ਨਵੀਂ ਦਿੱਲੀ, 24 ਮਾਰਚ : ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਮਹਿੰਗਾਈ ਭੱਤਾ 38 ਫੀਸਦੀ ਤੋਂ ਵਧਾ ਕੇ 42 ਫੀਸਦੀ ਕਰ ਦਿੱਤਾ ਗਿਆ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਇੱਕ ਕਰੋੜ ਤੋਂ ਵੱਧ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ....
ਰਾਸ਼ਟਰੀ
"ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ : ਰਾਹੁਲ ਗਾਂਧੀ. ਸਿਆਸੀ ਲੜਾਈ ਜਾਰੀ ਰਹੇਗੀ : ਕਾਂਗਰਸ ਨਵੀਂ ਦਿੱਲੀ, 24 ਮਾਰਚ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਉਹ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਸਨ। ਇਸ ਦੀ ਜਾਣਕਾਰੀ ਲੋਕ ਸਭਾ ਸਕੱਤਰੇਤ ਤੋਂ ਪੱਤਰ ਜਾਰੀ ਕਰ ਕੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮਾਣਹਾਨੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। 2019 ਵਿੱਚ, ਰਾਹੁਲ....
ਨਵੀਂ ਦਿੱਲੀ, 24 ਮਾਰਚ : ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਰੇਣੂਕਾ ਚੌਧਰੀ ਦਾ ਕਹਿਣਾ ਹੈ ਕਿ ਉਹ ਸਰੂਪਨਖਾ ਕਹੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕਰੇਗੀ। ਦੱਸ ਦਈਏ ਕਿ ਸਾਲ 2018 'ਚ ਸਦਨ 'ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਰੇਣੂਕਾ ਚੌਧਰੀ ਦੇ ਹਾਸੇ 'ਤੇ ਤਾਅਨਾ ਮਾਰਿਆ ਸੀ ਅਤੇ ਅਸਿੱਧੇ ਤੌਰ 'ਤੇ ਉਸ ਦੇ ਹਾਸੇ ਦੀ ਤੁਲਨਾ ਰਾਮਾਇਣ ਦੇ ਕਿਰਦਾਰ ਸਰੂਪਨਖਾ ਨਾਲ ਕੀਤੀ ਸੀ। ਹੁਣ ਜਦੋਂ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ....
ਵਿਸ਼ਾਖਾਪਟਨਮ, 23 ਮਾਰਚ: ਵੀਰਵਾਰ ਤੜਕੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਬਿਹਾਰ ਦੇ ਰਹਿਣ ਵਾਲੇ ਦੋ ਬੱਚੇ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਲੋਕਾਂ ਮੁਤਾਬਕ ਕਰੀਬ 2 ਦਹਾਕੇ ਪੁਰਾਣੀ ਇਹ ਇਮਾਰਤ ਰਾਤ 1.30 ਵਜੇ ਦੇ ਕਰੀਬ ਢਹਿ ਗਈ, ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਇਮਾਰਤ ਦੇ ਵਸਨੀਕਾਂ ਨੇ ਮ੍ਰਿਤਕ ਅੰਜਲੀ ਦਾ ਜਨਮ ਦਿਨ ਮਨਾਇਆ ਸੀ। ਇਮਾਰਤ ਡਿੱਗਣ ਤੋਂ ਤੁਰੰਤ ਬਾਅਦ ਸਥਾਨਕ....
ਧਨਬਾਦ, 23 ਮਾਰਚ : ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਤੇਤੁਲਮਾਰੀ ਥਾਣਾ ਖੇਤਰ ਵਿੱਚ ਵੀਰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਕੋਲੇ ਦੀ ਖਾਨ ਵਿੱਚ ਧਸਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਬੀਐਸ ਮਾਈਨਿੰਗ ਆਊਟਸੋਰਸਿੰਗ ਕੰਪਨੀ ਦੇ ਪੱਛਮੀ ਮੋਦੀਡੀਹ ਕੋਲੇਰੀ ਵਿੱਚ ਖੁਦਾਈ ਪ੍ਰੋਜੈਕਟ ਵਿੱਚ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਸੂਤਰਾਂ ਮੁਤਾਬਕ ਇਕ ਦਰਜਨ ਤੋਂ ਵੱਧ ਲੋਕ ਕੋਲਾ ਕੱਢਣ ਲਈ....
