ਮਾਲਵਾ

ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ
ਫਰੀਦਕੋਟ 20 ਦਸੰਬਰ : ਸੀ-ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਵਿੱਚ ਲੜਕਿਆਂ ਲਈ 75,768 ਪੋਸਟਾਂ ਬੀ.ਐਸ.ਐਫ਼., ਸੀ.ਆਈ.ਐਸ.ਐਫ਼,ਸੀ.ਆਰ.ਪੀ.ਐਫ਼., ਐਸ.ਐਸ.ਬੀ., ਆਈ.ਟੀ.ਬੀ.ਪੀ., ਏ.ਆਰ., ਐਸ.ਐਸ.ਐਫ਼. ਅਤੇ ਐਨ.ਆਈ.ਏ. ਲਈ ਕੱਢੀਆਂ ਹਨ। ਜਿਨ੍ਹਾਂ ਦੀ ਆਨ ਲਾਈਨ ਰਿਜਟਰੇਸ਼ਨ ਵੈਬਸਾਈਟ (https://ssc.nic.in) ਤੇ ਕੀਤੀ ਜਾ ਸਕਦੀ ਹੈ , ਜਿਸ ਦੀ ਲਾਸਟ ਮਿਤੀ 28....
22 ਦਸੰਬਰ ਨੂੰ ਸਰਕਾਰੀ ਸਕੀਮਾਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਲਾਹਾ ਮੁਹੱਈਆ ਕਰਵਾਉਣ ਸਬੰਧੀ ਲਗਾਇਆ ਜਾਵੇਗਾ ਕੈਂਪ
ਫਾਜਿ਼ਲਕਾ 20 ਦਸੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਤੇ ਸਕੀਮਾਂ ਦਾ ਲਾਹਾ ਸੁਖਾਵੇਂ ਮਾਹੌਲ ਵਿਚ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕੈਂਪ ਲਗਾ ਰਿਹਾ ਹੈ। ਵੱਖ-ਵੱਖ ਵਿਭਾਗਾਂ ਵੱਲੋਂ ਇਕ ਛੱਤ ਹੇਠ ਬੈਠ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ 22 ਦਸੰਬਰ 2023 ਨੂੰ ਦਫਤਰ ਉਪ ਮੰਡਲ ਮੈਜਿਸਟਰੇਟ....
ਕਿਸਾਨਾਂ ਨੂੰ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆਂ ਕਰਵਾਉਣ ਦੇ ਮੰਤਵ ਤਹਿਤ ਉਡਣ ਦਸਤੇ ਟੀਮਾਂ ਵੱਲੋਂ ਅਚਨਚੇਤ ਚੈਕਿੰਗ
ਖਾਦ ਵਿਕਰੇਤਾ ਦੀ ਸ਼ਿਕਾਇਤ ਪ੍ਰਾਪਤ ਹੋਣ *ਤੇ ਸਬੰਧਤ ਖਿਲਾਫ ਕੀਤੀ ਜਾਵੇਗੀ ਕਾਰਵਾਈ- ਸੰਯੁਕਤ ਡਾਇਰੈਕਟਰ ਖੇਤੀਬਾੜੀ ਫਾਜ਼ਿਲਕਾ, 20 ਦਸੰਬਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਚ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਉਡਣ ਦਸਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਗਠਿਤ ਟੀਮਾਂ ਵੱਲੋਂ ਖਾਦਾਂ ਤੇ ਦਵਾਈਆਂ ਤਿਆਰ ਕਰਨ ਵਾਲੇ ਯੂਨਿਟਾਂ/ਫੈਕਟਰੀਆਂ ਅਤੇ ਦੁਕਾਨਾਂ ਦੀ ਚੈਕਿੰਗਾਂ ਨੂੰ ਯਕੀਨੀ ਬਣਾਇਆ ਜਾਵੇ। ਇਸੇ ਲੜੀ ਤਹਿਤ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਸ੍ਰੀ....
ਬਲੂਆਣਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਬਹਾਦਰ ਖੇੜਾ ਵਿਖੇ ਕੀਤੀ ਜਨ ਸੁਣਵਾਈ
ਪਿੰਡਾਂ ਦੇ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਅਮਨਦੀਪ ਸਿੰਘ ਗੋਲਡੀ ਮੁਸਾਫਿਰ ਬਲੂਆਣਾ, 20 ਦਸੰਬਰ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ....
ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਅਬੋਹਰ ਵਿਚ ਲੋਕ ਸੁਵਿਧਾ ਕੈਂਪ
ਸੈਂਕੜੇ ਲੋਕਾਂ ਨੇ ਲਿਆ ਕੈਂਪ ਦਾ ਲਾਭ, ਮੌਕੇ ਤੇ ਹੀ ਹੱਥੋ ਹੱਥ ਹੋਏ ਲੋਕਾਂ ਦੇ ਕੰਮ ਪਿੰਡ ਅਤੇ ਸ਼ਹਿਰਾਂ ਵਿਚ ਲਗਾਤਾਰ ਇਸ ਤਰਾਂ ਦੇ ਕੈਂਪ ਲਗਾਏ ਜਾ ਰਹੇ ਹਨ : ਡਿਪਟੀ ਕਮਿਸ਼ਨਰ ਹੁਣ ਘਰਾਂ ਵਿਚ ਬੈਠਕੇ ਵੀ ਮਿਲਣਗੀਆਂ ਸਰਕਾਰੀ ਸੇਵਾਵਾਂ—ਅਰੁਣ ਨਾਰੰਗ ਅਬੋਹਰ, ਫਾਜਿ਼ਲਕਾ, 20 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਸਰਕਾਰੀ ਸਹੁਲਤਾਂ ਦੇਣ ਦੇ ਉਦੇਸ਼ ਨਾਲ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਸੇਸ਼ ਲੋਕ ਸੁਵਿਧਾ....
MLAs ਨੂੰ ਨਾਲ ਲੈਕੇ ਜਮੀਨੀ ਹਕੀਕਤਾਂ ਜਾਨਣ ਜਲ ਸਰੋਤ ਵਿਭਾਗ ਦੇ ਅਧਿਕਾਰੀ-ਚੇਤਨ ਜੌੜਾਮਾਜਰਾ
ਕਿਹਾ, ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ 'ਤੇ ਅਮਲ ਯਕੀਨੀ ਬਣਾਇਆ ਜਾਵੇ ਜਲ ਸਰੋਤ ਮੰਤਰੀ ਵੱਲੋਂ ਸੂਬਾ ਪੱਧਰੀ ਮੀਟਿੰਗ ਪਟਿਆਲਾ, 19 ਦਸੰਬਰ : ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡਰੇਨੇਜ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਮੀਨੀ ਹਕੀਕਤਾਂ ਜਾਨਣ ਲਈ ਹਲਕਾ ਵਿਧਾਇਕਾਂ ਨੂੰ ਨਾਲ ਲੈਕੇ ਆਪਣੇ ਇਲਾਕੇ ਦਾ ਦੌਰਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਮੂਹ ਅਧਿਕਾਰੀ ਸੂਬੇ....
ਮਲੇਰਕੋਟਲਾ ਪੁਲਿਸ ਨੇ ਜਨਤਕ ਸੁਰੱਖਿਆ ਲਈ 112 ਐਮਰਜੈਂਸੀ ਹੈਲਪਲਾਈਨ ਦੇ ਨਾਲ ਪ੍ਰੋਜੈਕਟ “ਨਿਗਰਾਨੀ 24X7” ਸ਼ੁਰੂ ਕੀਤਾ
ਮਾਲੇਰਕੋਟਲਾ, 19 ਦਸੰਬਰ : ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਜਨਤਕ ਸੁਰੱਖਿਆ ਨੂੰ ਹੁਲਾਰਾ ਦੇਣ ਲਈ, ਮਾਲੇਰਕੋਟਲਾ ਪੁਲਿਸ ਨੇ 112 ਐਮਰਜੈਂਸੀ ਹੈਲਪਲਾਈਨ ਨੰਬਰ ਦੇ ਨਾਲ ਏਕੀਕ੍ਰਿਤ “ਨਿਗਰਾਣੀ 24×7” ਪ੍ਰੋਜੈਕਟ ਨੂੰ ਚਾਲੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੂਰੇ ਖੇਤਰ ਵਿੱਚ ਚੌਵੀ ਘੰਟੇ ਸੁਰੱਖਿਆ ਅਤੇ ਤੇਜ਼ ਐਮਰਜੈਂਸੀ ਪ੍ਰਤੀਕਿਰਿਆ ਨੂੰ ਵਧਾਉਣਾ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਮੁੱਖ ਮਹਿਮਾਨ ਡੀਸੀ ਡਾ. ਪੱਲਵੀ ਅਤੇ ਐਸਐਸਪੀ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਵੱਲੋਂ....
