ਲੁਧਿਆਣਾ, 17 ਜਨਵਰੀ : ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕਮਰੇ ਵਿੱਚ ਇੱਕ ਬੱਠਲ ਵਿੱਚ ਕੋਲੇ ਦੀ ਰਾਖ ਪਈ ਹੋਈ ਮਿਲੀ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਜਦੋਂ ਉਹ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਬੁਲਾਇਆ। ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ ‘ਚ ਪਹੁੰਚੇ। ਕਮਰਾ ਅੰਦਰੋਂ ਬੰਦ ਸੀ।....
ਮਾਲਵਾ

ਸੜਕ ਸੁਰੱਖਿਆ ਮਹੀਨਾ-2024- ਅਧੂਰੇ ਕਾਗ਼ਜ਼ਾਂ ਵਾਲੇ ਵਾਹਨਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ 'ਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ : ਗੁਰਮੀਤ ਕੁਮਾਰ ਬਾਂਸਲ ਮਾਲੇਰਕੋਟਲਾ 17 ਜਨਵਰੀ : ਸੜਕ ਸੁਰੱਖਿਆ ਮਹੀਨਾ-2024 ਤਹਿਤ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਰ.ਟੀ.ਓ ਕਮ ਜੀ.ਏ. ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਵਲੋਂ ਧੁਰੀ ਰੋਡ ਵਿਖੇ ਨਾਕਾ ਲਗਾ ਕੇ ਅਚਨਚੇਤ ਚੈਕਿੰਗ ਕੀਤੀ । ਵਿਸ਼ੇਸ ਨਾਕੇ ਦੌਰਾਨ ਅਧੂਰੇ ਕਾਗ਼ਜਾਂ ਅਤੇ ਹੋਰ ਟਰੈਫ਼ਿਕ ਨਿਯਮਾਂ ਦੀ ਉਲਘੰਣਾ ਕਰਨ....

ਦੇਸ਼ ਦੇ ਅਜ਼ਾਦੀ ਸੰਘਰਸ਼ ਵਿੱਚ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾਮਿਸਾਲ ਮਾਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਰਾਜ ਪੱਧਰੀ ਸ਼ਹੀਦੀ ਸਮਾਗਮ ਮਾਲੇਰਕੋਟਲਾ, 17 ਜਨਵਰੀ : " ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਵਾਉਣ ਦਾ ਫਤਵਾ ਜਾਰੀ ਕੀਤਾ ਗਿਆ ਤਾਂ ਹਾਅ ਦਾ ਨਾਅਰਾ ਮਾਲੇਰਕੋਟਲਾ ਦੀ ਧਰਤੀ ਨੇ ਮਾਰਿਆ। ਸਿੱਖ ਕੌਮ ਇਸ ਧਰਤੀ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦੀ। ਇਸੇ ਤਰ੍ਹਾਂ ਦੇਸ਼ ਨੂੰ ਅੰਗਰੇਜ਼ ਸਰਕਾਰ ਦੀਆਂ ਗੁਲਾਮੀ ਦੀਆਂ....

ਪਿੰਡ ਕਰਮਗੜ੍ਹ, ਝਲੂਰ ਦੇ ਵਿਕਾਸ ਕਾਰਜਾਂ ਲਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 4.58 ਕਰੋੜ ਰੁਪਏ ਦੀ ਦਿੱਤੇ ਗ੍ਰਾਂਟਾਂ ਦੇ ਗੱਫੇ ਛੱਪੜਾਂ ਦੇ ਨਵੀਨੀਕਰਨ, ਸਪੋਰਟਸ ਪਾਰਕਾਂ ਲਈ, ਸਕੂਲਾਂ ਲਈ ਦਿੱਤੇ ਜਾ ਰਹੇ ਹਨ ਫੰਡ ਬਰਨਾਲਾ, 17 ਜਨਵਰੀ : ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਖੇਡ ਅਤੇ ਯੁਵਾ ਮਾਮਲਿਆਂ ਨੇ ਅੱਜ ਪਿੰਡ ਕਰਮਗੜ੍ਹ ਅਤੇ ਝਲੂਰ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਲਈ 4.58 ਕਰੋੜ ਰੁਪਏ ਦੀ ਗ੍ਰਾਂਟਾਂ ਦੇ ਗੱਫੇ ਵੰਡੇ। ਪਿੰਡ ਕਰਮਗੜ੍ਹ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ....