ਨਵੀਂ ਦਿੱਲੀ, 23 ਮਾਰਚ : ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਨੂੰ ਟੈਸਟ-ਟਰੈਕ-ਟਰੀਟ-ਟੀਕਾਕਰਨ ਅਤੇ ਕੋਵਿਡ-19 ਦੇ ਢੁੱਕਵੇਂ ਵਿਵਹਾਰ ਦੀ ‘ਫਾਈਵ ਫੋਲਡ ਸਟੈਟਰਜੀ ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਣ ਦੀ ਸਲਾਹ ਦਿੱਤੀ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਕੋਵਿਡ-19 ਦੀ ਤਿਆਰੀ ਨੂੰ ਦੇਖਣ ਲਈ ਇੱਕ ਹੋਰ ਮੌਕ ਡਰਿੱਲ ਦਾ ਆਯੋਜਨ ਕਰਾਂਗੇ। ਸਾਰੇ ਸੂਬਿਆਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਲਦੀ ਹੀ ਮੌਕ ਡਰਿੱਲ ਕਰਵਾਈ ਜਾਵੇਗੀ। ਨੋਟੀਫਿਕੇਸ਼ਨ....
ਗੁਲਾਮ ਭਾਰਤ ਵਿੱਚ ਵੀ ਅੰਗਰੇਜ਼ ਪੋਸਟਰ ਚਿਪਕਾਉਣ ਦੀ ਐਫਆਈਆਰ ਦਰਜ ਨਹੀਂ ਸੀ ਕਰਦੇ- ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ: 'ਮੋਦੀ ਹਟਾਓ ਦੇਸ਼ ਬਚਾਓ' ਦੇ ਪੋਸਟਰ ਲਗਾਉਣ ਵਾਲਿਆਂ ਨੂੰ ਤੁਰੰਤ ਛੱਡਿਆ ਜਾਵੇ ਆਮ ਆਦਮੀ ਪਾਰਟੀ ਨੇ ਦਿੱਤਾ 'ਮੋਦੀ ਹਟਾਓ, ਦੇਸ਼ ਬਚਾਓ' ਦਾ ਨਵਾਂ ਨਾਅਰਾ ਨਵੀਂ ਦਿੱਲੀ, 23 ਮਾਰਚ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵੀਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ। ਇਸ ਰੈਲੀ ਵਿੱਚ ਦਿੱਲੀ ਦੇ....
ਰਾਂਚੀ, 23 ਮਾਰਚ : ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਇੱਕ ਚਾਰ ਦਿਨ ਦੇ ਨਵਜੰਮੇ ਬੱਚੇ ਦੀ ਕਥਿਤ ਤੌਰ 'ਤੇ ਇੱਕ ਪੁਲਿਸ ਕਰਮੀ ਨੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਫਿਲਹਾਲ ਇਸ ਮਾਮਲੇ 'ਚ 6 ਪੁਲਸ ਮੁਲਾਜ਼ਮਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।ਇਹ ਘਟਨਾ ਜ਼ਿਲੇ ਦੇ ਪਿੰਡ ਕੋਸੋਗੋਨਡੋਡੀਘੀ ਦੀ ਹੈ। ਪੁਲਸ ਮੁਲਜ਼ਮ ਦੀ ਤਲਾਸ਼ 'ਚ ਉਸ ਦੇ ਘਰ ਗਈ ਸੀ। ਮੁਲਜ਼ਮ ਮ੍ਰਿਤਕ ਬੱਚੇ ਦਾ ਦਾਦਾ ਹੈ। ਇੱਕ ਕਮਰੇ ਵਿੱਚ ਸੌਂ ਰਹੇ....
ਮੁੰਬਈ, 23 ਮਾਰਚ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਜਿਸ ਈਮੇਲ ਆਈਡੀ ਤੋਂ ਐਕਟਰ ਨੂੰ ਧਮਕੀ ਪੱਤਰ ਭੇਜਿਆ ਗਿਆ ਸੀ, ਉਹ ਈਮੇਲ ਆਈਡੀ ਦਾ ਕਨੈਕਸ਼ਨ ਯੂ.ਕੇ. ਨਾਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਨੰਬਰ ਨਾਲ ਇਹ ਈਮੇਲ ਆਈਡੀ ਲਿੰਕ ਕੀਤੀ ਗਈ ਸੀ, ਉਹ ਯੂਕੇ ਦਾ ਹੈ। ਪਿਛਲੇ ਹਫਤੇ ਸਲਮਾਨ ਖਾਨ ਦੇ ਨਿੱਜੀ ਸਹਾਇਕ ਜੋਰਡੀ ਪਟੇਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ....
