ਮਾਲਵਾ

ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕੈਂਪ
ਕਿਸਾਨ ਜਾਗਰੂਕਤਾਂ ਵੈਨਾਂ ਵੀ ਪਿੰਡਾਂ ਦੇ ਲੋਕਾਂ ਨੂੰ ਕਰ ਰਹੀਆਂ ਹਨ ਪਰਾਲੀ ਨਾ ਸਾੜਨ ਲਈ ਜਾਗਰੂਕ ਫਾਜ਼ਿਲਕਾ 17 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਲਗਾਤਾਰ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾਂ ਵੈਨਾਂ ਵੀ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਮੁੱਖ....
ਨਹਿਰੂ ਸਟੇਡੀਅਮ ਵਿਖੇ ਰੰਗਾ-ਰੰਗ ਪ੍ਰੋਗਰਾਮ ਨਾਲ ਸੂਬਾ ਪੱਧਰੀ ਵਾਲੀਬਾਲ ਸਮੈਸ਼ਿੰਗ ਦਾ ਹੋਇਆ ਆਗਾਜ਼
ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਕੀਤੀ ਵਿਸ਼ੇਸ਼ ਸ਼ਿਰਕਤ ਫਰੀਦਕੋਟ 17 ਅਕਤੂਬਰ : ਅੱਜ ਸੂਬੇ ਭਰ ਤੋਂ ਪਹੁੰਚੇ ਵਾਲੀਬਾਲ ਸਮੈਸ਼ਿੰਗ ਦੇ ਖਿਡਾਰੀਆਂ ਨੇ ਢੋਲ ਢਮੱਕੇ ਨਾਲ ਰੰਗ ਬਿਰੰਗੇ ਖੂਬਸੂਰਤ ਲਿਬਾਸਾਂ ਵਿੱਚ ਨਹਿਰੂ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਵਿੱਚ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਇੰਮਰੂਵਮੈਂਟ ਟਰੱਸਟ ਗੁਰਤੇਜ....
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ 100 ਯੂਨਿਟ ਖੂਨ ਹੋਇਆ ਇਕੱਤਰ
ਸਪੀਕਰ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਦਿੱਤੀਆਂ ਜਨਮ ਦਿਵਸ ਦੀਆਂ ਵਧਾਈਆਂ ਕੋਟਕਪੂਰਾ, 17 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ 50ਵੇਂ ਜਨਮ ਦਿਵਸ ਮੌਕੇ ਅੱਜ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦੌਰਾਨ ਲਗਭਗ 100 ਯੂਨਿਟ ਖੂਨ ਇੱਕਤਰ ਕੀਤਾ ਗਿਆ ਅਤੇ ਜਿਸ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਫਰੀਦਕੋਟ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਭੇਜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪਕੀਰ ਸ. ਕੁਲਤਾਰ ਸਿੰਘ ਸੰਧਵਾਂ ਨੇ....
19 ਅਕਤੂਬਰ ਨੂੰ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਲੱਗੇਗਾ ਸਵੈ-ਰੋਜ਼ਗਾਰ ਕੈਂਪ
ਫਰੀਦਕੋਟ 17 ਅਕਤੂਬਰ : ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਕਮ-ਚੇਅਰਮੈਂਨ (ਡੀ.ਬੀ.ਈ.ਈ, ਫਰੀਦਕੋਟ) ਸ੍ਰੀ ਵਿਨੀਤ ਕੁਮਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਕਮ-ਸੀ.ਈ.ਓ (ਡੀ.ਬੀ.ਈ.ਈ, ਫਰੀਦਕੋਟ) ਡਾ. ਨਿਰਮਲ ਓਸੇਪਚਨ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਦੇਣ ਦੇ ਮਕਸਦ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਫਰੀਦਕੋਟ ਵੱਲੋ 19 ਅਕਤੂਬਰ ,2023 ਨੂੰ ਪਿੰਡ ਅਰਾਈਆਂ ਵਾਲਾ ਕਲਾਂ,ਪੰਚਾਇਤ ਘਰ ਵਿਖੇ ਸਵੈ-ਰੋਜ਼ਗਾਰ....
2007 ਆਈ.ਏ.ਐੱਸ ਬੈਚ ਦੇ ਅਧਿਕਾਰੀ ਨੇ ਸੰਭਾਲਿਆ ਡਵੀਜਨਲ ਕਮਿਸ਼ਨਰ ਦਾ ਅਹੁਦਾ
ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ ਫਰੀਦਕੋਟ 17 ਅਕਤੂਬਰ : ਫਾਜਿਲਕਾ ਜਿਲ੍ਹੇ ਵਿੱਚ ਬਤੌਰ ਡਿਪਟੀ ਕਮਿਸ਼ਨਰ, ਐਮ.ਡੀ ਵੇਰਕਾ, ਐਮ.ਡੀ. ਪੰਜਾਬ ਐਗਰੋ, ਚੰਡੀਗੜ੍ਹ ਪ੍ਰਸ਼ਾਸ਼ਨ ਤੋਂ ਇਲਾਵਾ ਗਮਾਡਾ ਅਤੇ ਪੁੱਡਾ ਵਿੱਚ ਉੱਚ ਅਹੁਦਿਆ ਤੇ ਸੇਵਾਵਾਂ ਨਿਭਾਉਣ ਉਪਰੰਤ 2007 ਬੈਚ ਦੇ ਆਈ.ਏ.ਐੱਸ ਬੈਚ ਅਫਸਰ ਸ. ਮਨਜੀਤ ਸਿੰਘ ਬਰਾੜ ਨੇ ਅੱਜ ਬਤੌਰ ਡਵੀਜਨਲ ਕਮਿਸ਼ਨਰ ਫਰੀਦਕੋਟ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਵੀਜਨਲ ਕਮਿਸ਼ਨਰ ਦੇ ਦਫਤਰ ਅਧੀਨ ਪੈਂਦੇ ਜਿਲ੍ਹੇ....
ਪੰਜਾਬ ਸਰਕਾਰ ਵੱਲੋਂ ਲੋੜਵੰਦ ਨੌਜਵਾਨਾਂ ਨੂੰ ਸਿਖਲਾਈ ਦੌਰਾਨ ਮਿਲੇਗੀ ਹਰ ਸਹੂਲਤ : ਕੈਬਨਿਟ ਮੰਤਰੀ ਬੈਂਸ
ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਸ਼ਲਾਘਾਯੋਗ : ਕੈਬਨਿਟ ਮੰਤਰੀ ਬੈਂਸ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ “ਦੀ ਮਰੂਨ ਬੈਰਿਟ ਸਰੀਰਕ ਫਿਟਨਸ ਅਕੈਡਮੀ” ਬ੍ਰਹਮਪੁਰ ਵਿਖੇ ਨੌਜਵਾਨਾ ਦਾ ਉਤਸ਼ਾਹ ਵਧਾਇਆ ਨੰਗਲ , 16 ਅਕਤੂਬਰ : ਪੰਜਾਬ ਦੇ ਨੌਜਵਾਨ ਅੱਜ ਦੇਸ਼ ਦੀ ਸੇਵਾ ਲਈ ਸੁਰੱਖਿਆ ਦਲਾਂ ਵਿੱਚ ਭਰਤੀ ਹੋਣ ਲਈ ਪੂਰੇ ਉਤਸ਼ਾਹ ਨਾਲ ਸਿਖਲਾਈ ਪ੍ਰਾਪਤ ਕਰ ਰਹੇ ਹਨ। ਜਿਹੜੇ ਨੋਜਵਾਨ ਸਿਖਲਾਈ ਦੌਰਾਨ ਲੋੜੀਦੀਆਂ ਸਹੂਲਤਾਂ ਪ੍ਰਾਪਤ ਕਰਨ ਤੋਂ ਸੱਖਣੇ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਸਾਰੀਆ....
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਰਕਬਾ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਮਨਾਇਆ ਗਿਆ
ਬਾਬਾ ਅਜੈ ਸਿੰਘ ਦਾ ਬੁੱਤ ਸਥਾਪਿਤ ਕਰਨ ਦੀ ਰਸਮ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਤ ਬਾਬਾ ਬਲਵੀਰ ਸਿੰਘ, ਬਾਬਾ ਬਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਬਾਵਾ, ਦਾਖਾ ਅਤੇ ਨੰਦੀ ਨੇ ਕੀਤੀ ਫਾਊਂਡੇਸ਼ਨ ਵੱਲੋਂ ਭਵਨ ਰਕਬਾ ਵਿਖੇ 11 ਪ੍ਰਮੁੱਖ ਸਖਸ਼ੀਅਤਾਂ ਸਨਮਾਨਿਤ ਸਮਾਗਮ ਵਿਚ ਹਾਥੀ ਅਤੇ ਘੋੜਿਆਂ ਦਾ ਜਲਾਓ ਦੇਖਣਯੋਗ ਸੀ ਮੁੱਲਾਂਪੁਰ ਦਾਖਾ, 16 ਅਕਤੂਬਰ : "ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ....
ਪੰਜਾਬ ਦੇ ਖੇਤੀਬਾੜੀ ਵਿਕਾਸ ਲਈ ਸੇਵਾ ਮੁਕਤ ਖੇਤੀ ਵਿਗਿਆਨੀ ਅੱਗੇ ਆਉਣ : ਗੁਰਮੀਤ ਸਿੰਘ ਖੁੱਡੀਆਂ
ਲੁਧਿਆਣਾ, 16 ਅਕਤੂਬਰ : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਸੇਵਾਮੁਕਤ ਖੇਤੀਬਾੜੀ ਤੇ ਪਸ਼ੂ ਵਿਗਿਆਨੀਆਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਸਃ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਸੇਵਾ ਮੁਕਤ ਖੇਤੀਬਾੜੀ ਤੇ ਪਸ਼ੂ ਪਾਲਣ ਵਿਗਿਆਨੀਆਂ ਨੂੰ ਵੀ ਖੇਤੀ ਵਿਕਾਸ ਤੇ ਪਸ਼ੂ ਸਿਹਤ ਸੰਭਾਲ ਦੇ ਖੇਤਰ ਵਿੱਚ ਸਾਰਥਕ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਉਮਰਾਂ ਲਾ ਕੇ ਕਮਾਇਆ ਤਜ਼ਰਬਾ ਅਜਾਈਂ....
ਡਾ. ਖੁਸ਼ ਨੇ ਕਿਸਾਨੀ ਸਮਾਜ ਦੀ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਲਈ ਇਤਿਹਾਸਕ ਕਾਰਜ ਕੀਤਾ ਹੈ : ਖੇਤੀਬਾੜੀ ਮੰਤਰੀ ਖੁੱਡੀਆਂ 
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਪੀ.ਏ.ਯੂ. ਵਿਚ ਡਾ. ਜੀ ਐੱਸ ਖੁਸ਼ ਸੰਸਥਾਨ ਅਤੇ ਅਜਾਇਬ ਘਰ ਦਾ ਉਦਘਾਟਨ ਕੀਤਾ ਲੁਧਿਆਣਾ, 16 ਅਕਤੂਬਰ : ਸੰਸਾਰ ਦੇ ਪ੍ਰਸਿੱਧ ਝੋਨਾ ਵਿਗਿਆਨੀ ਅਤੇ ਦੁਨੀਆਂ ਦੇ ਵੱਕਾਰੀ ਵਿਸ਼ਵ ਭੋਜਨ ਇਨਾਮ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਮ ਤੇ ਪੀ.ਏ.ਯੂ. ਵਿਚ ਗੁਰਦੇਵ ਸਿੰਘ ਖੁਸ਼ ਜੈਨੇਟਿਕਸ, ਪਲਾਂਟ ਬਰੀਡਿੰਗ ਅਤੇ ਬਾਇਓਤਕਨਾਲੋਜੀ ਸੰਸਥਾਨ ਦੇ ਨਾਲ ਡਾ. ਖੁਸ਼ ਮਿਊਜ਼ੀਅਮ ਦਾ ਉਦਘਾਟਨ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਇਹ ਉਦਘਾਟਨ ਪੀ.ਏ.ਯੂ....
ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦੇ ਨਾਂ ’ਤੇ ਕੀਤੀ ਜਾਣ ਵਾਲੀ ਧੋਖਾਦੇਹੀ ਤੋਂ ਸੁਚੇਤ ਰਹੋ : ਡਾ. ਸ਼ਾਇਨਾ ਕਪੂਰ
ਪਟਿਆਲਾ, 16 ਅਕਤੂਬਰ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਗਰੁੱਪਾਂ ਵਿਚ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦੇ ਨਾਮ 'ਤੇ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿਚ ਮਾਤਾ-ਪਿਤਾ ਦੋਵਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਅਜਿਹੇ ਪਰਿਵਾਰਾਂ ਦੇ ਦੋ ਬੱਚਿਆਂ ਨੂੰ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਤਹਿਤ ਪ੍ਰਤੀ ਮਹੀਨਾ 2500 ਰੁਪਏ ਦਿੱਤੇ ਜਾਣਗੇ। ਵੱਧ ਤੋਂ ਵੱਧ ਲੋਕਾਂ ਨੂੰ ਇਸ....
ਡੀ.ਸੀ. ਪਟਿਆਲਾ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਖੇਤਾਂ 'ਚ ਜਾ ਕੇ ਸਨਮਾਨ
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਅਤੇ ਫ਼ਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਵੱਲੋਂ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੱਦਾ ਪਿੰਡ ਹਾਮਝੜੀ ਅਤੇ ਜੋਗੇਵਾਲ ਵਿਖੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਕੀਤੀ ਮਿਲਣੀ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨ ਸਾਡੇ ਹੀਰੋ : ਸਾਕਸ਼ੀ ਸਾਹਨੀ ਪਟਿਆਲਾ, 16 ਅਕਤੂਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਸਬ ਡਵੀਜ਼ਨ ਦੇ ਅਗਾਂਹਵਧੂ ਕਿਸਾਨਾਂ ਦਾ ਉਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਸਨਮਾਨ ਕੀਤਾ....
ਪਰਾਲੀ ਤੋਂ ਕੁਦਰਤੀ ਗੈਸ ਬਨਾਉਣ ਦੇ ਪਲਾਂਟ ਦਾ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਜਾਇਜਾ
ਪਟਿਆਲਾ ਆਰ.ਐਨ.ਜੀ. 100 ਮੀਟ੍ਰਿਕ ਟਨ ਪਰਾਲੀ ਤੋਂ 15 ਮੀਟ੍ਰਿਕ ਟਨ ਕੁਦਰਤੀ ਗੈਸ ਹੋਵੇਗੀ ਪੈਦਾ ਪਾਤੜਾਂ ਇਲਾਕੇ 'ਚ ਪਰਾਲੀ ਨੂੰ ਸੰਭਾਲਣ ਦੀ ਸਮੱਸਿਆ ਦਾ ਹੋਵੇਗਾ ਹੱਲ ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਕਰਨ ਦੇ ਢੁਕਵੇਂ ਸਾਧਨ ਮੌਜੂਦ, ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਪਰਾਲੀ ਨਾ ਫੂਕਣ : ਸਾਕਸ਼ੀ ਸਾਹਨੀ ਪਾਤੜਾਂ, 16 ਅਕਤੂਬਰ : ''ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਪਰਾਲੀ ਤੋਂ ਕੁਦਤਰੀ ਗੈਸ ਬਣਾਉਣ ਦਾ ਜੈਖਰ ਵਿਖੇ ਲੱਗ ਰਿਹਾ ਪਟਿਆਲਾ ਆਰ.ਐਨ.ਜੀ. ਪਲਾਂਟ ਰੋਜ਼ਾਨਾ....
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਭਾਈ ਮਨੀ ਸਿੰਘ ਦੀ ਜ਼ਿੰਦਗੀ ਬਾਰੇ ਇਤਿਹਾਸਕ ਭੱਟ ਕਾਵਿ ਗਾਥਾ “ਸ਼ਹੀਦ ਬਿਲਾਸ” ਲੋਕ ਅਰਪਣ
ਲੁਧਿਆਣਾ, 16 ਅਕਤੂਬਰ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਭਾਈ ਮਨੀ ਸਿੰਘ ਦੀ ਜ਼ਿੰਦਗੀ ਬਾਰੇ ਇਤਿਹਾਸਕ ਭੱਟ ਕਾਵਿ ਗਾਥਾ “ਸ਼ਹੀਦ ਬਿਲਾਸ” ਲੋਕ ਅਰਪਣ ਕਰਦਿਆਂ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਹੈ ਕਿ ਭੱਟ ਕਵੀ ਸੇਵਾ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਬਾਰੇ ਵਡਮੁੱਲਾ ਕਾਵਿ ਬਿਰਤਾਂਤ ਲਿਖ ਕੇ ਭਵਿੱਖ ਪੀੜ੍ਹੀਆਂ ਲਈ ਯਾਦਗਾਰੀ ਕਾਰਜ ਕੀਤਾ ਹੈ। ਇਸ ਮੂਲ ਕਾਵਿ ਪਾਠ ਨੂੰ ਸੰਪਾਦਿਤ ਕਰਕੇ ਗਿਆਨੀ ਗਰਜਾ ਸਿੰਘ ਜੀ ਨੇ ਜਿਵੇਂ ਇਸ ਇਤਿਹਾਸਕ ਦਸਤਾਵੇਜ਼ ਦੀ ਸਾਂਭ....
ਮੁੱਖ ਮੰਤਰੀ ਨੇ ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਛਾਜਲੀ ਵਿਖੇ ਸ਼ਹੀਦ ਦੀ ਯਾਦ ਵਿੱਚ ਬੁੱਤ ਸਥਾਪਤ ਕਰਨ ਦਾ ਐਲਾਨ ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ-ਮੁੱਖ ਮੰਤਰੀ ਛਾਜਲੀ, 16 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜੰਮੂ ਕਸ਼ਮੀਰ ਵਿੱਚ ਕਾਰਗਿਲ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਜਵਾਨ ਪਰਵਿੰਦਰ ਸਿੰਘ ਦੇ ਘਰ ਜਾ ਕੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਸ਼ਹੀਦ ਪਰਵਿੰਦਰ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ....
ਚਿੱਪ ਵਾਲੇ ਬਿਜਲੀ ਮੀਟਰਾਂ ਖਿਲਾਫ ਐਕਸੀਅਨ ਦਫ਼ਤਰ ਰਾਏਕੋਟ ਦਾ ਕੀਤਾ ਜਾਵੇਗਾ ਘਿਰਾਓ- ਕਿਸਾਨ ਮਜ਼ਦੂਰ ਜਥੇਬੰਦੀਆਂ 
ਮੁੱਲਾਂਪੁਰ ਦਾਖਾ 16 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ, ਪਿਛਲੇ ਦਿਨੀਂ ਵੱਖ ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਪਿੰਡ ਮੱਲਾ ਤੇ ਹੋਰ ਪਿੰਡਾਂ ਸਮਾਰਟ ਬਿਜਲੀ ਮੀਟਰ ਲਾਹ ਕੇ ਸਬ ਡਵੀਜ਼ਨ ਪਾਵਰਕੌਮ ਰੂਮੀ ਦੇ ਦਫ਼ਤਰ ਅੱਗੇ ਧਰਨਾ ਲਾਕੇ ਵਾਪਿਸ ਕੀਤੇ ਸਨ ਪਰ ਪਾਵਰਕੌਮ ਵੱਲੋਂ ਇਸ ਸਬੰਧ ਵਿੱਚ ਸਮਾਰਟ ਬਿਜਲੀ ਮੀਟਰ ਲਗਵਾਉਣ ਤੋਂ ਇਨਕਾਰੀ ਖੱਪਤਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।....