ਭਗਵਤੀਚਰਣ ਵਰਮਾ ਦੇ ਸ੍ਰੇਸ਼ਟ ਹਿੰਦੀ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਪੰਜਾਬੀ ਭਵਨ ਵਿੱਚ ਪ੍ਰੋ. ਰਵਿੰਦਰ ਭੱਠਲ, ਪ੍ਰੋ. ਗੁਰਭਜਨ ਗਿੱਲ ਵੱਲੋਂ ਲੋਕ ਅਰਪਣ
ਲੁਧਿਆਣਾ 19 ਦਸੰਬਰ : ਸਮਰੱਥ ਅਨੁਵਾਦਕ ਤੇ ਪੰਜਾਬੀ ਲੇਖਕ ਦੀਪ ਜਗਦੀਪ ਸਿੰਘ ਵੱਲੋਂ ਭਗਵਤੀ ਚਰਨ ਵਰਮਾ ਦੇ ਸ੍ਰੇਸ਼ਟ ਹਿੰਦੀ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਸਾਥੀਆਂ ਨੇ ਲੋਕ ਅਰਪਣ ਕੀਤਾ। ਇਸ ਨਾਵਲ....
ਚਿੱਟੇ ਦੇ ਸਮਗਲਰਾਂ ਖਿਲਾਫ ਕਈ ਮਹੱਲਿਆਂ ਦੇ ਨਿਵਾਸੀ ਹੋਏ ਲਾਮਬੰਦ, ਪੁਲਸ ਅਫਸਰਾਂ ਨੇ ਦਿੱਤਾ ਸਖਤ ਕਾਰਵਾਈ ਦਾ ਭਰੋਸਾ
ਮੁੱਲਾਂਪੁਰ ਦਾਖਾ, 19 ਦਸੰਬਰ (ਸਤਵਿੰਦਰ ਸਿੰਘ ਗਿੱਲ) : ਸਥਾਨਕ ਸ਼ਹਿਰ ਦੇ ਲਾਈਨੋ ਪਾਰ ਪੈਂਦੀਆਂ ਕਲੋਨੀਆਂ ਬਾਲਮਿਕ ਨਗਰ , ਕਬੀਰ ਨਗਰ, ਆਜਾਦ ਨਗਰ ਅਤੇ ਰਵੀਦਾਸ ਨਗਰ ਦੇ ਵਾਸੀਆਂ ਵੱਲੋਂ ਬੀਤੇ ਦਿਨੀ ਕਲੋਨੀਆਂ ਵਿੱਚ ਧੱਕੇ ਨਾਲ ਨਸ਼ਾ ਵੇਚਣ ਵਾਲੇ ਸਮਗਲਰਾਂ ਵਿਰੁੱਧ ਇੱਕ ਜੁੱਟਤਾ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਨਜਿੱਠਣ ਦਾ ਜਿਹੜਾ ਫੈਸਲਾ ਲਿਆ ਸੀ ਉਸ ਨੂੰ ਦੇਖਦਿਆਂ ਡੀਐਸਪੀ ਦਾਖਾ ਅਮਨਦੀਪ ਸਿੰਘ ਅਤੇ ਮਾਡਲ ਥਾਣਾ ਦਾਖਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਚੀਮਾ ਨੇ ਕਲੋਨੀਆਂ ਵਿਖੇ ਪਹੁੰਚ ਕੇ....