ਨਵੀਂ ਦਿੱਲੀ, 23 ਮਾਰਚ : ਸੂਰਤ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਦੇ ਸਰਨੇਮ ‘ਤੇ ਟਿੱਪਣੀ ਕਰਨ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫੈਸਲੇ ‘ਤੇ ਕਾਂਗਰਸ ਹਮਲਾਵਰ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਹ ਲੜਾਈ ਕਾਨੂੰਨ ਦੇ ਤਹਿਤ ਲੜੀ ਜਾਵੇਗੀ ਅਤੇ ਇਸ ਦੇ ਸਾਬਕਾ ਪ੍ਰਧਾਨ ਬਿਨਾਂ ਡਰੇ ਸੱਚ ਬੋਲਦੇ ਰਹਿਣਗੇ। ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੇ ਇਕ ਬਿਆਨ ਦਾ ਹਵਾਲਾ ਦਿੰਦੇ....
ਦੇਹਰਾਦੂਨ, 23 ਮਾਰਚ : ਉੱਤਰਾਖੰਡ ਦੇ ਟਨਕਪੁਰ ਵਿੱਚ ਇੱਕ ਪਾਰਕਿੰਗ ਵਿੱਚ ਸੁੱਤੇ ਸ਼ਰਧਾਲੂਆਂ ਨੂੰ ਬੱਸ ਨੇ ਕੁਚਲ ਦਿੱਤਾ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 8 ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮੌਕੇ ਤੇ ਪੁੱਜੀ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਜਖ਼ਮੀਆਂ ਨੁੰ ਇਲਾਜ ਲਈ ਜਿਲ੍ਹਾ ਚੰਪਾਵਤ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੱਸ ਦੇ ਹੇਠਾਂ ਆਉਣ ਕਾਰਨ ਤਿੰਨ ਔਰਤਾਂ ਸਮੇਤ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਉੱਤਰਾਖੰਡ ਦੇ ਚੰਪਾਵਤ....
ਅਸੀਂ ਕਾਨੂੰਨ ਦੇ ਤਹਿਤ ਲੜਾਂਗੇ : ਮੱਲਿਕਾਰਜੁਨ ਖੜਗੇ ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ : ਕੇਜਰੀਵਾਲ ਨਵੀਂ ਦਿੱਲੀ, 23 ਮਾਰਚ : ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ 2019 'ਮੋਦੀ ਸਰਨੇਮ' ਟਿੱਪਣੀ ਲਈ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਸਜ਼ਾ ਸੁਣਾਈ। ਦੱਸ ਦੇਈਏ ਕਿ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੂੰ ਸੂਰਤ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। "ਮੇਰਾ ਧਰਮ ਸੱਚ ਅਤੇ ਅਹਿੰਸਾ 'ਤੇ....
ਸੂਰਤ (ਗੁਜਰਾਤ), 23 ਮਾਰਚ : ਮੋਦੀ ਸਰਨੇਮ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਆਈਪੀਸੀ ਦੀ ਧਾਰਾ 504 ਤਹਿਤ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ। ਇਹ ਮਾਮਲਾ 2019 ਦਾ ਹੈ ਜਦੋਂ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿੱਚ ਆਯੋਜਿਤ ਇੱਕ ਜਨਤਕ ਮੀਟਿੰਗ....
ਸਾਹਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਨਵੀਂ ਦਿੱਲੀ, 23 ਮਾਰਚ : ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਵਿਦੇਸ਼ੀ ਚੁੰਗਲ ਤੋਂ ਆਜ਼ਾਦ ਕਰਾਉਣ ਲਈ ਕੌਮੀ ਆਜ਼ਾਦੀ ਸੰਘਰਸ਼ ਦੀ ਦਿਸ਼ਾ ਵਿੱਚ ਨੌਜਵਾਨਾਂ ਨੂੰ ਆਪਣੀ ਵਿਚਾਰਧਾਰਾ ਨਾਲ ਲਾਮਬੰਦ ਕਰਕੇ ਮਹਾਨ ਕੁਰਬਾਨੀ ਦਿੱਤੀ। ਅੱਜ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਹੀਦ ਭਗਤ ਸਿੰਘ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਹ ਯੂਥ ਆਈਕੌਨ ਸ਼ਹੀਦ ਭਗਤ....
ਨਵੀਂ ਦਿੱਲੀ, 22 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਦੇ ਨਵੇਂ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੌਰਾਨ, ਭਾਰਤ 6ਜੀ ਵਿਜ਼ਨ ਡਾਕੂਮੈਂਟ (ਦ੍ਰਿਸ਼ਟੀ ਪੱਤਰ) ਦਾ ਉਦਘਾਟਨ ਕੀਤਾ ਗਿਆ ਅਤੇ 6ਜੀ ਖੋਜ ਅਤੇ ਵਿਕਾਸ ਕੇਂਦਰ ਵੀ ਲਾਂਚ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ....