ਰਾਸ਼ਟਰੀ

ਫਾਸਟਟੈਗ ਤੋਂ ਟੋਲ ਲੈਣ ਦਾ ਸਿਸਟਮ ਜਲਦੀ ਹੋ ਸਕਦਾ ਦੇਸ਼ ’ਚ ਖ਼ਤਮ, ਜਲਦ ਲਾਗੂ ਹੋ ਸਕਦਾ ਨਵਾਂ ਤਰੀਕਾ
ਨਵੀਂ ਦਿੱਲੀ, 01 ਜਨਵਰੀ : ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਜਲਦ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਸ਼ ਦੇ ਹਰ ਰਾਸ਼ਟਰੀ ਰਾਜਮਾਰਗ ‘ਤੇ ਫਾਸਟੈਗ ਤੋਂ ਟੋਲ ਟੈਕਸ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇਸ ਲਈ ਇਕ ਨਵਾਂ ਤੇ ਆਸਾਨ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸਰਕਾਰ ਕੈਮਰਾ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਲਾਗੂ ਕਰ ਸਕਦੀ ਹੈ ਜਿਸ ਤਹਿਤ ਗੱਡੀਆਂ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਢੇ ਜਾਣਗੇ।....
ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ : ਯੋਗੀ ਸਰਕਾਰ
ਅਯੁਧਿਆ, 01 ਜਨਵਰੀ : ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਮੰਦਰ ਨਿਰਮਾਣ ਦਾ ਅੱਧ ਤੋਂ ਜਿਆਦਾ ਕੰਮ ਮੌਜ਼ੂਦਾ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ। ਉਮੀਦ ਹੈ ਕਿ 2024 ਦੀਆਂ ਲੋੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਵਿੱਚ ਰਾਮਲੱਲਾ ਵਿਰਾਜ਼ਮਾਨ ਹੋ ਜਾਣਗੇ। ਇੱਧਰ ਜਿੱਥੇ ਮੰਦਰ ਰਾਮ ਮੰਦਰ ਦੁਨੀਆਂ ਭਰ ਵਿੱਚ ਆਸਥਾ ਦਾ ਕੇਂਦਰ ਬਣੇਗਾ, ਉੱਥੇ ਦੂਜੇ ਪਾਸੇ ਯੂਪੀ ਦੀ ਯੋਗੀ ਸਰਕਾਰ ਵੱਲੋਂ ਵਿਸ਼ਵ ਦੇ ਅਧਿਆਤਮਕ ਕੇਂਦਰ ਦੇ ਨਕਸੇ ਵਜੋਂ ਪਹਿਚਾਣ ਦਿਵਾਉਣ ਲਈ....
ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧ ਦੀਆਂ 31,000 ਸ਼ਿਕਾਇਤਾਂ ਮਿਲੀਆਂ, ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ ।
ਨਵੀਂ ਦਿੱਲੀ, 1 ਜਨਵਰੀ : 2022 ਵਿੱਚ, ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਲਗਭਗ 31,000 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ 2014 ਤੋਂ ਬਾਅਦ ਸਭ ਤੋਂ ਵੱਧ ਹਨ। ਕਮਿਸ਼ਨ ਨੂੰ 2022 ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਪੈਨਲ ਨੂੰ 33,906 ਸ਼ਿਕਾਇਤਾਂ ਮਿਲੀਆਂ ਸਨ। 2021 ਵਿੱਚ, ਕਮਿਸ਼ਨ ਨੂੰ 30,864 ਸ਼ਿਕਾਇਤਾਂ ਮਿਲੀਆਂ ਸਨ, ਜਦੋਂ ਕਿ 2022 ਵਿੱਚ ਇਹ ਗਿਣਤੀ ਮਾਮੂਲੀ ਵਧ ਕੇ 30,957 ਹੋ ਗਈ ਸੀ। ਪੀਟੀਆਈ ਦੁਆਰਾ....
ਦਿੱਲੀ ’ਚ ਰੂਹ ਕਬਾਊ ਘਟਨਾਂ, ਕਾਰ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸਕੇ ਲੈ ਗਏ , ਦਰਦਨਾਕ ਮੌਤ
ਨਵੀਂ ਦਿੱਲੀ, 01 ਜਨਵਰੀ : ਦੇਸ਼ ਦੀ ਰਾਜਧਾਨੀ ਵਿੱਚ ਇੱਕ ਰੂਹ ਕਬਾ ਦੇਣ ਵਾਲੀ ਘਟਨਾਂ ਸਾਹਮਣੇ ਆਈ ਹੈ, ਕਿ ਬੀਤੀ ਰਾਤ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਕਾਰ ਸਵਾਰ 5 ਲੜਕੇ ਸਕੂਟੀ ’ਤੇ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ, ਜਿਸ ਕਾਰਨ ਲੜਕੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਿੱਲੀ ਪੁਲਿਸ ਦੇ ਬਾਹਰੀ ਜਿਲ੍ਹੇ ਦੇ ਡੀ.ਸੀ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਨੀਵਾਰ-ਐਤਵਾਰ ਦੀ ਦੁਪਹਿਰ ਕਰੀਬ 3 ਵਜੇ ਕਾਂਝਵਾਲਾ ਇਲਾਕੇ ‘ਚ ਪੀ.ਸੀ.ਆਰ. ਨੂੰ....
ਭਾਰਤ 'ਚ XBB.1.5 ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ
ਨਵੀਂ ਦਿੱਲੀ, 1 ਜਨਵਰੀ : ਕੋਰੋਨਾ ਕਾਰਨ ਵਿਗੜਦੇ ਹਾਲਾਤ ਦਰਮਿਆਨ Omicron ਦਾ ਇਕ ਨਵਾਂ ਸਬ-ਵੇਰੀਐਂਟ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਓਮੀਕ੍ਰੋਨ ਦੇ XBB.1.5 ਵੇਰੀਐਂਟ ਨੇ ਅਮਰੀਕਾ ਵਿੱਚ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ। ਇਸ ਸਬ-ਵੇਰੀਐਂਟ ਨੂੰ ਇਸ ਸਮੇਂ ਅਮਰੀਕਾ 'ਚ 40 ਫ਼ੀਸਦੀ ਤੋਂ ਵੱਧ ਕੋਰੋਨਾ ਮਾਮਲਿਆਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਵੇਰੀਐਂਟ ਕਾਰਨ....
ਭਾਰਤ-ਪਾਕਿਸਤਾਨ ਨੇ ਸਾਂਝੀ ਕੀਤੀ ਪਰਮਾਣੂ ਟਿਕਾਣਿਆਂ ਦੀ ਸੂਚੀ, ਜੰਗ ਛਿੜਨ 'ਤੇ ਇਨ੍ਹਾਂ ਇਲਾਕਿਆਂ 'ਤੇ ਨਹੀਂ ਕਰ ਸਕਣਗੇ ਹਮਲਾ
ਨਵੀਂ ਦਿੱਲੀ, (ਏਜੰਸੀ) 1 ਜਨਵਰੀ : ਭਾਰਤ ਪਾਕਿਸਤਾਨ ਪਰਮਾਣੂ ਬੇਸ ਪਾਕਿਸਤਾਨ ਅਤੇ ਭਾਰਤ ਨੇ ਐਤਵਾਰ ਨੂੰ ਇੱਕ ਦੂਜੇ ਨੂੰ ਆਪਣੇ ਪਰਮਾਣੂ ਟਿਕਾਣਿਆਂ ਦੀ ਸੂਚੀ ਸੌਂਪੀ ਹੈ ਜਿਨ੍ਹਾਂ ਉੱਤੇ ਦੁਸ਼ਮਣੀ ਵਧਣ ਦੀ ਸੂਰਤ ਵਿੱਚ ਹਮਲਾ ਨਹੀਂ ਕੀਤਾ ਜਾ ਸਕਦਾ ਹੈ। ਦੋਵੇਂ ਗੁਆਂਢੀ ਦੇਸ਼ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਅਜਿਹਾ ਕਰਦੇ ਆ ਰਹੇ ਹਨ। ਇਸ ਦੇ ਪਿੱਛੇ ਦੋਵਾਂ ਦੇਸ਼ਾਂ ਵਿਚਾਲੇ ਇਕ ਸਮਝੌਤਾ ਹੈ, ਜਿਸ ਤਹਿਤ ਦੋਵਾਂ ਨੂੰ ਇਹ ਸੂਚੀ ਦੇਣੀ ਹੈ। ਦੱਸ ਦੇਈਏ ਕਿ 31 ਦਸੰਬਰ 1988 ਨੂੰ ਹੋਏ ਇਕ ਸਮਝੌਤੇ....
ਚੀਨ ਬੁੱਧ ਧਰਮ ਨੂੰ ਨਿਸ਼ਾਨਾ ਬਣਾਉਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ , ਪਰ ਇਹ ਸਫਲ ਨਹੀਂ ਹੋਵੇਗਾ : ਦਲਾਈ ਲਾਮਾ
ਬੋਧ ਗਯਾ (ਏਐਨਆਈ), 1 ਜਨਵਰੀ : ਬੁੱਧ ਧਰਮ ਨੂੰ ਖਤਮ ਕਰਨ ਲਈ ਚੀਨ ਦੀਆਂ ਚਾਲਾਂ 'ਤੇ ਤਿੱਖਾ ਹਮਲਾ ਕਰਦੇ ਹੋਏ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਚੀਨ ਬੁੱਧ ਧਰਮ ਨੂੰ ਨਿਸ਼ਾਨਾ ਬਣਾਉਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ , ਪਰ ਇਹ ਸਫਲ ਨਹੀਂ ਹੋਵੇਗਾ। ਸ਼ਨੀਵਾਰ ਨੂੰ ਬੋਧ ਗਯਾ ਦੇ ਕਾਲਚੱਕਰ ਮੈਦਾਨ 'ਚ ਤੀਜੇ ਅਤੇ ਆਖਰੀ ਦਿਨ ਦੇ ਅਧਿਆਪਨ ਪ੍ਰੋਗਰਾਮ 'ਚ ਬੋਲਦਿਆਂ ਤਿੱਬਤੀ ਅਧਿਆਤਮਿਕ ਨੇਤਾ ਨੇ ਚੀਨ 'ਤੇ ਦੋਸ਼ ਲਗਾਇਆ ਕਿ ਉਹ ਬੁੱਧ ਧਰਮ ਨੂੰ ਜ਼ਹਿਰੀਲਾ ਸਮਝਦਾ ਹੈ ਅਤੇ ਉਸ....
ਸ਼ੋਸ਼ਣ ਦੇ ਲੱਗੇ ਇਲਜਾਮਾਂ ਤੋਂ ਬਾਅਦ ਹਰਿਆਣਾ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤਾ ਅਸਤੀਫਾ
ਹਰਿਆਣਾ,1 ਜਨਵਰੀ : ਮਹਿਲਾ ਕੋਚ ਵੱਲੋਂ ਜਿਣਸੀ ਸ਼ੋਸ਼ਣ ਦੇ ਲੱਗੇ ਇਲਜਾਮਾਂ ਅਤੇ ਚੰਡੀਗੜ੍ਹ ਵਿੱਚ ਐਫ.ਆਈ.ਆਰ ਦਰਜ ਹੋਣ ਤੋਂ ਬਾਅਦ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਖੇਡ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਹੈ। ਸੰਦੀਪ ਸਿੰਘ ਦਾ ਕਹਿਣਾ ਹੈ ਕਿ ਮੈਂ ਖੇਡ ਵਿਭਾਗ ਦੇ ਜੂਨੀਅਰ ਕੋਚ ਵੱਲੋਂ ਲਗਾਏ ਗਏ ਝੂਠੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣਾ ਚਾਹੁੰਦਾ ਹਾਂ। ਜਾਂਚ ਰਿਪੋਰਟ ਆਉਣ ਤੱਕ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਰਿਹਾ ਹਾਂ। ਉਹ ਅਸਤੀਫਾ ਇਸ ਲਈ ਦੇ ਰਹੇ ਹਨ ਤਾਂ ਕਿ ਨਿਰਪੱਖ....
ਕੋਈ ਵੀ ਭਾਰਤ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਕਰ ਸਕਦਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਨਵੀਂ ਦਿੱਲੀ : ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਈ ਵੀ ਭਾਰਤ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਕਰ ਸਕਦਾ। ਮੈਂ ਭਾਰਤ-ਚੀਨ ਸਰਹੱਦ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹਾਂ। ਸਾਡੇ ITBP ਦੇ ਜਵਾਨ ਸਰਹੱਦ 'ਤੇ ਗਸ਼ਤ ਕਰ ਰਹੇ ਹਨ ਅਤੇ ਸਾਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। ਕੋਈ ਵੀ ਸਾਡੀ ਜ਼ਮੀਨ 'ਤੇ ਇਕ ਇੰਚ ਵੀ ਕਬਜ਼ਾ ਕਰਨ ਦੀ ਹਿੰਮਤ ਨਹੀਂ ਕਰਦਾ ਜਦੋਂ ਤੱਕ ਉਹ ਉਥੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਤਵਾਂਗ....
ਆਰਐਸਐਸ ਅਤੇ ਭਾਜਪਾ ਨੂੰ ਉਹ ਆਪਣਾ ਗੁਰੂ ਮੰਨਦੇ ਹਨ : ਰਾਹੁਲ ਗਾਂਧੀ
"ਜੇਕਰ ਉਹ ਬੀਜੇਪੀ ਨੂੰ ਆਪਣਾ ਗੁਰੂ ਮੰਨਦੇ ਹਨ ਤਾਂ ਉਨ੍ਹਾਂ ਨੂੰ ਨਾਗਪੁਰ ਜਾਣਾ ਚਾਹੀਦਾ ਹੈ: ਮੁੱਖ ਮੰਤਰੀ ਸਰਮਾ ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਉਹ ਆਰਐਸਐਸ ਅਤੇ ਭਾਜਪਾ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਉਹ ਉਨ੍ਹਾਂ ਨੂੰ ਚੰਗੀ ਸਿਖਲਾਈ ਦੇ ਰਹੇ ਹਨ। ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਭਾਜਪਾ ਨੇ ਜਵਾਬੀ ਕਾਰਵਾਈ ਕੀਤੀ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ਨੂੰ ਜਵਾਬ....
ਅਹਿਮਦਾਬਾਦ-ਮੁੰਬਈ ਹਾਈਵੇ ’ਤੇ ਟੱਕਰ ’ਚ 9 ਲੋਕਾਂ ਦੀ ਮੌਤ, ਬੱਸ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ
ਅਹਿਮਦਾਬਾਦ : ਗੁਜਰਾਤ ਦੇ ਨਵਸਾਰੀ ਤੋਂ ਲੰਘ ਰਹੇ ਅਹਿਮਦਾਬਾਦ - ਮੁੰਬਈ ਹਾਈਵੇ ’ ਤੇ ਸ਼ਨਿਚਰਵਾਰ ਸਵੇਰੇ ਚਾਰ ਵਜੇ ਲਗਜ਼ਰੀ ਬੱਸ ਤੇ ਐੱਸਯੂਵੀ ਵਿਚਾਲੇ ਟੱਕਰ ’ ਚ 9 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ । ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ’ ਤੇ ਦੁੱਖ ਪ੍ਰਗਟ ਕੀਤਾ ਹੈ । ਪ੍ਰਧਾਨ ਮੰਤਰੀ ਰਾਹਤ ਕੋਸ਼ ’ ਚੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ ਦੋ - ਦੋ ਲੱਖ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ....
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਦੀ 100% ਹਾਜ਼ਰੀ, ਰਿਪੋਰਟ ਕਾਰਡ ਜਾਰੀ ਕੀਤਾ
- ਵਿਕਰਮਜੀਤ ਸਿੰਘ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਆਪਣੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਜਾਰੀ ਕੀਤਾ ਨਵੀਂ ਦਿੱਲੀ, 31 ਦਸੰਬਰ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਅੱਜ ਸੰਸਦ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਵਿੱਚ ਕਾਰਗੁਜ਼ਾਰੀ ਬਾਰੇ ਆਪਣਾ ਰਿਪੋਰਟ ਕਾਰਡ ਜਾਰੀ ਕੀਤਾ। ਪੂਰੇ ਸੈਸ਼ਨ ਦੌਰਾਨ ਉਸਦੀ 100% ਹਾਜ਼ਰੀ ਸੀ, ਜਦੋਂ ਕਿ ਉਨ੍ਹਾਂ ਦੁਆਰਾ ਉਠਾਏ ਗਏ ਤਾਰਾਬੱਧ ਸਵਾਲ 3 ਸਨ ਅਤੇ ਤਾਰਾ ਰਹਿਤ ਸਵਾਲ 19 ਸਨ। ਪੰਜਾਬ ਨਾਲ ਸਬੰਧਤ ਅਤੇ ਆਮ ਆਦਮੀ ਨੂੰ ਪ੍ਰਭਾਵਿਤ ਕਰਨ....
ਅਗਲੇ ਚਾਰ-ਪੰਜ ਦਿਨਾਂ ਵਿੱਚ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ : ਮੌਸਮ ਵਿਭਾਗ
ਨਵੀਂ ਦਿੱਲੀ, 31 ਦਸੰਬਰ : ਦੇਸ਼ ਭਰ 'ਚ ਕੜਾਕੇ ਦੀ ਠੰਡ ਜਾਰੀ ਹੈ। ਨਵੇਂ ਸਾਲ ਵਿੱਚ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਚਾਰ-ਪੰਜ ਦਿਨਾਂ ਵਿੱਚ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ। ਕਸ਼ਮੀਰ ਤੋਂ ਰਾਜਸਥਾਨ ਤੱਕ ਪੂਰੇ ਉੱਤਰੀ ਭਾਰਤ ਵਿੱਚ ਬਰਫ਼ਬਾਰੀ, ਮੀਂਹ ਅਤੇ ਸੰਘਣੀ ਧੁੰਦ ਹੋ ਸਕਦੀ ਹੈ। ਅੱਜ ਯੂਪੀ, ਉੱਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।ਕਸ਼ਮੀਰ....
ਜ਼ਹਿਰੀਲੀ ਸ਼ਰਾਬ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਦਵਾਰਕਾ ਤੋਂ ਕੀਤਾ ਗ੍ਰਿਫਤਾਰ
ਨਵੀਂ ਦਿੱਲੀ, 31 ਦਸੰਬਰ : ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 80 ਜਣਿਆਂ ਦੀ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਦਵਾਰਕਾ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ | ਮੁਲਜ਼ਮ ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਰਾਮਬਾਬੂ ਮਹਿਤੋ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ 7 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 80 ਜਣਿਆਂ ਦੀ ਮੌਤ ਤੋਂ ਬਾਅਦ....
ਕਾਂਗਰਸੀ ਆਗੂਆਂ ਤੇ ਪੁਲਿਸ ਦੀ ਹੋਈ ਮੀਟਿੰਗ, ਵਧਾਈ ਜਾਵੇਗੀ ਰਾਹੁਲ ਗਾਂਧੀ ਦੀ ਸੁਰੱਖਿਆ
ਨਵੀਂ ਦਿੱਲੀ, 31 ਦਸੰਬਰ : ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੁਤਾਹੀ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਪੁਲਿਸ 3 ਜਨਵਰੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲਈ ਹੋਰ ਠੋਸ ਪ੍ਰਬੰਧ ਕਰੇਗੀ। ਇਸ ਸਬੰਧੀ ਦਿੱਲੀ ਪੁਲਿਸ ਅਤੇ ਕਾਂਗਰਸੀ ਆਗੂਆਂ ਦੀ ਮੀਟਿੰਗ ਕਈ ਘੰਟੇ ਚੱਲੀ। ਮੀਟਿੰਗ ਵਿੱਚ ਦਿੱਲੀ ਪੁਲਿਸ ਦੇ ਸੁਰੱਖਿਆ ਵਿੰਗ ਦੇ ਅਧਿਕਾਰੀਆਂ ਤੋਂ ਇਲਾਵਾ ਟਰੈਫਿਕ ਪੁਲਿਸ ਅਤੇ ਸਥਾਨਕ ਪੁਲਿਸ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸਦੇ ਨਾਲ ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਚੌਧਰੀ ਅਤੇ ਕਾਂਗਰਸ ਮੀਡੀਆ....