ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਪੁਲੀਸ ਹਿਰਾਸਤ ’ਚੋਂ ਹੋਇਆ ਸੀ ਫਰਾਰ ਮਾਨਸਾ, 17 ਨਵੰਬਰ : ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਇੱਕ ਮੁਲਜ਼ਮ ਦੀਪਕ ਟੀਨੂੰ ਨੂੰ ਪੁਲੀਸ ਗਿ੍ਰਫ਼ਤ ’ਚੋਂ ਭਜਾਉਣ ਵਾਲੇ ਸੀਆਈਏ ਮਾਨਸਾ ਦੇ ਬਰਖਾਸਤ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਉਸ ਨੂੰ ਇਹ ਜ਼ਮਾਨਤ 25 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੀ ਗਈ ਹੈ। ਉਹ ਇਸ ਵੇਲੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਸਨ। ਇਥੇ ਜ਼ਿਕਰਯੋਗ ਹੈ ਕਿ ਮਾਨਸਾ ਦੇ ਸੀਆਈਏ ਸਟਾਫ਼....
ਮਾਲਵਾ
ਮਾਨਸਾ 17 ਨਵੰਬਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਜੇਲ੍ਹ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਸਹੂਲਤਾਂ ਲੈਣ ਦੇ ਬਦਲੇ ਅਧਿਕਾਰੀਆਂ ਨੂੰ ਫਿਰੌਤੀ ਦਿੱਤੀ ਹੋਵੇ, ਇਸੇ ਲਈ ਉਸ ਨੇ ਦਿੱਲੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਸਿੱਧੂ ਦੇ ਕਤਲ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਕਤਲੇਆਮ ਦੀ ਯੋਜਨਾ ਬਣਾਉਣ ਵਿੱਚ ਲਾਰੈਂਸ ਦੀ ਮਦਦ....
ਕਿਹਾ! ਮੁਹਿੰਮ ਦਾ ਉਦੇਸ਼ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣਾ ਮੁਹਿੰਮ ਦੌਰਾਨ ਲਾਭਪਾਤਰੀਆਂ ਦੀ ਮੌਕੇ 'ਤੇ ਵੀ ਕੀਤੀ ਜਾਵੇਗੀ ਰਜਿਸਟਰੇਸ਼ਨ ਲੁਧਿਆਣਾ, 18 ਨਵੰਬਰ : ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦੇ ਲਾਭ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹੇ ਵਿੱਚ 'ਵਿਕਸਿਤ ਭਾਰਤ ਸੰਕਲਪ ਯਾਤਰਾ' ਤਹਿਤ ਅੱਠ ਜਾਗਰੂਕਤਾ ਵੈਨਾਂ ਚਲਾਈਆਂ ਜਾਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਸਕੀਮ 15 ਨਵੰਬਰ ਨੂੰ ਸ਼ੁਰੂ....
ਐਸਡੀਐਮ ਵਿਨੀਤ ਕੁਮਾਰ ਦੀ ਅਗਵਾਈ ਹੇਠ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਨੇ ਬੇਲਰ ਮਸ਼ੀਨ ਦਾ ਕਰਵਾਇਆ ਪ੍ਰਬੰਧ ਭਵਾਨੀਗੜ੍ਹ/ਸੰਗਰੂਰ, 18 ਨਵੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਪਰਾਲੀ ਪ੍ਰਬੰਧਨ ਜਾਗਰੂਕਤਾ ਮੁਹਿੰਮ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਭਵਾਨੀਗੜ੍ਹ ਦੇ ਪਿੰਡ ਬਿੰਬੜੀ ਦੇ ਅਗਾਂਹਵਧੂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਵਿਨੀਤ ਕੁਮਾਰ ਵੱਲੋਂ....
ਬਰਨਾਲਾ, 18 ਨਵੰਬਰ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਸਿੱਖਿਆ ਬਰਨਾਲਾ ਵੱਲੋਂ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ. ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਅਤੇ ਪ੍ਰਿੰਸੀਪਲ ਕਮ ਜ਼ਿਲ੍ਹਾ ਕੋਆਰਡੀਨੇਟਰ (ਬਾਲ ਵਿਗਿਆਨ ਕਾਂਗਰਸ) ਸ਼੍ਰੀ ਹਰੀਸ਼ ਬਾਂਸਲ ਦੀ ਅਗਵਾਈ ਵਿੱਚ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼....
ਪੱਖੋ ਕਲਾਂ ਜੋਨ ਨੇ ਹਾਸਲ ਕੀਤੀ ਓਵਰਆਲ ਟਰਾਫੀ ਬਰਨਾਲਾ, 18 ਨਵੰਬਰ : ਸਰਦ ਰੁੱਤ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਬਰਨਾਲਾ ਦੀ 2 ਰੋਜਾ ਅਥਲੈਟਿਕ ਮੀਟ ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਸ਼ਾਨੋ–ਸ਼ੌਕਤ ਨਾਲ ਸੰਪੰਨ ਹੋ ਗਈ ਹੈ। ਇਸ ਅਥਲੈਟਿਕ ਮੀਟ ਦੀ ਓਵਰਆਲ ਟਰਾਫੀ ਜੋਨ ਪੱਖੋ ਕਲਾਂ ਦੇ ਖਿਡਾਰੀਆਂ ਨੇ ਜਿੱਤੀ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਖੀਰਲੇ ਦਿਨ ਹੋਏ ਲੜਕਿਆਂ ਦੇ ਟ੍ਰਿਪਲ ਜੰਪ ਵਿੱਚ ਲਾਭਵੀਰ ਸਿੰਘ ਸਸਸ ਸਕੂਲ ਸੰਧੂ ਪੱਤੀ, ਕਰਨਵੀਰ ਸਿੰਘ ਸਹਸ....
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ : ਸ੍ਰੀ ਮੁਕਤਸਰ ਸਾਹਿਬ ‘ਚ ਰਾਜਸਥਾਨ ਦੇ ਜਲੌਰ ਦੇ ਇੱਕ ਵਿਅਕਤੀ ਨੇ ਆਪਣੇ ਬੱਚਿਆਂ ਨੂੰ ਗੁਜਰਾਤੀ-ਰਾਜਸਥਾਨ ਫੀਡਰ ਨਹਿਰ ਵਿੱਚ ਧੱਕਾ ਦੇਣ ਤੋਂ ਬਾਅਦ ਖੁਦ ਛਾਲ ਮਾਰ ਦੇਣ ਦੀ ਖਬਰ ਹੈ। ਇਸ ਸਬੰਧੀ ਸੂਚਨਾਂ ਮਿਲਦਿਆਂ ਪੁਲਿਸ ਪਾਰਟੀ ਮੌਕੇ ਤੇ ਪੁੱਜੀ, ਤਿੰਨੋ ਬੱਚਿਆਂ ਤੇ ਉਨ੍ਹਾਂ ਦੇ ਬਾਪ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ। ਜਾਣਕਾਰੀ ਅਨੁਸਾਰ ਜੈਰੂਪ ਰਾਮ (40) ਜੋ ਰਾਜਸਥਾਨ ਦੇ ਜਲੌਰ ਦਾ ਵਾਸੀ ਸੀ, ਉਹ ਵੀਰਵਾਰ ਨੂੰ ਹੀ ਆਪਣੇ....
ਲੁਧਿਆਣਾ, 17 ਨਵੰਬਰ : ਮੋਹਾਲੀ ਵੱਸਦੀ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵੱਡੇ ਪੁਰਸਕਾਰ ਮਿਲੇ ਹਨ। ਦੂਜਾ ਪੁਰਸਕਾਰ ਸਭ ਦੁਨੀਆਂ ਨੂੰ ਅੱਜ ਉਦੋਂ ਪਤਾ ਲੱਗਾ ਜਦ ਕੈਨੇਡਾ ਦੀ ਗਲਪ ਸਾਹਿੱਤ ਸਬੰਧੀ ਢਾਹਾਂ ਪੁਰਸਕਾਰ ਦੀ ਚੋਣ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਇਸ ਸਾਲ ਦਾ ਢਾਹਾਂ ਪੁਰਸਕਾਰ ਦੀਪਤੀ ਬਬੂਟਾ ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਵਿੱਚ 25ਹਜ਼ਾਰ ਕੈਨੇਡੀਅਨ ਡਾਲਰ ਤੇ ਸਨਮਾਨ ਪੱਤਰ ਸ਼ਾਮਿਲ ਹੈ। ਇਹ ਪੁਰਸਕਾਰ ਤਿੰਨ ਲੇਖਕਾਂ ਨੂੰ ਦਿੱਤਾ ਜਾਂਦਾ ਹੈ।....
ਕਿਹਾ, ਇਨੋਵੇਸ਼ਨ ਤੇ ਸਟਾਰਟਅੱਪ ਨੂੰ ਪ੍ਰੋਤਸ਼ਾਹਤ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਿੱਖਿਆ ਮੰਤਰੀ ਬੈਂਸ ਵੱਲੋਂ ਚਿਤਕਾਰਾ ਯੂਨੀਵਰਸਿਟੀ 'ਚ ਕ੍ਰੀਏਟਿਵੇਲੋ ਫੈਸਟੀਵਲ ਦੇ ਜੇਤੂਆਂ ਦਾ ਸਨਮਾਨ ਸਰਕਾਰੀ ਸਕੂਲਾਂ 'ਚ ਬਿਜਨੈਸ ਬਲਾਸਟਰ ਸਕੀਮ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਿਆ-ਬੈਂਸ ਬਨੂੜ, 17 ਨਵੰਬਰ : ਪੰਜਾਬ ਦੇ ਉਚੇਰੀ, ਸਕੂਲ ਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ....
ਫਰੀਦਕੋਟ, 17 ਨਵੰਬਰ : ਜਿਲ੍ਹਾ ਸੰਗਰੂਰ ਦੇ ਇੱਕ ਲੜਕੇ ਅਤੇ ਬਰਨਾਲਾ ਦੀ ਇੱਕ ਲੜਕੀ ਨੇ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਕਲੇਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਇਸ ਘਟਨਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਕਰਮਚਾਰੀ ਸਕੂਲ ਵਿੱਚ ਸਫਾਈ ਕਰ ਲਈ ਪਹੁੰਚਿਆ। ਜਿਸ ਤੋਂ ਬਾਅਦ ਉਸਨੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਅਤੇ ਪੰਚਾਇਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਦੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਗਈ ਤਾਂ....
ਐਸ.ਏ.ਐਸ. ਨਗਰ ,17 ਨਵੰਬਰ : ਪੰਜਾਬ ਦੀ ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ ਖ਼ਰੀਦ ਦੇ ਕਾਰਜ ਜੋਰਾਂ ਨਾਲ ਚੱਲ ਰਹੇ ਹਨ। ਮੰਡੀ ਵਿੱਚ ਆਪਣੀਆਂ ਫ਼ਸਲਾਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸਦੇ ਪੁਖੱਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨ ਆਪਣੀ ਫਸਲ ਨੂੰ ਬਿਨਾਂ ਕਿਸੇ ਤੰਗੀ ਤੋਂ ਵੇਚ ਸਕਣ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਮੰਡੀਆਂ ਵਿੱਚ ਚਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਸਮੇਂ....
ਸੰਗਰੂਰ, 17 ਨਵੰਬਰ : ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਵਿਖੇ ਐਸਪੀਰੇਸ਼ਨਲ ਬਲਾਕ ਫੈਲੋ ਦੀ ਇੱਕ ਆਸਾਮੀ ਸਬੰਧੀ ਠੇਕਾ ਆਧਾਰ 'ਤੇ (1 ਸਾਲ ਲਈ) 55,000 ਪ੍ਰਤੀ ਮਹੀਨਾ ਤਨਖਾਹ 'ਤੇ ਭਰਤੀ ਕੀਤੀ ਜਾਣੀ ਹੈ। ਇਸ ਸੰਬੰਧੀ ਸ੍ਰੀਮਤੀ ਸਿੰਪੀ ਸਿੰਗਲਾ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਗਰੂਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ ਇਸ ਦਿੱਤੇ ਗਏ ਲਿੰਕ http://sangrur.nic.in ਉੱਪਰ ਜਾ ਕੇ ਮਿਤੀ 20/11/2023 ਤੱਕ (ਰਾਤ 12:00 ਵਜੇ ਤੱਕ)....
ਰਾਏਕੋਟ 17 ਨਵੰਬਰ (ਲਖਵਿੰਦਰ ਮੱਲ੍ਹੀ) : ਕੈਨੇਡਾ ਵਿੱਚ ਬੀਤੀ ਰਾਤ ਵਾਪਰੀ ਇੱਕ ਦੁੱਖਦਾਈ ਘਟਨਾ ਵਿੱਚ ਰਾਏਕੋਟ ਨੇੜਲੇ ਪਿੰਡ ਨੱਥੋਵਾਲ ਦੇ ਵਸਨੀਕ ਇੱਕ ਨੌਜਵਾਨ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਜਗਰਾਜ ਸਿੰਘ ਪੁੱਤਰ ਸਵ. ਬਲਬੀਰ ਸਿੰਘ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਨਕੇ ਪਿੰਡ ਨੱਥੋਵਾਲ ਵਿਖੇ ਰਹਿ ਰਿਹਾ ਸੀ ਅਤੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਾਈ ਕਰਨ ਲਈ ਕੈਨੇਡਾ ਤੇ ਸ਼ਹਿਰ ਮਿਸੀ ਸਾਗਾ ਗਿਆ ਸੀ, ਜਿੱਥੇ ਉਹ....
ਰਾਏਕੋਟ 17 ਨਵੰਬਰ (ਲਖਵਿੰਦਰ ਮੱਲ੍ਹੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਲਗਾਏ ਗਏ ਇੰਚਾਰਜ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਨਤਮਸਤਕ ਹੋ ਕੇ ਰਾਏਕੋਟ ਹਲਕੇ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਐਸਜੀਪੀਸੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਤੋਂ ਇਲਾਵਾ ਅਕਾਲੀ ਦਲ....
ਸਮਾਣਾ, 17 ਨਵੰਬਰ : ਕੌਮੀ ਪ੍ਰੈਸ ਦਿਵਸ ਮੌਕੇ ਅੱਜ ਸਮਾਣਾ ਦੇ ਪੱਤਰਕਾਰਾਂ ਵੱਲੋਂ ਮੀਡੀਆ ਦੇ ਖੇਤਰ ਵਿੱਚ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਬਾਰੇ ਚਰਚਾ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਹਾਕਮ ਥਾਪਰ ਦੀ ਅਗਵਾਈ ਹੇਠ ਏ.ਪੀ.ਆਰ.ਓਜ ਹਰਦੀਪ ਸਿੰਘ ਤੇ ਜਸਤਰਨ ਸਿੰਘ ਵਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੱਤੀ ਗਈ। ਸਮਾਗਮ ਮੌਕੇ ਪੱਤਰਕਾਰਾਂ ਨੇ ਕੌਮੀ ਪ੍ਰੈਸ ਦਿਵਸ ਦੀ ਇਸ ਵਾਰ ਥੀਮ....