ਮੁੱਲਾਂਪੁਰ ਦਾਖਾ 17 ਜਨਵਰੀ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ-ਫਿਰੋਜਪੁਰ ਰੋਡ ’ਤੇ ਪਿੰਡ ਬੱਦੋਵਾਲ ਦੇ ਪੁਲ ਲਾਗੇ ਅੱਜ ਇੱਕ ਨੌਜਵਾਨ ਲੜਕੀ ਦੀ ਲਾਸ ਦਾਖਾ ਪੁਲਿਸ ਨੂੰ ਮਿਲੀ ਹੈ। ਜਿਸਦੀ ਸਨਾਖਤ ਲਈ ਪੁਲਿਸ ਨੇ 72 ਘੰਟੇ ਲਈ ਮੋਰਚਰੀ ਵਿੱਚ ਰੱਖੀ ਹੈ। ਇਸ ਸਬੰਧੀ ਏ.ਐੱਸ.ਆਈ ਪਰਮਜੀਤ ਸਿੰਘ ਨੇ ਪੁੱਤਰਕਾਰਾਂ ਨੂੰ ਦੱਸਿਆ ਕਿ ਮਿ੍ਰਤਕ ਲੜਕੀ ਦੀ ਉਮਰ ਕਰੀਬ 26 ਸਾਲ,ਕੱਦ 5 ਫੁੱਟ 2 ਇੰਚ, ਸਰੀਰ ਦਰਮਿਆਨਾ ਰੰਗ ਸਾਫ ਹੈ। ਜੋ ਮਿ੍ਰਤਕਾ ਲੜਕੀ ਦੀ ਲਾਸ ਪੁਲਿਸ ਨੂੰ ਮੇਨ ਜੀ.ਟੀ ਰੋਡ ਨੇੜੇ ਬੱਦੋਵਾਲ ਪੁਲ....

ਨਗਰ ਕੌਂਸਲ ਨੂੰ ਕਬਜ਼ੇ ਖਾਲੀ ਕਰਵਾਉਣ ਲਈ ਦਿੱਤਾ ਚਾਰ ਹਫਤੇ ਦਾ ਸਮਾਂ ਮੁੱਲਾਂਪੁਰ ਦਾਖਾ 17 ਜਨਵਰੀ (ਸਤਵਿੰਦਰ ਸਿੰਘ ਗਿੱਲ) ਸਥਾਨਕ ਨਗਰ ਕੌਂਸਲ ਅਧੀਨ ਪੈਂਦੇ ਰਾਏਕੋਟ ਰੋਡ ਸਥਿਤ ਮੀਨਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰਸਤਿਆਂ ਦੀ ਜਗਾ ਰੋਕ ਕੇ ਨਜਾਇਜ਼ ਰੂਪ ਵਿੱਚ ਥੜੇ, ਜਰਨੇਟਰ, ਪਾਉੜੀਆਂ, ਦੁਕਾਨਾਂ ਅੱਗੇ ਪਾਏ ਸਿੱਡ, ਉੱਚੇ ਕੀਤੇ ਰਾਸਤੇ ਦੇ ਮਾਮਲੇ ਵਿਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤੀ ਦਿਖਾਉਂਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ....

ਸ਼ਰਧਾਲੂ ਯਾਤਰਾ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣ : ਵਿਧਾਇਕ ਹਾਕਮ ਸਿੰਘ ਠੇਕੇਦਾਰ ਰਾਏਕੋਟ, 17 ਜਨਵਰੀ : ਵਿਧਾਨ ਸਭਾ ਹਲਕਾ ਰਾਏਕੋਟ ਦੇ ਵਸਨੀਕਾਂ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਸ਼ਰਧਾਲੂਆਂ ਦੇ ਵੱਖ-ਵੱਖ ਜੱਥੇ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਖਾਟੂ ਸ਼ਯਾਮ ਅਤੇ ਸਾਲਾਸਰ (ਰਾਜਸਥਾਨ) ਵਿਖੇ ਦਰਸ਼ਨਾਂ ਲਈ ਰਵਾਨਾ ਕੀਤੇ ਗਏ। ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਬੱਸਾਂ ਨੂੰ ਝੰਡੀ ਦੇਣ ਮੌਕੇ....

ਤਲਵੰਡੀ ਸਾਬੋ, 16 ਜਨਵਰੀ : ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਕੀਤਾ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਪਹੁੰਚ ਕੇ ਖਾਲਸਾਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸੰਪੂਰਨ ਹੋਇਆ। ਇਥੇ ਪੁੱਜਣ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮੈਂਬਰ ਪਾਰਲੀਮੈਂਟ ਬੀਬੀ....

ਪਟਿਆਲਾ, 16 ਜਨਵਰੀ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੇਰੇ ਖਿਲਾਫ ਇਲਜ਼ਾਮਾਂ ਜਿਹਨਾਂ ਨੂੰ ਅਦਾਲਤਾਂ ਨੇ ਰੱਦ ਕੀਤਾ ਹੈ, ਦੀ ਜਾਂਚ ਵਾਸਤੇ ਇਕ ਤੋਂ ਬਾਅਦ ਇਕ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕਰਕੇ ਸਿਆਸੀ ਬਦਲਾਖੋਰੀ ਵਿਚ ਲੱਗੇ ਹਨ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਨੂੰ ਸਲਾਖ਼ਾਂ ਪਿੱਛੇ ਕਰਨਾ ਹੈ ਤਾਂ ਆਪ ਸਰਕਾਰ ਨੂੰ ਉਹਨਾਂ ਖਿਲਾਫ ਇਕ ਹੋਰ ਝੂਠਾ ਕੇਸ ਦਰਜ ਕਰਨਾ....

ਮਹਿਰਾਜ਼, 16 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਇਸ ਦੇ ਨਾਲ ਹੀ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਸਾਥ ਲੈਣ ਦੀ ਗੱਲ ਵੀ ਜੋਰ ਦੇਕੇ ਆਖੀ। ਨਵਜੋਤ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਵੱਡੀ ਲੜਾਈ ਲੜਨੀ ਹੈ ਤਾਂ ‘ਆਮ ਆਦਮੀ ਪਾਰਟੀ ’ ਦਾ ਸਾਥ ਜ਼ਰੂਰੀ ਹੈ ਕਿਉਂਕਿ ਇਹ ਗੱਲ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ....

ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਕਿਹਾ! ਫਸਲਾਂ ਦੀ ਨਾੜ ਨੂੰ ਅੱਗ ਲਾਉਣਾ ਕੁਦਰਤ ਨਾਲ ਖਿਲਵਾੜ ਕਰਨਾ ਹੈ ਲੁਧਿਆਣਾ, 16 ਜਨਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਤੇ ਨਕੇਲ ਪਾਉਣ ਲਈ ਹੁਣ ਤੋਂ ਹੀ ਤਿਆਰੀ ਖਿੱਚ ਲਈ ਗਈ ਹੈ ਜਿਸਦੇ ਤਹਿਤ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਬੱਸੀਆਂ, ਹਠੂਰ, ਰਸੂਲਪੁਰ ਆਦਿ ਸ਼ਾਮਲ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਮੁੱਖ ਖੇਤੀਬਾੜੀ....

ਐਚ.ਡੀ.ਐਫ.ਸੀ. ਬੈਂਕ ਦੇ ਐਸ.ਟੀ.ਆਰ.ਈ.ਈ. ਪ੍ਰੋਜੈਕਟ (ਜੀ.ਟੀ. ਭਾਰਤ ਦੁਆਰਾ ਲਾਗੂ) ਅਤੇ ਪੰਜਾਬ 'ਚ ਇਫਕੋ ਲੀਡ ਐਗਰੀਕਲਚਰਲ ਇਨੋਵੇਸ਼ਨ ਦੇ ਤਹਿਤ ਡਰੋਨ ਤਕਨੀਕ ਨਾਲ ਪੰਜਾਬ 'ਚ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਲੁਧਿਆਣਾ, 16 ਜਨਵਰੀ : ਐਚ.ਡੀ.ਐਫ.ਸੀ. ਬੈਂਕ ਪਰਿਵਰਤਨ, ਭਾਰਤੀ ਕਿਸਾਨ ਖਾਦ ਸਹਿਕਾਰੀ (ਇਫਕੋ) ਦੇ ਨਾਲ ਇੱਕ ਮੋਹਰੀ ਭਾਈਵਾਲੀ ਵਿੱਚ, ਪ੍ਰਧਾਨ ਮੰਤਰੀ - ਮਹਿਲਾ ਕਿਸਾਨ ਡਰੋਨ ਕੇਂਦਰ (ਪੀ.ਐਮ.ਡੀ.ਕੇ.) ਯੋਜਨਾ ਤਹਿਤ ਇੱਕ ਨਵੀਨਤਾਕਾਰੀ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਹੋਇਆ ਹੈ।....

ਸ਼ੋਮਣੀ ਕਮੇਟੀ ਚੋਣਾਂ ਲਈ ਕੇਸਾਧਾਰੀ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣ ਦੀ ਕੀਤੀ ਅਪੀਲ ਪਟਿਆਲਾ, 16 ਜਨਵਰੀ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਵੱਧ ਤੋਂ ਵੱਧ ਕੇਸਾਧਾਰੀ ਸਿੱਖ ਵੋਟਰਾਂ ਨੂੰ ਆਪਣੀਆਂ ਵੋਟਾਂ ਬਣਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਇਸ ਸਬੰਧੀਂ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ।ਉਨ੍ਹਾਂ ਕਿਹਾ ਕਿ ਹਰੇਕ 21 ਸਾਲ ਤੋਂ ਵੱਧ ਉਮਰ ਦੇ ਕੇਸਾਧਾਰੀ ਸਿੱਖ ਜੋ ਆਪਣੀ ਦਾੜ੍ਹੀ ਜਾਂ....

ਲੰਬਿਤ ਇੰਤਕਾਲਾਂ ਦੇ ਨਿਪਟਾਰੇ ਤੋਂ ਖੁਸ਼ ਲੋਕਾਂ ਨੇ ਡਿਪਟੀ ਕਮਿਸ਼ਨਰ ਕੋਲ ਪੰਜਾਬ ਸਰਕਾਰ ਦਾ ਪ੍ਰਗਟਾਇਆ ਧੰਨਵਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ ਲਈ ਲਗਾਏ ਵਿਸ਼ੇਸ਼ ਕੈਂਪ ਜ਼ਮੀਨੀ ਵਿਵਾਦ ਖਤਮ ਕਰਨਗੇ : ਜਸਵਿੰਦਰ ਸਿੰਘ ਪਟਿਆਲਾ, 16 ਜਨਵਰੀ : ਮਾਲ ਵਿਭਾਗ ਨਾਲ ਸਬੰਧਤ ਇੰਤਕਾਲ ਤੇ ਤਸਦੀਕੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਲਗਾਏ ਗਏ ਦੂਸਰੇ ਵਿਸ਼ੇਸ਼ ਕੈਂਪਾਂ ਦਾ ਲਾਭ....

ਫ਼ਤਹਿਗੜ੍ਹ ਸਾਹਿਬ, 16 ਜਨਵਰੀ : ਸਵੱਛ ਸਰਵੇਖਣ-2023 ਬਾਬਤ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ, ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਵੱਛ ਸਰਵੇਖਣ-2023 ਵਿੱਚ ਪੰਜਾਬ ਨੇ ਸਵੱਛਤਾ ਵਿੱਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ ਅਨੁਸਾਰ ਖੁੱਲ੍ਹੇ ਵਿਚ ਸ਼ੋਚ ਮੁਕਤ ਓ.ਡੀ.ਐੱਫ. ਸਰਟੀਫਿਕੇਸ਼ਨ ਸ਼੍ਰੇਣੀ ਵਿਚ ਇਤਿਹਾਸਕ ਤੌਰ 'ਤੇ ਪਹਿਲੀ ਵਾਰ ਮੰਡੀ ਗੋਬਿੰਦਗੜ੍ਹ, ਫਿਰੋਜ਼ਪੁਰ, ਮੌੜ, ਦਸੂਹਾ, ਬੇਗੋਵਾਲ, ਸੁਲਤਾਨਪੁਰ, ਖੰਨਾ....