ਕੈਪਟਨ ਸੰਧੂ ਦੀ ਅਗਵਾਈ ਚ ਹਲਕੇ ਦਾਖੇ ਦੇ ਕਾਂਗਰਸੀ ਬਾਗ਼ ਚ ਬਹਾਰ ਆਉਣ ਲੱਗੀ - ਕੁਲਦੀਪ ਸਿੰਘ ਬਦੋਵਾਲ
ਕਿਹਾ- 21 ਦੇ ਜਗਰਾਓ ਧਰਨੇ ਚ ਜਰੂਰ ਆਓ ਮੁੱਲਾਂਪੁਰ ਦਾਖਾ ,19 ਦਸੰਬਰ (ਸਤਵਿੰਦਰ ਸਿੰਘ ਗਿੱਲ) : 2022 ਦੀਆਂ ਵਿਧਾਨ ਸਭਾ ਚੋਣਾਂ ਚ ਬੇਸ਼ਕ ਹਲਕੇ ਦਾਖੇ ਦੇ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਐਮ ਐਲ ਏ ਤਾਂ ਨਹੀਂ ਬਣਾ ਸਕੇ ਪਰ ਅੱਜ ਜਿੱਥੇ ਹਲਕੇ ਦਾਖੇ ਦੇ ਲੋਕ ਇਸ ਗੱਲ ਤੇ ਪਛਤਾਅ ਰਹੇ ਹਨ ਕਿ ਵੱਡੀਆਂ ਗ੍ਰਾਂਟਾਂ ਦੇ ਕੇ ਹਲਕੇ ਦੇ ਵਿਕਾਸ ਕਰਵਾਉਣ ਵਾਲੇ ਆਗੂ ਕੈਪਟਨ ਸੰਧੂ ਕਿਉਂ ਨਹੀਂ ਜਿਤਾਇਆ ਉਥੇ ਹਲਕੇ ਦਾਖੇ ਦੇ ਲੋਕ ਇਸ ਫੈਸਲੇ ਤੇ ਵੀ ਮੁੜ ਵਿਚਾਰ ਕਰ ਰਹੇ ਹਨ ਕਿ ਜੇਕਰ ਕੈਪਟਨ ਸੰਧੂ ਜਿੱਤ ਕੇ....
ਰਾਜਪਾਲ ਪੁਰੋਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਵਿੱਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਸੁਵਿਧਾ ਕੈਂਪ ਦਾ ਨਿਰੀਖਣ ਕਰਦੇ ਹੋਏ।
ਕੈਂਪ ਦੌਰਾਨ 18 ਸਰਕਾਰੀ ਵਿਭਾਗਾਂ ਵੱਲੋਂ ਮੌਕੇ 'ਤੇ ਹੀ ਨਾਗਰਿਕ ਸੇਵਾਵਾਂ ਦਾ ਲਾਭ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਸੁਪਨਾ ਸਮਾਜ ਦੇ ਸਮੂਹਿਕ ਯਤਨਾਂ ਨਾਲ ਸਾਕਾਰ ਕੀਤਾ ਜਾ ਸਕਦਾ ਹੈ ਲੁਧਿਆਣਾ, 19 ਦਸੰਬਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਲੋਕਾਂ ਨੂੰ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਵਿਕਸ਼ਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮੂਹਿਕ ਯਤਨ ਕਰਨ ਦੀ ਅਪੀਲ ਕੀਤੀ, ਜਿਸ ਦਾ ਉਦੇਸ਼ ਲੋਕ ਭਲਾਈ ਸਕੀਮਾਂ ਦਾ ਲਾਭ ਘਰ....
ਆਰ.ਐਸ. ਪੰਜਾਬ ਵਿੱਚ ਸੈਕੰਡਰੀ ਹੈਲਥਕੇਅਰ ਸੁਵਿਧਾਵਾਂ ਨੂੰ ਮਜ਼ਬੂਤ ​​ਕਰਨ ਲਈ ਮੁੱਖ ਮੰਤਰੀ ਵੱਲੋਂ 550 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ : ਸਿਹਤ ਮੰਤਰੀ
ਸਿਹਤ ਮੰਤਰੀ ਵੱਲੋਂ ਲੁਧਿਆਣਾ ਵਿੱਚ ਫੋਰਟਿਸ ਹਸਪਤਾਲ ਦਾ ਉਦਘਾਟਨ, ਪੰਜਾਬ ਵਿੱਚ ਚੌਥਾ ਮਲਟੀ-ਸਪੈਸ਼ਲਿਟੀ ਹਸਪਤਾਲ ਹੋਵੇਗਾ ਪੰਜਾਬ ਸਰਕਾਰ ਰਾਜ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਲਈ ਵਚਨਬੱਧ ਲੁਧਿਆਣਾ, 19 ਦਸੰਬਰ : ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਵਿੱਚ ਫੋਰਟਿਸ ਗਰੁੱਪ ਦੁਆਰਾ ਇੱਕ ਨਵੇਂ, ਅਤਿ-ਆਧੁਨਿਕ ਹਸਪਤਾਲ ਦੀ ਸ਼ੁਰੂਆਤ ਕੀਤੀ, ਜੋ ਕਿ ਰਾਜ ਵਿੱਚ ਇਸ ਨਾਮੀ ਸਿਹਤ ਸੰਭਾਲ ਕੰਪਨੀ ਦੁਆਰਾ ਚੌਥਾ ਮਲਟੀ-ਸਪੈਸ਼ਲਿਟੀ ਹਸਪਤਾਲ ਹੈ।....
ਵਿਕਸਤ ਭਾਰਤ ਸੰਕਲਪ ਯਾਤਰਾ ਵੈਨਾਂ ਨੇ ਸਮਾਲਸਰ, ਰੋਡੇ, ਨੱਥੂਵਾਲਾ ਜਦੀਦ ਤੇ ਚੂਹੜਚੱਕ ਪਿੰਡਾਂ ਵਿੱਚ ਦਿੱਤੀਆਂ ਸਰਕਾਰੀ ਸੇਵਾਵਾਂ
ਵੈਨਾਂ ਰਾਹੀਂ ਲੋਕ ਲੈ ਰਿਹੈ ਆਪਣੇ ਦਰਾਂ ਸਾਹਮਣੇ ਸਰਕਾਰੀ ਸਕੀਮਾਂ ਦਾ ਲਾਹਾ-ਏ.ਡੀ.ਸੀ. ਅਨੀਤਾ ਦਰਸ਼ੀ ਮੋਗਾ, 19 ਦਸੰਬਰ : ''ਵਿਕਸਤ ਭਾਰਤ ਸੰਕਲਪ ਯਾਤਰਾ'' ਦੀਆਂ ਦੋ ਵੈਨਾਂ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਪਿੰਡ ਪਿੰਡ ਪਹੁੰਚ ਬਣਾ ਰਹੀਆਂ ਹਨ ਤਾਂ ਕਿ ਸਰਕਾਰੀ ਸਕੀਮਾਂ ਦਾ ਲਾਹਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਹੀ ਮਿਲ ਸਕੇ। ਇਸ ਤੋਂ ਇਲਾਵਾ ਵੈਨਾਂ ਜਰੀਏ ਲੋਕਾਂ ਨੂੰ ਸਰਕਾਰੀ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਧੀਕ....
ਐਜੂਕੇਸ਼ਨਲ ਇਨੀਸ਼ੀਏਟਿਵ ਦੁਆਰਾ ਸਮੀਖਿਆ ਮੀਟਿੰਗ ਅਤੇ ਅਧਿਆਪਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ 
ਮੋਗਾ, 19 ਦਸੰਬਰ : ਭਾਰਤ ਦੀ ਪ੍ਰਮੁੱਖ ਐਡ-ਟੈਕ ਕੰਪਨੀ ਐਜੂਕੇਸ਼ਨਲ ਇਨੀਸ਼ੀਏਟਿਵ (ਈ.ਆਈ.) ਨੇ ਡੀ.ਸੀ ਦਫਤਰ ਮੋਗਾ ਵਿਖੇ ਅਧਿਆਪਕ ਓਰੀਐਂਟੇਸ਼ਨ ਅਤੇ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦਾ ਉਦੇਸ਼ ਮੋਗਾ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਗਣਿਤ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਹੁਨਰ ਨੂੰ ਵਧਾਉਣ ਵਾਲੇ ਵਿਅਕਤੀਗਤ ਸਿਖਲਾਈ ਸੌਫਟਵੇਅਰ, ਮਾਈਂਡਸਪਾਰਕ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ। ਮੀਟਿੰਗ ਦੀ ਪ੍ਰਧਾਨਗੀ ਮੋਗਾ ਦੇ ਡਿਪਟੀ ਕਮਿਸ਼ਨਰ....
ਪ੍ਰਧਾਨ ਮੰਤਰੀ ਦਫ਼ਤਰ ਦੇ ਸੰਯੁਕਤ ਸਕੱਤਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਕਾਰਜਾਂ ਦੀ ਸਮੀਖਿਆ
ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ - ਜ਼ਿਲ੍ਹੇ ਨੂੰ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸ਼ਾ ਮੋਗਾ, 19 ਦਸੰਬਰ - ਕੇਂਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਯੁਕਤ ਸਕੱਤਰ ਡਾਕਟਰ ਦੀਪਕ ਮਿੱਤਲ ਵੱਲੋਂ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ....