ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਪੂਰੀ ਤਰ੍ਹਾਂ ਤਿਆਰ : ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 22 ਦਸੰਬਰ : ਦੁਬਾਰਾ ਫਿਰ ਤੋਂ ਕੋਰੋਨਾ ਨੇ ਵਧ ਰਹੇ ਪ੍ਰਭਾਵ ਬਾਰੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਹੁਣ ਤੱਕ ਬੀਐਫ-7 ਵੈਰੀਏਂਟ ਦਾ ਦਿੱਲੀ ਵਿੱਚ ਇੱਕ ਵੀ ਕੇਸ ਨਹੀਂ ਹੈ, ਉਨ੍ਹਾਂ ਕਿਹਾ ਕਿ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅਗਰ ਕੋਰੋਨਾ ਦਾ ਪ੍ਰਭਾਵ ਪਹਿਲਾਂ ਦੀ ਤਰ੍ਹਾਂ ਵਧਦਾ ਹੈ ਤਾਂ ਇਸ ਵਾਰ ਆਕਸੀਜਨ ਦੀ ਕਮੀਂ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਨਾ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।....
ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਅਨੁਸੂਚਿਤ ਜਨ-ਜਾਤੀ ਬਿੱਲ ਬਾਰੇ ਕੀਤੀ ਚਰਚਾ
ਨਵੀਂ ਦਿੱਲੀ, 22 ਦਸੰਬਰ : ਸਰਦ ਰੁੱਤ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗਰੀਬ ਲੋਕਾਂ ਦਾ ਮੁੱਦਾ ਚੁੱਕ ਦਿਆਂ ਕਿਹਾ ਕਿ ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੇ ਲੋਕਾਂ ਕੋਲ ਘਰ ਨਹੀਂ ਹੁੰਦੇ, ਪਰ ਇਹ ਲੋਕ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਖੁਦ ਕਾਨਿਆਂ ਨਾਲ ਬਣਾਉਂਦੇ ਹਨ, ਜੋ ਕਿਸੇ ਤਰੀਕੇ ਨਾਲ ਜਾਂ ਅੱਗ ਲੱਗਣ ਕਰਕੇ ਸੜ ਜਾਂਦੇ ਹਨ। ਉਹਨਾਂ ਨੇ ਸਦਨ ਵਿਚ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਦੂਜੀ ਸੋਧ) ਬਿੱਲ, 2022 ਬਾਰੇ ਗੱਲ ਕੀਤੀ ਤੇ ਕਿਹਾ ਕਿ ਇਸ ਬਿੱਲ....
ਕੋਰੋਨਾ ਟੀਕੇ ਦੀ ਲੋੜ ਨਹੀਂ ਪਵੇਗੀ, ਸਿਰਫ਼ ਨੱਕ 'ਚ ਇੱਕ ਬੂੰਦ ਪਾ ਦਿਓ ਤਾਂ ਫਾਇਦਾ ਹੋਵੇਗਾ : ਕੇਂਦਰੀ ਮੰਤਰੀ ਮੰਡਾਵੀਆ
ਨਵੀਂ ਦਿੱਲੀ, 22 ਦਸੰਬਰ : ਚੀਨ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਚੀਨ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਵਾਰ ਭਾਰਤ ਸਰਕਾਰ ਪਹਿਲਾਂ ਹੀ ਅਲਰਟ ਮੋਡ 'ਤੇ ਆ ਗਈ ਹੈ। ਬੁੱਧਵਾਰ ਤੋਂ ਕੇਂਦਰ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਵੀ ਨਵੀਂ ਨੇਜਲ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਦਿੱਤੀ। ਮਨਸੁਖ ਮੰਡਾਵੀਆ ਨੇ ਰਾਜ ਸਭਾ ਵਿੱਚ ਦੱਸਿਆ ਕਿ ਅੱਜ....
Omicron BF.7 ਦਾ ਪਹਿਲਾ ਕੇਸ ਗੁਜਰਾਤ 'ਚ ਮਿਲਿਆ, ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਦਾ ਹੋਵੇਗਾ ਕੋਰੋਨਾ ਟੈਸਟ
ਅਹਿਮਦਾਬਾਦ, 22 ਦਸੰਬਰ : ਕੁਝ ਦੇਸ਼ਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ, ਗੁਜਰਾਤ ਦੇ ਸਿਹਤ ਮੰਤਰੀ ਹਰੀਸ਼ੀਕੇਸ਼ ਪਟੇਲ ਨੇ ਬੁੱਧਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਵਿਡ -19 ਲਈ ਦੂਜੇ ਦੇਸ਼ਾਂ ਤੋਂ ਰਾਜ ਵਿੱਚ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨਾ "ਲਾਜ਼ਮੀ" ਬਣਾਉਣ। ਰਾਜ ਨੂੰ ਪਹਿਲਾਂ ਹੀ ਓਮਿਕਰੋਨ ਦੇ BF.7 ਸਬ-ਵੇਰੀਐਂਟ ਦੇ ਘੱਟੋ-ਘੱਟ ਦੋ ਕੇਸ ਮਿਲ ਚੁੱਕੇ ਹਨ ਜੋ ਚੀਨ ਵਿੱਚ ਫੈਲ ਚੁੱਕੇ ਹਨ। ਸਤੰਬਰ ਅਤੇ ਨਵੰਬਰ ਮਹੀਨੇ ਵਿੱਚ ਅਹਿਮਦਾਬਾਦ ਅਤੇ ਵਡੋਦਰਾ ਵਿੱਚ....
ਏਸ਼ੀਆਈ ਦੇਸ਼ਾਂ ਰਾਹੀਂ ਚੀਨ ਤੋਂ ਭਾਰਤ ਤੱਕ ਦੀਆਂ ਉਡਾਣਾਂ 'ਤੇ ਲੱਗੇ ਪਾਬੰਦੀ : ਰਾਘਵ ਚੱਢਾ
ਨਵੀਂ ਦਿੱਲੀ, 22 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ 'ਰੂਲਜ਼ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ' ਦੇ ਨਿਯਮ 267 ਦੇ ਤਹਿਤ ਸਦਨ ਦੀ ਮੁਅੱਤਲੀ ਦਾ ਨੋਟਿਸ ਦਿੱਤਾ ਅਤੇ ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਭਾਰਤ ਉੱਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਏਸ਼ੀਆਈ ਦੇਸ਼ਾਂ ਰਾਹੀਂ ਚੀਨ ਤੋਂ ਭਾਰਤ ਤੱਕ ਦੀਆਂ ਉਡਾਣਾਂ 'ਤੇ ਵੀ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ....