ਮਾਲਵਾ

ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਪੀ.ਐਮ.ਐਫ.ਐਮ.ਈ. ਸਕੀਮ ਸਬੰਧੀ ਪੰਜਵੇਂ ਜਾਗਰੂਕਤਾ ਕੈਂਪ ਦਾ ਆਯੋਜਨ
ਸੌ ਤੋਂ ੳਧੇਰੇ ਭਾਗੀਦਾਰਾਂ ਨੇ ਸ਼ਿਰਕਤ ਕਰਕੇ ਸਕੀਮ ਤਹਿਤ ਲਈ ਮਹੱਤਵਪੂਰਨ ਜਾਣਕਾਰੀ ਆਰਥਿਕ ਸਹਾਇਤਾ ਪਹੁੰਚਾਉਣ ਵਾਲੇ ਚੋਣਵੇਂ ਵਿਭਾਗਾਂ ਵੱਲੋਂ ਵੀ ਕੀਤੀ ਕੈਂਪ ਵਿੱਚ ਸ਼ਿਰਕਤ ਮੋਗਾ, 1 ਨਵੰਬਰ : ਜ਼ਿਲ੍ਹਾ ਮੋਗਾ ਦੇ ਵਸਨੀਕਾਂ ਦੇ ਵਿਕਾਸ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ, ਪੰਜਵਾਂ ਪੀ.ਐੱਮ.ਐੱਫ.ਐੱਮ.ਈ. ਜਾਗਰੂਕਤਾ ਕੈਂਪ ਦਾ ਆਯੋਜਨ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਬਲਾਕ ਬਘਾਪੁਰਾਣਾ ਵਿਖੇ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜਨਰਲ ਮੈਨੇਜਰ ਸ੍ਰ....
ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ
ਫ਼ਰੀਦਕੋਟ 01 ਨਵੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਬੀ.ਆਰ.ਐਸ. ਕਾਲਜ, ਘੁੱਦੂਆਲਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਕਰਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਬਹੁਤ ਨੁਕਸਾਨ ਹੈ ਅਤੇ 10 ਕੁਇੰਟਲ ਪਰਾਲੀ ਨੂੰ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ, 1.2....
ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ
ਸਿਹਤ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਬੱਚਿਆਂ ਨੂੰ ਬੁਲੰਦੀ ਉੱਤੇ ਪਹੁੰਚਣ ਲਈ ਕੀਤਾ ਪ੍ਰੇਰਿਤ ਐਮ.ਐਲ.ਏ ਸੇਖੋਂ, ਡੀ.ਸੀ ਅਤੇ ਐਸ.ਐਸ.ਪੀ ਉੱਚੇਚੇ ਤੌਰ ਤੇ ਰਹੇ ਹਾਜ਼ਰ ਫ਼ਰੀਦਕੋਟ 01 ਨਵੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ....
ਪਰਾਲੀ ਪ੍ਰਬੰਧਨ ਲਈ ਪਿੰਡ ਦੀਪ ਸਿੰਘ ਵਾਲਾ ਦੇ ਕਿਸਾਨਾਂ ਨਾਲ ਮੀਟਿੰਗ
ਫ਼ਰੀਦਕੋਟ 1 ਨਵੰਬਰ : ਝੋਨੇ/ਬਾਸਮਤੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ.ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਦੀ ਅਗਵਾਈ ਹੇਠ ਪਿੰਡ ਦੀਪ ਸਿੰਘ ਵਾਲਾ ਵਿਖੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਇੱਕ ਜਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ....
ਪੰਜਾਬ ਅਗੇਂਸਟ ਡਰੱਗ ਅਡਿਕਸ਼ਨ ਕੰਪੇਨ ਦੀ ਸਮਾਪਤੀ
ਫਰੀਦਕੋਟ 1 ਨਵੰਬਰ : ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ ਨਵਜੋਤ ਕੌਰ ਦੀ ਰਹਿਨੁਮਾਈ ਹੇਠ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਵੱਖ ਵੱਖ ਅਦਾਰਿਆਂ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਦੇ ਮਨੋਰਥ ਦੀ ਪੂਰਤੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ....
"ਸਰਾਭਾ" ਫ਼ਿਲਮ ਪੂਰੀ ਦੁਨੀਆ ਤੇ  ਇਤਿਹਾਸ ਰਚੇਗੀ : ਇਆਲੀ
3 ਨਵੰਬਰ ਨੂੰ ਲੋਕ ਫ਼ਿਲਮ ਦੇਖਣ ਲਈ ਸਿਨਮੇ ਘਰਾਂ 'ਚ ਜਰੂਰ ਪਹੁੰਚਣ ਮੁੱਲਾਂਪੁਰ ਦਾਖਾ 01,ਨਵੰਬਰ (ਸਤਵਿੰਦਰ ਸਿੰਘ ਗਿੱਲ) : ਗਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗਦਰੀ ਬਾਬਿਆਂ ਦੇ ਗੌਰਵਮਈ ਇਤਿਹਾਸ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਅਤੇ ਨਿਰਮਾਤਾ ਅੰਮ੍ਰਿਤਪਾਲ ਸਿੰਘ ਸਰਾਭਾ ਵਲੋਂ ਬਣਾਈ ਫਿਲਮ "ਸਰਾਭਾ"ਪੂਰੀ ਦੁਨੀਆ ਤੇ ਇਤਿਹਾਸ ਰਚੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ....
ਨੂਰਪੁਰ ਬੇਦੀ ‘ਚ ਦੋ ਪਰਿਵਾਰਾਂ ‘ਚ ਹੋਇਆ ਝਗੜਾ, ਚੱਲੀ ਗੋਲੀ, ਦੋ ਦੀ ਮੌਤ, ਇੱਕ ਗੰਂਭੀਰ ਜਖ਼ਮੀ
ਨੂਰਪੁਰ ਬੇਦੀ, 31 ਅਕਤੂਬਰ : ਨੂਰਪੁਰ ਬੇਦੀ ਦੇ ਨੇੜਲੇ ਪਿੰਡ ਕਰਤਾਰਪੁਰ ਵਿੱਚ ਗੋਲੀਮਾਰ ਕੇ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮਹਿਲਾ ਬਲਾਕ ਕਾਂਗਰਸ ਦੀ ਸੰਮਤੀ ਮੈਂਬਰ ਭੋਲੀ ਦੇਵੀ ਦੇ ਪਤੀ ਕਰਮ ਚੰਦ ਤੇ ਭਰਜਾਈ ਗੀਤਾ ਦੇਵੀ ਵਜੋਂ ਹੋਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ....
ਸਿੱਧਵਾਂ ਬੇਟ ‘ਚ 3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾ ਮਿਲ ਕੇ ਪਤੀ ਦਾ ਕੀਤਾ ਕਤਲ, ਪੁਲਿਸ ਵੱਲੋਂ ਜਾਂਚ ਸ਼ੁਰੂ
ਸਿੱਧਵਾਂ ਬੇਟ, 31 ਅਕਤੂਬਰ : ਨੇੜਲੇ ਪਿੰਡ ਮਧੇਪੁਰ ਵਿੱਚ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਕੌਰ ਤਿੰਨ ਬੱਚਿਆਂ ਦੀ ਮਾਂ ਹੈ, ਜਿਸ ਦੇ ਚਰਨਜੀਤ ਸਿੰਘ ਵਾਸੀ ਬਾਘੀਵਾਲਾ (ਸ਼ਾਹਕੋਟ) ਨਾਲ ਨਜਾਇਜ਼ ਸਬੰਧ ਸਨ, ਜੋ ਅਕਸਰ ਹੀ ਬਲਜੀਤ ਕੌਰ ਨੂੰ ਮਿਲਣ ਆਉਂਦਾ ਰਹਿੰਦਾ ਸੀ। ਜਿਸ ਦਾ ਉਸਦੇ ਪਤੀ ਗੁਰਦੀਪ ਸਿੰਘ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਤੇ ਗੁਆਂਢੀਆਂ ਵੱਲੋਂ ਵੀ ਇਤਰਾਜ ਜਤਾਇਆ....
ਬਠਿੰਡਾ ’ਚ ਪਲਾਟ ਖਰੀਦਣ ਦੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਪੜਤਾਲ ਸੀਬੀਆਈ ਤੋਂ ਜਾਂਚ ਕਰਵਾਉਣ ਕਰਵਾਈ ਜਾਵੇ : ਮਨਪ੍ਰੀਤ ਬਾਦਲ
ਬਠਿੰਡਾ, 31 ਅਕਤੂਬਰ : ਪਲਾਟ ਖਰੀਦ ਮਾਮਲੇ ’ਚ ਫਸੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ’ਚ ਪਲਾਟ ਖਰੀਦਣ ਦੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੀ ਥਾਂ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ। ਅਟਕਲਾਂ ਦੇ ਬਾਵਜੂਦ ਹਾਈਕੋਰਟ ਦੇ ਆਦੇਸ਼ਾਂ ’ਤੇ ਤਫਤੀਸ਼ ’ਚ ਸ਼ਾਮਲ ਹੋਣ ਲਈ ਬਠਿੰਡਾ ਵਿਜੀਲੈਂਸ ਦੇ ਦਫਤਰ ਪੁੱਜੇ ਮਨਪ੍ਰੀਤ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਕੇਂਦਰੀ ਜਾਂਚ ਏਜੰਸੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਸਕਦੀ....
ਮੋਹਾਲੀ ਦੇ ਈ.ਐੱਸ.ਆਈ. ਹਸਪਤਾਲ ਦੀ ਹੋਵੇਗੀ ਕਾਇਆ ਕਲਪ: ਆਸ਼ਿਕਾ ਜੈਨ
ਡੇਰਾਬਸੀ ਵਿਖੇ ਵੀ ਈ.ਐੱਸ.ਆਈ. ਹਸਪਤਾਲ ਬਣਾਉਣ ਲਈ ਕਾਰਵਾਈ ਜ਼ੋਰਾਂ ‘ਤੇ ਐੱਸ.ਏ.ਐੱਸ. ਨਗਰ, 31 ਅਕਤੂਬਰ : ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਇੱਥੇ ਆਪਣੇ ਦਫ਼ਤਰ ਵਿਖੇ ਈ.ਐੱਸ.ਆਈ. ਹਸਪਤਾਲ ਸਬੰਧੀ ਕਰਵਾਏ ਇੰਟਰ-ਐਕਟਿਵ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਮੋਹਾਲੀ ਦੇ ਈ.ਐੱਸ.ਆਈ. ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸੇ ਹਫਤੇ ਆਡਿਟ ਕਰਵਾ ਕੇ ਇਸ ਸਬੰਧੀ ਐਸਟੀਮੇਟ ਤਿਆਰ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਆਰੰਭ....
ਕੰਟਰੋਲ ਰੂਮ ਨੰਬਰਾਂ ’ਤੇ ਮਹਿਜ਼ ਇੱਕ ਫੋਨ ਕਾਲ ਕਰਨ ’ਤੇ ਕਿਸਾਨਾਂ ਨੂੰ ਮਿਲੇਗੀ
ਸਬਸਿਡੀ ਵਾਲੀ ਖੇਤੀ ਮਸ਼ੀਨਰੀ ਬਾਰੇ ਸਹੀ ਜਾਣਕਾਰੀ: ਜਤਿੰਦਰ ਜੋਰਵਾਲ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਉਪਲਬਧਤਾ ਬਾਰੇ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਨੰਬਰ ਜਾਰੀ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-233475 ਅਤੇ 88474-53406 ਸਥਾਪਤ ਸੰਗਰੂਰ, 31 ਅਕਤੂਬਰ : ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਮਿੱਥੇ ਟੀਚੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਸਦਕਾ ਹੁਣ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਬਾਰੇ....
ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਚੀਨ ਵਿਖੇ ਹੋਈ ਏਸ਼ੀਅਨ ਰੋਲਰ
ਸਕੇਟਿੰਗ ਚੈਂਪੀਅਨਸ਼ਿਪ ’ਚ 10 ਤਮਗੇ ਜਿੱਤਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਸੰਗਰੂਰ, 31 ਅਕਤੂਬਰ : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿਛਲੇ ਦਿਨੀਂ ਚੀਨ ਵਿੱਚ ਆਯੋਜਿਤ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਪਰਤੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਾਰੀਅਰਜ਼ ਸਕੇਟਿੰਗ ਸੈਂਟਰ ਸੰਗਰੂਰ ਦੇ ਖਿਡਾਰੀਆਂ ਨੇ....
ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਖ੍ਰੀਦੀ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ 1 ਨਵੰਬਰ ਨੂੰ ਹੋਵੇਗੀ-ਡਿਪਟੀ ਕਮਿਸ਼ਨਰ
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨਾਲ ਵੈਰੀਫਿਕੇਸ਼ਨ ਵਾਲੇ ਸਥਾਨਾਂ ਦੀ ਜਾਣਕਾਰੀ ਕੀਤੀ ਸਾਂਝੀ ਮੋਗਾ, 31 ਅਕਤੂਬਰ : ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਵੱਡੀ ਪੱਧਰ ਤੇ ਖੇਤੀ ਮਸ਼ੀਨਰੀ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜੀਹ ਦੇਣ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਸਾਲ 2023-24 ਅਧੀਨ ਵੱਧ....
ਲੋੜਵੰਦਾਂ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਨਵੇਂ ਵਪਾਰਕ ਵਿਚਾਰਾਂ ਨੂੰ ਪੰਜਾਬ ਸਰਕਾਰ ਨੇ ਢੁਕਵਾਂ ਮੰਚ ਪ੍ਰਦਾਨ ਕੀਤਾ : ਅਮਨ ਅਰੋੜਾ
ਕਿਹਾ, ਫਿਊਚਰ ਟਾਈਕੂਨਸ-2 ਕਰਵਾ ਕੇ ਪਟਿਆਲਾ ਦੇਸ਼ ਦਾ ਮੋਹਰੀ ਜ਼ਿਲ੍ਹਾ ਬਣਿਆ ਫਿਊਚਰ ਟਾਈਕੂਨਜ਼-2' ਦੇ ਜੇਤੂ ਨਗ਼ਦ ਇਨਾਮ ਨਾਲ ਸਨਮਾਨਤ ਫਿਊਚਰ ਟਾਈਕੂਨਜ਼ ਦੇ ਦੂਜੇ ਸੀਜਨ ਨੂੰ ਨੌਜਵਾਨਾਂ ਦਾ ਭਰਵਾਂ ਹੁੰਗਾਰਾਂ-ਸਾਕਸ਼ੀ ਸਾਹਨੀ ਨਵੇਂ ਕਾਰੋਬਾਰਾਂ ਦੀ ਸ਼ੁਰੂਆਤ ਲਈ 149 ਔਰਤਾਂ, 10 ਦਿਵਿਆਂਗਜਨ, 860 ਵਿਦਿਆਰਥੀਆਂ ਤੇ ਓਪਨ ਕੈਟੇਗਰੀ 'ਚ 87 ਵਪਾਰਕ ਵਿਚਾਰ ਪੇਸ਼ ਪਟਿਆਲਾ, 31 ਅਕਤੂਬਰ : ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ....
ਪਿਰਾਮਿਲ ਫਾਉਂਡੇਸ਼ਨ ਵੱਲੋਂ ਜ਼ਿਲ੍ਹੇ ਦੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਸੰਸਦ ਦਾ ਗਠਨ
237 ਸਕੂਲਾਂ ਦੇ ਬੱਚਿਆਂ ਦੀਆਂ ਕਰਵਾਈਆਂ ਬੌਧਿਕ ਵਿਕਾਸ ਦੀਆਂ ਗਤੀਵਿਧੀਆਂ ਮੋਗਾ 31 ਅਕਤੂਬਰ : ਐਸਪੀਰੇਸ਼ਨਲ ਜ਼ਿਲ੍ਹਾ ਮੋਗਾ ਵਿੱਚ ਸਿੱਖਿਆ ਵਿਭਾਗ ਅਤੇ ਪਿਰਾਮਲ ਫਾਊਂਡੇਸ਼ਨ ਦੀ ਸਾਂਝੀ ਅਗਵਾਈ ਹੇਠਸਾਰੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 5 ਰੋਜ਼ਾ ਗਤੀਵਿਧੀ ਰਾਹੀਂ ਬਾਲ ਸੰਸਦ ਦਾ ਗਠਨ ਕੀਤਾ ਗਿਆ, ਜਿਸ ਵਿੱਚ ਛੇਵੀਂ ਤੋਂ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬਾਲ ਸਭਾ ਦਾ ਉਦਘਾਟਨ 25 ਅਕਤੂਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਬਜਾਜ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ....